ਕਿਰਤ ਤੇ ਰੋਜ਼ਗਾਰ ਮੰਤਰਾਲਾ

ਸਰਬ ਭਾਰਤੀ ਐੱਚਸੀਸੀ ਮਜ਼ਦੂਰ ਯੂਨੀਅਨ ਅਤੇ ਐੱਚਸੀਸੀ ਲਿਮਟਿਡ ਦੇ ਪ੍ਰਬੰਧਨ ਦਰਮਿਆਨ ਵਿਵਾਦ ਨੂੰ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੁਆਰਾ ਹੱਲ ਕੀਤਾ ਗਿਆ


ਐੱਚਸੀਸੀ ਲਿਮਟਿਡ ਦੇ ਪ੍ਰਬੰਧਨ ਨੇ 8.33 ਪ੍ਰਤੀਸ਼ਤ ਦੀ ਦਰ ਨਾਲ 9 ਮਹੀਨਿਆਂ ਦੀ ਤਨਖਾਹ, ਛਾਂਟੀ ਮੁਆਵਜ਼ਾ, ਗ੍ਰੈਚੁਇਟੀ ਅਤੇ ਬੋਨਸ ਦੇਣ ਲਈ ਵੀ ਸਹਿਮਤੀ ਦਿੱਤੀ

Posted On: 06 AUG 2021 6:08PM by PIB Chandigarh

ਸਰਬ ਭਾਰਤੀ ਐੱਚਸੀਸੀ ਮਜ਼ਦੂਰ ਯੂਨੀਅਨ ਵਲੋਂ ਐੱਨਐੱਚਏਆਈ ਦੇ ਠੇਕੇਦਾਰ ਐੱਮ/ਐੱਸ ਐੱਚਸੀਸੀ ਲਿਮਟਿਡ ਦੇ ਪ੍ਰਬੰਧਨ ਵਿਰੁੱਧ ਵਿੱਤੀ ਸਾਲ 2020-21 ਲਈ ਠੇਕੇ 'ਤੇ ਕੰਮ ਕਰਨ ਵਾਲੇ 600 ਕਾਮਿਆਂ ਨੂੰ 09 ਮਹੀਨਿਆਂ ਦੀ ਤਨਖਾਹ ਦੇ ਭੁਗਤਾਨ ਦੇ ਨਾਲ ਹੋਰ ਸੇਵਾ ਲਾਭਾਂ ਸਮੇਤ ਬੋਨਸ ਅਤੇ ਤਨਖਾਹ ਦੇ ਨਾਲ ਛੁੱਟੀ ਦੇ ਭੁਗਤਾਨ ਦੀ ਮੰਗ ਨੂੰ ਲੈ ਕੇ ਵਿਵਾਦ ਖੜ੍ਹਾ ਹੋਇਆ ਸੀ। ਠੇਕੇਦਾਰ ਦੇ ਠੇਕੇ ਦਾ ਕੰਮ 21 ਮਈ ਨੂੰ ਖਤਮ ਹੋਣ ਵਾਲਾ ਸੀ ਅਤੇ ਇਸ ਦੌਰਾਨ ਯੂਨੀਅਨ ਨੇ ਸਾਰੇ ਠੇਕਾ ਕਾਮਿਆਂ ਨੂੰ ਅਦਾਇਗੀ ਯੋਗ ਛਾਂਟੀ ਮੁਆਵਜ਼ਾ ਅਤੇ ਗ੍ਰੈਚੁਇਟੀ ਦੀ ਮੰਗ ਵੀ ਕੀਤੀ ਸੀ।

ਇਹ ਮਾਮਲਾ ਡੀਵਾਈਸੀਐੱਲਸੀ (ਸੀ)ਕੋਲਕਾਤਾ ਵਲੋਂ ਸੁਲ੍ਹਾ -ਸਫ਼ਾਈ ਲਈ ਆਪਣੇ ਅਧੀਨ ਲਿਆ ਗਿਆ ਸੀ ਅਤੇ ਠੇਕੇਦਾਰਯੂਨੀਅਨ ਅਤੇ ਮੁੱਖ ਮਾਲਕ ਨੂੰ ਬੁਲਾ ਕੇ ਕਈ ਵਿਚਾਰ -ਵਟਾਂਦਰੇ ਕੀਤੇ ਗਏ ਸਨ। ਕਈ ਵਿਚਾਰ ਵਟਾਂਦਰਿਆਂ ਤੋਂ ਬਾਅਦ 05.08.2021 ਨੂੰ ਰੋਜ਼ਗਾਰਦਾਤਾ ਅਰਥਾਤ ਠੇਕੇਦਾਰ ਅਤੇ ਯੂਨੀਅਨ ਨਾਲ ਸਮਝੌਤੇ 'ਤੇ ਹਸਤਾਖਰ ਕਰਨ 'ਤੇ ਸਹਿਮਤੀ ਬਣੀ। ਰੋਜ਼ਗਾਰਦਾਤਾ ਅਸਲ ਵਿੱਚ ਸਾਰੇ ਠੇਕਾ ਕਰਮਚਾਰੀਆਂ ਨੂੰ ਹੇਠ ਲਿਖੇ ਲਾਭਾਂ ਦਾ ਭੁਗਤਾਨ ਕਰਨ ਲਈ ਸਹਿਮਤ ਹੋਏ। ਇਨ੍ਹਾਂ ਵਿੱਚ '09 ਮਹੀਨਿਆਂ ਦੀ ਤਨਖਾਹ ਦਾ ਭੁਗਤਾਨਸਾਰੇ ਯੋਗ ਕਰਮਚਾਰੀਆਂ ਨੂੰ ਛਾਂਟੀ ਮੁਆਵਜ਼ਾ ਅਤੇ ਗ੍ਰੈਚੁਇਟੀ ਦਾ ਭੁਗਤਾਨ, 8.33 ਫੀਸਦੀ ਦੀ ਦਰ ਨਾਲ ਬੋਨਸ ਦਾ ਭੁਗਤਾਨਸਾਰੇ ਯੋਗ ਕਰਮਚਾਰੀਆਂ ਨੂੰ ਤਨਖਾਹਾਂ ਸਮੇਤ ਛੁੱਟੀ ਦਾ ਭੁਗਤਾਨਅਤੇ ਕੋਵਿਡ ਦੀ ਸਮੁੱਚੀ ਮਿਆਦ ਲਈ ਜਦੋਂ ਮਜਦੂਰ ਆਪਣੀ  ਡਿਊਟੀ 'ਤੇ ਹਾਜ਼ਰ ਨਹੀਂ ਹੋ ਸਕੇਉਨ੍ਹਾਂ ਨੂੰ ਉਸ ਮਿਆਦ ਲਈ ਤਨਖਾਹ ਦੇਣ ਦੀ ਸਹਿਮਤੀ ਵੀ ਸ਼ਾਮਲ ਹੈ।

ਸਮੁੱਚਾ ਸਮਝੌਤਾ ਪਾਰਟੀਆਂ ਦੀ ਇੱਛਾ ਅਤੇ ਸਦਭਾਵਨਾ ਨਾਲ ਬਿਨਾਂ ਕਿਸੇ ਵਿੱਤੀ ਬੋਝ ਅਤੇ ਭਵਿੱਖ ਦੇ ਮਾਲਕ 'ਤੇ ਕਿਸੇ ਮੁਕੱਦਮੇ ਦੇ ਕੀਤਾ ਗਿਆ ਸੀ।

ਉਪਰੋਕਤ ਨਿਪਟਾਰੇ ਨੇ ਰੁਜ਼ਗਾਰਦਾਤਾ ਨੂੰ 27 ਕਰੋੜ ਰੁਪਏ ਦਾ ਭੁਗਤਾਨ ਕਰਨ ਲਈ ਜ਼ਿੰਮੇਵਾਰ ਬਣਾਇਆ। ਦੋਵੇਂ ਧਿਰਾਂ ਸਮਝੌਤੇ ਨੂੰ ਲਾਗੂ ਕਰਨ ਬਾਰੇ ਰਿਪੋਰਟ ਪੇਸ਼ ਕਰਨ ਲਈ ਸਹਿਮਤ ਹੋ ਗਈਆਂ ਹਨ।

ਮਜਦੂਰ ਯੂਨੀਅਨ ਨੇ ਕੋਲਕਾਤਾ ਵਿੱਚ ਮੁੱਖ ਕਿਰਤ ਕਮਿਸ਼ਨਰ (ਕੇਂਦਰੀ) ਦੇ ਦਫਤਰਾਂ ਵਲੋਂ ਕੀਤੀ ਗਈ ਅਜਿਹੀ ਸਕਾਰਾਤਮਕ ਅਤੇ ਕਿਰਿਆਸ਼ੀਲ ਰਾਹਤ ਮੁਖੀ ਕਾਰਵਾਈ ਲਈ ਧੰਨਵਾਦ ਪ੍ਰਗਟ ਕੀਤਾ ਹੈ। ਇਸ ਮੌਕੇ ਸ਼੍ਰੀ ਡੀ ਪੀ ਐੱਸ ਨੇਗੀਮੁੱਖ ਕਿਰਤ ਕਮਿਸ਼ਨਰ (ਕੇਂਦਰੀ) ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ "ਮੁੱਖ ਕਿਰਤ ਕਮਿਸ਼ਨਰ (ਕੇਂਦਰੀ) ਵਲੋਂ ਦੇਸ਼ ਭਰ ਵਿੱਚ ਅਜਿਹੇ ਯਤਨ ਕੀਤੇ ਜਾਂਦੇ ਹਨ ਤਾਂ ਜੋ ਕੋਈ ਵੀ ਮਜ਼ਦੂਰ ਆਪਣੇ ਜਾਇਜ਼ ਅਧਿਕਾਰਾਂ ਤੋਂ ਵਾਂਝਾ ਨਾ ਰਹੇ।"

******

ਵੀਆਰਆਰਕੇ/ਜੀਕੇ



(Release ID: 1743441) Visitor Counter : 128


Read this release in: English , Urdu , Hindi