ਗ੍ਰਹਿ ਮੰਤਰਾਲਾ
ਸੀ ਏ ਏ , ਐੱਨ ਆਰ ਸੀ ਅਤੇ ਐੱਨ ਪੀ ਆਰ ਦੀ ਸਥਿਤੀ
Posted On:
10 AUG 2021 6:10PM by PIB Chandigarh
ਨਾਗਰਿਕਤਾ (ਸੋਧ) ਐਕਟ 2019 ਦਾ ਮਕਸਦ ਪਾਕਿਸਤਾਨ , ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਹਿੰਦੂ , ਸਿੱਖ , ਬੋਧੀ , ਜੈਨ , ਪਾਰਸੀ ਜਾਂ ਇਸਾਈ ਭਾਈਚਾਰੇ ਦੇ ਪ੍ਰਵਾਸੀਆਂ ਨੂੰ ਨਾਗਰਿਕਤਾ ਪ੍ਰਦਾਨ ਕਰਨਾ ਹੈ , ਜੋ 31—12—2014 ਨੂੰ ਜਾਂ ਇਸ ਤੋਂ ਪਹਿਲਾਂ ਭਾਰਤ ਵਿੱਚ ਦਾਖਲ ਹੋਏ ਸਨ ਅਤੇ ਜਿਹਨਾਂ ਕੋਲ ਕੇਂਦਰ ਸਰਕਾਰ ਦੁਆਰਾ ਪਾਸਪੋਰਟ (ਭਾਰਤ ਵਿੱਚ ਦਾਖਲਾ) ਐਕਟ 1920 ਦੀ ਧਾਰਾ 3 ਦੀ ਉੱਪ ਧਾਰਾ (2) ਦੀ ਧਾਰਾ ਸੀ ਦੇ ਅਧੀਨ ਜਾਂ ਵਿਦੇਸ਼ ਕਾਨੂੰਨ , 1946 ਜਾਂ ਕਿਸੇ ਨਿਯਮ ਦੇ ਉੱਪਬੰਧਾਂ ਦੇ ਉਪਯੋਗ ਤੋਂ ਛੋਟ ਦਿੱਤੀ ਗਈ ਹੈ ਜਾਂ ਇਸ ਦੇ ਅਧੀਨ ਕੀਤਾ ਗਿਆ ਆਰਡਰ ਨਾਗਰਿਕਤਾ (ਸੋਧ) ਐਕਟ 2019 ਜਿਸ ਨੂੰ 12—12—2019 ਨੂੰ ਨੋਟੀਫਾਈ ਕੀਤਾ ਗਿਆ ਹੈ ਅਤੇ ਜੋ 10—01—2020 ਤੋਂ ਲਾਗੂ ਹੋ ਗਿਆ ਹੈ ।
ਹੁਣ ਤੱਕ ਸਰਕਾਰ ਨੇ ਰਾਸ਼ਟਰੀ ਪੱਧਰ ਤੇ ਭਾਰਤੀ ਨਾਗਰਿਕਾਂ ਦਾ ਰਾਸ਼ਟਰੀ ਰਜਿਸਟਰ (ਐੱਨ ਆਰ ਆਈ ਸੀ) ਤਿਆਰ ਕਰਨ ਦਾ ਕੋਈ ਫੈਸਲਾ ਨਹੀਂ ਲਿਆ ਹੈ ।
ਇਸ ਤੋਂ ਅੱਗੇ ਸਰਕਾਰ ਨੇ ਮਰਦਮਸ਼ੁਮਾਰੀ 2021 ਦੇ ਪਹਿਲੇ ਪੜਾਅ ਦੇ ਨਾਲ ਨਾਗਰਿਕਤਾ ਐਕਟ 1955 ਦੇ ਅਧੀਨ ਰਾਸ਼ਟਰੀ ਜਨਸੰਖਿਆ ਰਜਿਸਟਰ (ਐੱਨ ਪੀ ਆਰ) ਨੂੰ ਅਪਡੇਟ ਕਰਨ ਦਾ ਫੈਸਲਾ ਕੀਤਾ ਹੈ । ਹਰੇਕ ਪਰਿਵਾਰ ਅਤੇ ਵਿਅਕਤੀਆਂ ਦੀ ਜਨਸੰਖਿਆ ਅਤੇ ਹੋਰ ਵੇਰਵਿਆਂ ਨੂੰ ਅਪਡੇਟ ਕੀਤਾ ਜਾਵੇਗਾ / ਐੱਨ ਪੀ ਆਰ ਅਪਡੇਸ਼ਨ ਦੇ ਅਭਿਆਸ ਦੌਰਾਨ ਇਕੱਠਾ ਕੀਤਾ ਜਾਵੇਗਾ । ਇਸ ਅਭਿਆਸ ਦੌਰਾਨ ਕੋਈ ਦਸਤਾਵੇਜ਼ ਇਕੱਤਰ ਨਹੀਂ ਕੀਤਾ ਜਾਵੇਗਾ । ਹਾਲਾਂਕਿ ਕੋਵਿਡ 19 ਦੇ ਫੈਲਾਅ ਕਾਰਨ ਐੱਨ ਪੀ ਆਰ ਦੀ ਅਪਡੇਸ਼ਨ ਅਤੇ ਹੋਰ ਸੰਬੰਧਿਤ ਫੀਲਡ ਗਤੀਵਿਧੀਆਂ ਮੁਲਤਵੀ ਕੀਤੀਆਂ ਗਈਆਂ ਹਨ ।
ਇਹ ਜਾਣਕਾਰੀ ਗ੍ਰਿਹ ਮਾਮਲਿਆਂ ਬਾਰੇ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਏ ਨੇ ਅੱਜ ਲੋਕ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਦਿੱਤੀ ।
******************
ਐੱਨ ਡਬਲਯੁ / ਆਰ ਕੇ / ਪੀ ਕੇ / ਡੀ ਡੀ ਡੀ / 3455
(Release ID: 1744640)
Visitor Counter : 468