ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav g20-india-2023

ਨੈਸ਼ਨਲ ਇੰਸਟੀਟਿਊਟ ਆਵ੍ ਪਲਾਂਟ ਜੀਨੋਮ ਰਿਸਰਚ ਦੇ ਵਿਗਿਆਨਕਾਂ ਨੇ ਟਮਾਟਰ ਦੇ ਪੱਤਿਆਂ ਦੇ ਮੁੜ ਜਾਣ (ਟੋਮੈਟੋ ਲੀਫ ਕਰਲ) ਦੇ ਕਾਰਕ ਨਵੀਂ ਦਿੱਲੀ ਵਾਇਰਸ ਦੇ ਵਿਰੁੱਧ ਰੋਗ ਪ੍ਰਤੀਰੋਧਕ ਟਮਾਟਰ ਦੀ ਕਾਸ਼ਤ ਦੁਆਰਾ ਅਪਣਾਈ ਗਈ ਪ੍ਰਭਾਵੀ ਰੱਖਿਆ ਰਣਨੀਤੀ ਦੀ ਜਾਣਕਾਰੀ ਦਿੱਤੀ

Posted On: 16 AUG 2021 5:15PM by PIB Chandigarh

ਟਮਾਟਰ ਦੇ ਪੱਤਿਆਂ ਦੇ ਮੁੜ ਜਾਣ ਵਾਲੇ (ਟੋਮੈਟੋ ਲੀਫ ਕਰਲ) ਨਵੀਂ ਦਿੱਲੀ ਵਾਇਰਸ (ਟੀਓਐੱਲਸੀਐੱਨਡੀਵੀ -ToLCNDV) ਦੇ ਸੰਕਰਮਣ ਕਾਰਨ ਵਿਸ਼ਵ ਭਰ ਵਿੱਚ ਟਮਾਟਰ ਦੀ ਪੈਦਾਵਾਰ ਵਿੱਚ ਭਾਰੀ ਨੁਕਸਾਨ ਹੁੰਦਾ ਹੈ।ਟੀਓਐੱਲਸੀਐੱਨਡੀਵੀ ਦੇ ਵਿਰੁੱਧ ਪ੍ਰਤੀਰੋਧ (ਆਰ) ਜੀਨਾਂ ਬਾਰੇ ਜਾਣਕਾਰੀ ਦੀ ਘਾਟ ਨੇ ਤੇਜ਼ੀ ਨਾਲ ਫੈਲਣ ਵਾਲੇ ਇਸ ਜਰਾਸੀਮ ਦੇ ਵਿਰੁੱਧ ਫਸਲ ਦੇ ਸੁਧਾਰ ਦੀ ਗਤੀ ਨੂੰ ਬਹੁਤ ਹੌਲੀ ਕਰ ਦਿੱਤਾ ਹੈ। ToLCNDV ਅਤੇ ਸੰਬੰਧਤ ਵਾਇਰਸਾਂ ਦੇ ਵਿਰੁੱਧ ਐਂਟੀਵਾਇਰਲ ਜੀਨਾਂ ਦੀ ਪਛਾਣ ਕਰਨ ਦੇ ਕਈ ਯਤਨ ਕੀਤੇ ਗਏ ਹਨ। ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਦੀ ਇੱਕ ਖੁਦਮੁਖਤਿਆਰੀ ਸੰਸਥਾ, ਨੈਸ਼ਨਲ ਇੰਸਟੀਟਿਊਟ ਆਵ੍ ਪਲਾਂਟ ਜੀਨੋਮਿਕਸ ਰਿਸਰਚ (ਐੱਨਆਈਪੀਜੀਆਰ) ਦੇ ਵਿਗਿਆਨਕਾਂ ਨੇ  ਟੀਓਐੱਲਸੀਐੱਨਡੀਵੀ ਦੇ ਵਿਰੁੱਧ ਇੱਕ ਰੋਧਕ ਟਮਾਟਰ ਦੀ ਕਾਸ਼ਤ ਦੁਆਰਾ ਅਪਣਾਈ ਗਈ ਇੱਕ ਪ੍ਰਭਾਵੀ ਰੱਖਿਆ ਰਣਨੀਤੀ ਬਾਰੇ ਜਾਣਕਾਰੀ ਦਿੱਤੀ ਹੈ। ਇਹ ਉਸ ਐੱਸਡਬਲਿਊ5ਏ (ਆਰ ਜੀਨ) ਦੀ ਵਰਤੋਂ ਕਰਦਾ ਹੈ ਜੋ ਇਸ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਟੀਓਐੱਲਸੀਐੱਨਡੀਵੀ ਦੇ ਏਸੀ4 ਪ੍ਰੋਟੀਨ (ਵਾਇਰਲ ਪ੍ਰਭਾਵਕ) ਨੂੰ ਪਛਾਣਦਾ ਹੈ। ਟ੍ਰਾਂਸਕ੍ਰਿਪਸ਼ਨਲ ਪੱਧਰ ਤੇ, sly-miR159-SlMyb33 ਮੋਡਿਊਲ ਨੂੰ ਐੱਸਡਬਲਿਊ5ਏ ਦੇ ਨਿਯੰਤਰਣ ਕਰਨ ਵਾਲੇ ਜੀਨ ਦੇ ਪ੍ਰਗਟਾਵੇ ਵਜੋਂ ਪਛਾਣਿਆ ਗਿਆ ਹੈ। ਇਸ ਤਰ੍ਹਾਂ, ਜਾਂਚਕਰਤਾਵਾਂ ਨੇ ਟਮਾਟਰ ਵਿੱਚ ਟੀਓਐੱਲਸੀਐੱਨਡੀਵੀ ਦੇ ਵਿਰੁੱਧ slymiR159-SlMyb33 – ਦੁਆਰਾ ਨਿਯੰਤਰਿਤ Sw5a- ਵਿਚੋਲਗੀ ਰੱਖਿਆ ਪ੍ਰਤੀਕ੍ਰਿਆ ਦੀ ਇੱਕ ਮਸ਼ੀਨੀ ਸੂਝ ਪ੍ਰਦਾਨ ਕੀਤੀ ਹੈ। ਇਨ੍ਹਾਂ ਖੋਜਾਂ ਦਾ ਆਧੁਨਿਕ ਪ੍ਰਜਨਨ ਜਾਂ ਅਣੂ ਪਹੁੰਚ ਦੁਆਰਾ ਟਮਾਟਰ ਦੀਆਂ ਸੰਵੇਦਨਸ਼ੀਲ ਪ੍ਰਜਾਤੀਆਂ ਵਿੱਚ ਪ੍ਰਤੀਰੋਧ ਦੀਆਂ ਵਿਸ਼ੇਸ਼ਤਾਵਾਂ ਦੇ ਵਿਕਾਸ ਵਿੱਚ ਅਪਣਾਇਆ ਜਾ ਸਕਦਾ ਹੈ। ਇਹ ਖੋਜ ਕਾਰਜ ਨੈਸ਼ਨਲ ਅਕੈਡਮੀ ਆਵ੍ ਸਾਇੰਸਿਜ਼ ਦੀ ਪ੍ਰੋਸੀਡਿੰਗ ਵਿੱਚ ਪ੍ਰਕਾਸ਼ਤ ਹੋਇਆ ਸੀ (ਪੀਐੱਨਏਐੱਸ 17 ਅਗਸਤ, 2021 118 (33) ਈ21101833118; https://doi.org/10.1073/pnas.2101833118) ।

 

G:\Surjeet Singh\August 2021\17 August\1.png

 

 ਚਿੱਤਰ ਕਥਾ: ਟੀਓਐੱਲਸੀਐੱਨਡੀਵੀ ਦੇ ਵਿਰੁੱਧ ਪ੍ਰਤੀਰੋਧ ਪ੍ਰਦਾਨ ਕਰਨ ਵਿੱਚ sly-miR159-SlMyb33 ਕੰਪਲੈਕਸ ਦੀ ਯੋਜਨਾਬੱਧ ਪ੍ਰਤਿਨਿਧਤਾ। ਰੋਧਕ ਕਾਸ਼ਤ H-88-78-1 ਵਿੱਚ, sly-miR159 ਵਾਇਰਸ ਦੀ ਲਾਗ (1) ‘ਤੇ ਘੱਟ-ਨਿਯੰਤ੍ਰਿਤ ਹੋ ਜਾਂਦਾ ਹੈ, ਇਸ ਲਈ SlMyb33 mRNA ਦੇ ਨਿਘਾਰ ਨੂੰ ਰੋਕਦਾ ਹੈ ਅਤੇ SlMyb33 (2) ਦੇ ਵਧੇ ਹੋਏ ਪ੍ਰਗਟਾਵੇ ਦਾ ਕਾਰਨ ਬਣਦਾ ਹੈ। SlMyb33 ਅੱਗੇ SlSw5a ਦੇ ਪ੍ਰਮੋਟਰ ਖੇਤਰ ਨਾਲ ਜੁੜਦਾ ਹੈ ਅਤੇ ਸਮੀਕਰਣ (3) ਨੂੰ ਪ੍ਰੇਰਿਤ ਕਰਦਾ ਹੈ। ਇਸ ਤੋਂ ਇਲਾਵਾ, SlSw5a ਵਾਇਰਸ ਪ੍ਰੋਟੀਨ AC4 (ਜਰਾਸੀਮ ਨਿਰਧਾਰਕ) ਨਾਲ ਪ੍ਰਸਪਰ ਕ੍ਰਿਆ ਕਰਦਾ ਹੈ ਅਤੇ ToLCNDV ਦੇ ਘੁਸਪੈਠ ਵਾਲੇ ਖੇਤਰਾਂ ਵਿੱਚ ਅਤਿ ਸੰਵੇਦਨਸ਼ੀਲ (HR) ਪ੍ਰਤੀਕਰਮ ਨੂੰ ਚਾਲੂ ਕਰਦਾ ਹੈ ਅਤੇ ਵਾਇਰਸ ਦੇ ਫੈਲਣ ਨੂੰ ਸੀਮਤ ਕਰਦਾ ਹੈ (4)। ਇਸ ਦੇ ਉਲਟ ਸੰਵੇਦਨਸ਼ੀਲ ਪ੍ਰਜਾਤੀ ਪੰਜਾਬ ਛੁਹਾਰਾ sly-miR159 ਦਾ ਅਪ-ਰੈਗੂਲੇਸ਼ਨ ਵਿੱਚ, (ੳ) SlMyb33 ਦੇ ਪ੍ਰਗਟਾਵੇ ਨੂੰ ਰੋਕਦਾ ਹੈ (ਅ) ਇਹ SlSw5a ਦੇ ਪ੍ਰਮੋਟਰ 'ਤੇ SlMyb33 ਦੇ ਬੰਧਨ ਨੂੰ ਸੀਮਤ ਕਰਦਾ ਹੈ, ਇਸ ਲਈ, SlSw5a ਅਤੇ HR (ੲ) ਦੇ ਪ੍ਰਗਟਾਵੇ ਨੂੰ ਦਬਾਉਂਦਾ ਹੈ। ਇਹ ਪੌਦੇ ਵਿੱਚ ਵਾਇਰਸ ਦੀ ਲਾਗ ਦਾ ਕਾਰਨ ਬਣਦਾ ਹੈ (ਸ)।

 

ਡਾ. ਰੇਣੂ ਸਵਰੂਪ, ਸਕੱਤਰ, ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਨੇ ਡਾ. ਮਨੋਜ ਪ੍ਰਸਾਦ ਅਤੇ ਉਨ੍ਹਾਂ ਦੀ ਟੀਮ ਨੂੰ ਇਸ ਮਹੱਤਵਪੂਰਣ ਕਾਰਜ ਲਈ ਵਧਾਈ ਦਿੱਤੀ, ਜੋ ਹੁਣ ਟਮਾਟਰ ਦੀ ਫਸਲ ਦੇ ਝਾੜ ਨੂੰ ਸੁਧਾਰਨ ਲਈ ਅਪਣਾਇਆ ਜਾ ਸਕਦਾ ਹੈ।

ਡਾ.  ਸਵਰੂਪ ਨੇ ਇਹ ਵੀ ਕਿਹਾ ਕਿ ਬਾਇਓਟੈਕਨੋਲੋਜੀ ਵਿਭਾਗ ਨੇ ਸਾਲ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਮਾਨਯੋਗ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਅਨੁਸਾਰ ਖੇਤੀ ਬਾਇਓਟੈਕਨੋਲੋਜੀ ਵਿੱਚ ਕਈ ਨਵੀਆਂ ਪਹਿਲਕਦਮੀਆਂ ਕੀਤੀਆਂ ਹਨ।


 

*********


 

ਐੱਸਐੱਨਸੀ/ਟੀਐੱਮ/ਆਰਆਰ(Release ID: 1746716) Visitor Counter : 174


Read this release in: English , Hindi , Tamil