ਵਣਜ ਤੇ ਉਦਯੋਗ ਮੰਤਰਾਲਾ
ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਬਰਾਮਦ ਭਾਈਚਾਰੇ ਨਾਲ ਮੁਲਕਾਤ ਕੀਤੀ , ਬਰਾਮਦ ਨੂੰ ਹੱਲਾਸ਼ੇਰੀ ਦੇਣ ਲਈ ਉਪਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ
ਮੰਤਰੀ ਨੇ ਬਰਾਮਦਕਾਰਾਂ ਨੂੰ 2021—22 ਲਈ 400 ਬਿਲੀਅਨ ਅਮਰੀਕੀ ਡਾਲਰ ਦੀ ਉਤਸ਼ਾਹੀ ਚੁਣੌਤੀ ਲਈ ਕੰਮ ਕਰਨ ਦੀ ਜ਼ੋਰਦਾਰ ਅਪੀਲ ਕੀਤੀ ਅਤੇ 2030 ਤੱਕ 2 ਟ੍ਰਿਲੀਅਨ ਅਮਰੀਕੀ ਡਾਲਰ ਬਰਾਮਦ ਦਾ ਟੀਚਾ ਦਿੱਤਾ
ਵਣਜ ਮੰਤਰੀ — "ਅਸੀਂ ਜਲਦੀ ਵਾਜਿਬ ਢੰਗ ਨਾਲ ਐੱਫ ਟੀ ਏਜ਼ ਨੂੰ ਸੁਲਝਾ ਸਕਦੇ ਹਾਂ ਜੇਕਰ ਅੰਤਰਰਾਸ਼ਟਰੀ ਪੱਧਰ ਤੇ ਮੁਕਾਬਲਾ ਕਰਨ ਵਾਲੇ ਖੇਤਰਾਂ ਦੀ ਪਛਾਣ ਕੀਤੀ ਜਾ ਸਕੇ"
ਭਾਰਤ ਯੂ ਕੇ ਤੇ ਆਸਟ੍ਰੇਲੀਆ ਨਾਲ ਜਲਦੀ ਵਾਢੀ ਸਮਝੌਤੇ ਤੇ ਕੰਮ ਕਰ ਰਿਹਾ ਹੈ : ਵਣਜ ਮੰਤਰੀ
Posted On:
19 AUG 2021 5:09PM by PIB Chandigarh
ਕੇਂਦਰੀ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਹੈ ਕਿ ਰਾਸ਼ਟਰ ਬਰਾਮਦ ਵਪਾਰ ਵਿੱਚ ਇੱਕ ਵੱਡੀ ਛਾਲ ਮਾਰਨ ਲਈ ਕੰਮ ਕਰ ਰਿਹਾ ਹੈ । ਉਹਨਾਂ ਕਿਹਾ ਕਿ ਇਹ ਸੰਭਵ ਹੋ ਸਕਿਆ ਹੈ ਤੇ ਅਸੀਂ ਇਸ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਤਹਿਤ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਬਣਤਰ ਬਦਲਾਵਾਂ ਲਈ ਧੰਨਵਾਦੀ ਹਾਂ । ਮੰਤਰੀ ਨੇ ਕਿਹਾ ਕਿ ਸਾਲ 2021—22 ਲਈ ਵਪਾਰ ਬਰਾਮਦ ਟੀਚਾ 400 ਬਿਲੀਅਨ ਅਮਰੀਕੀ ਡਾਲਰ ਮਿਥਿਆ ਗਿਆ ਹੈ ਜੋ ਪ੍ਰਧਾਨ ਮੰਤਰੀ ਵਲੋਂ ਦਿੱਤੀ ਗਈ ਸੇਧ ਅਨੁਸਾਰ “ਲੋਕਲ ਗੋਜ਼ ਗਲੋਬਲ:ਵਿਸ਼ਵ ਲਈ ਮੇਕ ਇਨ ਇੰਡੀਆ” ਅਨੁਸਾਰ ਹੈ । ਮੰਤਰੀ ਨੇ ਕਿਹਾ ਕਿ ਅੱਜ ਮੁੰਬਈ ਵਿੱਚ ਐਕਸਪੋਰਟ ਪ੍ਰਮੋਸ਼ਨ ਕੌਂਸਲਜ਼ (ਈ ਪੀ ਸੀਜ਼) , ਕਮੋਡਿਟੀ ਬੋਰਡਸ ਅਤੇ ਅਥਾਰਟੀਜ਼ ਤੇ ਹੋਰ ਭਾਗੀਦਾਰਾਂ ਨਾਲ ਮੀਟਿੰਗ ਦੌਰਾਨ ਬਰਾਮਦ ਨੂੰ ਵਧਾਉਣ ਲਈ ਹੋਰ ਉਪਾਅ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ।
ਸ਼੍ਰੀ ਗੋਇਲ ਨੇ ਕਿਹਾ "ਟੀਚੇ ਇੱਕ ਹੇਠਲੀ ਤੇ ਸਲਾਹਕਾਰੀ ਪਹੁੰਚ ਦੁਆਰਾ ਤਿਆਰ ਕੀਤੇ ਗਏ ਹਨ, ਜਿਸ ਵਿੱਚ ਹਰੇਕ ਦੇਸ਼ , ਉਤਪਾਦ ਅਤੇ ਬਰਾਮਦ ਪ੍ਰੋਤਸਾਹਨ ਕੌਂਸਲ ਅਤੇ ਵਿਦੇਸ਼ੀ ਮਿਸ਼ਨ ਦੇ ਲਈ ਵਿਸ਼ੇਸ਼ ਟੀਚੇ ਨਿਰਧਾਰਿਤ ਕੀਤੇ ਗਏ ਹਨ"।
ਉਹਨਾਂ ਕਿਹਾ ,"400 ਬਿਲੀਅਨ ਅਮਰੀਕੀ ਡਾਲਰ ਬਰਾਮਦ ਟੀਚੇ ਦੀ ਉਤਸ਼ਾਹੀ ਚੁਣੌਤੀ ਨੂੰ ਪੂਰਾ ਕਰਨ ਲਈ ਤੁਰੰਤ ਕਾਰਜ ਕਰੋ"।
ਮੰਤਰੀ ਨੇ ਸਾਰੀਆਂ ਬਰਾਮਦ ਪ੍ਰੋਤਸਾਹਨ ਕੌਂਸਲਾਂ ਨੂੰ 2021—22 ਲਈ 400 ਬਿਲੀਅਨ ਅਮਰੀਕੀ ਡਾਲਰ ਦੇ ਵਪਾਰਕ ਬਰਾਮਦ ਟੀਚੇ ਨੂੰ ਪ੍ਰਾਪਤ ਕਰਨ ਦੀ ਚੁਣੌਤੀ ਲਈ ਫੌਰੀ ਤੇ ਪ੍ਰਭਾਵੀ ਕਦਮ ਚੁੱਕਣ ਲਈ ਜ਼ੋਰਦਾਰ ਅਪੀਲ ਕੀਤੀ । ਸ਼੍ਰੀ ਗੋਇਲ ਨੇ ਹੋਰ ਕਿਹਾ , “ਸਾਨੂੰ ਅਗਲੇ 8 ਮਹੀਨਿਆਂ ਵਿੱਚ ਬਰਾਮਦ ਦੀ ਤੇਜ਼ੀ 34 ਬਿਲੀਅਨ ਅਮਰੀਕੀ ਡਾਲਰ ਬਰਾਮਦ ਪ੍ਰਤੀ ਮਹੀਨਾ ਕਾਇਮ ਰੱਖਣੀ ਹੋਵੇਗੀ ਤਾਂ ਕਿ ਅਸੀਂ ਇਸ ਟੀਚੇ ਨੂੰ ਪ੍ਰਾਪਤ ਕਰ ਸਕੀਏ । ਟੀਚਾ ਉਤਸ਼ਾਹੀ ਹੈ ਪਰ ਸੰਭਵ ਹੈ , ਜੇਕਰ ਸਾਰੇ ਈ ਪੀ ਸੀਜ਼ ਤੇ ਉਹਨਾਂ ਦੇ ਮੈਂਬਰਾਂ ਸਮੇਤ ਮਿਲ ਕੇ ਕੰਮ ਕਰਨ”। ਉਹਨਾਂ ਕਿਹਾ 2030 ਤੱਕ ਬਰਾਮਦ ਦਾ ਟੀਚਾ 2 ਟ੍ਰਿਲੀਅਨ ਅਮਰੀਕੀ ਡਾਲਰ ਹੈ ।
ਮੰਤਰੀ ਨੇ ਬਰਾਮਦ ਭਾਈਚਾਰੇ ਨੂੰ 2030 ਸਾਲ ਤੱਕ 2 ਟ੍ਰਿਲੀਅਨ ਅਮਰੀਕੀ ਡਾਲਰ ਬਰਾਮਦ ਟੀਚਾ , ਜਿਸ ਵਿੱਚ 1 ਟ੍ਰਿਲੀਅਨ ਅਮਰੀਕੀ ਡਾਲਰ ਵਪਾਰ ਬਰਾਮਦ ਅਤੇ 1 ਟ੍ਰਿਲੀਅਨ ਅਮਰੀਕੀ ਡਾਲਰ ਸੇਵਾਵਾਂ ਬਰਾਮਦ ਦਾ ਹੈ , ਨੂੰ ਪ੍ਰਾਪਤ ਕਰਨ ਲਈ ਆਖਿਆ । ਮੰਤਰੀ ਨੇ ਐਲਾਨ ਕੀਤਾ ਕਿ ਵਣਜ ਮੰਤਰਾਲੇ ਵਿੱਚ 2 ਵੱਖਰੀਆਂ ਡਵੀਜ਼ਨਾਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ, ਜੋ ਸੇਵਾਵਾਂ ਖੇਤਰ ਤੇ ਕੇਂਦਰਿਤ ਹਨ ਤਾਂ ਜੋ ਸੇਵਾਵਾਂ ਬਰਾਮਦ ਟੀਚਾ 1 ਟ੍ਰਿਲੀਅਨ ਅਮਰੀਕੀ ਡਾਲਰ ਨੂੰ ਪ੍ਰਾਪਤ ਕੀਤਾ ਜਾ ਸਕੇ ।
ਜਲਦੀ ਸਮਾਪਤੀ ਲਈ ਨਵੇਂ ਐੱਫ ਈ ਏਜ਼ ।
ਮੰਤਰੀ ਨੇ ਦੱਸਿਆ ਕਿ ਮੁਫ਼ਤ ਵਪਾਰ ਸਮਝੌਤਾ (ਐੱਫ ਟੀ ਏ) ਰਣਨੀਤੀ ਨੂੰ ਸੁਧਾਰਿਆ ਜਾ ਰਿਹਾ ਹੈ । ਉਹਨਾਂ ਕਿਹਾ ,"ਮੁਫ਼ਤ ਵਪਾਰ ਸਮਝੌਤਿਆਂ ਨੂੰ ਹੋਰ ਵਧੇਰੇ ਗੱਲਬਾਤ ਪ੍ਰਕਿਰਿਆ ਤਹਿਤ ਬਣਾਇਆ ਜਾ ਰਿਹਾ ਹੈ , ਅਸੀਂ ਉਦਯੋਗ ਨਾਲ ਗੱਲਬਾਤ ਕਰ ਰਹੇ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਐੱਫ ਟੀ ਏਜ਼ ਵਾਜਿਬ ਅਤੇ ਬਰਾਬਰੀ ਲਈ ਬਣਾਏ ਗਏ ਹਨ । ਇਸੇ ਮੌਕੇ ਐੱਫ ਟੀ ਏਜ਼ ਵੰਨ ਵੇਅ ਟ੍ਰੇਫਿਕ ਨਹੀਂ ਹੋ ਸਕਦਾ , ਸਾਨੂੰ ਵੀ ਆਪਣੇ ਬਜ਼ਾਰ ਖੋਲ੍ਹਣ ਦੀ ਲੋੜ ਹੈ ਜੇਕਰ ਅਸੀਂ ਵਿਦੇਸ਼ੀ ਬਜ਼ਾਰਾਂ ਵਿੱਚ ਵੱਡਾ ਹਿੱਸਾ ਚਾਹੁੰਦੇ ਹਾਂ , ਇਸ ਲਈ ਸਾਨੂੰ ਖੇਤਰਾਂ ਦੀ ਪਛਾਣ ਕਰਨ ਦੀ ਲੋੜ ਹੈ , ਜਿੱਥੇ ਅਸੀਂ ਮੁਕਾਬਲਾ ਕਰ ਸਕਦੇ ਹਾਂ । ਅਸੀਂ ਜਲਦੀ ਵਾਜਿਬ ਢੰਗ ਨਾਲ ਐੱਫ ਟੀ ਏਜ਼ ਨੂੰ ਸੁਲਝਾ ਸਕਦੇ ਹਾਂ ਜੇਕਰ ਅੰਤਰਰਾਸ਼ਟਰੀ ਪੱਧਰ ਤੇ ਮੁਕਾਬਲਾ ਕਰਨ ਵਾਲੇ ਖੇਤਰਾਂ ਦੀ ਪਛਾਣ ਇੱਕ ਸਮੁੱਚੇ ਯਤਨ ਦੇ ਹਿੱਸੇ ਵਜੋਂ ਕੀਤੀ ਜਾ ਸਕੇ"।
ਵੱਖ ਵੱਖ ਵਿਕਸਿਤ ਮੁਲਕਾਂ ਨਾਲ ਐੱਫ ਟੀ ਏਜ਼ ਬਾਰੇ ਪ੍ਰਗਤੀ ਬਾਰੇ ਦੱਸਦਿਆਂ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਅਸੀਂ ਯੂ ਕੇ , ਈ ਯੂ , ਆਸਟ੍ਰੇਲੀਆ , ਕਨੇਡਾ , ਯੂ ਏ ਈ , ਇਜ਼ਰਾਈਲ ਅਤੇ ਜੀ ਸੀ ਸੀ ਮੁਲਕਾਂ ਨਾਲ ਐੱਫ ਟੀ ਏਜ਼ ਦੇ ਸੰਦਰਭ ਵਿੱਚ ਬਹੁਤ ਸਕਾਰਾਤਮਕ ਤੇਜ਼ੀ ਤੇ ਹਾਂ । ਉਹਨਾਂ ਕਿਹਾ ,"ਸਾਡੇ ਯਤਨ ਉਹਨਾਂ ਮੁਲਕਾਂ ਤੇ ਕੇਂਦਰਿਤ ਕਰਨ ਲਈ ਯਕੀਨੀ ਬਣਾਉਣ ਲਈ ਹਨ , ਜਿੱਥੇ ਸਾਡੇ ਲਈ ਮਹੱਤਵਪੂਰਨ ਸੰਭਾਵਨਾਵਾਂ ਹਨ, ਜਿੱਥੇ ਅਸੀਂ ਵਧੇਰੇ ਮੁਕਾਬਲਾ ਕਰ ਸਕਦੇ ਹਾਂ ਅਤੇ ਜਿੱਥੇ ਬਜ਼ਾਰ ਦਾ ਆਕਾਰ ਮਹੱਤਵਪੂਰਨ ਹੈ ।
ਯੂ ਕੇ ਅਤੇ ਆਸਟ੍ਰੇਲੀਆ ਨਾਲ ਜਲਦੀ ਵਾਢੀ ਸਮਝੌਤੇ ਤੇ ਕੰਮ ਕੀਤਾ ਜਾ ਰਿਹਾ ਹੈ ।
ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਯੂ ਕੇ ਅਤੇ ਭਾਰਤ ਲਈ ਫੌਰੀ ਹਿੱਤਾਂ ਦੇ ਖੇਤਰਾਂ ਨੂੰ ਪਛਾਣ ਕਰਨ ਵਿੱਚ ਲੱਗਾ ਹੋਇਆ ਹੈ ਅਤੇ ਜਲਦੀ ਹੀ ਯੂ ਕੇ ਨਾਲ ਵਾਢੀ ਸਮਝੌਤਾ ਹੋ ਜਾਵੇਗਾ । ਆਸਟੇ੍ਲੀਆ ਨੇ ਵੀ ਰੁਝਾਨ ਦਾ ਉੱਚਾ ਪੱਧਰ ਦਿਖਾਇਆ ਹੈ ਅਤੇ ਜਲਦੀ ਵਾਢੀ ਸਮਝੌਤਿਆਂ ਵਿੱਚ ਵੀ ਮਹੱਤਵਪੂਰਨ ਦਿਲਚਸਪੀ ਦਿਖਾਈ ਹੈ । ਇਹ ਸਾਨੂੰ ਦੂਜਿਆਂ ਨਾਲ ਵੀ ਇਸ ਅਨੁਸਾਰ ਗੱਲਬਾਤ ਕਰਨ ਵਿੱਚ ਮਦਦ ਕਰਨਗੇ ।
ਈ ਯੂ ਨਾਲ ਐੱਫ ਟੀ ਏ ਬਾਰੇ ਮੰਤਰੀ ਨੇ ਦੱਸਿਆ ਕਿ ਇਹ ਕੇਵਲ ਪ੍ਰਧਾਨ ਮੰਤਰੀ ਦੀ ਸਦਭਾਵਨਾ ਅਤੇ ਭਰੋਸੇ ਯੋਗਤਾ ਕਰਕੇ ਹੋਇਆ ਹੈ ਕਿ ਈ ਯੂ ਇੱਕ ਵਾਰ ਫੇਰ ਐੱਫ ਟੀ ਏ ਬਾਰੇ ਗੱਲਬਾਤ ਕਰਨ ਲਈ ਸਹਿਮਤ ਹੋ ਗਿਆ ਹੈ । ਭਾਰਤ ਇਸ ਲਈ ਤੇਜ਼ੀ ਨਾਲ ਕੰਮ ਕਰਨ ਲਈ ਸਖ਼ਤ ਮੇਹਨਤ ਕਰੇਗਾ ।
ਉਹਨਾਂ ਅੱਗੇ ਕਿਹਾ ,"ਜੇਕਰ ਯੂ ਏ ਟੀ ਨਾਲ ਐੱਫ ਟੀ ਏ ਹੋ ਜਾਂਦਾ ਹੈ , ਜੀ ਸੀ ਸੀ ਮੁਲਕਾਂ ਨਾਲ ਐੱਫ ਟੀ ਏ ਕਰਨ ਵਿੱਚ ਵੀ ਤੇਜ਼ੀ ਆਵੇਗੀ । ਯੂ ਐੱਸ ਏ ਨੇ ਸੰਕੇਤ ਦਿੱਤੇ ਹਨ ਕਿ ਉਹ ਨਵੇਂ ਵਪਾਰ ਸਮਝੌਤਿਆਂ ਵੱਲ ਨਹੀਂ ਦੇਖ ਰਿਹਾ ਫਿਰ ਵੀ ਅਸੀਂ ਦੋਨੋਂ ਧਿਰਾਂ ਮਾਰਕੀਟ ਪਹੁੰਚ ਮੁੱਦਿਆਂ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਾਂਗੇ । ਇਹ ਸਾਡੇ ਬਰਾਮਦ ਖੇਤਰ ਲਈ ਇੱਕ ਵੱਡਾ ਮੌਕਾ ਹੋਵੇਗਾ । ਆਓ ਗੁਣਵਤਾ ਨੂੰ ਹੀ ਆਪਣਾ ਮੰਤਰ ਬਣਾਈਏ : ਮੰਤਰੀ ਨੇ ਉਦਯੋਗ ਨੂੰ ਦੱਸਿਆ ।
ਮੰਤਰੀ ਨੇ ਉਦਯੋਗ ਨੂੰ ਦੋਨੋਂ ਸਵਦੇਸ਼ੀ ਅਤੇ ਅੰਤਰਰਾਸ਼ਟਰੀ ਗੁਣਵਤਾ ਮਾਣਕਾਂ ਨੂੰ ਠੀਕ ਕਰਨ ਲਈ ਕੰਮ ਕਰਨ ਬਾਰੇ ਅਧਿਅਨ ਕਰਨ ਦੀ ਜ਼ੋਰਦਾਰ ਅਪੀਲ ਕੀਤੀ । ਉਹਨਾਂ ਕਿਹਾ ,”ਆਓ ਇਹ ਮੰਨ ਕੇ ਚੱਲੀਏ ਅਤੇ ਸਵੈ ਇੱਛਿਤ ਅਤੇ ਖੁਸ਼ੀ ਨਾਲ ਗੁਣਵਤਾ ਮਾਣਕਾਂ ਨੂੰ ਅਪਨਾਈਏ ਅਤੇ ਵਿਸ਼ਵੀ ਗੁਣਵਤਾ ਮਾਣਕਾਂ ਤੇ ਪੂਰਾ ਉਤਰਨ ਲਈ ਆਪਣੇ ਉਦਯੋਗਾਂ ਨੂੰ ਉਸਾਰੀਏ"।
ਸਿ਼ਪਿੰਗ ਅਤੇ ਸੈਮੀ ਕੰਡਕਟੇਡ ਉਦਯੋਗਾਂ ਤੇ ਫੋਕਸ
ਮੰਤਰੀ ਨੇ ਦੋ ਖੇਤਰਾਂ ਬਾਰੇ ਬੋਲਿਆ ਜਿਹਨਾਂ ਬਾਰੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਉਦਯੋਗਿਕ ਲੈਂਡਸਕੇਪ ਵਿੱਚ ਵਧੇਰੇ ਪ੍ਰਮੁੱਖ ਭੂਮਿਕਾ ਮਿਲਣੀ ਚਾਹੀਦੀ ਹੈ — ਉਹ ਹਨ ਸਿ਼ਪਿੰਗ ਤੇ ਸੈਮੀ ਕੰਡਕਟਰਜ਼ । ਉਹਨਾਂ ਨੇ ਕੱਪੜਾ ਉਦਯੋਗ ਨੂੰ ਵੀ "ਵਿਸ਼ਵ ਐਕਸਪੋ ਦੁਬਈ ਵਿੱਚ ਹਿੱਸਾ ਲੈਣ" ਲਈ ਜ਼ੋਰਦਾਰ ਅਪੀਲ ਕੀਤੀ ।
ਮੰਤਰੀ ਨੇ ਕਿਹਾ ਕਿ ਵਿਸ਼ਵ ਐਕਸਪੋ ਭਾਰਤੀ ਉਦਯੋਗ ਲਈ ਇੱਕ ਵੱਡਾ ਮੌਕਾ ਹੋਣ ਜਾ ਰਿਹਾ ਹੈ । ਉਹਨਾਂ ਕਿਹਾ ,"ਵਿਸ਼ਵ ਐਕਸਪੋ ਦੁਬਈ ਵਿੱਚ ਭਾਰਤੀ ਪੈਵਿਲੀਅਨ ਇੱਕ ਬਹੁਤ ਹੀ ਸ਼ਾਨਦਾਰ ਹੋਣ ਜਾ ਰਿਹਾ ਹੈ ਇਹ ਸਾਨੂੰ ਗੌਰਵਮਈ ਬਣਾਏਗਾ , ਮੈਂ ਤੁਹਾਨੂੰ ਭਰੋਸਾ ਦੇ ਸਕਦਾ ਹਾਂ"।
"ਬਰਾਮਦ ਨੂੰ ਅਗਲੇ ਪੱਧਰ ਤੇ ਲਿਜਾਣ ਲਈ ਸਮਾਂ ਹੈ "।
ਮੰਤਰੀ ਨੇ ਬਰਾਮਦ ਭਾਈਚਾਰੇ ਨੂੰ ਦੱਸਿਆ ਕਿ ਉਹ — ਬਰਾਮਦ ਪ੍ਰੋਤਸਾਹਨ ਕੌਂਸਲਜ਼ ਅਤੇ ਕਮੋਡਿਟੀ ਬੋਰਡਸ ਬਰਾਮਦ ਉਤਸ਼ਾਹ ਵਿੱਚ ਮੁੱਖ ਭੂਮਿਕਾ ਨਿਭਾ ਸਕਦੇ ਹਨ । ਉਹ ਮਾਰਕੀਟ ਇੰਟੈਲੀਜੈਂਸ ਮੁਹੱਈਆ ਕਰ ਸਕਦੇ ਹਨ , ਨਵੇਂ ਬਜ਼ਾਰ ਅਤੇ ਮੰਜਿ਼ਲਾਂ ਭਾਲ ਸਕਦੇ ਹਨ , ਵਪਾਰ ਮੇਲੇ ਅਤੇ ਖਰੀਦ ਵਿਕਰੇਤਾ ਮੀਟਿੰਗਾਂ ਆਯੋਜਿਤ ਕਰ ਸਕਦੇ ਹਨ , ਬਰਾਮਦਕਾਰਾਂ ਦੀ ਮਦਦ ਕਰ ਸਕਦੇ ਹਨ ਅਤੇ ਮੰਤਰਾਲਿਆਂ / ਵਿਭਾਗਾਂ ਨਾਲ ਨੇੜਿਓਂ ਕੰਮ ਕਰ ਸਕਦੇ ਹਨ ।
ਸ਼੍ਰੀ ਗੋਇਲ ਨੇ ਬਰਾਮਦ ਭਾਈਚਾਰੇ ਨੂੰ ਦੱਸਿਆ ਕਿ ਭਾਰਤ ਨੂੰ ਇੱਕ ਵਾਰ ਫੇਰ "ਦੁਨੀਆ ਕਾ ਬਜ਼ਾਰ" ਅਤੇ "ਦੁਨੀਆ ਕਾ ਕਾਰਖਾਨਾ" ਬਣਨ ਦੀ ਲੋੜ ਹੈ ਤਾਂ ਜੋ ਅਸੀਂ ਮਹਾਨ ਵਪਾਰ ਰਾਸ਼ਟਰ ਦੀ ਇਤਿਹਾਸਕ ਸਥਿਤੀ ਲਈ ਫਿਰ ਤੋਂ ਦਾਅਵਾ ਕਰ ਸਕੀਏ । ਬਰਾਮਦ ਨੂੰ ਹੱਲਾਸ਼ੇਰੀ ਦੇਣ ਲਈ ਕੀਤੇ ਗਏ ਨੀਤੀ ਉਪਾਅ ।
ਬਰਾਮਦ ਨੂੰ ਉਤਸ਼ਾਹਿਤ ਕਰਨ ਲਈ ਵੱਖ ਵੱਖ ਕਦਮਾਂ ਤੇ ਜ਼ੋਰ ਦਿੰਦਿਆਂ ਮੰਤਰੀ ਨੇ ਯਾਦ ਦਿਵਾਇਆ ਕਿ ਮਸੌਦਾ ਰਾਸ਼ਟਰੀ ਲੋਜੀਸਟਿਕਸ ਨੀਤੀ ਲਾਗੂ ਕੀਤੀ ਗਈ ਹੈ । ਜਿ਼ਲਿ੍ਆਂ ਨੂੰ ਬਰਾਮਦ ਹੱਬ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਮੁਫ਼ਤ ਵਪਾਰ ਸਮਝੌਤੇ ਤੇਜ਼ ਕੀਤੇ ਜਾ ਰਹੇ ਹਨ । ਪਾਲਣਾ ਦੀ ਲੋੜ ਨੂੰ ਘਟਾਇਆ ਗਿਆ ਹੈ । ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਸਕੀਮ 13 ਖੇਤਰਾਂ ਵਿੱਚ ਲਾਗੂ ਕੀਤੀ ਗਈ ਹੈ ਅਤੇ ਐੱਸ ਟੀ ਜ਼ੈੱਡ ਸੁਧਾਰ ਵੀ ਕੀਤੇ ਗਏ ਹਨ । ਵਪਾਰ ਸਹੂਲਤ ਡਿਜੀਟਲ ਪਲੇਟਫਾਰਮਾਂ ਤੇ ਦਿੱਤੀ ਜਾ ਰਹੀ ਹੈ ਅਤੇ ਇੱਕ ਸਮੁੱਚੀ ਖੇਤੀ ਬਰਾਮਦ ਨੀਤੀ ਤਿਆਰ ਕੀਤੀ ਗਈ ਹੈ ।
ਇੱਕ ਨਵੀਂ ਵਿਦੇਸ਼ ਵਪਾਰ ਨੀਤੀ 01 ਅਕਤੂਬਰ 2021 ਨੂੰ ਐਲਾਨੀ ਜਾਵੇਗੀ ਅਤੇ ਵਿਦੇਸ਼ਾਂ ਵਿੱਚ ਭਾਰਤੀ ਮਿਸ਼ਨ ਇਸ ਨੂੰ ਲਾਗੂ ਕਰਨ ਵਿੱਚ ਇੱਕ ਸਰਗਰਮ ਭੂਮਿਕਾ ਨਿਭਾਉਣਗੇ । ਬਰਾਮਦਕਾਰਾਂ ਲਈ ਇੱਕ ਸਿੰਗਲ ਖਿੜਕੀ ਕਸਟਮਸ ਕਲੀਅਰੈਂਸ ਦਾ ਵਿਸਥਾਰ ਕੀਤਾ ਗਿਆ ਹੈ ।
ਵਣਜ ਅਤੇ ਉਦਯੋਗ ਮੰਤਰੀ ਨੇ ਸਾਰੀਆਂ ਈ ਪੀ ਸੀਜ਼ ਦਾ ਧੰਨਵਾਦ ਕੀਤਾ , ਜਿਹਨਾਂ ਨੇ ਕੋਵਿਡ 19 ਦੇ ਚੁਣੌਤੀ ਭਰੇ ਸਮਿਆਂ ਦੌਰਾਨ ਨਿਸ਼ਕਾਮ ਸੇਵਾ ਕੀਤੀ ਹੈ । ਉਹਨਾਂ ਯਾਦ ਦਿਵਾਇਆ ਕਿ ਭਾਰਤ ਵਿਸ਼ਵ ਦੀ ਫਾਰਮੇਸੀ ਬਣ ਗਿਆ ਹੈ , ਉੱਚ ਗੁਣਵਤਾ ਅਤੇ ਮਹੱਤਵਪੂਰਨ ਸਿਹਤ ਵਸਤਾਂ ਸਪਲਾਈ ਕੀਤੀਆਂ ਹਨ ਅਤੇ ਮਿਲੀਅਨਜ਼ ਕੋਵਿਡ ਟੀਕੇ ਦੀਆਂ ਡੋਜ਼ਾਂ ਭੇਜੀਆਂ ਹਨ । ਮੰਤਰੀ ਨੇ ਕਿਹਾ ਕਿ ਇਹ ਮਹਾਮਾਰੀ ਦੌਰਾਨ ਵਿਸ਼ਵ ਨੂੰ ਖੁਰਾਕ ਸਪਲਾਈ ਲਈ ਭਰੋਸੇ ਯੋਗ ਬਣ ਗਿਆ ਹੈ ਅਤੇ ਇੱਥੋਂ ਤੱਕ ਲਾਕਡਾਊਨ ਦੌਰਾਨ ਵੀ ਅਸੀਂ ਸਾਰੀਆਂ ਅੰਤਰਰਾਸ਼ਟਰੀ ਸੇਵਾ ਵਚਨਬੱਧਤਾਵਾਂ ਨੂੰ ਪੂਰਾ ਕੀਤਾ ਹੈ । ਇਸ ਨਾਲ ਭਾਰਤ ਨੇ ਵਿਸ਼ਵ ਦਾ ਵਿਸ਼ਵਾਸ ਜਿੱਤਿਆ ਹੈ ।
ਸ਼੍ਰੀ ਗੋਇਲ ਨੇ ਕਿਹਾ ,"ਸਾਡੇ ਬਰਾਮਦਕਾਰਾਂ ਨੇ ਅਪ੍ਰੈਲ — ਜੁਲਾਈ 2021 ਵਿੱਚ ਰਿਕਾਰਡ ਵਪਾਰ ਮਾਤਰਾ ਪ੍ਰਾਪਤ ਕਰਕੇ ਸਾਨੂੰ ਗੌਰਵਮਈ ਬਣਾਇਆ ਹੈ"। ਜੁਲਾਈ 2021 ਵਿੱਚ ਬਰਾਮਦ 35 ਬਿਲੀਅਨ ਅਮਰੀਕੀ ਡਾਲਰ ਸੀ , ਭਾਰਤੀ ਇਤਿਹਾਸ ਵਿੱਚ ਸਭ ਤੋਂ ਵੱਧ ਮਹੀਨਾਵਾਰ ਬਰਾਮਦ ਅਤੇ ਜੁਲਾਈ 2019 ਦੀ ਬਰਾਮਦ ਵਿੱਚ 35% ਦਾ ਵਾਧਾ । ਅਪ੍ਰੈਲ — ਜੁਲਾਈ 2021 ਵਿੱਚ ਵਪਾਰਕ ਬਰਾਮਦ 130 ਬਿਲੀਅਨ ਅਮਰੀਕੀ ਡਾਲਰ ਸੀ , ਜਿਸ ਵਿੱਚ ਅਪ੍ਰੈਲ — ਜੁਲਾਈ 2019 ਦੇ ਮੁਕਾਬਲੇ 22% ਦਾ ਵਾਧਾ ਹੋਇਆ ਹੈ ।
ਇਸ ਮੌਕੇ ਬੋਲਦਿਆਂ ਵਣਜ ਸਕੱਤਰ ਸ਼੍ਰੀ ਬੀ ਵੀ ਆਰ ਸੁਬਰਾਮਣਿਅਮ ਨੇ ਕਿਹਾ ਕਿ ਭਾਰਤ ਸਰਕਾਰ ਨੇ 2021—22 ਲਈ 400 ਬਿਲੀਅਨ ਅਮਰੀਕੀ ਡਾਲਰ ਦਾ ਬਹੁਤ ਮਜ਼ਬੂਤ ਬਰਾਮਦ ਟੀਚਾ ਮਿਥਿਆ ਹੈ । ਇਸ ਟੀਚੇ ਤੇ ਬਰਾਮਦ ਸੰਭਾਵਨਾਵਾਂ ਦੀ ਸਮੀਖਿਆ ਕਰਨ ਤੋਂ ਬਾਅਦ ਪਹੁੰਚਿਆ ਗਿਆ ਹੈ । ਸ਼੍ਰੀ ਸੁਬਰਾਮਣਿਅਮ ਨੇ ਦੱਸਿਆ ,"ਵਪਾਰ ਨੂੰ ਸਾਡੇ ਰਾਜਦੂਤਾਂ ਅਤੇ ਵਿਦੇਸ਼ੀ ਮਿਸ਼ਨਾਂ ਲਈ ਵੀ ਵੱਡੀ ਪ੍ਰਾਥਮਿਕਤਾ ਬਣਾਇਆ ਗਿਆ ਹੈ , ਜੋ ਬਰਾਮਦਕਾਰਾਂ ਨੂੰ ਸਹੂਲਤਾਂ ਦੇਣ ਲਈ ਮਦਦ ਕਰਨਗੇ । ਅਸੀਂ ਸੂਬਾ ਪੱਧਰ ਤੇ ਬਰਾਮਦ ਕਮਿਸ਼ਨਰ , ਜਿ਼ਲ੍ਹਾ ਪੱਧਰ ਤੇ ਬਰਾਮਦ ਹੱਬ ਅਤੇ ਬਰਾਮਦ ਸਹੂਲਤ ਲਈ ਹੋਰ ਬੁਨਿਆਦੀ ਢਾਂਚਾ ਕਾਇਮ ਕਰਨ ਲਈ ਕੰਮ ਕਰ ਰਹੇ ਹਾਂ"। ਸੂਬਿਆਂ ਅਤੇ ਜਿ਼ਲਿ੍ਆਂ ਨਾਲ ਗੱਲਬਾਤ ਇੱਕ ਮੁੱਖ ਕੇਂਦਰਿਤ ਕੇਂਦਰ ਹੈ । ਉਹਨਾਂ ਨੇ ਕਿਹਾ ਕਿ ਉਹਨਾਂ ਦੀ ਭੂਮਿਕਾ ਰਾਹੀਂ ਜਿ਼ਲ੍ਹਾ ਬਰਾਮਦ ਪ੍ਰੋਤਸਾਹਨ ਕੌਂਸਲਾਂ , ਈ ਪੀ ਸੀਜ਼ ਨੂੰ ਜਿ਼ਲਿ੍ਆਂ ਤੋਂ ਸੇਵਾਵਾਂ / ਉਤਪਾਦਾਂ ਦੀ ਪਛਾਣ ਕਰਕੇ ਬਰਾਮਦ ਨੂੰ ਉਤਸ਼ਾਹਿਤ ਕਰਨ ਲਈ ਨੀਤੀ ਤਿਆਰ ਕਰਨ ਲਈ ਸਰਗਰਮੀ ਨਾਲ ਯੋਗਦਾਨ ਪਾਉਣਾ ਚਾਹੀਦਾ ਹੈ ।
ਭਾਗੀਦਾਰ
ਦਾ ਐਕਸਪੋਰਟ ਪ੍ਰਮੋਸ਼ਨ ਕੌਂਸਲ (ਈ ਪੀ ਸੀਜ਼) , ਕਮਾਡਿਟੀ ਬੋਰਡਸ ਅਤੇ ਅਥਾਰਟੀਆਂ , ਜੋ ਇਸ ਮੀਟਿੰਗ ਵਿੱਚ ਹਾਜ਼ਰ ਸਨ , ਉਹਨਾਂ ਵਿੱਚ — ਆਈ ਓ ਪੀ ਈ ਪੀ ਸੀ (ਇੰਡੀਅਨ ਆਇਲ ਸੀਡਸ ਐਂਡ ਪ੍ਰੋਡਿਊਸ ਪ੍ਰਮਸ਼ਨ ਕੌਂਸਲ) , ਈ ਈ ਪੀ ਸੀ ਇੰਡੀਆ , ਈ ਐੱਲ ਈ ਐਕਸ ਸੀ ਓ ਐੱਨ ਸੀ ਆਈ ਐੱਲ (ਦਾ ਪਲਾਸਟਿਕਸ ਐਕਸਪੋਰਟ ਪ੍ਰਮੋਸ਼ਨ ਕੌਂਸਲ) , ਸੇਵਾਵਾਂ ਬਰਾਮਦ ਪ੍ਰੋਤਸਾਹਨ ਕੌਂਸਲ , ਐੱਸ ਆਰ ਟੀ ਈ ਪੀ ਸੀ (ਸੰਥੈਟਿਕ ਤੇ ਰੋਇਨ ਟੈਕਸਟਾਈਲਜ਼ ਐਕਸਪੋਰਟ ਪ੍ਰਮੋਸ਼ਨ ਕੌਂਸਲ) , ਐਕਸਪੋਰਟ ਪ੍ਰਮੋਸ਼ਨ ਕੌਂਸਲ ਫਾਰ ਈ ਓ ਯੂਜ਼ ਐਂਡ ਐੱਸ ਈ ਜ਼ੈੱਡਸ , ਪਾਵਰ ਰੂਮ ਡਿਵੈਲਪਮੈਂਟ ਅਤੇ ਐਕਸਪੋਰਟ ਪ੍ਰਮੋਸ਼ਨ ਕੌਂਸਲ , ਟੀ ਈ ਐਕਸ ਪੀ ਆਰ ਓ ਸੀ ਆਈ ਐੱਲ , ਜੀ ਜੇ ਈ ਪੀ ਸੀ (ਜੈੱਮ ਤੇ ਜਿਊਲਰੀ ਐਕਸਪੋਰਟ ਪ੍ਰਮੋਸ਼ਨ ਕੌਂਸਲ) , ਏ ਈ ਪੀ ਸੀ (ਅਪ੍ਰੈਲ ਐਕਸਪੋਰਟ ਪ੍ਰਮੋਸ਼ਨ ਕੌਂਸਲ) ਸੀ ਆਈ ਆਈ , ਐੱਫ ਆਈ ਈ ਓ (ਫੈਡਰੇਸ਼ਨ ਆਫ ਇੰਡੀਅਨ ਐਕਸਪੋਰਟਸ ਆਗਨਾਈਜੇਸ਼ਨ) , ਪ੍ਰਾਜੈਕਟ ਐਕਸਪੋਰਟ ਪ੍ਰਮੋਸ਼਼ਨ ਕੌਂਸਲ ਆਫ ਇੰਡੀਆ ਅਤੇ ਹੋਰ ਸ਼ਾਮਲ ਸਨ । ਦਾ ਈ ਪੀ ਸੀਜ਼ ਅਤੇ ਹੋਰ ਭਾਗੀਦਾਰਾਂ ਨੇ ਮੁੰਬਈ ਵਿੱਚ ਸਰੀਰਿਕ ਤੌਰ ਤੇ ਸਿ਼ਰਕਤ ਕੀਤੀ ਤੇ ਬਾਕੀ ਜਗ੍ਹਾ ਤੋਂ ਆਨਲਾਈਨ ਸ਼ਾਮਲ ਹੋਏ ।
ਮੰਤਰੀ ਅਤੇ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੇ ਉਦਯੋਗ ਦੁਆਰਾ ਦਿੱਤੇ ਗਏ ਸੁਝਾਵਾਂ ਅਤੇ ਵੱਖ ਵੱਖ ਮੁੱਦਿਆਂ ਬਾਰੇ ਨੋਟ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਹਨਾਂ ਨੂੰ ਯੋਗ ਢੰਗ ਨਾਲ ਨਜਿੱਠਿਆ ਜਾਵੇਗਾ , ਜੋ ਸਰਕਾਰ ਦੀ ਬਰਾਮਦ ਅਤੇ ਅਰਥਚਾਰੇ ਨੂੰ ਹੱਲਾਸ਼ੇਰੀ ਦੇਣ ਦੇ ਟੀਚੇ ਨਾਲ ਮੇਲ ਖਾਂਦੀ ਹੈ ।
******************
ਡੀ ਜੇ ਐੱਨ / ਐੱਮ ਐੱਸ
(Release ID: 1747480)
Visitor Counter : 288