ਸਹਿਕਾਰਤਾ ਮੰਤਰਾਲਾ
ਖੇਤੀਬਾੜੀ ਖੇਤਰ ਵਿੱਚ ਸਹਿਕਾਰੀ ਗਤੀਵਿਧੀਆਂ ਵਧਾਉਣਾ
Posted On:
11 AUG 2021 6:08PM by PIB Chandigarh
ਕੇਂਦਰੀ ਖੇਤਰ ਏਕੀਕ੍ਰਿਤ ਸਕੀਮ ਤਹਿਤ ਖੇਤੀਬਾੜੀ ਸਹਿਕਾਰਤਾ ਸਕੀਮ ਲਈ ਕੌਮੀ ਸਹਿਕਾਰੀ ਵਿਕਾਸ ਕਾਰਪੋਰੇਸ਼ਨ ਰਾਹੀਂ ਸਹਾਇਤਾ ਮੁਹੱਈਆ ਕੀਤੀ ਜਾਂਦੀ ਹੈ ਤਾਂ ਜੋ ਵੱਖ ਵੱਖ ਖੇਤੀਬਾੜੀ ਅਤੇ ਸੰਬੰਧਿਤ ਗਤੀਵਿਧੀਆਂ ਲਈ ਸਹਿਕਾਰੀ ਸਭਾਵਾਂ ਨੂੰ ਉਤਸ਼ਾਹਿਤ ਵਿਕਸਿਤ ਅਤੇ ਵਿੱਤ ਪ੍ਰਦਾਨ ਕੀਤਾ ਜਾ ਸਕੇ । ਇਹਨਾਂ ਵਿੱਚ ਖੇਤੀਬਾੜੀ ਉਤਪਾਦਾਂ ਦੀ ਸਪਲਾਈ ਤੋਂ ਇਲਾਵਾ ਮਾਰਕੀਟਿੰਗ , ਭੰਡਾਰਨ ਅਤੇ ਪ੍ਰੋਸੈਸਿੰਗ ਸ਼ਾਮਲ ਹੈ । ਇਸ ਤੋਂ ਇਲਾਵਾ ਸਹਿਕਾਰੀ ਸਭਾਵਾਂ ਨੂੰ ਮਿਆਦ ਦੇ ਕਰਜ਼ੇ ਸੂਬੇ ਦੀ ਸ੍ਰੇਣੀ ਦੇ ਅਧਾਰ ਤੇ 15% ਤੋਂ 25% ਸਬਸਿਡੀ ਮੁਹੱਈਆ ਕੀਤੀ ਜਾਂਦੀ ਹੈ । ਸਰਕਾਰ ਕੌਮੀ ਖੇਤੀਬਾੜੀ ਕੋਆਪ੍ਰੇਟਿਵ ਮਾਰਕਿਟਿੰਗ ਫੈਡਰੇਸ਼ਨ ਆਫ ਇੰਡੀਆ (ਨਾਫੇਡ) ਦੇ ਖਰੀਦ ਕਾਰਜਾਂ ਦੀ ਗਰੰਟੀ ਵੀ ਦਿੰਦੀ ਹੈ । ਸੀ ਐੱਸ ਆਈ ਐੱਸ ਏ ਸੀ ਸਕੀਮ ਤਹਿਤ ਉਹਨਾਂ ਕਿਸਾਨਾਂ ਨੂੰ ਸਿੱਖਲਾਈ ਦੇਣ ਲਈ ਸਹਾਇਤਾ ਦਿੱਤੀ ਜਾਂਦੀ ਹੈ ਜੋ ਰਾਸ਼ਟਰੀ ਸਹਿਕਾਰੀ ਸੰਘ (ਐੱਨ ਸੀ ਯੂ ਆਈ) ਅਤੇ ਰਾਸ਼ਟਰੀ ਸਹਿਕਾਰੀ ਸਿਖਲਾਈ ਪ੍ਰੀਸ਼ਦ ਐੱਨ ਸੀ ਸੀ ਟੀ ਦੁਆਰਾ ਵੱਖ ਵੱਖ ਪ੍ਰਕਾਰ ਦੀਆਂ ਸਹਿਕਾਰੀ ਸਭਾਵਾਂ ਦੇ ਮੈਂਬਰ ਅਤੇ ਕਰਮਚਾਰੀ ਹਨ ।
ਕਿਸਾਨਾਂ ਨੂੰ ਉਹਨਾਂ ਦੀਆਂ ਉਪਜਾਂ ਦੇ ਲਾਹੇਵੰਦ ਭਾਅ ਯਕੀਨੀ ਬਣਾਉਣ ਲਈ ਸਰਕਾਰ "ਪ੍ਰਧਾਨ ਮੰਤਰੀ ਅੰਨਦਾਤਾ ਆਏ ਸੁਰੱਖਿਆ ਅਭਿਆਨ" (ਪੀ ਐੱਮ — ਏ ਐੱਸ ਐੱਚ ਏ) ਲਾਗੂ ਕਰ ਰਹੀ ਹੈ । ਇਸ ਸਕੀਮ ਤਹਿਤ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ (ਡੀ ਏ ਅਤੇ ਐੱਫ ਡਬਲਯੁ) ਦਾਲਾਂ ਤੇ ਤੇਲ ਬੀਜਾਂ ਤੇ ਕੋਪਰਾ ਦੀ ਖਰੀਦ ਲਈ ਕੀਮਤ ਸਹਾਇਤਾ ਯੋਜਨਾ ਲਾਗੂ ਕਰਦਾ ਹੈ । ਤੇਲ ਬੀਜਾਂ ਲਈ ਡੀ ਏ ਅਤੇ ਐੱਫ ਡਬਲਯੁ ਮੁੱਲ ਘਾਟਾ ਭੁਗਤਾਨ ਯੋਜਨਾ (ਪੀ ਡੀ ਪੀ ਐੱਸ) ਵੀ ਲਾਗੂ ਕਰਦਾ ਹੈ । ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਏ ਆਈ ਐੱਫ ਦੇ ਅਧੀਨ ਪ੍ਰਾਇਮਰੀ ਐਗਰੀਕਲਚਰਲ ਕੋਆਪ੍ਰੇਟਿਵ ਸੁਸਾਇਟੀਟਾਂ (ਪੀ ਏ ਸੀ ਐੱਸ) , ਸਹਿਕਾਰੀ ਸੰਘ , ਐੱਫ ਪੀ ਓਜ਼ , ਮਾਰਕੀਟਿੰਗ ਕੋਆਪ੍ਰੇਟਿਵ ਸੁਸਾਇਟੀਆਂ ਸਮੇਤ ਹੋਰਨਾਂ ਨੂੰ ਵਾਢੀ ਤੋਂ ਬਾਅਦ ਦੇ ਪ੍ਰਬੰਧਨ ਦੇ ਬੁਨਿਆਦੀ ਢਾਂਚੇ ਅਤੇ ਸਮੂਹ ਖੇਤੀ ਸੰਪਤੀਆਂ ਦੇ ਨਿਰਮਾਣ ਲਈ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ।
ਸਰਕਾਰ ਏ ਆਈ ਐੱਫ ਸਕੀਮ ਰਾਹੀਂ ਦੇਸ਼ ਵਿੱਚ ਖੇਤੀਬਾੜੀ ਬੁਨਿਆਦੀ ਢਾਂਚਾ ਸਥਾਪਿਤ ਕਰਨ ਲਈ ਸਹਿਕਾਰੀ ਸਭਾਵਾਂ ਖਾਸ ਕਰਕੇ ਪੀ ਏ ਸੀ ਐੱਸ ਦੇ ਯੋਗਦਾਨ ਨੂੰ ਵਧਾਉਣ ਤੇ ਜ਼ੋਰ ਦੇ ਰਹੀ ਹੈ ।
ਇਹ ਜਾਣਕਾਰੀ ਸਹਿਕਾਰਤਾ ਰਾਜ ਮੰਤਰੀ ਸ਼੍ਰੀ ਬੀ ਐੱਲ ਵਰਮਾ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ।
****************
ਐੱਨ ਡਬਲਯੁ / ਆਰ ਕੇ / ਪੀ ਕੇ / ਡੀ ਡੀ ਡੀ / 1788
(Release ID: 1745005)
Visitor Counter : 242