ਖਾਣ ਮੰਤਰਾਲਾ

ਖਣਿਜਾਂ ਦੀ ਖੁਦਾਈ

Posted On: 11 AUG 2021 3:37PM by PIB Chandigarh

ਖਾਣ ਮੰਤਰਾਲੇ ਤਹਿਤ ਤਿੰਨ ਸੀ ਪੀ ਐੱਸ ਈਜ਼ — ਨੈਸ਼ਨਲ ਐਲੂਮੀਨਿਅਮ ਕੰਪਨੀ ਲਿਮਟਿਡ (ਐੱਨ  ਐੱਲ ਸੀ ), ਹਿੰਦੂਸਤਾਨ ਕਾਪਰ ਲਿਮਟਿਡ (ਐੱਚ ਸੀ ਐੱਲਅਤੇ ਮਿਨਰਲ ਐਕਸਪਲੋਰੇਸ਼ਨ ਕਾਰਪੋਰੇਸ਼ਨ ਲਿਮਟਿਡ (ਐੱਮ  ਸੀ ਐੱਲਨੇ ਇੱਕ ਸੰਯੁਕਤ ਉੱਦਮ ਕੰਪਨੀ ਜਿਸ ਦਾ ਨਾਂ "ਖਣਿਜ ਵਿਦੇਸ਼ ਇੰਡੀਆ ਲਿਮਟਿਡ (ਕੇ  ਬੀ ਆਈ ਐੱਲ)" ਹੈ , ਬਣਾਈ ਹੈ  ਕੇ  ਬੀ ਆਈ ਐੱਲ ਨੇ ਵਿਦੇਸ਼ੀ ਮਾਮਲੇ ਮੰਤਰਾਲਾ ਅਤੇ ਅਰਜਨਟੀਨਾ ਅਤੇ ਆਸਟ੍ਰੇਲੀਆ ਵਰਗੇ ਮੁਲਕਾਂ ਵਿੱਚ ਭਾਰਤੀ ਰਾਜਦੂਤਾਂ ਰਾਹੀਂ ਕਈ ਸਟੇਟ ਮਲਕੀਅਤ ਵਾਲੀਆਂ ਸੰਸਥਾਵਾਂ ਨਾਲ ਗੱਲਬਾਤ ਕਰਕੇ ਸਰੋਤ ਮੁਲਕਾਂ ਨੂੰ ਸੂਚੀਬੱਧ ਕੀਤਾ ਹੈ ਤਾਂ ਜੋ ਵਿਦੇਸ਼ਾਂ ਵਿੱਚ ਖਣਿਜ ਸੰਪਦਾ ਪ੍ਰਾਪਤ ਕੀਤੀ ਜਾ ਸਕੇ — ਮੁੱਢਲੇ ਤੌਰ ਤੇ ਮਹੱਤਵਪੂਰਨ ਅਤੇ ਰਣਨੀਤਕ ਖਣਿਜਾਂ ਜਿਵੇਂ ਲਿਥੀਅਮ , ਕੋਬਾਲਟ ਅਤੇ ਹੋਰ ਅਤੇ ਵਿਲੱਖਣ ਪ੍ਰਿਥਵੀ ਤੱਤ ਨਹੀਂ 
ਕੌਮੀ ਖਣਿਜ ਨੀਤੀ ਫਰਵਰੀ 2019 ਵਿੱਚ ਨੋਟੀਫਾਈ ਕੀਤੀ ਗਈ ਹੈ , ਜਿਸ ਵਿੱਚ ਖਾਣਾਂ , ਖਾਣਾਂ ਦੀ ਮਸ਼ੀਨਰੀ ਅਤੇ ਖਣਿਜ ਲਾਭਕਾਰੀ ਉਪਕਰਣ ਅਤੇ ਸਵੈ ਚਾਲਤ ਉਪਕਰਣ ਦੇ ਵਿਕਾਸ ਲਈ ਵਿਗਿਆਨਕ ਢੰਗ ਤਰੀਕਿਆਂ ਦੀਆਂ ਵਿਵਸਥਾਵਾਂ ਹਨ  ਸਰਕਾਰ ਅਤਿ ਆਧੁਨਿਕ ਤਕਨਾਲੋਜੀ ਦੀ ਵਰਤੋਂ , ਜਿਵੇਂ ਰਿਮੋਟ ਸੈਂਸਿੰਗ , ਜੀਓਗ੍ਰਾਫਿਕ ਇਨਫੋਰਮੇਸ਼ਨ ਪ੍ਰਣਾਲੀ (ਜੀ ਆਈ ਐੱਸਆਰਟੀਫਿਸ਼ੀਅਲ ਇੰਟੈਲੀਜੈਂਸ , ਪੁਲਾੜ ਤਕਨਾਲੋਜੀ , ਯੂ  ਵੀਜ਼ , ਵਾਹਨਾਂ ਦੀ ਭਾਲ ਅਤੇ ਮਾਈਨਿੰਗ ਲਈ ਵਧੇਰੇ ਜ਼ੋਰ ਦਿੰਦਿਆਂ ਕਈ ਕਦਮ ਪੁੱਟ ਰਹੀ ਹੈ  ਹਾਲ ਹੀ ਦੇ ਸਾਲਾਂ ਵਿੱਚ ਡਰੋਨਜ਼ ਜਾਂ ਬਿਨਾਂ ਮਨੁੱਖ ਏਰੀਅਲ ਪ੍ਰਣਾਲੀਆਂ (ਯੂ  ਐੱਸਨੇ ਖਾਣ ਉਦਯੋਗ , ਇੰਡੀਅਨ ਬਿਊਰੋ ਆਫ ਮਾਈਨਜ਼ , ਜੋ ਖਾਣ ਮੰਤਰਾਲੇ ਤਹਿਤ ਇੱਕ ਸਬਆਰਡੀਨੇਟ ਦਫ਼ਤਰ ਹੈ , ਵਿੱਚ ਰਸਤੇ ਬਣਾਉਣੇ ਸ਼ੁਰੂ ਕੀਤੇ ਹਨ ਅਤੇ ਇਸ ਨੇ ਮਾਈਨਿੰਗ ਲੀਜ਼ਾਂ ਵਿੱਚ ਪਾਇਲਟ ਅਧਾਰ ਤੇ ਡਰੋਨ ਸਰਵੇਅ ਵੀ ਕਰਵਾਏ ਹਨਜੋ ਭਵਿੱਖਤ ਵਰਚੂਅਲ ਨਿਗਰਾਨੀ ਅਤੇ ਨਿਯੰਤਰਣ ਲਈ ਰਸਤਾ ਬਣਾਉਣਗੇ 
ਇਹ ਜਾਣਕਾਰੀ ਖਾਣ , ਕੋਇਲਾ ਅਤੇ ਪਾਰਲੀਮਾਨੀ ਮਾਮਲਿਆਂ ਦੇ ਮੰਤਰੀ ਸ਼੍ਰੀ ਪ੍ਰਹਲਾਦ ਜੋ਼ਸੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ 

*****************


ਐੱਸ ਐੱਸ / ਆਰ ਕੇ ਪੀ(Release ID: 1745006) Visitor Counter : 42


Read this release in: English , Urdu , Tamil , Kannada