ਵਿੱਤ ਮੰਤਰਾਲਾ
ਪ੍ਰਧਾਨ ਮੰਤਰੀ ਸੁਰੱਕਸ਼ਾ ਬੀਮਾ ਯੋਜਨਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 23.88 ਕਰੋੜ ਕੁੱਲ ਪੰਜੀਕਰਣ
Posted On:
09 AUG 2021 6:34PM by PIB Chandigarh
ਪ੍ਰਧਾਨ ਮੰਤਰੀ ਸੁਰੱਕਸ਼ਾ ਬੀਮਾ ਯੋਜਨਾ (ਪੀਐੱਮਐੱਸਬੀਵਾਈ) 9 ਮਈ, 2015 ਨੂੰ ਦੇਸ਼ ਵਿੱਚ ਬੀਮਾ ਪ੍ਰਵੇਸ਼ ਦੇ ਪੱਧਰ ਨੂੰ ਵਧਾਉਣ ਅਤੇ ਆਮ ਲੋਕਾਂ, ਖਾਸ ਕਰਕੇ ਗਰੀਬਾਂ ਅਤੇ ਸਮਾਜ ਦੇ ਘੱਟ ਅਧਿਕਾਰ ਵਾਲੇ ਵਰਗਾਂ ਨੂੰ ਬੀਮਾ ਸੁਰੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਸੀ। ਇਹ ਗੱਲ ਕੇਂਦਰੀ ਵਿੱਤ ਰਾਜ ਮੰਤਰੀ ਡਾ. ਭਾਗਵਤ ਕਿਸਾਨ ਰਾਓ ਕਰਾਡ ਨੇ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਆਖੀ।
ਮੰਤਰੀ ਨੇ ਕਿਹਾ ਕਿ 21 ਜੁਲਾਈ, 2021 ਤੱਕ 23.88 ਕਰੋੜ ਦੇ ਸੰਚਤ ਦਾਖਲਿਆਂ ਦੇ ਨਾਲ ਪੀਐੱਮਐੱਸਬੀਵਾਈ ਦੇ ਅਧੀਨ ਦਾਖਲੇ ਹੌਲੀ-ਹੌਲੀ ਵਧੇ ਹਨ।
ਲੋਕਾਂ ਵਿੱਚ ਇਸ ਯੋਜਨਾ ਬਾਰੇ ਜਾਗਰੂਕਤਾ ਵਧਾਉਣ ਲਈ ਚੁੱਕੇ ਗਏ ਕੁਝ ਕਦਮਾਂ ਦਾ ਵੇਰਵਾ ਦਿੰਦਿਆਂ ਮੰਤਰੀ ਨੇ ਹੇਠ ਲਿਖੇ ਅਨੁਸਾਰ ਦੱਸਿਆ:
· ਜਨਤਕ ਖੇਤਰ ਦੀਆਂ ਬੀਮਾ ਕੰਪਨੀਆਂ ਅਤੇ ਬੈਂਕ ਆਬਾਦੀ ਦੇ ਵੱਡੇ ਹਿੱਸਿਆਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਯੋਜਨਾਵਾਂ ਤੱਕ ਪਹੁੰਚ ਦੀ ਸਹੂਲਤ ਦੇ ਲਈ ਪਹੁੰਚ ਦੇ ਯਤਨਾਂ ਨੂੰ ਅੱਗੇ ਵਧਾਉਣ ਲਈ ਮੀਡੀਆ ਰਾਹੀਂ ਮੁਹਿੰਮ ਦਾ ਆਯੋਜਨ ਕਰ ਰਹੇ ਹਨ।
· ਪੀਐੱਮਐੱਸਬੀਵਾਈ ਬਾਰੇ ਨਿਯਮਤ ਇਸ਼ਤਿਹਾਰ ਅਖ਼ਬਾਰਾਂ, ਟੀਵੀ ਅਤੇ ਰੇਡੀਓ ਰਾਹੀਂ ਜਾਰੀ ਕੀਤੇ ਜਾ ਰਹੇ ਹਨ।
· ਇਸ ਸਕੀਮ ਨਾਲ ਸੰਬੰਧਤ ਫਾਰਮ, ਨਿਯਮ, ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ ਆਦਿ ਸਮੇਤ ਸਾਰੀਆਂ ਸੰਬੰਧਤ ਸਮੱਗਰੀ / ਜਾਣਕਾਰੀ ਦੀ ਮੇਜ਼ਬਾਨੀ ਕਰਨ ਲਈ ਇੱਕ ਵਿਸ਼ੇਸ਼ ਵੈਬਸਾਈਟ www.jansuraksha.gov.in ਬਣਾਈ ਗਈ ਹੈ।
· ਇਸ ਯੋਜਨਾ ਬਾਰੇ ਪੋਸਟਰ ਅਤੇ ਬੈਨਰ ਦੇਸ਼ ਭਰ ਦੀਆਂ ਬੈਂਕ ਸ਼ਾਖਾਵਾਂ ਅਤੇ ਬੀਮਾ ਕੰਪਨੀਆਂ ਦੇ ਪ੍ਰਮੁੱਖ ਸਥਾਨਾਂ ਤੇ ਪ੍ਰਦਰਸ਼ਤ ਕੀਤੇ ਗਏ ਹਨ।
****
ਆਰਐਮ/ਕੇਐਮਐਨ
(Release ID: 1744273)