ਰੱਖਿਆ ਮੰਤਰਾਲਾ
ਇੰਦਰ— 21 ਅਭਿਆਸ ਦਾ ਪ੍ਰਮਾਣੀਕਰਨ ਅਤੇ ਸਮਾਪਤੀ ਸਮਾਗਮ
प्रविष्टि तिथि:
12 AUG 2021 6:02PM by PIB Chandigarh
ਭਾਰਤ ਰੂਸ ਸੰਯੁਕਤ ਅਭਿਆਸ ਆਈ ਐੱਨ ਡੀ ਆਰ ਏ — 21 ਦਾ ਸਮਾਪਤੀ ਸਮਾਗਮ 12 ਅਗਸਤ 2021 ਨੂੰ ਹੋਇਆ । ਇਸ ਅਭਿਆਸ ਦਾ ਮਕਸਦ ਇੱਕ—ਦੂਜੇ ਨੂੰ ਸੰਚਾਲਨ ਯੋਜਨਾ ਪ੍ਰਕਿਰਿਆਵਾਂ , ਲੜਾਈ ਅਭਿਆਸ ਅਤੇ ਅੰਤਰਰਾਸ਼ਟਰੀ ਅੱਤਵਾਦੀ ਗਰੁੱਪਾਂ ਖਿਲਾਫ ਸੰਯੁਕਤ ਆਪ੍ਰੇਸ਼ਨ ਕਰਨਾ ਹੈ ।
ਦੋਨਾਂ ਟੁੱਕੜੀਆਂ , ਹਰੇਕ ਧਿਰ ਵਿੱਚੋਂ 250 ਸਿਪਾਹੀਆਂ ਨੇ ਚਲਾਏ ਗਏ ਅਭਿਆਸ ਦੌਰਾਨ ਸੰਯੁਕਤ ਲੜਾਈ ਅਭਿਆਸਾਂ ਦੇ ਨਾਲ ਨਾਲ ਪੇਸ਼ੇਵਰਾਨਾ ਅਤੇ ਵੱਡਾ ਜੋਸ਼ ਪ੍ਰਦਰਸਿ਼ਤ ਕੀਤਾ । ਪ੍ਰਮਾਣਿਕਤਾ ਪੜਾਅ ਦੌਰਾਨ ਮਕੈਨੀਕਲ ਬਲਾਂ ਅਤੇ ਵਿਸ਼ੇਸ਼ ਸੋਰਸੇਸ ਨੇ ਏਕੀਕ੍ਰਿਤ ਲਾਈਵ ਫਾਇਰਿੰਗ ਅਤੇ ਵਿਸ਼ੇਸ਼ ਸੰਯੁਕਤ ਸੰਚਾਲਨਾਂ ਦਾ ਅਭਿਆਸ ਕੀਤਾ । ਇਹਨਾਂ ਵਿੱਚ ਸ਼ਹਿਰੀ ਸੈਟਿੰਗ ਵਿੱਚ ਵਿਦਰੋਹੀ ਕਿਰਿਆ ਨੂੰ ਸਾਫ਼ ਕਰਨਾ ਸ਼ਾਮਲ ਸੀ । ਫੌਜਾਂ ਨੇ ਨਾ ਕੇਵਲ ਇੱਕ ਦੂਜੇ ਦੀਆਂ ਜੱਥੇਬੰਦੀਆਂ ਬਾਰੇ ਜਾਣਿਆ ਬਲਕਿ ਸੰਯੁਕਤ ਰਾਸ਼ਟਰ ਹੇਠਾਂ ਸ਼ਾਂਤੀ ਕਾਇਮ ਕਰਨ ਲਈ ਸੰਚਾਲਨਾਂ ਵੇਲੇ ਪਾਲਣਾ ਕਰਨ ਵਾਲੇ ਵਧੀਆ ਅਭਿਆਸਾਂ ਅਤੇ ਵਿਚਾਰਾਂ ਦਾ ਵੀ ਅਦਾਨ ਪ੍ਰਦਾਨ ਕੀਤਾ । ਇਹ ਅਭਿਆਸ ਇੱਕ ਵੱਡੀ ਸਫਲਤਾ ਸੀ ਅਤੇ ਇਸ ਨੇ ਹਿੱਸਾ ਲੈਣ ਵਾਲੇ ਮੁਲਕਾਂ ਦੀਆਂ ਫੌਜਾਂ ਨੂੰ ਬੇਸ਼ਕੀਮਤੀ ਸਬਕ ਸਿਖਾਏ । ਅਭਿਆਸ ਦੇ ਕੋਰਸ ਦੌਰਾਨ ਟੁੱਕੜੀਆਂ ਵਿਚਾਲੇ ਵਿਕਸਿਤ ਮਿੱਤਰਤਾ ਨਿਸ਼ਚਿਤ ਤੌਰ ਤੇ ਫੌਜਾਂ ਵਿਚਾਲੇ ਵਿਸ਼ਵਾਸ ਵਧਾਉਣ ਵਿੱਚ ਸਹਾਇਤਾ ਕਰੇਗੀ । ਅਜਿਹੇ ਸੰਯੁਕਤ ਮਿਲਟ੍ਰੀ ਅਭਿਆਸਾਂ ਨੂੰ ਕਰਾਉਣਾ ਭਾਰਤ ਅਤੇ ਰੂਸ ਵਿਚਾਲੇ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਇੱਕ ਮਹੱਤਵਪੂਰਨ ਕਦਮ ਹੈ ।
********
ਐੱਸ ਸੀ / ਬੀ ਵੀ ਵਾਈ
(रिलीज़ आईडी: 1745294)
आगंतुक पटल : 225