ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਸੰਜੈ ਗਾਂਧੀ ਪੋਸਟ ਗ੍ਰੈਜੂਏਟ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਜ਼ (ਐੱਸਜੀਪੀਜੀਆਈਐੱਮਐੱਸ) ਨੂੰ ਪੂਰੇ ਰਾਜ ਵਿੱਚ ਆਪਣੇ ਪ੍ਰਭਾਵ ਦਾ ਵਿਸਤਾਰ ਕਰਨਾ ਚਾਹੀਦਾ ਹੈ ਅਤੇ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਨੂੰ ਸੰਭਾਲ਼ਣਾ ਚਾਹੀਦਾ ਹੈ ਜੋ ਵਿਸ਼ੇਸ਼ ਮੈਡੀਕਲ ਦੇਖਭਾਲ਼ ਵਿੱਚ ਪਛੜ ਜਾਂਦੇ ਹਨ: ਰਾਸ਼ਟਰਪਤੀ ਕੋਵਿੰਦ


ਭਾਰਤ ਦੇ ਰਾਸ਼ਟਰਪਤੀ ਨੇ ਸੰਜੈ ਗਾਂਧੀ ਪੋਸਟ ਗ੍ਰੈਜੂਏਟ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਜ਼, ਲਖਨਊ ਦੀ 26ਵੀਂ ਕਨਵੋਕੇਸ਼ਨ ਵਿੱਚ ਹਿੱਸਾ ਲਿਆ

Posted On: 27 AUG 2021 7:15PM by PIB Chandigarh

ਸੰਜੈ ਗਾਂਧੀ ਪੋਸਟ ਗ੍ਰੈਜੂਏਟ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਜ਼ (ਐੱਸਜੀਪੀਜੀਆਈਐੱਮਐੱਸ) ਨੇ ਨਾ ਸਿਰਫ ਮੈਡੀਕਲ ਖੋਜ ਵਿੱਚ ਉੱਤਮਤਾ ਪ੍ਰਾਪਤ ਕਰਨ ਲਈਬਲਕਿ ਮਰੀਜ਼ਾਂ ਨੂੰ ਉੱਚਪੱਧਰੀ ਤੀਜੇ ਦਰਜੇ (tertiary) ਦੀ ਸਿਹਤ ਸੰਭਾਲ਼ ਦੇਣ ਲਈ ਵੀ ਸਨਮਾਨ ਹਾਸਲ ਕੀਤਾ ਹੈ। ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਐੱਸਜੀਪੀਜੀਆਈਐੱਮਐੱਸ ਪੂਰੇ ਰਾਜ ਵਿੱਚ ਆਪਣੇ ਪ੍ਰਭਾਵ ਦਾ ਵਿਸਤਾਰ ਕਰੇ ਅਤੇ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਨੂੰ ਵੀ ਸੰਭਾਲੇ ਜੋ ਵਿਸ਼ੇਸ਼ ਮੈਡੀਕਲ ਦੇਖਭਾਲ਼ ਵਿੱਚ ਪਛੜ ਜਾਂਦੇ ਹਨ। ਉਹ ਅੱਜ (27 ਅਗਸਤ, 2021) ਲਖਨਊ ਵਿੱਚ ਸੰਜੈ ਗਾਂਧੀ ਪੋਸਟ ਗ੍ਰੈਜੂਏਟ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਜ਼ (ਐੱਸਜੀਪੀਜੀਆਈਐੱਮਐੱਸ) ਦੀ 26ਵੀਂ ਕਨਵੋਕੇਸ਼ਨ ਨੂੰ ਸੰਬੋਧਨ ਕਰ ਰਹੇ ਸਨ।  

 

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੁਆਰਾ ਉੱਤਰ ਪ੍ਰਦੇਸ਼ ਦੇ ਹਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਅਤੇ ਸਬੰਧਿਤ ਹਸਪਤਾਲ ਸਥਾਪਤ ਕਰਨ ਦੇ ਐਲਾਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਐੱਸਜੀਪੀਜੀਆਈਐੱਮਐੱਸ ਦੀ ਇਹ ਜ਼ਿੰਮੇਦਾਰੀ ਬਣਦੀ ਹੈ ਕਿ ਉਹ ਇਨ੍ਹਾਂ ਸਾਰੀਆਂ ਆਉਣ ਵਾਲੀਆਂ ਸੰਸਥਾਵਾਂ ਨੂੰ ਆਪਣੀ ਮੁਹਾਰਤ ਪ੍ਰਦਾਨ ਕਰੇ ਤਾਂ ਜੋ ਉਨ੍ਹਾਂ ਨੂੰ ਆਪਣੇ ਤਰੀਕੇ ਨਾਲ ਉੱਤਮਤਾ ਦੇ ਕੇਂਦਰ ਵਜੋਂ ਵਿਕਸਤ ਕੀਤਾ ਜਾ ਸਕੇ। ਇਸ ਨਾਲ ਲੋਕਾਂ ਨੂੰ ਰਾਜ ਦੇ ਅੰਦਰ ਹੀ ਬਿਹਤਰ ਇਲਾਜ ਪ੍ਰਾਪਤ ਕਰਨ ਵਿੱਚ ਸਹਾਇਤਾ ਮਿਲੇਗੀ।

 

ਰਾਸ਼ਟਰਪਤੀ ਨੇ ਕਿਹਾ ਕਿ ਚਾਰ ਦਹਾਕਿਆਂ ਤੋਂ ਵੀ ਘੱਟ ਸਮੇਂ ਦੌਰਾਨਸੰਜੈ ਗਾਂਧੀ ਪੋਸਟ ਗ੍ਰੈਜੂਏਟ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼ ਆਪਣੇ ਆਦਰਸ਼ 'ਤੇ ਖਰਾ ਉਤਰਿਆ ਹੈਜਿਸ ਵਿੱਚ ਕਿਹਾ ਗਿਆ ਹੈ, "ਖੋਜ ਅਧਿਆਪਨ ਦੀ ਸ਼ਕਤੀ ਨੂੰ ਵਧਾਉਂਦੀ ਹੈਅਧਿਆਪਨ ਸੇਵਾ ਦੇ ਮਿਆਰਾਂ ਨੂੰ ਉੱਚਾ ਕਰਦਾ ਹੈ ਅਤੇ ਸੇਵਾ ਜਾਂਚ ਦੇ ਨਵੇਂ ਰਾਹ ਖੋਲ੍ਹਦੀ ਹੈ।"  ਇਸ ਸੰਸਥਾ ਨੇ ਉੱਤਮਤਾ ਪ੍ਰਾਪਤ ਕੀਤੀ ਹੈਅਧਿਆਪਨ ਦੇ ਮਿਆਰ ਨੂੰ ਉੱਚਾ ਚੁੱਕਿਆ ਹੈਖੋਜ ਦੇ ਨਵੇਂ ਤਰੀਕੇ ਲਭੇ ਹਨ ਅਤੇ ਮੈਡੀਕਲ ਸਾਇੰਸ ਵਿੱਚ ਸਫਲਤਾਪੂਰਵਕ ਰਿਸਰਚ ਕੀਤੀ ਹੈ। ਉਨ੍ਹਾਂ ਕਿਹਾ ਕਿ ਹਾਲੀਆ ਐੱਨਆਈਆਰਐੱਫ ਰੈਂਕਿੰਗ ਵਿੱਚਐੱਸਜੀਪੀਜੀਆਈਐੱਮਐੱਸ ਨੂੰ ਦੇਸ਼ ਵਿੱਚ ਮੈਡੀਕਲ ਸ਼੍ਰੇਣੀ ਵਿੱਚ ਪੰਜਵਾਂ ਸਥਾਨ ਦਿੱਤਾ ਗਿਆ ਹੈ। ਉਨ੍ਹਾਂ ਨੇ ਸੰਸਥਾਨ ਪਰਿਵਾਰ ਦੇ ਸਾਰੇ ਮੈਂਬਰਾਂਪਿਛਲੇ ਅਤੇ ਵਰਤਮਾਨਨੂੰ ਵਧਾਈ ਦਿੱਤੀ ਜਿਨ੍ਹਾਂ ਦੀ ਪ੍ਰਤੀਬੱਧਤਾ ਅਤੇ ਸਖਤ ਮਿਹਨਤ ਇਸ ਸ਼ਾਨਦਾਰ ਸਫਲਤਾ ਦੇ ਪਿੱਛੇ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸੰਸਥਾ ਨੇ ਰਾਸ਼ਟਰੀ ਅਤੇ ਰਾਜ ਅੰਗ ਟ੍ਰਾਂਸਪਲਾਂਟ ਪ੍ਰੋਗਰਾਮ (Organ Transplant Programme) ਦੇ ਪ੍ਰਤੀ ਅਥਾਹ ਪ੍ਰਤੀਬੱਧਤਾ ਦਿਖਾਈ ਹੈ। ਉਨ੍ਹਾਂ ਕਿਹਾ ਕਿ ਐੱਸਜੀਪੀਜੀਆਈਐੱਮਐੱਸ ਨੇ ਅਜਿਹੇ ਮਕਸਦ ਲਈ ਜਾਗਰੂਕਤਾ ਵਧਾਉਣ ਵਿੱਚ ਬਹੁਤ ਯੋਗਦਾਨ ਪਾਇਆ ਹੈ ਜੋ ਬਹੁਤ ਸਾਰੀਆਂ ਜਾਨਾਂ ਬਚਾ ਰਿਹਾ ਹੈ।

 

ਕੋਵਿਡ-19 ਬਾਰੇ ਬੋਲਦਿਆਂਰਾਸ਼ਟਰਪਤੀ ਨੇ ਕਿਹਾ ਕਿ ਵਿਸ਼ਵ ਇਸ ਮਹਾਮਾਰੀ ਨਾਲ ਜੂਝ ਰਿਹਾ ਹੈ। ਕੋਰੋਨਾਵਾਇਰਸ ਵਿਰੁੱਧ ਸਾਡੀ ਲੜਾਈ ਵਿੱਚਐੱਸਜੀਪੀਜੀਆਈਐੱਮਐੱਸ ਵਰਗੀਆਂ ਮੈਡੀਕਲ ਸੰਸਥਾਵਾਂ ਨੇ ਅਣਥੱਕ ਮਿਹਨਤ ਕੀਤੀ ਹੈ। ਉਨ੍ਹਾਂ ਸਾਰੇ ਡਾਕਟਰਾਂਨਰਸਾਂਮੈਡੀਕਲ ਵਿਦਿਆਰਥੀਆਂਸਿਹਤ ਸੰਭਾਲ਼ ਅਤੇ ਸਫਾਈ ਕਰਮਚਾਰੀਆਂ ਅਤੇ ਪ੍ਰਬੰਧਕਾਂ ਦੇ ਅਣਥੱਕ ਪ੍ਰਯਤਨਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਉਹ ਚੁਣੌਤੀ ਨੂੰ ਸਵੀਕਾਰ ਕੇ ਅੱਗੇ ਵਧੇ ਹਨ ਅਤੇ ਨਿਰਸੁਆਰਥ ਭਾਵਨਾ ਨਾਲ ਸਾਥੀ ਨਾਗਰਿਕਾਂ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਨੇ ਆਪਣੀ ਜਾਨ ਜੋਖਮ ਵਿੱਚ ਪਾਈ;  ਕੁਝ ਸਾਥੀ ਕੋਰੋਨਾ ਜੋਧਿਆਂ ਨੇ ਵੀ ਆਪਣੀ ਜਾਨ ਕੁਰਬਾਨ ਕਰ ਦਿੱਤੀ। ਸਮੁੱਚੀ ਕੌਮ ਉਨ੍ਹਾਂ ਦੇ ਸਮਰਪਣ ਲਈ ਉਨ੍ਹਾਂ ਦੀ ਧੰਨਵਾਦੀ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਕੋਵਿਡ -19 ਵਿਰੁੱਧ ਲੜਾਈ ਅਜੇ ਖਤਮ ਨਹੀਂ ਹੋਈ ਹੈ। ਸਾਨੂੰ ਕਿਸੇ ਵੀ ਢਿੱਲ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਮਾਸਕ ਅਤੇ ਸਮਾਜਿਕ ਦੂਰੀ ਸਾਡੀ ਰੱਖਿਆ ਦੀ ਪਹਿਲੀ ਲਾਈਨ ਹਨ। ਅਤੇ ਵੈਕਸੀਨ ਵਿਗਿਆਨ ਦੁਆਰਾ ਪੇਸ਼ ਕੀਤੀ ਜਾਣ ਵਾਲੀ ਸਰਬੋਤਮ ਸੁਰੱਖਿਆ ਹੈ। 'ਆਤਮਨਿਰਭਰ ਭਾਰਤਦੇ ਸੰਕਲਪ ਦੇ ਅਨੁਸਾਰਸਾਡੇ ਵਿਗਿਆਨੀਆਂ ਨੇ 'ਮੇਡ-ਇਨ-ਇੰਡੀਆਟੀਕੇ ਤਿਆਰ ਕੀਤੇ ਹਨ। ਸਾਡੇ ਡਾਕਟਰਾਂਸਿਹਤ ਸੰਭਾਲ਼ ਕਰਮਚਾਰੀਆਂ ਅਤੇ ਪ੍ਰਸ਼ਾਸਕਾਂ ਦੇ ਸਮੂਹਿਕ ਪ੍ਰਯਤਨਾਂ ਨਾਲਦੇਸ਼ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਚਲਾ ਰਿਹਾ ਹੈ। ਅਸੀਂ ਦੇਸ਼ ਭਰ ਵਿੱਚ 61 ਕਰੋੜ ਤੋਂ ਵੱਧ ਨਾਗਰਿਕਾਂ ਦਾ ਸਫਲਤਾਪੂਰਵਕ ਟੀਕਾਕਰਣ ਕਰਨ ਦੇ ਨਾਲ ਸ਼ਾਨਦਾਰ ਪ੍ਰਗਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਉੱਤਰ ਪ੍ਰਦੇਸ਼ ਵਿੱਚ ਹੁਣ ਤੱਕ ਤਕਰੀਬਨ 6 ਕਰੋੜ 70 ਲੱਖ ਲੋਕਾਂ ਦਾ ਟੀਕਾਕਰਣ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅਸੀਂ ਟੀਕਾਕਰਣ ਨੂੰ ਲੈ ਕੇ ਪ੍ਰਗਤੀ ਕਰ ਰਹੇ ਹਾਂ ਪਰ ਸਾਡਾ ਕੰਮ ਅਜੇ ਬਹੁਤ ਦੂਰ ਹੈ। ਸਾਡੇ ਅੱਗੇ ਬਹੁਤ ਲੰਮਾ ਰਸਤਾ ਹੈ ਅਤੇ ਅਸੀਂ ਉਦੋਂ ਤਕ ਆਰਾਮ ਨਹੀਂ ਕਰ ਸਕਦੇ ਜਦੋਂ ਤਕ ਹਰ ਯੋਗ ਵਿਅਕਤੀ ਨੂੰ ਟੀਕਾ ਨਹੀਂ ਲਗਾਇਆ ਜਾਂਦਾ। ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਟੀਕਾਕਰਣ ਬਾਰੇ ਜਾਗਰੂਕਤਾ ਵਧਾਉਣ ਵਿੱਚ ਯੋਗਦਾਨ ਪਾਉਂਦੇ ਰਹਿਣ।

 

ਰਾਸ਼ਟਰਪਤੀ ਨੇ ਕਿਹਾ ਕਿ ਮਹਾਮਾਰੀ ਨੇ ਸਭ ਤੋਂ ਬੇਮਿਸਾਲ ਤਰੀਕੇ ਨਾਲ ਸਿਹਤ ਸੰਭਾਲ਼ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਹੈ। ਘੱਟ ਸੁਵਿਧਾਵਾਂ ਵਾਲੇ ਅਤੇ ਅੰਦਰੂਨੀ ਖੇਤਰਾਂ ਵਿੱਚ ਰਹਿਣ ਵਾਲਿਆਂ ਸਮੇਤ ਸਾਰੇ ਨਾਗਰਿਕਾਂ ਦੀਆਂ ਸਿਹਤ ਸੰਭਾਲ਼ ਜ਼ਰੂਰਤਾਂ ਨੂੰ ਪੂਰਾ ਕਰਨਾ ਇੱਕ ਚੁਣੌਤੀ ਹੈ। ਇਸ ਸਬੰਧ ਵਿੱਚਨਵੀਨਤਮ ਟੈਕਨੋਲੋਜੀਆਂ ਅਤੇ ਖਾਸ ਕਰਕੇ ਟੈਲੀਮੈਡੀਸਿਨ ਦੀ ਵਰਤੋਂ ਨਾਲ ਬਹੁਤ ਸਹਾਇਤਾ ਮਿਲੇਗੀ। ਉਨ੍ਹਾਂ ਕਿਹਾ ਕਿ ਟੈਕਨੋਲੋਜੀਕਲ ਸਮਾਧਾਨਾਂ ਨੂੰ ਇਲਾਜ ਦੇ ਵਿਭਿੰਨ ਰੂਪਾਂ ਦੁਆਰਾ ਵੀ ਪੂਰਕ ਹੋਣਾ ਪਏਗਾ। ਭਾਰਤ ਵਿੱਚ ਸਿਹਤ ਸੰਭਾਲ਼ ਦੇ ਖੇਤਰ ਵਿੱਚ ਆਯੁਰਵੇਦ ਦੇ ਰੂਪ ਵਿੱਚ ਇੱਕ ਸਮ੍ਰਿਧ ਗਿਆਨ ਅਧਾਰ ਮੌਜੂਦ ਹੈ। ਦਵਾਈ ਦੇ ਹੋਰ ਰਵਾਇਤੀ ਰੂਪਾਂ ਅਤੇ ਯੋਗਾ ਦੇ ਨਾਲ ਨਾਲਇਹ ਜੀਵਨ ਸ਼ੈਲੀ ਦੀਆਂ ਬਿਮਾਰੀਆਂ ਦੇ ਇਲਾਜ ਵਿੱਚ ਸਹਾਇਤਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਧੀ ਅਤੇ ਟੈਕਨੋਲੋਜੀ ਨਾਲੋਂ ਵੀ ਮਹੱਤਵਪੂਰਣ ਮਾਨਵੀ ਤੱਤਅਰਥਾਤ ਇਲਾਜ ਕਰਨ ਵਾਲਾ ਹੈ। ਇੱਥੇ ਹੀ ਡਾਕਟਰਾਂ ਦੀ ਆਮਦ ਹੁੰਦੀ ਹਨ।

 

ਗ੍ਰੈਜੂਏਟ ਡਾਕਟਰਾਂ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਬਹੁਤ ਕੌਸ਼ਲ ਅਤੇ ਗਿਆਨ ਹਾਸਲ ਕੀਤਾ ਹੈ;  ਹੁਣ ਸਮਾਂ ਆ ਗਿਆ ਹੈ ਕਿ ਉਹ ਉਨ੍ਹਾਂ ਨੂੰ ਦੂਜਿਆਂ ਦੀ ਸੇਵਾ ਵਿੱਚ ਵਰਤਣ। ਰਾਹਤ ਅਤੇ ਸਿਹਤਯਾਬੀ ਦੀ ਉਮੀਦ ਰੱਖਣ ਵਾਲੇ ਮਰੀਜ਼ਾਂ ਲਈਡਾਕਟਰ ਕਿਸੇ ਫ਼ਰਿਸ਼ਤੇ ਤੋਂ ਘੱਟ ਨਹੀਂ ਹਨ। ਮਰੀਜ਼ਾਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਲਈਉਨ੍ਹਾਂ ਦਾ ਵਿਸ਼ਵਾਸਡਾਕਟਰਾਂ ਤੇ ਵਧੇਰੇ ਜ਼ਿੰਮੇਦਾਰੀ ਪਾਉਂਦਾ ਹੈ।

 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਇੱਥੇ ਕਲਿੱਕ ਕਰੋ:

 

 **********

 

 

ਡੀਐੱਸ/ਬੀਐੱਮ


(Release ID: 1749776) Visitor Counter : 172


Read this release in: English , Urdu , Hindi