ਖੇਤੀਬਾੜੀ ਮੰਤਰਾਲਾ
ਨਵੀਆਂ ਫਸਲਾਂ ਦਾ ਵਿਕਾਸ
ਸਾਲ 2018 ਤੋਂ 69 ਫਸਲਾਂ ਦੀਆਂ 1017 ਕਿਸਮਾਂ ਅਤੇ 58 ਬਾਗਬਾਨੀ ਫਸਲਾਂ ਦੀਆਂ 206 ਕਿਸਮਾਂ ਵਿਕਸਤ ਕੀਤੀਆਂ ਗਈਆਂ ਹਨ
Posted On:
10 AUG 2021 6:35PM by PIB Chandigarh
ਭਾਰਤੀ ਖੇਤੀ ਖੋਜ ਪ੍ਰੀਸ਼ਦ (ਆਈਸੀਏਆਰ) ਦੇ ਅਧੀਨ ਰਾਸ਼ਟਰੀ ਖੇਤੀਬਾੜੀ ਖੋਜ ਪ੍ਰਣਾਲੀ (ਐੱਨਏਆਰਐੱਸ) ਵਿੱਚ ਆਈਸੀਏਆਰ ਸੰਸਥਾਵਾਂ ਅਤੇ ਰਾਜ/ਕੇਂਦਰੀ ਖੇਤੀਬਾੜੀ ਯੂਨੀਵਰਸਿਟੀਆਂ ਸ਼ਾਮਲ ਹਨ, ਨਵੀਂ ਉੱਚ ਉਪਜ ਦੇਣ ਵਾਲੀ ਅਤੇ ਬਾਇਓਟਿਕ/ਐਬਿਓਟਿਕ ਤਣਾਅ ਸਹਿਣਸ਼ੀਲ ਫਸਲੀ ਕਿਸਮਾਂ ਦੇ ਖੇਤਰ ਅਤੇ ਬਾਗਬਾਨੀ ਫਸਲਾਂ ਦੇ ਵਿਕਾਸ ਵਿੱਚ ਸ਼ਾਮਲ ਹਨ। ਪਿਛਲੇ 3 ਸਾਲਾਂ (2018-2020) ਅਤੇ ਚਾਲੂ ਸਾਲ ਦੌਰਾਨ, 69 ਖੇਤੀ ਫਸਲਾਂ ਦੀਆਂ 1017 ਕਿਸਮਾਂ ਅਤੇ 58 ਬਾਗਬਾਨੀ ਫਸਲਾਂ ਦੀਆਂ 206 ਕਿਸਮਾਂ ਵਿਕਸਤ ਕੀਤੀਆਂ ਗਈਆਂ ਹਨ।
ਆਈਸੀਏਆਰ ਕੋਲ ਸਰਬ ਭਾਰਤੀ ਤਾਲਮੇਲ ਖੋਜ ਪ੍ਰੋਜੈਕਟਾਂ (ਏਆਈਸੀਆਰਪੀਜ਼)/ ਸਰਬ ਭਾਰਤੀ ਨੈਟਵਰਕ ਪ੍ਰੋਜੈਕਟਾਂ (ਏਆਈਐੱਨਪੀਜ਼) ਦਾ ਇੱਕ ਮਜ਼ਬੂਤ ਨੈਟਵਰਕ ਹੈ, ਜੋ ਵੱਖ -ਵੱਖ ਆਈਸੀਏਆਰ ਸੰਸਥਾਵਾਂ ਵਲੋਂ ਤਾਲਮੇਲ ਕੀਤਾ ਗਿਆ ਹੈ, ਜੋ ਕਿ ਨਵੀਂਆਂ ਖੇਤੀ ਅਤੇ ਬਾਗਬਾਨੀ ਫਸਲਾਂ ਦੀਆਂ ਕਿਸਮਾਂ ਦੇ ਵਿਕਾਸ ਲਈ ਵੱਖ -ਵੱਖ ਕੇਂਦਰੀ ਅਤੇ ਰਾਜ ਖੇਤੀਬਾੜੀ ਯੂਨੀਵਰਸਿਟੀਆਂ ਅਤੇ ਆਈਸੀਏਆਰ ਸੰਸਥਾਵਾਂ ਵਿੱਚ ਕਾਰਜਸ਼ੀਲ ਹਨ। ਵਰਤਮਾਨ ਵਿੱਚ, ਖੇਤੀ ਅਤੇ ਬਾਗਬਾਨੀ ਫਸਲਾਂ ਦੇ 44 ਏਆਈਸੀਆਰਪੀ/ਏਆਈਐੱਨਪੀ 50 ਐੱਸਏਯੂ/ਸੀਏਯੂ/ਡੀਯੂ ਅਤੇ 55 ਆਈਸੀਏਆਰ ਸੰਸਥਾਨਾਂ ਦੁਆਰਾ 1017 ਸਥਾਨਾਂ 'ਤੇ ਦੇਸ਼ ਭਰ ਵਿੱਚ ਕਾਰਜਸ਼ੀਲ ਹਨ।
ਆਈਸੀਏਆਰ ਨੇ 2018-19 ਤੋਂ 2021-22 ਦੇ ਦੌਰਾਨ ਇਨ੍ਹਾਂ ਖੋਜ ਸੰਸਥਾਨਾਂ/ ਯੂਨੀਵਰਸਿਟੀਆਂ ਲਈ 3340.32 ਕਰੋੜ ਰੁਪਏ ਅਤੇ 2020-21 ਤੱਕ 2420.32 ਕਰੋੜ ਰੁਪਏ ਦੀ ਵਰਤੋਂ ਕੀਤੀ ਜਾ ਚੁੱਕੀ ਹੈ।
ਇਹ ਜਾਣਕਾਰੀ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
*****
ਏਪੀਐੱਸ/ਜੇਕੇ
(Release ID: 1744630)
Visitor Counter : 160