ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰੀ, ਸ਼੍ਰੀ ਹਰਦੀਪ ਸਿੰਘ ਪੁਰੀ ਦੀ ਵਲਾਦੀਵੋਸਤੋਕ ਵਿੱਚ 6ਵੇਂ ਪੂਰਵੀ ਆਰਥਿਕ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਰੂਸ ਕੀਤੀ ਯਾਤਰਾ

Posted On: 31 AUG 2021 7:18PM by PIB Chandigarh

ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਆਵਾਸ ਤੇ ਸ਼ਹਿਰੀ ਕਾਰਜ ਮੰਤਰਾਲੇ ਦੇ ਮੰਤਰੀ, ਸ਼੍ਰੀ ਹਰਦੀਪ ਸਿੰਘ ਪੁਰੀਰੂਸ  ਦੇ ਊਰਜਾ ਮੰਤਰੀ  ਮਹਾਮਹਿਮ ਸ਼੍ਰੀ ਨਿਕੋਲਾਈ ਸ਼ਲਜੀਨੋਵ ਦੇ ਸੱਦੇ ਤੇ 1-5 ਸਤੰਬਰ 2021 ਤੱਕ ਰੂਸ ਵਿੱਚ ਇੱਕ ਆਧਿਕਾਰਿਕ ਅਤੇ ਵਿਵਸਾਇਕ ਵਫ਼ਦ ਦੀ ਅਗਵਾਈ ਕਰਨਗੇ ਅਤੇ ਹੋਰ ਪ੍ਰੋਗਰਾਮਾਂ ਦੇ ਨਾਲ ਵਲਾਦੀਵੋਸਤੋਕ ਵਿੱਚ 6ਵੇਂ ਪੂਰਵੀ ਆਰਥਿਕ ਮੰਚ (ਈਈਐੱਫ) ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ। ਪੈਟਰੋਲੀਅਮ  ਅਤੇ ਕੁਦਰਤੀ ਗੈਸ ਮੰਤਰੀ  ਦਾ ਕਾਰਜਭਾਰ ਸੰਭਾਲਣ ਦੇ ਬਾਅਦ ਤੋਂ ਸ਼੍ਰੀ ਪੁਰੀ ਦੀ ਇਹ ਪਹਿਲੀ ਵਿਦੇਸ਼ ਯਾਤਰਾ ਹੋਵੇਗੀ ।

 

ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਈਈਐੱਫ ਸਿਖਰ ਸੰਮੇਲਨ ਦੇ ਮੁੱਖ ਸੈਸ਼ਨ ਨੂੰ ਵਰਚੁਅਲੀ ਸੰਬੋਧਿਤ ਕਰਨਗੇਜਿਸ ਵਿੱਚ ਰੂਸ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਵਲਾਦੀਮੀਰ ਪੁਤਿਨ ਮੌਜੂਦ ਰਹਿਣਗੇ।  ਮਾਣਯੋਗ ਪ੍ਰਧਾਨ ਮੰਤਰੀ ਦੇ ਸੰਬੋਧਨ ਦੌਰਾਨ ਸ਼੍ਰੀ ਪੁਰੀ ਈਈਐੱਫ ਸਿਖਰ ਸੰਮੇਲਨ ਵਿੱਚ ਮੌਜੂਦ ਰਹਿਣਗੇ। ਖਾਸ ਗੱਲ ਹੈ ਕਿ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ 2019 ਵਿੱਚ ਈਈਐੱਫ ਵਿੱਚ ਮੁੱਖ ਮਹਿਮਾਨ ਸਨ

 

ਆਪਣੀ ਯਾਤਰਾ ਦੌਰਾਨਸ਼੍ਰੀ ਪੁਰੀ ਊਰਜਾ ਖੇਤਰ ਵਿੱਚ ਦੁਵੱਲੇ ਊਰਜਾ ਸਹਿਯੋਗ ਦੀ ਸਮੀਖਿਆ ਕਰਨ ਲਈ ਰੂਸ ਦੇ ਊਰਜਾ ਮੰਤਰੀ ਮਹਾਮਹਿਮ ਨਿਕੋਲਾਈ ਸ਼ਲਜੀਨੋਵ ਦੇ ਨਾਲ ਅਤੇ ਦੂਰ-ਦੁਰਾਡੇ ਪੂਰਵ ਅਤੇ ਆਰਕਟੀਕ  ਦੇ ਵਿਕਾਸ ਮੰਤਰੀ ਮਹਾਮਹਿਮ ਅਲੇਕਸੀ ਚੇਕੁਨਕੋਵ ਦੇ ਨਾਲ ਉਸ ਖੇਤਰ ਵਿੱਚ ਭਾਰਤੀ ਅਤੇ ਰੂਸੀ ਕੰਪਨੀਆਂ  ਦਰਮਿਆਨ ਸਹਿਯੋਗ ਤੇ ਚਰਚਾ ਕਰਨ ਲਈ ਬੈਠਕ ਕਰਨਗੇ ।

 

ਇਸ ਦੇ ਇਲਾਵਾ,  ਰੂਸੀ ਊਰਜਾ ਮੰਤਰੀ ਦੇ ਨਾਲ,  ਸ਼੍ਰੀ ਪੁਰੀ ਈਈਐੱਫ ਦੇ ਮੌਕੇ ਤੇ ਭਾਰਤ-ਰੂਸ ਵਪਾਰ ਵਰਤਾ ਦੀ ਸਹਿ-ਪ੍ਰਧਾਨਤਾ ਕਰਨਗੇ। ਇਸ ਮੌਕੇ ਤੇ ਉਹ ਊਰਜਾ ਖੇਤਰ ਦੀਆਂ ਦਿੱਗਜ ਰੂਸੀ ਕੰਪਨੀਆਂ ਰੋਸਨੇਫਟਗਾਜਪ੍ਰੋਮਨੇਫਟ ਅਤੇ ਸੀਬੋਰ ਸਹਿਤ ਵੱਡੀ ਕੰਪਨੀਆਂ ਦੇ ਨਾਲ ਵੀ ਚਰਚਾ ਕਰਨਗੇ ।

 

ਭਾਰਤ ਅਤੇ ਰੂਸ  ਦਰਮਿਆਨ ਮਜ਼ਬੂਤ ਅਤੇ ਵਧਦਾ ਹੋਇਆ ਦੁਵੱਲੇ ਊਰਜਾ ਸਹਿਯੋਗ ਹੈ,  ਜੋ ਦੋਨਾਂ ਦੇਸ਼ਾਂ ਦਰਮਿਆਨ ਵਿਸ਼ੇਸ਼ ਅਤੇ ਵਿਸ਼ੇਸ਼ਾਧਿਕਾਰ ਪ੍ਰਾਪਤ ਰਣਨੀਤੀਕ ਸਾਂਝੇਦਾਰੀ ਦਾ ਇੱਕ ਪ੍ਰਮੁੱਖ ਥੰਭ ਹੈ।  ਰੂਸ ਭਾਰਤੀ ਤੇਲ ਅਤੇ ਗੈਸ ਕੰਪਨੀਆਂ ਲਈ ਸਭ ਤੋਂ ਵੱਡਾ ਨਿਵੇਸ਼ ਮੰਜਿਲ ਹੈ।  ਭਾਰਤੀ ਜਨਤਕ ਖੇਤਰ ਦੀਆਂ ਕੰਪਨੀਆਂ ਨੇ ਰੂਸ ਦੇ ਦੂਰ-ਦੁਰਾਡੇ ਪੂਰਵ ਅਤੇ ਪੂਰਵੀ ਸਾਈਬੇਰੀਆ ਖੇਤਰ ਵਿੱਚ ਸਖਾਲਿਨ-1ਵੇਂਕੋਰ ਅਤੇ ਤਾਸ-ਯੁਯਾਰਖ ਵਰਗੀ ਤੇਲ ਅਤੇ ਗੈਸ ਪਰਿਸੰਪਤੀਆਂ ਵਿੱਚ  ਲਗਭਗ 16 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ।  ਰੂਸ ਭਾਰਤ  ਦੇ ਤੇਲ ਅਤੇ ਗੈਸ ਖੇਤਰ ਵਿੱਚ ਸਭ ਤੋਂ ਵੱਡਾ ਨਿਵੇਸ਼ਕ ਵੀ ਹੈ ਅਤੇ ਭਾਰਤ ਰੂਸ ਦੀਆਂ ਕੰਪਨੀਆਂ ਨੂੰ ਭਾਰਤ ਦੇ ਤੇਲ ਅਤੇ ਗੈਸ ਖੇਤਰ ਵਿੱਚ,  ਵਿਸ਼ੇਸ਼ ਰੂਪ ਨਾਲ ਗੈਸ ਬੁਨਿਆਦੀ ਢਾਂਚੇ ਅਤੇ ਈਐਂਡਪੀ ਖੇਤਰ ਵਿੱਚ ਅਤੇ ਨਿਵੇਸ਼ ਲਈ ਪ੍ਰੋਤਸਾਹਿਤ ਕਰ ਰਿਹਾ ਹੈ ।

****

ਵਾਈਬੀ/ਆਰਐੱਮ



(Release ID: 1751130) Visitor Counter : 181


Read this release in: English , Urdu , Hindi