ਸੱਭਿਆਚਾਰ ਮੰਤਰਾਲਾ
ਇੰਡੀਅਨ ਇੰਸਟੀਚਿਊਟ ਆਫ਼ ਹੈਰੀਟੇਜ ਦੇਸ਼ ਵਿੱਚ ਆਪਣੀ ਕਿਸਮ ਦੀ ਵਿਸ਼ਵ ਪੱਧਰੀ ਅਤੇ ਇਕੱਲੀ ਸੰਸਥਾ ਹੋਵੇਗੀ: ਕੇਂਦਰੀ ਸੱਭਿਆਚਾਰ ਮੰਤਰੀ
Posted On:
09 AUG 2021 5:15PM by PIB Chandigarh
ਮੁੱਖ ਝਲਕੀਆਂ:
-ਸਰਕਾਰ ਨੇ ਨੋਇਡਾ ਵਿਖੇ 'ਇੰਡੀਅਨ ਇੰਸਟੀਚਿਊਟ ਆਫ਼ ਹੈਰੀਟੇਜ' ਸਥਾਪਤ ਕਰਨ ਦਾ ਫੈਸਲਾ ਕੀਤਾ ਹੈ
-ਇੰਡੀਅਨ ਇੰਸਟੀਚਿਊਟ ਆਫ਼ ਹੈਰੀਟੇਜ ਇੱਕ ਵਿਸ਼ਵ ਪੱਧਰੀ ਯੂਨੀਵਰਸਿਟੀ ਹੋਵੇਗੀ।
-ਆਈਆਈਐਚ, ਹਿਸਟਰੀ ਆਫ ਆਰਟਸ, ਕੰਜ਼ਰਵੇਸ਼ਨ, ਮਿਉਜ਼ੀਓਲੋਜੀ, ਆਰਕਾਈਵਲ ਸਟੱਡੀਜ਼, ਆਰਕਿਆਲੋਜੀ ਵਿੱਚ ਮਾਸਟਰਜ਼ ਅਤੇ ਪੀਐਚਡੀ ਕੋਰਸ ਦੀ ਪੇਸ਼ਕਸ਼ ਕਰੇਗਾ।
ਸਰਕਾਰ ਨੇ ਨੋਇਡਾ, ਗੌਤਮ ਬੁੱਧ ਨਗਰ ਵਿਖੇ 'ਇੰਡੀਅਨ ਇੰਸਟੀਚਿਊਟ ਆਫ਼ ਹੈਰੀਟੇਜ' ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਇਹ ਅਮੀਰ ਭਾਰਤੀ ਵਿਰਾਸਤ ਅਤੇ ਇਸ ਦੀ ਸੁਰੱਖਿਆ ਤੇ ਸੰਭਾਲ ਨਾਲ ਸਬੰਧਤ ਖੇਤਰਾਂ ਵਿੱਚ ਉੱਚ ਸਿੱਖਿਆ ਅਤੇ ਖੋਜ ਨੂੰ ਪ੍ਰਭਾਵਤ ਕਰੇਗਾ। ਇੰਡੀਅਨ ਇੰਸਟੀਚਿਊਟ ਆਫ਼ ਹੈਰੀਟੇਜ ਆਰਟਸ, ਹਿਸਟਰੀ ਆਫ ਆਰਟਸ, ਕੰਜ਼ਰਵੇਸ਼ਨ, ਮਿਉਜ਼ੀਓਲੋਜੀ, ਆਰਕਾਈਵਲ ਸਟੱਡੀਜ਼, ਪੁਰਾਤੱਤਵ, ਪ੍ਰੀਵੈਂਟਿਵਜ ਕੰਜਰਵੇਸ਼ਨ, ਐਪੀਗ੍ਰਾਫੀ ਅਤੇ ਨਿਉਮਿਸਮੈਟਿਕਸ, ਮੈਨੂਸਕ੍ਰਿਪਟੋਲੋਜੀ ਆਦਿ ਦੇ ਨਾਲ ਨਾਲ ਇੰਡੀਅਨ ਇੰਸਟੀਚਿਊਟ ਆਫ ਹੈਰੀਟੇਜ਼ ਦੇ ਇਨ-ਸਰਵਿਸ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਕੰਜ਼ਰਵੇਸ਼ਨ ਟ੍ਰੇਨਿੰਗ ਸਹੂਲਤਾਂ ਦੇ ਨਾਲ ਨਾਲ ਮਾਸਟਰ ਅਤੇ ਪੀਐਚਡੀ ਕੋਰਸ ਪੇਸ਼ ਕਰੇਗਾ।
ਇੰਸਟੀਚਿਊਟ ਨੂੰ, ਇੰਸਟੀਚਿਊਟ ਆਫ਼ ਆਰਕੀਓਲਾਜੀ (ਪੰਡਿਤ ਦੀਨਦਿਆਲ ਉਪਾਧਿਆਏ ਇੰਸਟੀਚਿਊਟ ਆਫ਼ ਆਰਕੀਓਲਾਜੀ), ਨੈਸ਼ਨਲ ਆਰਕਾਈਵਜ਼ ਆਫ਼ ਇੰਡੀਆ, ਨਵੀਂ ਦਿੱਲੀ ਅਧੀਨ ਸਕੂਲ ਆਫ ਆਰਕਾਈਵਲਜ ਸਟਡੀਜ਼, ਨੈਸ਼ਨਲ ਰਿਸਰਚ ਲੈਬਾਰਟਰੀ ਫਾਰ ਕੰਜ਼ਰਵੇਸ਼ਨ ਆਫ਼ ਕਲਚਰਲ ਪ੍ਰਾਪਰਟੀ (ਐਨਆਰਐਲਸੀ),ਲਖਨਊ, ਨੈਸ਼ਨਲ ਮਿਉਜ਼ੀਅਮ ਇੰਸਟੀਚਿਊਟ ਆਫ਼ ਹਿਸਟਰੀ ਆਫ਼ ਆਰਟ, ਕੰਜ਼ਰਵੇਸ਼ਨ ਐਂਡ ਮਿਉਜ਼ੀਓਲੋਜੀ (ਐਨਐਮਆਈਸੀਐਚਐਮ) ਅਤੇ ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਦਿ ਆਰਟਸ (ਆਈਜੀਐਨਸੀਏ), ਨਵੀਂ ਦਿੱਲੀ ਦੇ ਅਕਾਦਮਿਕ ਵਿੰਗ ਦੇ ਨਾਲ ਏਕੀਕ੍ਰਿਤ ਕਰਕੇ ਇੱਕ ਡੀਮਡ ਯੂਨੀਵਰਸਿਟੀ ਵਜੋਂ ਸਥਾਪਿਤ ਕੀਤਾ ਜਾ ਰਿਹਾ ਹੈ। ਇਹ ਇੰਸਟੀਚਿਊਟ ਦੇ ਵੱਖ -ਵੱਖ ਸਕੂਲ ਬਣ ਜਾਣਗੇ।
ਇੰਡੀਅਨ ਇੰਸਟੀਚਿਊਟ ਆਫ਼ ਹੈਰੀਟੇਜ ਇੱਕ ਵਿਸ਼ਵ ਪੱਧਰੀ ਯੂਨੀਵਰਸਿਟੀ ਹੋਵੇਗੀ ਜੋ ਭਾਰਤ ਦੀ ਅਮੀਰ ਠੋਸ ਵਿਰਾਸਤ ਦੀ ਸੰਭਾਲ ਅਤੇ ਖੋਜ 'ਤੇ ਧਿਆਨ ਕੇਂਦਰਤ ਕਰੇਗੀ, ਜਦੋਂ ਕਿ ਖੋਜ, ਵਿਕਾਸ ਅਤੇ ਗਿਆਨ ਦਾ ਪ੍ਰਸਾਰ, ਇਸਦੇ ਵਿਦਿਆਰਥੀਆਂ ਦੀ ਸਿੱਖਿਆ ਵਿੱਚ ਉੱਤਮਤਾ ਅਤੇ ਵਿਰਾਸਤ ਨਾਲ ਜੁੜੀਆਂ ਗਤੀਵਿਧੀਆਂ ਦੀ ਪੇਸ਼ਕਸ਼ ਕਰੇਗੀ, ਜੋ ਭਾਰਤ ਦੇ ਸੱਭਿਆਚਾਰਕ, ਵਿਗਿਆਨਕ ਅਤੇ ਆਰਥਿਕ ਜੀਵਨ ਵਿੱਚ ਯੋਗਦਾਨ ਪਾਉਂਦੀਆਂ ਹਨ। ਇਹ ਦੇਸ਼ ਵਿਚ ਆਪਣੀ ਕਿਸਮ ਦੀ ਇੱਕੋ ਇੱਕ ਸੰਸਥਾ ਹੋਵੇਗੀ।
ਇਹ ਜਾਣਕਾਰੀ ਸੱਭਿਆਚਾਰ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਵੱਲੋਂ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਗਈ।
-----------------------
ਐੱਨ ਬੀ /ਐੱਨ ਸੀ
(Release ID: 1744281)
Visitor Counter : 185