ਸੱਭਿਆਚਾਰ ਮੰਤਰਾਲਾ
ਸ਼੍ਰੀ ਜੀ ਕਿਸ਼ਨ ਰੈੱਡੀ ਭਲਕੇ ਦੋ ਪ੍ਰਦਰਸ਼ਨੀਆਂ ‘ਕਥਾ ਕ੍ਰਾਂਤੀ ਵੀਰੋਂ ਕੀ’ ਅਤੇ ‘ਜਿੱਤ ਅਤੇ ਬਹਾਦਰੀ ਦੇ ਸਮਾਰਕਾਂ’ ਦਾ ਉਦਘਾਟਨ ਕਰਨਗੇ
ਇਹ ਪ੍ਰਦਰਸ਼ਨੀ 'ਅਜ਼ਾਦੀ ਕਾ ਅੰਮ੍ਰਿਤ ਮਹੋਤਸਵ' ਦੇ ਹਿੱਸੇ ਵਜੋਂ ਆਯੋਜਿਤ ਕੀਤੀ ਗਈ ਹੈ
Posted On:
14 AUG 2021 6:33PM by PIB Chandigarh
ਮੁੱਖ ਝਲਕੀਆਂ:
-'ਕਥਾ ਕ੍ਰਾਂਤੀ ਵੀਰੋਂ ਕੀ' ਲਲਿਤ ਕਲਾ ਅਕਾਦਮੀ ਵਿਖੇ ਕ੍ਰਾਂਤੀਕਾਰੀਆਂ ਦੀ ਪ੍ਰਦਰਸ਼ਨੀ ਹੈ।
- ‘ਜਿੱਤ ਅਤੇ ਬਹਾਦਰੀ ਦੇ ਸਮਾਰਕਾਂ’ ਵਿੱਚ ਹਜ਼ਾਰਾਂ ਸਾਲਾਂ ਵਿੱਚ ਵਿਰੋਧ ਅਤੇ ਬਹਾਦਰੀ ਦੀਆਂ ਤਸਵੀਰਾਂ ਹੋਣਗੀਆਂ ਅਤੇ ਐੱਨਐੱਮਐੱਮਏ ਵਿਖੇ ਆਯੋਜਿਤ ਕੀਤੀਆਂ ਜਾਣਗੀਆਂ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸਬੰਧ ਵਿੱਚ ਇਸ ਸਾਲ 12 ਮਾਰਚ ਨੂੰ 75 ਹਫ਼ਤਿਆਂ ਤੱਕ ਚੱਲਣ ਵਾਲੇ ਜਸ਼ਨ - 'ਅਜ਼ਾਦੀ ਕਾ ਅੰਮ੍ਰਿਤ ਮਹੋਤਸਵ' ਦੀ ਸ਼ੁਰੂਆਤ ਕੀਤੀ। ਇਹ ਜਸ਼ਨ ਦੇ ਇੱਕ ਵਿਲੱਖਣ ਢੰਗ ਦੀ ਸ਼ੁਰੂਆਤ ਸੀ, ਜਿਸ ਵਿੱਚ ਹਰੇਕ ਭਾਰਤੀ ਨੂੰ ਇੱਕ ਸਰਗਰਮ ਭੂਮਿਕਾ ਨਿਭਾਉਣ ਦਾ ਮੌਕਾ ਦਿੱਤਾ ਗਿਆ ਸੀ। ਪ੍ਰਧਾਨ ਮੰਤਰੀ ਨੇ ਇਹ ਵੀ ਕਾਮਨਾ ਕੀਤੀ ਕਿ ਆਜ਼ਾਦੀ ਕਾ ਅਮ੍ਰਿਤ ਮਹੋਤਸਵ ਦੇ ਸਮਾਗਮ ਸਿਰਫ ਆਜ਼ਾਦੀ ਦੇ ਪਿਛਲੇ 75 ਸਾਲਾਂ ਦੇ ਬਾਰੇ ਵਿੱਚ ਹੀ ਨਹੀਂ, ਬਲਕਿ ਅਗਲੇ 25 ਸਾਲਾਂ ਲਈ ਇੱਕ ਸਾਂਝੀ ਸੋਚ ਵਿਕਸਤ ਕਰਨ ਦਾ ਇੱਕ ਪਲ ਹੈ। ਉਨ੍ਹਾਂ ਸਾਡੇ ਘੱਟ ਜਾਣੇ ਜਾਂਦੇ ਨਾਇਕਾਂ ਬਾਰੇ ਬਹਾਦਰੀ ਦੀਆਂ ਕਹਾਣੀਆਂ ਨੂੰ ਵੀ ਉਤਸ਼ਾਹਤ ਕੀਤਾ, ਜਿਨ੍ਹਾਂ ਨੇ ਪਿਛਲੇ 750 ਸਾਲਾਂ ਵਿੱਚ ਭਾਰਤ ਦੀ ਸੱਭਿਅਕ ਵਿਰਾਸਤ ਦੀ ਰਾਖੀ ਕੀਤੀ ਹੈ ਅਤੇ ਉਨ੍ਹਾਂ ਜਾਣਕਾਰੀ ਸਾਂਝੀ ਕੀਤੀ ਜਾਵੇ ਅਤੇ ਉਨ੍ਹਾਂ ਦਾ ਮਾਣ ਸਨਮਾਨ ਕੀਤਾ ਜਾਵੇ।
ਇਨ੍ਹਾਂ ਸਮਾਗਮਾਂ ਦੇ ਹਿੱਸੇ ਵਜੋਂ, ਉੱਤਰੀ ਪੂਰਬੀ ਖੇਤਰ ਦੇ ਸੈਰ ਸਪਾਟਾ, ਸੱਭਿਆਚਾਰ ਅਤੇ ਡੋਨਰ ਮੰਤਰੀ ਭਲਕੇ ਆਜ਼ਾਦੀ ਦਿਵਸ ਸਮਾਰੋਹ ਦੇ ਮੌਕੇ ਦੋ ਪ੍ਰਦਰਸ਼ਨਾਂ ਦਾ ਉਦਘਾਟਨ ਕਰਨਗੇ। ਲਲਿਤ ਕਲਾ ਅਕਾਦਮੀ ਵਿਖੇ, ਸ਼੍ਰੀ ਜੀ ਕਿਸ਼ਨ ਰੈੱਡੀ ਕ੍ਰਾਂਤੀਕਾਰੀਆਂ ਦੀ ਇੱਕ ਪ੍ਰਦਰਸ਼ਨੀ 'ਕਥਾ ਕ੍ਰਾਂਤੀ ਵੀਰੋਂ ਕੀ' ਦਾ ਉਦਘਾਟਨ ਕਰਨਗੇ, ਜੋ ਅਲੂਰੀ ਸੀਤਾਰਾਮਾਰਾਜੂ ਨੂੰ ਸਮਰਪਿਤ ਪ੍ਰਦਰਸ਼ਨੀ ਹੈ ਅਤੇ ਸ਼ਹੀਦੀ ਦਿਵਸ, ਚੰਪਾਰਨ ਸੱਤਿਆਗ੍ਰਹਿ ਅਤੇ ਜਲਿਆਂਵਾਲਾ ਬਾਗ ਦੇ ਚਿੱਤਰ ਦਿਖਾਏ ਗਏ ਹਨ। ਇਹ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਵਿਸ਼ੇ ਦੇ ਅਨੁਕੂਲ ਹੈ, ਜਿਸ ਦਾ ਉਦੇਸ਼ ਬ੍ਰਿਟਿਸ਼ ਬਸਤੀਵਾਦ ਦੇ ਵਿਰੁੱਧ ਸਾਡੇ ਸੰਘਰਸ਼ ਵਿੱਚ ਅਣਜਾਣ ਅਤੇ ਘੱਟ ਜਾਣੇ ਜਾਂਦੇ ਨਾਇਕਾਂ ਨੂੰ ਸਾਹਮਣੇ ਲਿਆਉਣਾ ਹੈ। ਇਸ ਵਿੱਚ ਅਜ਼ਾਦੀ ਕਾ ਅਮ੍ਰਿਤ ਮਹੋਤਸਵ ਵਿਸ਼ੇ 'ਤੇ ਰਾਸ਼ਟਰੀ ਕਲਾ ਪ੍ਰਦਰਸ਼ਨੀ ਦੇ ਪੁਰਸਕਾਰਾਂ ਦੇ ਨਾਲ ਇੱਕ ਕੈਂਪ ਵੀ ਸ਼ਾਮਲ ਹੋਵੇਗਾ।
ਇਸ ਤੋਂ ਬਾਅਦ ਰਾਸ਼ਟਰੀ ਸਮਾਰਕ ਅਥਾਰਟੀ (ਐੱਨਐੱਮਏ) ਵਲੋਂ ਜਿੱਤ ਅਤੇ ਬਹਾਦਰੀ ਦੇ ਸਮਾਰਕਾਂ ਦੀ ਇੱਕ ਫੋਟੋ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਅਕਸਰ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਸਿਰਫ ਆਜ਼ਾਦੀ ਦੇ 75 ਸਾਲਾਂ ਦੇ ਬਾਰੇ ਵਿੱਚ ਨਹੀਂ ਹੈ, ਬਲਕਿ ਉਨ੍ਹਾਂ ਨੇ ਹਜ਼ਾਰਾਂ ਸਾਲਾਂ ਤੋਂ ਸਾਡੀ ਸੱਭਿਅਤਾ ਦੀ ਨੀਤੀ ਬਣਾਈ ਹੈ ਅਤੇ ਪਿਛਲੇ 750 ਸਾਲਾਂ ਦੇ ਹਮਲਿਆਂ ਅਤੇ ਉਪਨਿਵੇਸ਼ ਦੇ ਦੌਰਾਨ ਸਾਡੀ ਸੱਭਿਅਤਾ ਦੀ ਵਿਰਾਸਤ ਦੀ ਰਾਖੀ ਕਰਨ ਦੀ ਸਹੁੰ ਖਾਧੀ ਹੈ। ਇਸ ਅਨੁਸਾਰ, ਪ੍ਰਦਰਸ਼ਨੀ ਵਿੱਚ ਹਜ਼ਾਰਾਂ ਸਾਲਾਂ ਦੇ ਵਿਰੋਧ ਅਤੇ ਬਹਾਦਰੀ ਦੀਆਂ ਤਸਵੀਰਾਂ ਸ਼ਾਮਲ ਹੋਣਗੀਆਂ। ਇਸ ਵਿੱਚ ਵਾਰੰਗਲ ਵਿਖੇ ਕਾਕੈਤਿਆ ਕਲਾ ਥੋਰਨਮ, ਝਾਂਸੀ ਲਕਸ਼ਮੀ ਬਾਈ ਦਾ ਕਿਲ੍ਹਾ ਜੋ 1857 ਵਿੱਚ ਆਜ਼ਾਦੀ ਦੀ ਲੜਾਈ ਵਿੱਚ ਅੰਗਰੇਜ਼ਾਂ ਦੇ ਵਿਰੁੱਧ ਉਸ ਦੀ ਬਹਾਦਰੀ ਦਾ ਪ੍ਰਤੀਕ ਹੈ ਅਤੇ ਚਿਤੌੜਗੜ੍ਹ ਦਾ ਵਿਜੈ ਸਤੰਭ ਸ਼ਾਮਲ ਹੋਵੇਗਾ, ਜੋ ਮਹਿਮੂਦ ਖਿਲਜੀ ਦੀ ਅਗਵਾਈ ਵਾਲੀ ਸਲਤਨਤਾਂ ਉੱਤੇ ਜਿੱਤ ਦੀ ਯਾਦ ਦਿਵਾਉਂਦਾ ਹੈ।
ਪ੍ਰੋਗਰਾਮ ਦੇ ਵੇਰਵੇ:
Event
|
Location / Venue
|
Time
|
Katha Kranthi Veeron Ki an exhibition of revolutionaries with a dedicated exhibition on Alluri Seetharamarajualong with exhibits of paintings ofShaheediDiwas, Champaran Satyagraha and JallianwalaBagh
|
Rabindra Bhavan,
35 Ferozeshah road, New Delhi
|
15th August 2021, 11:00 A.M
|
Photo Exhibition on Monuments of Victory & Valour and viewing of the photographs displayed
|
National Monuments Authority (NMA), 24, Tilak Marg, Bhagwan Das Lane, new Delhi
|
15th August 2021, 11:45 A.M
|
*****
ਐੱਨਬੀ/ਐੱਸਕੇ
(Release ID: 1745990)
Visitor Counter : 236