ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਕੇਵੀਆਈਸੀ ਦੇ ਪ੍ਰੋਜੈਕਟ ਬੋਲਡ ਨੂੰ ਲੇਹ ਵਿੱਚ ਸੈਨਾ ਦਾ ਸਮਰਥਨ ਮਿਲਿਆ
Posted On:
16 AUG 2021 5:45PM by PIB Chandigarh
ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਦੇ ਪ੍ਰੋਜੈਕਟ ਬੋਲਡ (ਬੈਂਬੋ ਓਆਸਿਸ ਆਨ ਲੈਂਡਜ ਇਨ ਡਰਾਟ) ਨੂੰ ਲੇਹ ਵਿੱਚ ਭਾਰਤੀ ਸੈਨਾ ਦਾ ਸਮਰਥਨ ਪ੍ਰਾਪਤ ਹੋਇਆ ਹੈ। 15 ਅਗਸਤ ਨੂੰ, ਸੈਨਾ ਨੇ ਲੇਹ ਵਿੱਚ ਆਪਣੇ ਕੰਪਾਊਂਡ ਵਿੱਚ ਬਾਂਸ ਦੇ 20 ਬੂਟੇ ਲਗਾਏ। ਵਿਸ਼ੇਸ਼ ਬਾਂਸ ਪ੍ਰਜਾਤੀਆਂ ਦੇ ਇਹ 20 ਬੂਟੇ ਕੇਵੀਆਈਸੀ ਵੱਲੋਂ 12 ਅਗਸਤ ਨੂੰ ਜੰਮੂ ਵਿਖੇ ਲੇਹ ਵਿੱਚ ਪੌਦੇ ਲਗਾਉਣ ਲਈ ਸੈਨਾ ਨੂੰ ਸੌਂਪੇ ਗਏ ਸਨ। ਜ਼ਮੀਨ ਦੀ ਡੀਗ੍ਰੇਡੇਸ਼ਨ ਨੂੰ ਰੋਕਣ ਅਤੇ ਗ੍ਰੀਨ ਪੱਟੀ ਨੂੰ ਵਿਕਸਿਤ ਕਰਨ ਦੇ ਉਦੇਸ਼ ਨਾਲ ਉੱਚੇ ਹਿਮਾਲਿਆਈ ਖੇਤਰਾਂ ਵਿੱਚ ਬਾਂਸ ਦੇ ਰੁੱਖ ਉਗਾਉਣ ਦੀ ਇਹ ਪਹਿਲੀ ਕੋਸ਼ਿਸ਼ ਹੈ। ਇਸ ਯਤਨ ਨੂੰ ਜਾਰੀ ਰੱਖਦੇ ਹੋਇਆਂ, 18 ਅਗਸਤ ਨੂੰ ਲੇਹ ਦੇ ਪਿੰਡ ਚੁਚੋਟ ਵਿਖੇ 1000 ਬਾਂਸ ਦੇ ਬੂਟੇ ਲਗਾਏ ਜਾਣਗੇ। ਇਹ ਬਾਂਸ ਦੇ ਪੌਦੇ 3 ਸਾਲਾਂ ਵਿੱਚ ਵਾਢੀ ਲਈ ਤਿਆਰ ਹੋ ਜਾਣਗੇ। ਇਹ ਸਥਾਨਕ ਕਬਾਇਲੀ ਆਬਾਦੀ ਲਈ ਸਥਾਈ ਆਮਦਨੀ ਪੈਦਾ ਕਰੇਗਾ; ਇਹ ਵਾਤਾਵਰਣ ਅਤੇ ਭੂਮੀ ਸੁਰੱਖਿਆ ਵਿੱਚ ਵੀ ਯੋਗਦਾਨ ਦੇਵੇਗਾ ਜਿਵੇਂ ਕਿ ਪ੍ਰਧਾਨ ਮੰਤਰੀ ਨੇ ਕਲਪਨਾ ਕੀਤੀ ਹੈ।
***************
ਐੱਮ ਜੇ ਪੀ ਐੱਸ /ਐੱਮ ਐੱਸ
(Release ID: 1746516)
Visitor Counter : 206