ਕੋਲਾ ਮੰਤਰਾਲਾ
ਕੋਇਲਾ ਮੰਤਰਾਲਾ , ਐੱਨ ਸੀ ਐੱਲ ਨੇ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਜਸ਼ਨਾਂ ਦੇ ਹਿੱਸੇ ਵਜੋਂ ਕੁਪੋਸ਼ਨ ਖਿਲਾਫ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ
"ਪ੍ਰਾਜੈਕਟ ਬਚਪਨ" ਲਈ ਜਿ਼ਲ੍ਹਾ ਪ੍ਰਸ਼ਾਸਨ ਸਿੰਗਰੌਲੀ ਨਾਲ ਇੱਕ ਸਮਝੌਤੇ ਤੇ ਦਸਤਖ਼ਤ ਕੀਤੇ ਗਏ ਹਨ
प्रविष्टि तिथि:
25 AUG 2021 5:21PM by PIB Chandigarh
ਕੋਇਲਾ ਮੰਤਰਾਲਾ ਤਹਿਤ ਨਾਰਦਰਨ ਕੋਲ ਫੀਲਡਜ਼ ਲਿਮਟਿਡ (ਐੱਨ ਸੀ ਐੱਲ) , ਇੱਕ ਮਿੰਨੀ ਰਤਨਾ ਕੰਪਨੀ ਨੇ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਜਸ਼ਨਾਂ ਤਹਿਤ ਆਪਣੇ ਖੁਦਾਈ ਸੰਚਾਲਨਾਂ ਦੇ ਆਲੇ ਦੁਆਲੇ ਖੇਤਰਾਂ ਵਿੱਚ ਕੁਪੋਸ਼ਨ ਖਿਲਾਫ ਮੁਹਿੰਮ ਨੂੰ ਹੋਰ ਤੇਜ਼ ਕੀਤਾ ਹੈ ।
ਐੱਨ ਸੀ ਐੱਲ ਅਤੇ ਜਿ਼ਲ੍ਹਾ ਪ੍ਰਸ਼ਾਸਨ ਸਿੰਗਰੌਲੀ ਵਿਚਾਲੇ ਇੱਕ ਸਮਝੌਤੇ ਤੇ ਦਸਤਖ਼ਤ ਕੀਤੇ ਗਏ ਹਨ, ਜਿਸ ਅਨੁਸਾਰ ਐੱਨ ਸੀ ਐੱਲ ਦੇ ਆਲੇ ਦੁਆਲੇ ਖੇਤਰਾਂ ਅਤੇ ਖੇਤਰਾਂ ਵਿੱਚ ਬੱਚਿਆਂ ਦੇ ਕੁਪੋਸ਼ਨ ਦੇ ਖ਼ਤਰੇ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਵਚਨਬੱਧਤਾ ਨਾਲ "ਬਚਪਨ ਪ੍ਰਾਜੈਕਟ" ਸ਼ੁਰੂ ਕੀਤਾ ਗਿਆ ਹੈ ਤੇ ਚਲਾਇਆ ਜਾਵੇਗਾ ।
ਇਸ ਸੀ ਆਰ ਪ੍ਰਾਜੈਕਟ ਤਹਿਤ ਐੱਨ ਸੀ ਐੱਲ ਦੇ ਡੁੱਡੀਛੂਆ ਖੇਤਰ ਵਿੱਚ ਵੱਖ ਵੱਖ ਪੜਾਵਾਂ ਵਿੱਚ 23 ਲੱਖ ਤੋਂ ਵੱਧ ਰਾਸ਼ੀ ਖਰਚ ਕੀਤੀ ਜਾਵੇਗੀ ।
ਸ਼੍ਰੀ ਅਨੁਰਾਗ ਕੁਮਾਰ , ਜਨਰਲ ਮੈਨੇਜਰ ਡੁੱਡੀਛੁਆ ਪ੍ਰਾਜੈਕਟ , ਐੱਨ ਸੀ ਐੱਨ ਅਤੇ ਰਾਜੇਸ਼ ਰਾਮ ਗੁਪਤਾ , ਜਿ਼ਲ੍ਹਾ ਪ੍ਰੋਗਰਾਮ ਅਧਿਕਾਰੀ , ਮਹਿਲਾ ਅਤੇ ਬਾਲ ਵਿਕਾਸ , ਸਿੰਗਰੌਲੀ ਨੇ ਸਮਝੌਤੇ ਤੇ ਦਸਤਖ਼ਤ ਕੀਤੇ ਹਨ ।

ਇਹ ਸਮਾਜਿਕ ਕਲਿਆਣ ਪ੍ਰੋਗਰਾਮ 7 ਪੌਸ਼ਟਿਕ ਕੇਂਦਰਾਂ ਰਾਹੀਂ 260 ਤੋਂ ਵੱਧ ਕੁਪੋਸ਼ਨ ਬੱਚਿਆਂ ਦੀਆਂ ਪੌਸ਼ਟਿਕ ਲੋੜਾਂ ਪੂਰੀਆਂ ਕਰੇਗਾ ਅਤੇ ਇਹ ਮੱਧ ਪ੍ਰਦੇਸ਼ ਦੇ ਸਿੰਗਰੌਲੀ ਜਿ਼ਲ੍ਹੇ ਵਿੱਚ ਮੌਜੂਦਾ ਆਂਗਣਵਾੜੀਆਂ ਵਿੱਚ ਸ਼ੁਰੂ ਕਰਨ ਦੀ ਯੋਜਨਾ ਹੈ । ਇਹ ਪਹਿਲਕਦਮੀ ਕੁਪੋਸਿ਼ਤ ਬੱਚਿਆਂ ਦੀ ਚੰਗੀ ਸਿਹਤ ਅਤੇ ਰਿਸ਼ਟ ਪੁਸ਼ਟਤਾ ਨੂੰ ਯਕੀਨੀ ਬਣਾਏਗੀ ।
ਸਿੰਗਰੌਲੀ ਅਧਾਰਿਤ ਕੋਇਲਾ ਪੀ ਐੱਸ ਯੂ ਅਤੇ ਜਿ਼ਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਮੌਕੇ ਸਿ਼ਰਕਤ ਕੀਤੀ ।
***************
ਐੱਸ ਐੱਸ / ਆਰ ਕੇ ਪੀ
(रिलीज़ आईडी: 1749065)
आगंतुक पटल : 285