ਕਿਰਤ ਤੇ ਰੋਜ਼ਗਾਰ ਮੰਤਰਾਲਾ

ਉਦਯੋਗਿਕ ਕਾਮਿਆਂ ਲਈ ਜੁਲਾਈ, 2021 ਲਈ ਸਰਬ ਭਾਰਤੀ ਖਪਤਕਾਰ ਮੁੱਲ ਸੂਚਕਾਂਕ (2016 = 100)


ਜੁਲਾਈ, 2021 ਦੌਰਾਨ ਆਮ ਮਹਿੰਗਾਈ ਦਰ ਪਿਛਲੇ ਮਹੀਨੇ ਦੇ 5.57 ਫੀਸਦੀ ਦੇ ਮੁਕਾਬਲੇ ਘਟ ਕੇ 5.27 ਫੀਸਦੀ ਰਹੀ

ਖੁਰਾਕੀ ਮਹਿੰਗਾਈ ਵੀ ਪਿਛਲੇ ਮਹੀਨੇ ਦੇ 5.61 ਫੀਸਦ ਤੋਂ ਘਟ ਕੇ 4.91 ਫੀਸਦ ਰਹੀ

Posted On: 31 AUG 2021 6:34PM by PIB Chandigarh

ਜੁਲਾਈ, 2021 ਲਈ ਆਲ-ਇੰਡੀਆ ਸੀਪੀਆਈ-ਆਈਡਬਲਯੂ ਵਿੱਚ 1.1 ਅੰਕ ਦਾ ਵਾਧਾ ਦਰਜ ਹੋਇਆ ਅਤੇ 122.8 'ਤੇ ਸਥਿਰ ਹੈ। 1 ਮਹੀਨੇ ਦੇ ਪ੍ਰਤੀਸ਼ਤ ਬਦਲਾਅ 'ਤੇਇੱਕ ਸਾਲ ਪਹਿਲਾਂ ਦੇ ਸਮਾਨ ਮਹੀਨਿਆਂ ਦੇ ਵਿੱਚ ਦਰਜ ਕੀਤੇ ਗਏ 1.20 ਪ੍ਰਤੀਸ਼ਤ ਦੇ ਵਾਧੇ ਦੇ ਮੁਕਾਬਲੇ ਪਿਛਲੇ ਮਹੀਨੇ ਦੇ ਮੁਕਾਬਲੇ ਇਸ ਵਿੱਚ 0.90 ਪ੍ਰਤੀਸ਼ਤ ਦਾ ਵਾਧਾ ਹੋਇਆ।

ਲੇਬਰ ਬਿਊਰੋਕਿਰਤ ਅਤੇ ਰੋਜ਼ਗਾਰ ਮੰਤਰਾਲੇ ਦਾ ਇੱਕ ਅਦਾਰਾ ਹੈਦੇਸ਼ ਦੇ 88 ਉਦਯੋਗਿਕ ਤੌਰ 'ਤੇ ਮਹੱਤਵਪੂਰਨ ਕੇਂਦਰਾਂ ਵਿੱਚ ਫੈਲੇ 317 ਬਾਜ਼ਾਰਾਂ ਤੋਂ ਇਕੱਠੀਆਂ ਕੀਤੀਆਂ ਪ੍ਰਚੂਨ ਕੀਮਤਾਂ ਦੇ ਅਧਾਰ 'ਤੇ ਹਰ ਮਹੀਨੇ ਉਦਯੋਗਿਕ ਕਾਮਿਆਂ ਲਈ ਉਪਭੋਗਤਾ ਮੁੱਲ ਸੂਚਕ ਅੰਕ ਤਿਆਰ ਕਰ ਰਿਹਾ ਹੈ। ਇਹ ਸੂਚਕਾਂਕ 88 ਕੇਂਦਰਾਂ ਅਤੇ ਸਰਬ ਭਾਰਤੀ ਪੱਧਰ 'ਤੇ ਤਿਆਰ ਕੀਤਾ ਗਿਆ ਹੈ ਅਤੇ ਅਗਲੇ ਮਹੀਨੇ ਦੇ ਆਖਰੀ ਕਾਰਜਕਾਰੀ ਦਿਨ ਜਾਰੀ ਕੀਤਾ ਗਿਆ ਹੈ।

ਮੌਜੂਦਾ ਸੂਚਕਾਂਕ ਵਿੱਚ ਵੱਧ ਤੋਂ ਵੱਧ ਦਬਾਅ ਫੁਟਕਲ ਸਮੂਹ ਦੁਆਰਾ ਆਇਆ ਹੈਜੋ ਕੁੱਲ ਤਬਦੀਲੀ ਵਿੱਚ 0.42 ਪ੍ਰਤੀਸ਼ਤ ਅੰਕ ਦਾ ਯੋਗਦਾਨ ਪਾਉਂਦਾ ਹੈ। ਵਸਤੂ ਦੇ ਪੱਧਰ 'ਤੇਡੇਅਰੀ ਮਿਲਕਪੋਲਟਰੀ/ਚਿਕਨਅੰਬਗਾਜਰਗੋਭੀਪਿਆਜ਼ਟਮਾਟਰਰਸੋਈ ਗੈਸਡਾਕਟਰ/ਸਰਜਨ ਦੀ ਫੀਸਦਵਾਈਆਂ ਐਲੋਪੈਥਿਕਆਟੋ ਰਿਕਸ਼ਾ/ਸਕੂਟਰ ਦਾ ਕਿਰਾਇਆਬੱਸ ਦਾ ਕਿਰਾਇਆਰੇਲ ਦਾ ਕਿਰਾਇਆਵਾਹਨਾਂ ਲਈ ਪੈਟਰੋਲਰਿਹਾਇਸ਼ਆਦਿ ਸੂਚਕਾਂਕ ਵਿੱਚ ਵਾਧੇ ਲਈ ਜ਼ਿੰਮੇਵਾਰ ਹਨ। ਹਾਲਾਂਕਿਇਸ ਵਾਧੇ ਨੂੰ ਮੁੱਖ ਤੌਰ 'ਤੇ ਫਿਸ਼ ਫਰੈਸ਼ਖਾਣ ਵਾਲੇ ਤੇਲਅਨਾਰ/ਅਨਾਰਨਿੰਬੂਆਦਿ ਦੁਆਰਾ ਚੈਕ ਕੀਤਾ ਗਿਆ ਜਿਸ ਨਾਲ ਸੂਚਕਾਂਕ 'ਤੇ ਹੇਠ ਵੱਲ ਦਬਾਅ ਪਾਇਆ ਗਿਆ।

ਕੇਂਦਰ ਪੱਧਰ 'ਤੇਯਮੁਨਾਨਗਰ ਨੇ 4.7 ਅੰਕਾਂ ਦਾ ਵੱਧ ਤੋਂ ਵੱਧ ਵਾਧਾ ਦਰਜ ਕੀਤਾਜਿਸ ਤੋਂ ਬਾਅਦ ਗੋਆਨਾਗਪੁਰ ਅਤੇ ਬੇਲਗਾਮ ਕ੍ਰਮਵਾਰ 3.7 ਅੰਕ, 3.6 ਅੰਕ ਅਤੇ 3.0 ਅੰਕ ਦੇ ਨਾਲ ਦਰਜ ਕੀਤੇ ਗਏ। ਹੋਰਨਾਂ ਵਿੱਚ, 9 ਕੇਂਦਰਾਂ ਵਿੱਚ 2 ਤੋਂ 2.7 ਅੰਕ, 32 ਕੇਂਦਰਾਂ ਵਿੱਚ 1 ਤੋਂ 1.9 ਅੰਕਾਂ ਅਤੇ 34 ਕੇਂਦਰਾਂ ਵਿੱਚ 0.1 ਤੋਂ 0.9 ਅੰਕਾਂ ਦੇ ਵਿੱਚ ਵਾਧਾ ਹੋਇਆ ਹੈ। ਇਸ ਦੇ ਉਲਟਸਿਬਸਾਗਰ ਨੇ ਵੱਧ ਤੋਂ ਵੱਧ 1.0 ਅੰਕ ਦੀ ਗਿਰਾਵਟ ਦਰਜ ਕੀਤੀ। ਹੋਰਨਾਂ ਵਿੱਚ, 6 ਕੇਂਦਰਾਂ ਵਿੱਚ 0.1 ਤੋਂ 0.9 ਅੰਕਾਂ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ। ਬਾਕੀ ਦੇ 2 ਕੇਂਦਰ ਸਥਿਰ ਰਹੇ।

ਮਹੀਨੇ ਦੇ ਲਈ ਸਾਲ ਦਰ ਸਾਲ ਮਹਿੰਗਾਈ ਪਿਛਲੇ ਮਹੀਨੇ ਦੇ 5.57 ਫੀਸਦੀ ਦੇ ਮੁਕਾਬਲੇ 5.27 ਫੀਸਦੀ ਅਤੇ ਇੱਕ ਸਾਲ ਪਹਿਲਾਂ ਦੇ ਇਸੇ ਮਹੀਨੇ ਦੌਰਾਨ 5.33 ਫੀਸਦੀ ਰਹੀ ਸੀ। ਇਸੇ ਤਰ੍ਹਾਂ ਖੁਰਾਕੀ ਮਹਿੰਗਾਈ ਪਿਛਲੇ ਮਹੀਨੇ ਦੇ 5.61 ਫੀਸਦੀ ਦੇ ਮੁਕਾਬਲੇ 4.91 ਫੀਸਦੀ ਅਤੇ ਇੱਕ ਸਾਲ ਪਹਿਲਾਂ ਇਸੇ ਮਹੀਨੇ ਦੌਰਾਨ 6.38 ਫੀਸਦੀ ਰਹੀ ਸੀ।

ਸੀਪੀਆਈ-ਆਈਡਬਲਯੂ (ਭੋਜਨ ਅਤੇ ਆਮ) 'ਤੇ ਅਧਾਰਤ ਸਾਲ ਦਰ ਸਾਲ ਮਹਿੰਗਾਈ

 

ਜੂਨ ਅਤੇ ਜੁਲਾਈ, 2021 ਲਈ ਆਲ-ਇੰਡੀਆ ਸਮੂਹ-ਅਧਾਰਤ ਸੀਪੀਆਈ-ਆਈਡਬਲਯੂ

Sr. No.

Groups

June, 2021

July, 2021

I

Food & Beverages

121.8

122.4

II

Pan, Supari, Tobacco & Intoxicants

137.9

138.9

III

Clothing & Footwear

120.1

120.8

IV

Housing

115.2

116.8

V

Fuel & Light

149.6

152.0

VI

Miscellaneous

119.7

121.1

 

General Index

121.7

122.8

 

ਸੀਪੀਆਈ-ਆਈਡਬਲਯੂਸਮੂਹ ਸੂਚਕਾਂਕ

 

 

 

ਸੀਪੀਆਈ-ਆਈਡਬਲਯੂ ਦਾ ਅਗਲਾ ਅੰਕ ਅਗਸਤ, 2021 ਦੇ ਮਹੀਨੇ ਲਈ ਵੀਰਵਾਰ, 30 ਸਤੰਬਰ, 2021 ਨੂੰ ਜਾਰੀ ਕੀਤਾ ਜਾਵੇਗਾ।

***

ਵੀਆਰਆਰਕੇ/ਜੀਕੇ



(Release ID: 1750907) Visitor Counter : 178


Read this release in: English , Hindi