ਉਪ ਰਾਸ਼ਟਰਪਤੀ ਸਕੱਤਰੇਤ
ਕਠਿਨ ਸਮੇਂ ਵਿੱਚ ਸਾਹਿਤ ਉਮੀਦ ਅਤੇ ਆਸ਼ਾਵਾਦ ਪ੍ਰਦਾਨ ਕਰਦਾ ਹੈ: ਉਪ ਰਾਸ਼ਟਰਪਤੀ
ਸੰਕਟ ਸਮੇਂ ਸਾਹਿਤ ਪ੍ਰਸ਼ਨ ਖੜ੍ਹੇ ਕਰਦਾ ਹੈ ਤੇ ਉਚਿਤ ਉੱਤਰ ਵੀ ਪ੍ਰਦਾਨ ਕਰਦਾ ਹੈ: ਸ਼੍ਰੀ ਨਾਇਡੂ
ਸਾਹਿਤ ਸਾਨੂੰ ਹੋਰ ਬਿਹਤਰ ਇਨਸਾਨ ਬਣਨ ’ਚ ਮਦਦ ਕਰਦਾ ਹੈ: ਸ਼੍ਰੀ ਨਾਇਡੂ
ਪ੍ਰਾਚੀਨ ਕਾਲ ਤੋਂ ਹੀ ਭਾਰਤ ਗਿਆਨ ਦਾ ਭੰਡਾਰ ਰਿਹਾ ਹੈ: ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ‘ਟਾਈਮਸ ਲਿਟ ਫੈਸਟ’ ਨੂੰ ਸੰਬੋਧਨ ਕੀਤਾ
Posted On:
27 AUG 2021 6:08PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਸਾਹਿਤ ਕਠਿਨ ਸਮੇਂ ਵਿੱਚ ਉਮੀਦ ਅਤੇ ਆਸ਼ਾਵਾਦ ਨਾਲ ਭਰੇ ਅਨੁਭਵਾਂ ਦੇ ਰਾਹ ਖੋਲ੍ਹਦਾ ਹੈ। ਉਨ੍ਹਾਂ ਕਿਹਾ,‘ਸਾਹਿਤਕ ਰਚਨਾਵਾਂ ਸਥਾਨਾਂ, ਘਟਨਾਵਾਂ ਤੇ ਅਨੁਭਵਾਂ ਨੂੰ ਮੁੜ–ਸੁਰਜੀਤ ਕਰਦੀਆਂ ਹਨ, ਜੋ ਸਾਨੂੰ ਇੰਕ ਜਾਦੂ ਭਰੀ ਦੁਨੀਆ ’ਚ ਲੈ ਜਾਂਦੀਆਂ ਹਨ ਤੇ ਜਿੱਥੇ ਅਸੀਂ ਗੁਆਚ ਜਾਂਦੇ ਹਨ।’
‘ਟਾਈਮਸ ਲਿਟ ਫੈਸਟ’ ’ਚ ਬੋਲਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਇੱਕ ਸੰਕਟ ’ਚ, ਇਹ ਸਾਹਿਤ ਹੈ ਜੋ ਸਭ ਤੋਂ ਵੱਧ ਪ੍ਰਾਸੰਗਿਕ ਪ੍ਰਸ਼ਨ ਪੇਸ਼ ਕਰਦਾ ਹੈ ਤੇ ਪ੍ਰਾਸੰਗਿਕ ਉੱਤਰ ਲੈ ਕੇ ਆਉਂਦਾ ਹੈ। ਸਾਹਿਤਕ ਹਸਤੀਆਂ, ਰਚਨਾਤਮਕ ਲੇਖਕਾਂ, ਨੈਤਿਕਤਾਵਾਦੀਆਂ, ਮਾਰਗ–ਦਰਸ਼ਕਾਂ ਤੇ ਦਾਰਸ਼ਨਿਕਾਂ ਵਜੋਂ ਆਪਣੇ ਕੰਮ ਰਾਹੀਂ ਕਈ ਤਰ੍ਹਾਂ ਨਾਲ ਸਾਡੀ ਕਲਪਨਾ ਨੂੰ ਖਿੱਚਦੀਆਂ ਹਨ।
ਇਹ ਕਹਿੰਦਿਆਂ ਕਿ ਮਹਾਨ ਲੇਖਣੀ ਸਾਡੇ ਕੋਲ ਇਸ ਤਰ੍ਹਾਂ ਪੁੱਜਦੀ ਹੈ ਕਿ ਹੋਰ ਕੁਝ ਨਹੀਂ ਕਰ ਸਕਦਾ। ਉਨ੍ਹਾਂ ਕਿਹਾ,‘ਅਸੀਂ ਸ਼ਬਦਾਂ ਦੀ ਦੁਨੀਆ ’ਚ ਖ਼ੁਦ ਨੂੰ ਇੱਕ ਅਜਿਹੇ ਅਨੁਭਵ ’ਚ ਖੋਹ ਦਿੰਦੇ ਹਾਂ, ਜੋ ਸਮਾਂ ਤੇ ਸਥਾਨ ਦੀਆਂ ਸਾਰੀਆਂ ਸੀਮਾਵਾਂ ਨੂੰ ਪਾਰ ਕਰ ਜਾਂਦਾ ਹੈ। ਮਹਾਨ ਲੇਖਣੀ ’ਚ ਖ਼ੁਦ ਨੂੰ ਸਮਰਪਿਤ ਕਰਨ ਲਈ ਵਾਜਬ ਸਮੇਂ ਜਿਹੀ ਕੋਈ ਚੀਜ਼ ਨਹੀਂ ਹੈ।’
ਸ਼੍ਰੀ ਨਾਇਡੂ ਲੇ ਕਿਹਾ ਕਿ ਸਾਹਿਤ ਕਈ ਰੂਪਾਂ ਦੇ ਜ਼ਰੀਏ ਅੰਦਰੂਨੀ ਹੋਂਦ ਨੂੰ ਆਕਰਸ਼ਿਤ ਕਰਦਾ ਹੈ। ਇਹ ਸਾਡੀ ਚੇਤਨਾ ਨੂੰ ਆਕਾਰ ਦਿੰਦਾ ਹੈ ਤੇ ਸਾਨੂੰ ਵੱਧ ਬਿਹਤਰ ਮਨੁੱਖ ਬਣਨ ’ਚ ਮਦਦ ਕਰਦਾ ਹੈ। ਉਨ੍ਹਾਂ ਕਿਹਾ,‘ਸਾਡੇ ਜੀਵਨ ਦੇ ਵੱਖੋ–ਵੱਖਰੇ ਗੇੜਾਂ ਵਿੱਚ, ਵਿਭਿੰਨ ਲੇਖਕ ਤੇ ਵਿਸ਼ਾ ਸਾਨੂੰ ਖਿੱਚਦੇ ਹਨ। ਸਾਹਿਤ ਵਿੱਚ ਸਾਡੇ ਵਿੱਚੋਂ ਹਰੇਕ ਨੂੰ ਕੁਝ ਅਜਿਹਾ ਪ੍ਰਦਾਨ ਕਰਨ ਦੀ ਵਿਵਿਧਤਾ ਹੈ, ਜਿਸ ਨਾਲ ਅਸੀਂ ਸਮੇਂ ਦੇ ਵਿਭਿੰਨ ਛਿਣਾਂ ਨਾਲ ਸਬੰਧਤ ਹੋ ਸਕਦੇ ਹਾਂ।’
ਪ੍ਰਾਚੀਨ ਸਮੇਂ ਤੋਂ ਭਾਰਤ ਨੂੰ ਬੁੱਧੀ ਅਤੇ ਗਿਆਨ ਦਾ ਭੰਡਾਰ ਦੱਸਦੇ ਹੋਏ ਉਨ੍ਹਾਂ ਕਿਹਾ,"ਇਹ ਸਭਿਆਚਾਰ ਦਾ ਇੱਕ ਮਸ਼ਹੂਰ ਪੰਘੂੜਾ ਹੈ, ਜਿਸ ਨੇ ਵਿਸ਼ਵ ਨੂੰ ਵੇਦਾਂ, ਉਪਨਿਸ਼ਦਾਂ ਅਤੇ ਭਗਵਦ ਗੀਤਾ ਸਮੇਤ ਦਰਸ਼ਨ ਦੇ ਅਨਮੋਲ ਖਜ਼ਾਨੇ, ਰਾਮਾਇਣ ਵਰਗੇ ਅਮਰ ਮਹਾਂਕਾਵਿ ਦਿੱਤੇ ਹਨ।" ਕਾਲੀਦਾਸ ਦੇ ਸ਼ਾਨਦਾਰ ਸਾਹਿਤਕ ਗ੍ਰੰਥ, ਜਿਨ੍ਹਾਂ ਵਿੱਚ ਗਿਆਨ ਨਾਲ ਭਰਪੂਰ ਕਹਾਣੀਆਂ ਅਤੇ ਮਹਾਂਭਾਰਤ, ਪੰਚਤੰਤਰ ਅਤੇ ਹਿਤੋਪਦੇਸ਼ ਵਰਗੀਆਂ ਦੰਦ–ਕਥਾਵਾਂ ਸਿਰਫ ਕੁਝ ਉਦਾਹਰਣਾਂ ਹਨ।”
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਮੁੱਢਲੇ ਯੁਗ ਤੋਂ ਲੈ ਕੇ ਸਮਕਾਲੀ ਸਮਿਆਂ ਤੱਕ ਸਾਡੀਆਂ ਸਾਰੀਆਂ ਭਾਸ਼ਾਵਾਂ ਅਤੇ ਸਾਰੇ ਖੇਤਰਾਂ ਵਿੱਚ ਅਟੁੱਟ ਪਰੰਪਰਾ ਦਾ ਇੱਕ ਧਾਗਾ ਵੇਖਿਆ ਜਾ ਸਕਦਾ ਹੈ, ਉਪ ਰਾਸ਼ਟਰਪਤੀ ਨੇ ਕਿਹਾ ਕਿ ਅੱਜ ਭਾਰਤ ਵਿੱਚ ਹਰ ਇੱਕ ਭਾਸ਼ਾ ਕਈ ਰੂਪਾਂ ਵਿੱਚ ਜੀਵੰਤ ਸਾਹਿਤਕ ਗਤੀਵਿਧੀਆਂ ਦੇ ਨਾਲ ਧੜਕ ਰਹੀ ਹੈ। ਹੋ ਰਿਹਾ। ਉਨ੍ਹਾਂ ਕਿਹਾ,“ਸ਼ਾਇਦ ਦੁਨੀਆ ਦਾ ਕੋਈ ਵੀ ਦੇਸ਼ ਅਜਿਹੀ ਅਮੀਰ, ਵਿਭਿੰਨ, ਸਭਿਆਚਾਰਕ, ਭਾਸ਼ਾਈ ਅਤੇ ਸਾਹਿਤਕ ਵਿਰਾਸਤ ਦਾ ਦਾਅਵਾ ਨਹੀਂ ਕਰ ਸਕਦਾ।”
ਸ਼੍ਰੀ ਨਾਇਡੂ ਨੇ ਕਿਹਾ ਕਿ ਪਿਛਲੇ 17 ਮਹੀਨਿਆਂ ਵਿੱਚ ਵੱਖ-ਵੱਖ ਗਤੀਵਿਧੀਆਂ ਦੇ ਡਿਜੀਟਾਈਜ਼ੇਸ਼ਨ ਦੀ ਗਤੀ ਤੇਜ਼ੀ ਨਾਲ ਵਧੀ ਹੈ। ਇਸ ਨੇ ਇਸ ਤਰੀਕੇ ਨਾਲ ਪਹੁੰਚਣ ਦੀਆਂ ਰੁਕਾਵਟਾਂ ਨੂੰ ਖ਼ਤਮ ਕਰ ਦਿੱਤਾ ਹੈ ਜੋ ਪਹਿਲਾਂ ਕੋਈ ਨਹੀਂ ਕਰ ਸਕਿਆ ਸੀ। ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਪ੍ਰਤੀਕੂਲ ਸਥਿਤੀਆਂ ਵਿੱਚ ਮਨੁੱਖੀ ਰਚਨਾਤਮਕਤਾ ਦਾ ਇੱਕ ਸ਼ਾਨਦਾਰ ਪ੍ਰਗਟਾਵਾ ਹੈ। ਉਨ੍ਹਾਂ ਐਲਾਨ ਕੀਤਾ ਕਿ ਮਨੁੱਖੀ ਕਲਪਨਾ ਨਾ ਸਿਰਫ ਅਸਾਧਾਰਣ ਸਥਿਤੀਆਂ ਨਾਲ ਨਜਿੱਠਣ ਦੇ ਤਰੀਕੇ ਲੱਭਣ ਦੇ ਸਮਰੱਥ ਹੈ, ਸਗੋਂ ਮੁਸ਼ਕਲਾਂ ਨੂੰ ਮੌਕੇ ਵਿੱਚ ਬਦਲ ਸਕਦੀ ਹੈ।
ਸਮਾਗਮ ਦੇ ਆਯੋਜਨ ਲਈ ‘ਟਾਈਮਸ ਆਵ੍ ਇੰਡੀਆ’ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ,"ਮੈਨੂੰ ਦੱਸਿਆ ਗਿਆ ਹੈ ਕਿ ‘ਟਾਈਮਸ ਲਿਟ ਫੈਸਟ’ ਦੀ ਅਸਾਧਾਰਣ ਵਿਸ਼ੇਸ਼ਤਾ ਅਕਸਰ ਪੁਸਤਕ–ਪ੍ਰੇਮੀਆਂ ਅਤੇ ਲੇਖਕਾਂ ਦੇ ਵਿੱਚ ਸ਼ਾਨਦਾਰ ਅਦਾਨ-ਪ੍ਰਦਾਨ ਰਹੀ ਹੈ।" ਉਨ੍ਹਾਂ ਨੇ ਇਸ ਗੱਲ 'ਤੇ ਵੀ ਖੁਸ਼ੀ ਜ਼ਾਹਰ ਕੀਤੀ ਕਿ ਲਿਟ ਫੈਸਟ ਵਿੱਚ ਦਾਖਲ ਹੋਣ ਦੀ ਕੋਈ ਰੁਕਾਵਟ ਨਹੀਂ ਹੈ ਅਤੇ ਇਹ ਸਭ ਦੀ ਭਾਗੀਦਾਰੀ ਲਈ ਖੁੱਲ੍ਹਾ ਹੈ।" ਉਨ੍ਹਾਂ ਅੱਗੇ ਕਿਹਾ," ਮੈਨੂੰ ਯਕੀਨ ਹੈ ਕਿ ਇਸਦੀ ਸ਼ਾਨਦਾਰ ਸਫਲਤਾ ਦੇ ਪਿੱਛੇ ਇਹ ਇੱਕ ਕਾਰਨ ਹੈ।"
ਉਪ ਰਾਸ਼ਟਰਪਤੀ ਨੇ ਕਿਹਾ,“ਮੈਨੂੰ ਯਕੀਨ ਹੈ ਕਿ ਲਿਟ ਫੈਸਟੀਵਲ ਇੱਕ ਵਾਰ ਫਿਰ ਵਿਭਿੰਨ ਅਤੇ ਵੱਖੋ–ਵੱਖਰੇ ਵਿਚਾਰਾਂ ਦੇ ਅਦਾਨ-ਪ੍ਰਦਾਨ ਲਈ ਇੱਕ ਸਿਹਤਮੰਦ ਮੰਚ ਵਜੋਂ ਉਭਰੇਗਾ।”
‘ਟਾਈਮਸ ਆਵ੍ ਇੰਡੀਆ’ ਦੇ ਕਾਰਜਕਾਰੀ ਸੰਪਾਦਕ ਵਿਕਾਸ ਸਿੰਘ, ਬਰੁੱਕਫੀਲਡ ਪ੍ਰੌਪਰਟੀਜ਼ ਦੇ ਕਾਰਜਕਾਰੀ ਉਪ ਪ੍ਰਧਾਨ ਸ਼ਾਂਤਨੂ ਚੱਕਰਵਰਤੀ, ਫੈਸਟੀਵਲ ਡਾਇਰੈਕਟਰ ਸ਼੍ਰੀਮਤੀ ਵਿਨੀਤਾ ਡਾਵਰੇ ਨਾਂਗੀਆ, ਡੀਐੱਸ ਗਰੁੱਪ ਦੇ ਡਾਇਰੈਕਟਰ ਪੁਏਸ਼ ਕੁਮਾਰ ਗੁਪਤਾ ਅਤੇ ਹੋਰ ਬਹੁਤ ਸਾਰੇ ਮਹਿਮਾਨ ਇਸ ਸਮਾਗਮ ਵਿੱਚ ਸ਼ਾਮਲ ਹੋਏ।
*****
ਐੱਮਐੱਸ/ਆਰਕੇ/ਡੀਪੀ
(Release ID: 1749770)
Visitor Counter : 162