ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰਾਲੇ ਨੇ ਦੇਸ਼ ਵਿੱਚ ਵਿਸ਼ੇਸ਼ ਰੂਪ ਤੋਂ ਮਹਾਮਾਰੀ ਦੇ ਸਮੇਂ ਵਿੱਚ ਹੋਸਪੀਟੇਲਿਟੀ ਅਤੇ ਸੈਰ-ਸਪਾਟਾ ਉਦਯੋਗ ਨੂੰ ਮਜ਼ਬੂਤ ਕਰਨ ਲਈ ਮੇਕਮਾਈਟ੍ਰਿਪ (ਇੰਡੀਆ) ਪ੍ਰਾਈਵੇਟ ਲਿਮਿਟੇਡ ਅਤੇ ਆਈਬਿਬੋ ਗਰੁੱਪ ਪ੍ਰਾਈਵੇਟ ਲਿਮਿਟੇਡ ਦੇ ਨਾਲ ਐੱਮਓਯੂ ‘ਤੇ ਹਸਤਾਖਰ ਕੀਤੇ
प्रविष्टि तिथि:
18 AUG 2021 8:03PM by PIB Chandigarh
ਮੁੱਖ ਅੰਸ਼
-
ਸੈਰ-ਸਪਾਟਾ ਮੰਤਰਾਲਾ ਪਹਿਲੇ ਹੀ ਈਜੀਮਾਈਟ੍ਰਿਪ, ਕਲਿਯਰ ਟ੍ਰਿਪ ਅਤੇ ਯਾਤਰਾ ਡਾੱਟ ਕਾੱਮ ਦੇ ਨਾਲ ਐੱਮਓਯੂ ਸਾਈਨ ਕਰ ਚੁੱਕਿਆ ਹੈ।
-
ਇਸ ਐੱਮਓਯੂ ਦਾ ਮੁੱਖ ਉਦੇਸ਼ ਅਜਿਹੀਆਂ ਆਵਾਸ ਇਕਾਈਆਂ ਨੂੰ ਜਿਨ੍ਹਾਂ ਨੇ ਓਟੀਏ ਪਲੇਟਫਾਰਮ ਦੇ ਜ਼ਰੀਏ ਖੁਦ ਨੂੰ ਸਵੈ ਪ੍ਰਮਾਣਿਤ ਕਰਵਾਇਆ ਹੈ, ਕਿ ਅਧਿਕ ਤੋਂ ਅਧਿਕ ਸੈਲਾਨੀਆਂ ਦੀਆਂ ਨਜ਼ਰਾਂ ਵਿੱਚ ਲਿਆਇਆ ਜਾ ਸਕੇ।
ਸੈਰ-ਸਪਾਟਾ ਮੰਤਰਾਲੇ ਨੇ ਵਿਸ਼ੇਸ਼ ਰੂਪ ਤੋਂ ਮਹਾਮਾਰੀ ਦੇ ਸਮੇਂ ਵਿੱਚ ਹੋਸਪੀਟੇਲਿਟੀ ਅਤੇ ਸੈਰ-ਸਪਾਟਾ ਉਦਯੋਗ ਨੂੰ ਮਜ਼ਬੂਤ ਕਰਨ ਦੇ ਆਪਣੇ ਚਲ ਰਹੇ ਯਤਨਾਂ ਵਿੱਚ, ਮੇਕਮਾਈਟ੍ਰਿਪ (ਇੰਡੀਆ) ਪ੍ਰਾਈਵੇਟ ਲਿਮਿਟੇਡ ਅਤੇ ਆਈਬਿਬੋ ਗਰੁੱਪ ਪ੍ਰਾਈਵੇਟ ਲਿਮਿਟੇਡ ਦੇ ਨਾਲ 17 ਅਗਸਤ, 2021 ਨੂੰ ਸਹਿਮਤੀ ਪੱਤਰ (ਐੱਮਓਯੂ) ‘ਤੇ ਹਸਤਾਖਰ ਕੀਤੇ ਹਨ। ਸੈਰ-ਸਪਾਟਾ ਮੰਤਰਾਲਾ ਪਹਿਲੇ ਹੀ ਈਜੀਮਾਈ ਟ੍ਰਿਪ, ਕਲਿਯਰ ਟ੍ਰਿਪ ਤੇ ਯਾਤਰਾ ਡਾੱਟ ਕਾੱਮ ਦੇ ਨਾਲ ਐੱਮਓਯੂ ਸਾਇਨ ਕਰ ਚੁੱਕਿਆ ਹੈ।
ਇਸ ਐੱਮਓਯੂ ਦਾ ਪ੍ਰਾਥਮਿਕ ਉਦੇਸ਼ ਉਨ੍ਹਾਂ ਆਵਾਸ ਇਕਾਈਆਂ ਨੂੰ ਅਧਿਕ ਤੋਂ ਅਧਿਕ ਲੋਕਾਂ ਦੀਆਂ ਨਜ਼ਰਾਂ ਵਿੱਚ ਲਿਆਉਣਾ ਹੈ। ਜਿਨ੍ਹਾਂ ਨੇ ਓਟੀਏ ਪਲੇਟਫਾਰਮ ਦੇ ਜ਼ਰੀਏ ਸਾਥੀ (ਸਿਸਟਮ ਫਾਰ ਅਸੈਸਮੈਂਟ, ਅਵੇਅਰਨੈੱਸ ਐਂਡ ਟ੍ਰੇਨਿੰਗ ਫਾਰ ਹੋਸੀਪਟੇਲਿਟੀ ਇੰਡਸਟ੍ਰੀ) ‘ਤੇ ਸਵੈ-ਪ੍ਰਮਾਣਿਤ ਕੀਤਾ ਹੈ। ਸਹਿਮਤੀ ਪੱਤਰ ਦੋਨਾਂ ਪੱਖਾਂ ਨੂੰ ਨਿਧੀ ‘ਤੇ ਇਸ ਦੇ ਨਾਲ ਹੀ ਰਜਿਸਟ੍ਰੇਸ਼ਨ ਕਰਾਉਣ ਲਈ ਪ੍ਰੋਤਸਾਹਿਤ ਕਰਨ ਅਤੇ ਸਥਾਨਿਕ ਸੈਰ-ਸਪਾਟਾ ਉਦਯੋਗ ਨੂੰ ਕੋਵਿਡ 19 ਦੇ ਪ੍ਰਸਾਰ ਨੂੰ ਰੋਕਣ ਲਈ ਉੱਚਿਤ ਸੁਰੱਖਿਆ ਉਪਾਆਂ ਨੂੰ ਅਪਨਾਉਣ ਲਈ ਪ੍ਰੋਤਸਾਹਿਤ ਕਰਨ ਨੂੰ ਵੀ ਰੇਖਾਂਕਿਤ ਕਰਦਾ ਹੈ। ਇਸ ਦੇ ਨਾਲ ਹੀ ਵਿਚਾਰ ਇਹ ਹੈ ਕਿ ਆਵਾਸ ਇਕਾਈਆਂ ਦੀ ਹੋਰ ਜਾਣਕਾਰੀ ਜੁਟਾਈ ਜਾਏ ਜਿਸ ਨਾਲ ਕਾਰਵਾਈ ਯੋਗ ਅੰਤਰਦ੍ਰਿਸ਼ਟੀ ਪ੍ਰਾਪਤ ਹੋਵੇ ਤੇ ਸਬੂਤ ਅਧਾਰਿਤ ਅਤੇ ਨਿਸ਼ਾਨਾ ਉਪਾਆਂ ਨੂੰ ਡਿਜ਼ਾਇਨ ਕੀਤਾ ਜਾਏ ਅਤੇ ਸੁਰੱਖਿਆ ਸਤਿਕਾਰਯੋਗ ਅਤੇ ਲੰਬੇ ਸਮੇਂ ਲਈ ਸੈਰ-ਸਪਾਟਾ ਨੂੰ ਹੁਲਾਰਾ ਮਿਲਿਆ।

ਇਹ ਆਯੋਜਨ ਭਾਰਤੀ ਹੋਸਪੀਟੇਲਿਟੀ ਅਤੇ ਸੈਰ-ਸਪਾਟਾ ਉਦਯੋਗ ਨੂੰ ਮਜ਼ਬੂਤ ਕਰਨ ਦੇ ਉਪਾਆਂ ਨੂੰ ਲਾਗੂ ਕਰਨ ਲਈ ਸੈਰ-ਸਪਾਟਾ ਮੰਤਰਾਲੇ ਅਤੇ ਗੁਣਵੱਤਾ ਕਾਉਂਸਿਲ ਆਵ੍ ਇੰਡੀਆ (ਕਿਊਸੀਆਈ) ਦਰਮਿਆਨ ਵਿਵਸਥਾ ਦੇ ਤਹਿਤ ਆਯੋਜਿਤ ਕੀਤਾ ਗਿਆ ਸੀ।
ਐੱਮਓਯੂ ‘ਤੇ ਹਸਤਾਖਰ ਸੈਰ-ਸਪਾਟਾ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਰਾਕੇਸ਼ ਕੁਮਾਰ ਵਰਮਾ, ਸੈਰ-ਸਪਾਟਾ ਮੰਤਰਾਲੇ ਦੇ ਉਪ ਮਹਾਨਿਦੇਸ਼ਕ (ਐੱਚ ਐਂਡ ਆਰ), ਸ਼੍ਰੀ ਸੰਜੈ ਸਿੰਘ, ਕਿਊਸੀਆਈ ਦੇ ਸੀਨੀਅਰ ਨਿਦੇਸ਼ਕ ਡਾ. ਏ ਰਾਜ, ਕਿਊਸੀਆਈ ਦੇ ਉਪਨਿਦੇਸ਼ਕ ਸ਼੍ਰੀ ਮੋਹਿਤ ਸਿੰਘ, ਕਿਊਸੀਆਈ ਦੇ ਉਪਨਿਦੇਸ਼ਕ ਡਾ. ਮਹਾਵੀਰ ਪ੍ਰਸਾਦ ਤਿਵਾਰੀ ਸ਼੍ਰੀ. ਅਭਿਸ਼ੇਕ ਲੋਗਾਨੀ, ਚੀਫ ਬਿਜਨੇਸ ਆਫਿਸਰ-ਹੋਟਲ, ਮੇਕਮਾਈਟ੍ਰਿਪ (ਇੰਡੀਆ) ਪ੍ਰਾਈਵੇਟ ਲਿਮਿਟੇਡ ਅਤੇ ਆਈਬਿਬੋ ਗਰੁੱਪ ਪ੍ਰਾਈਵੇਟ ਲਿਮਿਟੇਡ ਅਤੇ ਸ਼੍ਰੀ ਵੇਂਕਟੇਸ਼ ਰਾਮ ਕ੍ਰਿਸ਼ਣਾ, ਐਸਵੀਪੀ- ਕਾਰੋਪੇਰੇਟ ਅਫੇਅਰਸ, ਮੇਕਮਾਈਟ੍ਰਿਪ (ਇੰਡੀਆ) ਪ੍ਰਾਈਵੇਟ ਲਿਮਿਟੇਡ ਅਤੇ ਆਈਬਿਬੋ ਗਰੁੱਪ ਪ੍ਰਾਈਵੇਟ ਲਿਮਿਟੇਡ ਦੀ ਮੌਜੂਦਗੀ ਵਿੱਚ ਹੋਇਆ।
ਸੈਰ-ਸਪਾਟਾ ਮੰਤਰਾਲੇ ਅਤੇ ਮੇਕਮਾਈਟ੍ਰਿਪ (ਇੰਡੀਆ) ਪ੍ਰਾਈਵੇਟ ਲਿਮਿਟੇਡ ਅਤੇ ਆਈਬਿਬੋ ਗਰੁੱਪ ਪ੍ਰਾਈਵੇਟ ਲਿਮਿਟੇਡ ਐੱਮਓਯੂ ਦੇ ਰਾਹੀਂ ਪਹਿਚਾਣੇ ਗਏ ਖੇਤਰਾਂ ਦਾ ਪੂਰਾ ਲਾਭ ਚੁੱਕਣ ਲਈ ਭਾਰਤੀ ਹੋਸਪੀਟੇਲਿਟੀ ਅਤੇ ਸੈਰ-ਸਪਾਟਾ ਖੇਤਰ ਵਿੱਚ ਰਣਨੀਤਿਕ ਅਤੇ ਤਕਨੀਕੀ ਸਹਿਯੋਗ ਨੂੰ ਪ੍ਰੋਤਸਾਹਿਤ ਕਰਨ ਅਤੇ ਹੁਲਾਰਾ ਦੇਣ ਲਈ ਜ਼ਰੂਰੀ ਕਦਮ ਚੁੱਕਣ ਦਾ ਯਤਨ ਕਰਨਗੇ। ਇਹ ਉਮੀਦ ਕੀਤੀ ਜਾਂਦੀ ਹੈ ਕਿ ਭਵਿੱਖ ਵਿੱਚ ਭਾਰਤ ਦੇ ਹੋਸਪੀਟੇਲਿਟੀ ਤੇ ਸੈਰ-ਸਪਾਟਾ ਉਦਯੋਗ ਨੂੰ ਮਜ਼ਬੂਤ ਕਰਨ ਲਈ ਅਜਿਹੇ ਸਹਿਮਤੀ ਪੱਤਰਾਂ ਤੇ ਹਸਤਾਖਰ ਕਰਨ ਲਈ ਹੋਰ ਅਧਿਕ ਓਟੀਏ ਅੱਗੇ ਆਉਣਗੇ।
*******
ਐੱਨਬੀ/ਓਏ
(रिलीज़ आईडी: 1747396)
आगंतुक पटल : 198