ਕਿਰਤ ਤੇ ਰੋਜ਼ਗਾਰ ਮੰਤਰਾਲਾ
ਈ ਪੀ ਐੱਫ ਓ ਨੇ ਜੂਨ 2021 ਮਹੀਨੇ ਵਿੱਚ 12.83 ਲੱਖ ਨੈੱਟ ਗ੍ਰਾਹਕ ਜੋੜੇ ਹਨ
ਕੁਲ ਨੈੱਟ ਜੋੜ ਦਾ ਕਰੀਬ 48% 18—25 ਸਾਲ ਉਮਰ ਵਰਗ ਦੇ ਹਨ
Posted On:
20 AUG 2021 6:11PM by PIB Chandigarh
ਈ ਪੀ ਐੱਫ ਓ (ਕਰਮਚਾਰੀ ਪ੍ਰਾਵੀਡੈਂਟ ਫੰਡ ਸੰਸਥਾ) ਵੱਲੋਂ 20 ਅਗਸਤ 2021 ਨੂੰ ਜਾਰੀ ਆਰਜ਼ੀ ਪੇ—ਰੋਲ ਡਾਟਾ ਜੂਨ 2021 ਦੇ ਮਹੀਨੇ ਦੌਰਾਨ 12.83 ਲੱਖ ਨੈੱਟ ਪੇ—ਰੋਲ ਜੋੜ ਦੇ ਵੱਧ ਰਹੇ ਰੁਝਾਨ ਨੂੰ ਉਜਾਗਰ ਕਰਦਾ ਹੈ । ਪੇ—ਰੋਲ ਡਾਟਾ ਦੇ ਸੰਦਰਭ ਵਿੱਚ ਕੋਵਿਡ 19 ਮਹਾਮਾਰੀ ਦੀ ਦੂਜੀ ਲਹਿਰ ਦਾ ਅਸਰ ਜੂਨ 2021 ਦੌਰਾਨ ਘੱਟ ਗਿਆ ਸੀ । ਜਿਸ ਨਾਲ ਅਪ੍ਰੈਲ ਅਤੇ ਮਈ 2021 ਦੇ ਮੁਕਾਬਲੇ ਨੈੱਟ ਪੇ—ਰੋਲ ਜੋੜ ਵਿੱਚ ਜ਼ਬਰਦਸਤ ਪ੍ਰਗਤੀ ਆਈ ਹੈ । ਮਹੀਨਾ ਦਰ ਮਹੀਨਾ ਮੁਲਾਂਕਣ ਦੱਸਦਾ ਹੈ ਕਿ ਮਈ 2021 ਦੇ ਮੁਕਾਬਲੇ ਜੂਨ 2021 ਦੌਰਾਨ ਨੈੱਟ ਗ੍ਰਾਹਕ ਜੁੜਨ ਨਾਲ 5.09 ਲੱਖ ਦਾ ਵਾਧਾ ਹੋਇਆ ਹੈ ।
ਮਹੀਨੇ ਦੌਰਾਨ ਜੁੜੇ ਕੁੱਲ 12.83 ਲੱਖ ਨੈੱਟ ਗ੍ਰਾਹਕਾਂ ਵਿੱਚੋਂ ਕਰੀਬ 8.11 ਲੱਖ ਨਵੇਂ ਮੈਂਬਰ ਪਹਿਲੀ ਵਾਰ ਕਰਮਚਾਰੀ ਪ੍ਰਾਵੀਡੈਂਟ ਸਕੀਮ ਦੀ ਸਮਾਜਿਕ ਸੁਰੱਖਿਆ ਕਵਰੇਜ ਤਹਿਤ ਆਏ ਹਨ । ਇਸ ਮਹੀਨੇ ਦੌਰਾਨ ਕਰੀਬ 4.73 ਲੱਖ ਗ੍ਰਾਹਕ ਬਾਹਰ ਨਿਕਲੇ ਹਨ ਪਰ ਈ ਪੀ ਐੱਫ ਓ ਦੁਆਰਾ ਕਵਰ ਕੀਤੀਆਂ ਜਾਂਦੀਆਂ ਇਕਾਈਆਂ ਵਿੱਚ ਨੌਕਰੀਆਂ ਵਿੱਚ ਪਰਿਵਰਤਣ ਤੋਂ ਬਾਅਦ ਦੋਬਾਰਾ ਈ ਪੀ ਐੱਫ ਓ ਵਿੱਚ ਸ਼ਾਮਲ ਹੋ ਗਏ ਹਨ । ਇਹ ਦਿਖਾਉਂਦਾ ਹੈ ਕਿ ਗ੍ਰਾਹਕਾਂ ਦੀ ਬਹੁਮਤ ਈ ਪੀ ਐੱਫ ਓ ਨਾਲ ਆਪਣੀ ਮੈਂਬਰਸਿ਼ੱਪ ਰੱਖਣ ਲਈ ਚੋਣ ਕਰਦੇ ਹਨ ਅਤੇ ਪਿਛਲੀ ਨੌਕਰੀ ਦੇ ਫੰਡਾਂ ਨੂੰ ਤਬਦੀਲ ਕਰਕੇ ਨਵੇਂ ਪੀ ਐੱਫ ਅਕਾਉਂਟ ਵਿੱਚ ਆਉਂਦੇ ਹਨ ਬਜਾਏ ਆਪਣੇ ਇਕੱਤਰ ਹੋਏ ਪੀ ਐੱਫ ਨੂੰ ਅੰਤਿਮ ਤੌਰ ਤੇ ਕੱਢਣ ਲਈ ਅਪਲਾਈ ਕਰਨ ।
ਪੇ—ਰੋਲ ਡਾਟਾ ਦੇ ਉਮਰਵਾਰ ਤੁਲਨਾ ਸੰਬੰਧੀ 18 ਤੋਂ 25 ਸਾਲਾਂ ਦੇ ਉਮਰ ਵਰਗ ਨੇ ਕਰੀਬ 6.5 ਲੱਖ ਹੋਰ ਗ੍ਰਾਹਕ ਜੋੜਨ ਨਾਲ ਨੈੱਟ ਜੋੜੇ ਗਏ ਗ੍ਰਾਹਕਾਂ ਦੀ ਗਿਣਤੀ ਸਭ ਤੋਂ ਵੱਧ ਦਰਜ ਕੀਤੀ ਗਈ ਹੈ ਅਤੇ ਇਹ ਜੂਨ ਮਹੀਨੇ ਦੌਰਾਨ ਕੁੱਲ ਨੈੱਟ ਜੋੜ ਦਾ 47.89% ਹੈ । ਇਸ ਤੋਂ ਬਾਅਦ 29.35 ਉਮਰ ਵਰਗ ਦੁਆਰਾ ਕਰੀਬ 2.55 ਲੱਖ ਨੈੱਟ ਪੇ—ਰੋਲ ਜੋੜੇ ਗਏ ਹਨ । ਉਮਰਵਾਰ ਪੇ—ਰੋਲ ਡਾਟਾ ਸੰਕੇਤ ਦਿੰਦਾ ਹੈ ਕਿ ਕਈ ਪਹਿਲੀਵਾਰ ਨੌਕਰੀ ਲੱਭਣ ਵਾਲੇ ਵੱਡੀ ਗਿਣਤੀ ਵਿੱਚ ਸੰਗਠਿਤ ਖੇਤਰ ਵਿੱਚ ਸ਼ਾਮਲ ਹੋ ਰਹੇ ਹਨ । ਲਿੰਗਵਾਰ ਮੁਲਾਂਕਣ ਦੱਸਦਾ ਹੈ ਕਿ ਮਹੀਨੇ ਦੌਰਾਨ 2.56 ਲੱਖ ਨੈੱਟ ਮਹਿਲਾਵਾਂ ਜੁੜੀਆਂ ਹਨ , ਜੋ ਮਈ 2021 ਦੌਰਾਨ ਜੁੜਿਆਂ ਦੇ ਮੁਕਾਬਲੇ ਕਰੀਬ 0.79 ਲੱਖ ਜਿ਼ਆਦਾ ਹਨ ।
ਪੇ—ਰੋਲ ਦੀ ਸੂਬਾਵਾਰ ਤੁਲਨਾ ਦੱਸਦੀ ਹੈ ਕਿ ਮਹਾਰਾਸ਼ਟਰ , ਹਰਿਆਣਾ , ਗੁਜਰਾਤ , ਤਾਮਿਲਨਾਡੂ ਅਤੇ ਕਰਨਾਟਕ ਸੂਬੇ ਅਜੇ ਵੀ ਪੇ—ਰੋਲ ਵਿੱਚ ਜੁੜਨ ਲਈ ਮੋਹਰੀ ਹਨ ਅਤੇ ਮਹੀਨੇ ਦੌਰਾਨ ਲਗਭੱਗ 7.78 ਲੱਖ ਗ੍ਰਾਹਕ ਜੁੜੇ ਹਨ । ਇਹ ਸਾਰੇ ਉਮਰ ਵਰਗਾਂ ਵਿੱਚ ਜੁੜੇ ਕੁੱਲ ਨੈੱਟ ਪੇ—ਰੋਲ ਦਾ 60.61% ਹੈ ।
ਉਦਯੋਗ ਵਾਰ ਪੇ—ਰੋਲ ਡਾਟਾ ਸੰਕੇਤ ਕਰਦਾ ਹੈ ਕਿ "ਮਾਹਿਰ ਸੇਵਾਵਾਂ" ਸ਼੍ਰੇਣੀ (ਜਿਸ ਵਿੱਚ ਮਹੀਨੇ ਦੌਰਾਨ ਮਨੁੱਖੀ ਸ਼ਕਤੀ ਏਜੰਸੀਆਂ , ਨਿਜੀ ਸੁਰੱਖਿਆ ਏਜੰਸੀਆਂ ਅਤੇ ਛੋਟੇ ਠੇਕੇਦਾਰ ਆਦਿ) ਕੁੱਲ ਜੁੜੇ ਗ੍ਰਾਹਕਾਂ ਦਾ 41.84% ਹੈ । ਇਸ ਤੋਂ ਇਲਾਵਾ ਮਹੀਨਾ ਦਰ ਮਹੀਨਾ ਨੈੱਟ ਗ੍ਰਾਹਕਾਂ ਵਿੱਚ ਵੱਧ ਰਿਹਾ ਰੁਝਾਨ ਉਦਯੋਗਾਂ ਵਿੱਚ ਦੇਖਿਆ ਗਿਆ ਹੈ । ਇਹ ਉਦਯੋਗ ਹਨ ਵਪਾਰਕ — ਕਮਰਸ਼ੀਅਲ ਸੰਸਥਾਵਾਂ , ਇੰਜੀਨਿਅਰਿੰਗ ਉਤਪਾਦ , ਬਿਲਡਿੰਗ ਤੇ ਕੰਸਟ੍ਰਕਸ਼ਨ , ਟੈਕਸਟਾਈਲਜ਼ , ਕੱਪੜਾ ਤਿਆਰ ਕਰਨਾ , ਹਸਪਤਾਲ ਅਤੇ ਵਿੱਤੀ ਸੰਸਥਾਵਾਂ ।
ਪੇ—ਰੋਲ ਡਾਟਾ ਆਰਜ਼ੀ ਹੈ , ਕਿਉਂਕਿ ਡਾਟਾ ਜਨਰੇਸ਼ਨ ਇੱਕ ਲਗਾਤਾਰ ਅਭਿਆਸ ਹੈ , ਕਿਉਂਕਿ ਕਰਮਚਾਰੀ ਦੇ ਰਿਕਾਰਡ ਦੀ ਅਪਡੇਸ਼ਨ ਇੱਕ ਲਗਾਤਾਰ ਪ੍ਰਕਿਰਿਆ ਹੈ । ਪਿਛਲਾ ਡਾਟਾ ਇਸ ਲਈ ਹਰ ਮਹੀਨੇ ਅਪਡੇਟ ਹੁੰਦਾ ਹੈ । ਮਈ 2018 ਤੋਂ ਈ ਪੀ ਐੱਫ ਓ ਸਤੰਬਰ 2017 ਤੋਂ ਅੱਗੇ ਦੇ ਸਮੇਂ ਵਾਲਾ ਪੇ—ਰੋਲ ਡਾਟਾ ਜਾਰੀ ਕਰਦਾ ਆ ਰਿਹਾ ਹੈ ।
ਈ ਪੀ ਐੱਫ ਓ ਪ੍ਰਾਵੀਡੈਂਟ ਫੰਡ , ਮੈਂਬਰਾਂ ਨੂੰ ਉਹਨਾਂ ਦੀ ਸੇਵਾਮੁਕਤੀ ਤੇ ਲਾਭ ਅਤੇ ਫੈਮਿਲੀ ਪੈਨਸ਼ਨ ਤੇ ਉਹਨਾਂ ਦੇ ਪਰਿਵਾਰਾਂ ਨੂੰ ਬੀਮਾ ਲਾਭ ਜੇਕਰ ਮੈਂਬਰ ਦੀ ਵਕਤ ਤੋਂ ਪਹਿਲਾਂ ਮੌਤ ਹੋਣ ਦੀ ਸੂਰਤ ਵਿੱਚ ਮੁਹੱਈਆ ਕਰਦਾ ਹੈ । ਈ ਪੀ ਐੱਫ ਓ ਦੇਸ਼ ਦੀ ਪ੍ਰਮੁੱਖ ਜਿ਼ੰਮੇਵਾਰ ਸੰਸਥਾ ਹੈ ਜੋ ਸੰਗਠਤ / ਸੈਮੀ ਸੰਗਠਤ ਖੇਤਰ ਮਨੁੱਖੀ ਸ਼ਕਤੀ ਜੋ ਈ ਪੀ ਐੱਫ ਅਤੇ ਐੱਮ ਪੀ ਐਕਟ 1952 ਦੇ ਵਿਧਾਨ ਤਹਿਤ ਕਵਰ ਹੁੰਦੀ ਹੈ , ਨੂੰ ਸਮਾਜਿਕ ਸੁਰੱਖਿਆ ਲਾਭ ਮੁਹੱਈਆ ਕਰਦੀ ਹੈ ।
***************
ਵੀ ਆਰ ਆਰ ਕੇ / ਜੀ ਕੇ
(Release ID: 1747767)
Visitor Counter : 163