ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਸੀਐੱਸਆਈਆਰ-ਸੀਐੱਮਈਆਰਆਈ ਮਸ਼ੀਨੀ ਸਫਾਈ ਪ੍ਰਣਾਲੀ- ਸਵੱਛ ਭਾਰਤ ਅਭਿਯਾਨ ਲਈ ਇੱਕ ਪੂਰਕ

Posted On: 31 AUG 2021 7:16PM by PIB Chandigarh

ਸੀਐੱਸਆਈਆਰ-ਸੀਐੱਮਈਆਰਆਈ ਇੱਕ ਮਸ਼ੀਨੀ ਸਫਾਈ ਪ੍ਰਣਾਲੀ ਵਿਕਸਤ ਕਰ ਰਹੀ ਹੈ, ਜਿਸ ਦੀ ਸ਼ੁਰੂਆਤ ਭਾਰਤੀ ਸੀਵਰੇਜ ਪ੍ਰਣਾਲੀਆਂ ਦੀ ਵਿਵਿਧ ਪ੍ਰਕਿਰਤੀ ਅਤੇ ਇਸਦੇ ਅਕਸਰ ਬੰਦ ਹੋ ਜਾਣ (ਚੋਕੇਜ਼) ਦੇ ਢੰਗਾਂ ਦੇ ਡੂੰਘੇ ਅਧਿਐਨ ਤੋਂ ਬਾਅਦ ਕੀਤੀ ਗਈ ਸੀ। ਟੈਕਨੋਲੋਜੀ ਡਿਜ਼ਾਈਨ ਵਿੱਚ ਮੋਡਿਊਲਰ ਹੈ ਤਾਂ ਜੋ ਸਥਿਤੀ ਦੀਆਂ ਜ਼ਰੂਰਤਾਂ ਦੇ ਅਨੁਸਾਰ ਅਨੁਕੂਲਿਤ ਤੈਨਾਤੀ ਰਣਨੀਤੀਆਂ ਨੂੰ ਯਕੀਨੀ ਬਣਾਇਆ ਜਾ ਸਕੇ। ਸਿਸਟਮ ਸੰਸਾਧਨਾਂ ਦੀ ਸਥਾਈ ਵਰਤੋਂ 'ਤੇ ਵੀ ਧਿਆਨ ਕੇਂਦ੍ਰਤ ਕਰਦਾ ਹੈ, ਜਿਵੇਂ ਕਿ ਪਾਣੀ ਦਾ ਚੱਕ ਸੀਵਰੇਜ ਪ੍ਰਣਾਲੀ ਤੋਂ ਗੰਦੇ ਪਾਣੀ ਨੂੰ ਸੋਖ ਲੈਂਦਾ ਹੈ ਅਤੇ ਉਹੀ ਪਾਣੀ ਫਿਲਟਰ ਕਰਨ ਤੋਂ ਬਾਅਦ ਇਸ ਨੂੰ ਸੈਲਫ-ਪ੍ਰੋਪੈਲਿੰਗ ਨੋਜ਼ਲਾਂ ਦੀ ਵਰਤੋਂ ਨਾਲ ਚੋਕਾਂ ਦੀ ਸਫਾਈ ਲਈ ਰੀਡਾਇਰੈਕਟ ਕਰਦਾ ਹੈ। ਇਹ, ਸੀਐੱਸਆਈਆਰ-ਸੀਐੱਮਈਆਰਆਈ ਟੈਕਨੋਲੋਜੀ ਮਸ਼ੀਨੀ ਸਫਾਈ ਦੇ ਨਾਲ-ਨਾਲ ਪਾਣੀ ਦੀ ਸ਼ੁੱਧਤਾ ਲਈ ਵਿਕਲਪ ਵੀ ਪ੍ਰਦਾਨ ਕਰਦੀ ਹੈ। ਟੈਕਨੋਲੋਜੀ ਦਾ ਡਿਜ਼ਾਈਨ ਅਜਿਹਾ ਹੈ ਕਿ ਫਿਲਟਰ ਮੀਡੀਆ ਨੂੰ ਬਦਲਣ/ਮੁੜ ਡਿਜ਼ਾਇਨ ਕਰਨ ਦੀ ਯੋਗਤਾ ਦੇ ਨਾਲ ਵਾਟਰ ਫਿਲਟਰਰੇਸ਼ਨ ਮਕੈਨਿਜ਼ਮ ਨੂੰ ਅਨੁਕੂਲਿਤ ਜ਼ਰੂਰਤਾਂ/ਲੋੜਾਂ ਦੇ ਅਨੁਸਾਰ ਬਦਲਿਆ/ਸੋਧਿਆ ਜਾ ਸਕਦਾ ਹੈ। ਅਜਿਹੇ ਵਾਹਨ-ਮਾਊਂਟੇਡ ਫਿਲਟਰੇਸ਼ਨ ਯੂਨਿਟਸ ਸਰਫੇਸ ਡਰੇਨਾਂ ਅਤੇ ਹੜ੍ਹ ਵਾਲੇ ਇਲਾਕਿਆਂ ਤੋਂ ਪਾਣੀ ਦੀ ਵਰਤੋਂ ਕਰਨ ਦੇ ਯੋਗ ਹੋਣਗੇ ਅਤੇ ਅਜਿਹੇ ਪਾਣੀ ਨੂੰ ਖੇਤੀਬਾੜੀ, ਘਰੇਲੂ ਅਤੇ ਪੀਣ ਵਾਲੇ ਪਾਣੀ ਦੀ ਵਰਤੋਂ ਲਈ ਢੁੱਕਵੇਂ ਪਾਣੀ ਵਿੱਚ ਬਦਲਣ ਦੇ ਯੋਗ ਹੋਣਗੇ।

ਇਸ ਪ੍ਰਣਾਲੀ ਨਾਲ, ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪੀਣ ਵਾਲੇ ਪਾਣੀ ਦੀ ਕਮੀ ਨੂੰ ਤੁਰੰਤ ਅਤੇ ਸਥਾਈ ਰੂਪ ਵਿੱਚ ਜਲ ਸ਼ੁੱਧਤਾ ਦੇ ਸਮਾਧਾਨ ਮੁਹੱਈਆ ਕਰਵਾ ਕੇ ਕੁਝ ਹੱਦ ਤੱਕ ਸਮਾਧਾਨ ਕੀਤਾ ਜਾ ਸਕਦਾ ਹੈ। ਇਹ ਸਿਸਟਮ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਇੱਕ ਏਕੀਕ੍ਰਿਤ ਟੈਕਨੋਲੋਜੀ ਸਮਾਧਾਨ ਵੀ ਪ੍ਰਦਾਨ ਕਰਦਾ ਹੈ ਕਿਉਂਕਿ ਇਹ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਭਰੀਆਂ ਹੋਈਆਂ ਡਰੇਨਾਂ ਨੂੰ ਵੀ ਸਾਫ਼ ਕਰੇਗਾ ਅਤੇ ਹੜ੍ਹ ਦੇ ਖੜ੍ਹੇ ਪਾਣੀ ਲਈ ਇੱਕ ਆਉਟਲੈਟ ਬਣਾਉਣ ਵਿੱਚ ਸਹਾਇਤਾ ਕਰੇਗਾ। ਇਸਦੇ ਨਾਲ ਹੀ, ਹੜ੍ਹ ਆਫ਼ਤ ਖੇਤਰਾਂ ਵਿੱਚ ਪਾਣੀ ਦੀ ਸ਼ੁੱਧਤਾ ਦੀ ਸਮੱਸਿਆ ਲਈ ਵੀ ਸਮਾਧਾਨ ਪ੍ਰਦਾਨ ਕਰੇਗਾ।

ਕਿਉਂਕਿ, ਸਥਿਤੀ ਸੰਬੰਧੀ ਸਮਝ ਨਿਰੰਤਰ ਪ੍ਰਕਿਰਿਆ ਹੈ ਅਤੇ ਇਸਦੇ ਲਈ ਪੂਰੇ ਅਧਿਐਨ ਦੀ ਜ਼ਰੂਰਤ ਹੈ। ਇਸ ਨਿਰੰਤਰ ਅਧਿਐਨ ਅਤੇ ਵਿਸ਼ਲੇਸ਼ਣ ਪ੍ਰਕਿਰਿਆ ਨੇ ਸੀਐੱਸਆਈਆਰ-ਸੀਐੱਮਈਆਰਆਈ ਵਿਖੇ ਟੈਕਨੋਲੋਜੀ ਦੇ ਵਿਕਾਸ ਅਤੇ ਸੁਧਾਰ ਵਿੱਚ ਸਹਾਇਤਾ ਕੀਤੀ ਹੈ।

ਉਪਕਰਣਾਂ ਦਾ ਪਹਿਲਾ ਪ੍ਰੋਟੋਟਾਈਪ ਬਣਾਉਣ ਤੋਂ ਬਾਅਦ, ਉਨ੍ਹਾਂ ਨੂੰ ਨਿਰੰਤਰ ਸ਼ੁੱਧ ਕੀਤਾ ਗਿਆ ਅਤੇ ਬਾਅਦ ਵਿੱਚ ਇਸ ਟੈਕਨੋਲੋਜੀ ਦੀ ਵਿਭਿੰਨਤਾ ਅਤੇ ਮਜ਼ਬੂਤੀ ਨੂੰ ਬਿਹਤਰ ਬਣਾਉਣ ਲਈ ਪ੍ਰੋਟੋਟਾਈਪ ਵਿਕਸਤ ਕੀਤੇ ਗਏ। ਇਸ ਵਿਲੱਖਣ ਸੁਧਾਰ ਦੀ ਪਹਿਲ ਦੇ ਪ੍ਰਯੋਗ ਦੇ ਨਾਲ ਵੱਖ -ਵੱਖ ਸਥਾਨਾਂ ‘ਤੇ ਵੱਖੋ-ਵੱਖਰੀਆਂ ਸਥਿਤੀਆਂ ਦੀਆਂ ਚੁਣੌਤੀਆਂ ਦੇ ਨਾਲ ਵਿਕਸਤ ਪ੍ਰੋਟੋਟਾਈਪਾਂ ਦੀ ਇੱਕ ਕਿਸਮ ਦੀ ਤੈਨਾਤੀ ਵੀ ਕੀਤੀ ਗਈ ਸੀ।

*********

ਐੱਸਐੱਨਸੀ/ਟੀਐੱਮ/ਆਰਆਰ


(Release ID: 1751140) Visitor Counter : 149


Read this release in: English , Hindi