ਰੱਖਿਆ ਮੰਤਰਾਲਾ

ਅੰਤਰਰਾਸ਼ਟਰੀ ਸਰਹੱਦ ਤੇ ਘੁਸਪੈਠ ਦੀਆਂ ਕੋਸਿ਼ਸ਼ਾਂ

Posted On: 09 AUG 2021 3:13PM by PIB Chandigarh

ਸੁਰੱਖਿਆ ਬਲਾਂ / ਗ੍ਰਿਹ ਮੰਤਰਾਲੇ ਦੀ ਰਿਪੋਰਟ 2021 ਅਨੁਸਾਰ (30—06—2021 ਤੱਕ) ਘੁਸਪੈਠ ਦੇ ਮਾਮਲਿਆਂ ਅਤੇ ਘੁਸਪੈਠੀਆਂ ਦੀ ਗਿਣਤੀ ਜੋ ਮਾਰੇ ਅਤੇ ਫੜ੍ਹੇ ਗਏ ਸਨ ਹੇਠ ਲਿਖੇ ਅਨੁਸਾਰ ਹੈ ।

S. No.

Name of Border

Infiltration Attempts

Infiltrators killed

Infiltrators apprehended

1.

Indo-Pakistan Border

33

11

20

2.

Indo-Bangladesh Border

441

1

740


ਇਸ ਤੋਂ ਇਲਾਵਾ ਇਸ ਸਾਲ (30—06—2021 ਤੱਕ) ਭਾਰਤ ਨੇਪਾਲ ਸਰਹੱਦ ਦੇ ਨਾਲ 11 ਘੁਸਪੈਠੀਆਂ ਨੂੰ ਫੜਿਆ ਗਿਆ ਹੈ । ਭਾਰਤ ਚੀਨ ਸਰਹੱਦ ਤੇ ਘੁਸਪੈਠ ਦੇ ਕੋਈ ਮਾਮਲੇ ਸਾਹਮਣੇ ਨਜ਼ਰ ਨਹੀਂ ਆਏ ਸਨ । ਭਾਰਤ ਮਿਆਂਮਾਰ ਸਰਹੱਦ ਤੇ 01—02—2021 ਤੋਂ ਫੌਜੀ ਤਖ਼ਤਾ ਪਲਟਣ ਤੋਂ ਬਾਅਦ 8,486 ਮਿਆਂਮਾਰ ਨਾਗਰਿਕ/ਰਿਫਿਊਜ਼ੀ ਸਰਹੱਦ ਪਾਰ ਕਰਕੇ ਭਾਰਤ ਵਿੱਚ ਆਏ ਸਨ। ਜਿਹਨਾਂ ਵਿੱਚੋਂ 5,796 ਨੂੰ ਵਾਪਸ ਭੇਜ ਦਿੱਤਾ ਗਿਆ ਹੈ ਅਤੇ 2,690 ਅਜੇ ਵੀ ਭਾਰਤ ਵਿੱਚ ਹਨ । ਸਰਹੱਦੀ ਗਾਰਡ ਬਲਾਂ ਦੁਆਰਾਂ ਫੜੇ ਗਏ ਘੁਸਪੈਠੀਆਂ ਨੂੰ ਸੰਬੰਧਿਤ ਸੂਬਾ ਪੁਲਿਸ ਨੂੰ ਸਪੁਰਦ ਕਰ ਦਿੱਤਾ ਜਾਂਦਾ ਹੈ ।


ਇਹ ਜਾਣਕਾਰੀ ਅੱਜ ਰਾਜ ਸਭਾ ਵਿੱਚ ਡਾਕਟਰ ਸਸਮਿਤ ਪਾਤਰਾ ਨੂੰ ਇੱਕ ਲਿਖਤੀ ਜਵਾਬ ਵਿੱਚ ਰੱਖਿਆ ਰਾਜ ਮੰਤਰੀ ਸ਼੍ਰੀ ਅਜੈ ਭੱਟ ਨੇ ਦਿੱਤੀ ।
 

********************

ਐੱਨ ਏ ਐੱਮ ਪੀ ਆਈ / ਡੀ ਕੇ / ਐੱਸ ਏ ਵੀ ਵੀ ਵਾਈ


(Release ID: 1744173) Visitor Counter : 175


Read this release in: English , Urdu