ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਦਾ ਕੁਦਰਤੀ ਤਰੀਕਾ ਹੈ ਯੋਗ : ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੁਆਰਾ ਸੀਨੀਅਰ ਨਾਗਰਿਕਾਂ ਲਈ ਵਿਸ਼ੇਸ਼ ਯੋਗ ਪ੍ਰੋਟੋਕਾਲ ਲਾਗੂ ਕੀਤਾ ਗਿਆ
Posted On:
09 AUG 2021 8:06PM by PIB Chandigarh
ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ, ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ, ਰਾਜ ਮੰਤਰੀ, ਪ੍ਰਧਾਨ ਮੰਤਰੀ ਦਫ਼ਤਰ , ਪਰਸੋਨਲ, ਲੋਕ ਸ਼ਿਕਾਇਤ, ਪੈਂਸ਼ਨ, ਪ੍ਰਮਾਣੂ ਊਰਜਾ ਅਤੇ ਪੁਲਾੜ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲਾ ਸੀਨੀਅਰ ਨਾਗਰਿਕਾਂ ਲਈ ਇੱਕ ਵਿਸ਼ੇਸ਼ ਯੋਗ ਪ੍ਰੋਟੋਕਾਲ ਲਾਗੂ ਕਰ ਰਿਹਾ ਹੈ।
ਪਰਿਯੋਜਨਾ ਲਈ ਸਮਾਪਤੀ ਭਾਸ਼ਣ ਦਿੰਦੇ ਸਮੇਂ ਡਾ. ਜਿਤੇਂਦਰ ਸਿੰਘ ਨੇ ਕਿਹਾ, “ਯੋਗ ਅਤੇ ਧਿਆਨ ਲਈ ਵਿਗਿਆਨ ਅਤੇ ਟੈਕਨੋਲੋਜੀ” (ਸਤਯਮ) ਇੱਕ ਵਿਸ਼ੇਸ਼ ਸੈੱਲ ਤਹਿਤ ਸਵੀਕਾਰ ਪਰਿਯੋਜਨਾ ਦਾ ਸਿਰਲੇਖ ਹੈ “ਕੁਦਰਤੀ ਰੂਪ ਨਾਲ ਪ੍ਰਤਿਰੱਖਿਆ ਨੂੰ ਹੁਲਾਰਾ ਦੇਣ ਲਈ ਸੀਨੀਅਰ ਨਾਗਰਿਕਾਂ ਲਈ ਇੱਕ ਸਾਮੁਦਾਇਕ ਯੋਗ ਪ੍ਰੋਟੋਕਾਲ ਵਿਕਸਿਤ ਕਰਨਾ”। ਇਸ ਦਾ ਉਦੇਸ਼ ਸੀਨੀਅਰ ਨਾਗਰਿਕਾਂ ਵਿੱਚ ਰੋਗ ਪ੍ਰਤੀਰੋਧਕ ਸਮਰੱਥਾ ਦਾ ਨਿਰਮਾਣ ਕਰਨਾ ਹੈ, ਜੋ ਵਿਸ਼ੇਸ਼ ਰੂਪ ਨਾਲ ਕੋਵਿਡ ਮਹਾਮਾਰੀ ਦੇ ਚਲਦੇ ਕਮਜ਼ੋਰ ਹੋਏ ਹਨ।

ਡਾ. ਜਿਤੇਂਦਰ ਸਿੰਘ ਨੇ ਦੁਨੀਆ ਭਰ ਵਿੱਚ ਹਰ ਘਰ ਵਿੱਚ ਯੋਗ ਦੀ ਸ਼ੁਰੂਆਤ ਕਰਨ ਅਤੇ ਹਰ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ ਸੰਯੁਕਤ ਰਾਸ਼ਟਰ ਸੰਘ ਵਿੱਚ ਇੱਕ ਸਰਵਸੰਮਤ ਪ੍ਰਸਤਾਵ ਲਿਆਉਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਪੂਰਾ ਕ੍ਰੈਡਿਟ ਦਿੰਦੇ ਹੋਏ ਕਿਹਾ, ਇਸ ਪਹਿਲ ਦੀ ਸ਼ੁਰੂਆਤ ਕਈ ਸਾਲ ਪਹਿਲਾ ਹੋਣੀ ਚਾਹੀਦੀ ਸੀ ਕਿਉਂਕਿ ਯੋਗ ਭਾਰਤ ਤੋਂ ਸਭ ਤੋਂ ਪਹਿਲਾ ਆਰੰਭ ਹੋਇਆ ਸੀ ਅਤੇ ਪੱਛਮੀ ਦੇਸ਼ਾਂ ਵਿੱਚ ਵੀ ਇਸ ਦਾ ਲਾਭ ਲਿਆ ਜਾ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਯੋਗ ਨੂੰ ਵਿਸ਼ਵ ਪੱਧਰ ਤੱਕ ਪਹੁੰਚਾਉਣ ਵਿੱਚ ਮੋਦੀ ਸਰਕਾਰ ਦੀ ਅਹਿਮ ਭੂਮਿਕਾ ਰਹੀ ਹੈ। ਯੋਗ ਨੂੰ ਸਹੀ ਮਾਅਨੇ ਵਿੱਚ ਸਨਮਾਨ ਅਤੇ ਮਾਨਤਾ ਮੋਦੀ ਸਰਕਾਰ ਦੇ ਦੌਰ ਵਿੱਚ ਪ੍ਰਾਪਤ ਹੋਈ ਹੈ।
ਸੀਨੀਅਰ ਨਾਗਰਿਕਾਂ ਵਿੱਚ ਯੋਗ ਲਈ ਇੱਕ ਅਲੱਗ ਪ੍ਰੋਟੋਕੋਲ ਹੋਣ ਦੇ ਵਿਸ਼ੇਸ ਮਹੱਤਵ ਵੱਲ ਇਸ਼ਾਰਾ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ, ਇੱਕ ਪਾਸੇ, ਭਾਰਤ ਵਿੱਚ ਜੀਵਨ ਮਿਆਦ ਵਧਾਉਣ ਦੇ ਨਾਲ ਸੀਨੀਅਰ ਨਾਗਰਿਕਾਂ ਦੀ ਆਬਾਦੀ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ। ਉੱਥੇ, ਦੂਸਰੇ ਪਾਸੇ, ਸੀਨੀਅਰ ਨਾਗਰਿਕ ਜੀਵਨ ਦੇ ਅੰਤਿਮ ਸਾਲਾਂ ਤੱਕ ਊਰਜਾਵਾਨ ਅਤੇ ਉਤਪਾਦਕ ਬਣੇ ਰਹਿ ਰਹੇ ਹਨ।
ਉਨ੍ਹਾਂ ਨੇ ਕਿਹਾ ਇਸ ਲਈ ਉਨ੍ਹਾਂ ਦੇ ਸਰੀਰਿਕ ਅਤੇ ਮਾਨਸਿਕ ਸਿਹਤ ਨੂੰ ਸੁਨਿਸ਼ਚਿਤ ਕਰਨਾ ਜ਼ਰੂਰੀ ਹੈ ਤਾਕਿ ਉਹ ਰਾਸ਼ਟਰ ਨਿਰਮਾਣ ਵਿੱਚ ਉਹ ਰਚਨਾਤਮਕ ਭੂਮਿਕਾ ਨਿਭਾ ਸਕਣ। ਯੋਗ ਫਿਟਨੈਸ ਇੱਕ ਕੁਦਰਤੀ, ਗੈਰ ਔਸ਼ਧੀ ਅਤੇ ਗੈਰ-ਦਵਾਈ ਉਪਚਾਰ ਹੈ। ਕੋਵਿਡ ਮਹਾਮਾਰੀ ਨੇ ਦੁਨੀਆ ਭਰ ਵਿੱਚ ਪ੍ਰਤਿਰੱਖਿਆ ਵਧਾਉਣ ਦੇ ਤਰੀਕਿਆਂ ਦੇ ਪ੍ਰਤੀ ਰੁਝਾਨ ਫਿਰ ਤੋਂ ਵਧਾਉਣ ਦਾ ਕੰਮ ਕੀਤਾ ਹੈ। ਮੰਤਰੀ ਨੇ ਕਿਹਾ, ਇਹ ਵੀ ਸੱਚ ਹੈ ਕਿ ਕੋਵਿਡ ਤੋਂ ਪਹਿਲਾਂ ਵੀ ਅਸੀਂ ਜੀਵਨਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਜਿਵੇਂ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਹਿਰਦੈ ਰੋਗ ਆਦਿ ਦਾ ਮੁਕਾਬਲਾ ਕਰਦੇ ਰਹੇ ਹਾਂ।
ਯੋਗ ਅਜਿਹੀ ਜੀਵਨਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਕੰਟਰੋਲ ਲਈ ਸਭ ਤੋਂ ਪ੍ਰਭਾਵੀ ਵਿਕਲਪਾਂ ਵਿੱਚੋਂ ਇੱਕ ਹੈ, ਖਾਸ ਕਰ ਸੀਨੀਅਰ ਨਾਗਰਿਕ ਉਮਰ ਵਰਗ ਵਿੱਚ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਤਯਮ ਪ੍ਰੋਗਰਾਮ ਤਹਿਤ ਵਿਸ਼ੇਸ਼ ਸੈੱਲ ਤਿੰਨ ਵਿਆਪਕ ਵਿਸ਼ਾਗਤ ਖੇਤਰਾਂ ਦੇ ਤਹਿਤ ਐੱਡ-ਆਨ ਥੈਰੇਪੀ ਦੇ ਰੂਪ ਵਿੱਚ ਯੋਗ ਅਤੇ ਧਿਆਨ ਦੇ ਪ੍ਰਭਾਵ ਰਾਹੀਂ ਕੋਵਿਡ-19 ਅਤੇ ਸੰਬੰਧਿਤ ਵਾਇਰਸ ਦਾ ਮੁਕਾਬਲਾ ਕਰਨਾ ਚਾਹੁੰਦਾ ਹੈ ਜਿਸ ਵਿੱਚ ਪ੍ਰਤੀਰੱਖਿਆ, ਸਾਹ ਪ੍ਰਣਾਲੀ ਅਤੇ ਤਣਾਅ , ਚਿੰਤਾ ਅਤੇ ਤਨਾਅ ਸ਼ਾਮਿਲ ਹਨ। ਸਾਲ 2020-21 ਵਿੱਚ ਹੀ 64 ਪਰਿਯੋਜਨਾਵਾਂ ਦੇ ਨਾਲ ਬੋਧਤਾਮਕ ਵਿਗਿਆਨ ਖੋਜ ਪਹਿਲ (ਸੀਐੱਸਆਰਆਈ) ਤਹਿਤ ਯੋਗ ਅਤੇ ਧਿਆਨ (ਸਤਯਮ) ਪ੍ਰੋਗਰਾਮ ਦੇ ਵਿਗਿਆਨ ਅਤੇ ਟੈਕਨੋਲੋਜੀ ਵਿੱਚ ਕੁੱਲ 91 ਪਰਿਯੋਜਨਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਦੁਨੀਆ ਭਰ ਦੇ ਕਈ ਅਨੁਭਵ ਅਤੇ ਖੋਜ ਅਧਿਐਨ ਇਸ ਤੱਥ ਵੱਲ ਇਸ਼ਾਰਾ ਕਰਦੇ ਹਨ ਕਿ ਕੋਵਿਡ ਦੇ ਇਲਾਜ ਅਤੇ ਰੋਕਥਾਮ ਲਈ, ਮਾਨਵ ਸਰੀਰ ਦੀ ਪ੍ਰਤਿਰੱਖਿਆ ਪ੍ਰਣਾਲੀ ਅਤੇ ਕੁਦਰਤੀ ਪ੍ਰਤੀਰੋਧ ਅਤੇ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਕਿਹਾ, ਇਸ ਲਈ, ਆਯੁਰਵੈਦਿਕ, ਹੋਮਿਓਪੈਥੀ, ਯੂਨਾਨੀ, ਯੋਗ ਅਤੇ ਕੁਦਰਤੀ ਮੈਡੀਕਲ ਸਾਰੀਆਂ ਧਾਰਾਵਾਂ ਨਾਲ ਤਿਆਰ ਕੀਤੀਆਂ ਗਈਆਂ ਪ੍ਰਤਿਰੱਖਿਆ ਨਿਰਮਾਣ ਤਕਨੀਕਾਂ ਨੇ ਉਦੋਂ ਤੋਂ ਲੋਕਪ੍ਰਿਯਤਾ ਹਾਸਿਲ ਕੀਤੀ ਹੈ ਜਦੋਂ ਤੋਂ ਦੁਨੀਆ ਕੋਵਿਡ ਮਹਾਮਾਰੀ ਦੀ ਚਪੇਟ ਵਿੱਚ ਆਈ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ , ਕੋਵਿਡ ਨੇ ਇਸ ਵਿਸ਼ਵਾਸ ਨੂੰ ਵੀ ਦੁਹਰਾਇਆ ਹੈ ਕਿ ਮੈਡੀਕਲ ਪ੍ਰਬੰਧਨ ਦੇ ਕਈ ਮਾਧਿਅਮਾਂ ਦਾ ਸਿਹਤ ਏਕੀਕਰਨ ਅਤੇ ਤਾਲਮੇਲ ਕਈ ਬਿਮਾਰੀਆਂ ਅਤੇ ਵਿਕਾਰਾਂ ਦੇ ਸਫਲ ਪ੍ਰਬੰਧਨ ਦੀ ਕੁੰਜੀ ਹੈ, ਜੋ ਕਿ ਦਵਾਈ ਦੀ ਕਿਸੇ ਇੱਕ ਧਾਰਾ ਦੁਆਰਾ ਇਲਾਜ ਲਈ ਪੂਰੀ ਤਰ੍ਹਾਂ ਨਾਲ ਸੰਭਵ ਨਹੀਂ ਹੋ ਸਕਦੇ ਹਨ।
ਉਨ੍ਹਾਂ ਨੇ ਕਿਹਾ ਹਾਈ ਬਲੱਡ ਪ੍ਰੈਸ਼ਰ, ਹਿਰਦੈ ਰੋਗ, ਫੇਫੜਿਆਂ ਦੀ ਬਿਮਾਰੀ, ਕੈਂਸਰ ਅਤੇ ਸ਼ੂਗਰ ਵਰਗੀਆਂ ਪਹਿਲਾਂ ਤੋਂ ਮੌਜ਼ੂਦ ਮੈਡੀਕਲ ਸਥਿਤੀਆਂ ਵਾਲੇ ਬਜ਼ੁਰਗ ਵਿਅਕਤੀਆਂ ਨੂੰ ਸਿਹਤਮੰਦ ਵਿਅਕਤੀ ਦੀ ਤੁਲਨਾ ਵਿੱਚ ਕੋਵਿਡ ਮਹਾਮਾਰੀ ਤੋਂ ਜਲਦੀ ਸੰਕ੍ਰਮਿਤ ਹੁੰਦੇ ਹਨ। ਬਜ਼ੁਰਗ ਲੋਕਾਂ ਵਿੱਚ ਰੋਗ ਪ੍ਰਤਿਰੱਖਿਆ ਪ੍ਰਣਾਲੀ ਓਤਨੀ ਮਜ਼ਬੂਤ ਨਹੀਂ ਹੁੰਦੀ ਹੈ, ਇਸ ਲਈ ਉਹ ਸੰਕ੍ਰਾਮਕ ਰੋਗ ਦੀ ਚਪੇਟ ਵਿੱਚ ਆ ਜਾਂਦੇ ਹਨ। ਮੰਤਰੀ ਨੇ ਕਿਹਾ, ਉਪਲਬਧ ਖੋਜ ਸਬੂਤ ਇਹ ਸਾਬਿਤ ਕਰਦੇ ਹਨ ਕਿ ਯੋਗ ਆਸਨ, ਪ੍ਰਾਣਾਯਾਮ ਅਤੇ ਧਿਆਨ ਦੀਆਂ ਗੰਭੀਰ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰਦਾ ਹੈ।
<><><><><>
ਐੱਸਐੱਨਸੀ/ਟੀਐੱਮ/ਆਰਆਰ
(Release ID: 1744472)