ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਐੱਨਐੱਫਐੱਸਏ ਦੇ ਅਧੀਨ ਪੂਰਕ ਪੋਸ਼ਣ
Posted On:
06 AUG 2021 5:02PM by PIB Chandigarh
ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013 ਦੇ ਸੈਕਸ਼ਨ 4,5 ਅਤੇ ਸੈਕਸ਼ਨ 6 ਵਿੱਚ ਦਿੱਤੇ ਗਏ ਅਧਿਕਾਰ ਕੇਂਦਰ ਸਰਕਾਰ ਦੀਆਂ ਆਂਗਣਵਾੜੀ ਸੇਵਾਵਾਂ ਦੇ ਪੂਰਕ ਪੋਸ਼ਣ ਪ੍ਰੋਗਰਾਮ ਦੇ ਤਹਿਤ ਗਰਭਵਤੀ ਮਹਿਲਾਵਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਬੱਚੇ ਦੇ ਜਨਮ ਤੋਂ ਛੇ ਮਹੀਨਿਆਂ ਬਾਅਦ ਤਕ ਅਤੇ ਹਰੇਕ ਛੇ ਮਹੀਨੇ ਤੋਂ ਛੇ ਸਾਲ ਦੀ ਉਮਰ ਦੇ ਬੱਚੇ ਨੂੰ ਪ੍ਰਦਾਨ ਕੀਤੇ ਗਏ ਹਨ।
ਪੂਰਕ ਪੋਸ਼ਣ (ਐੱਸਐੱਨਪੀ) ਸਾਲ ਵਿੱਚ 300 ਦਿਨਾਂ ਲਈ ਦਿੱਤਾ ਜਾਂਦਾ ਹੈ। ਲਾਭਪਾਤਰੀਆਂ ਨੂੰ ਪ੍ਰਦਾਨ ਕੀਤਾ ਜਾਂਦਾ ਐੱਸਐੱਨਪੀ ਪੂਰਕ ਭੋਜਨ ਦੇ ਰੂਪ ਵਿੱਚ ਹੈ ਨਾ ਕਿ ਇੱਕ ਪੂਰਨ ਭੋਜਨ ਦੇ ਰੂਪ ਵਿੱਚ ਅਤੇ ਮੁੱਖ ਤੌਰ ‘ਤੇ ਸਿਫਾਰਸ਼ ਕੀਤੇ ਖੁਰਾਕ ਭੱਤੇ (ਆਰਡੀਏ) ਅਤੇ ਰੋਜ਼ਾਨਾ ਲਈ ਜਾਣ ਵਾਲੀ ਔਸਤ ਖੁਰਾਕ (ਏਡੀਆਈ) ਵਿੱਚਲੇ ਅੰਤਰ ਨੂੰ ਦੂਰ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਆਂਗਣਵਾੜੀ ਕੇਂਦਰ ਵੀ ਸਾਲ ਦੇ ਸਾਰੇ 365 ਦਿਨਾਂ ਲਈ ਨਹੀਂ ਖੁੱਲ੍ਹਦੇ। ਇਸ ਤੋਂ ਇਲਾਵਾ, ਇਸ ਮੰਤਰਾਲੇ ਨੇ ਮਿਤੀ 13.01.2021 ਦੇ ਸੰਚਾਰ ਦੁਆਰਾ, ਸਾਰੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਗੁਣਵੱਤਾ ਭਰੋਸੇ, ਡਿਊਟੀ ਹੋਲਡਰਾਂ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ, ਖਰੀਦ ਵਿਧੀ, ਆਯੂਸ਼ ਸੰਕਲਪਾਂ ਅਤੇ ਡਾਟਾ ਪ੍ਰਬੰਧਨ ਨੂੰ ਏਕੀਕ੍ਰਿਤ ਕਰਨ ਅਤੇ 'ਪੋਸ਼ਨ ਟ੍ਰੈਕਰ' ਦੁਆਰਾ ਪੂਰਕ ਪੋਸ਼ਣ ਦੀ ਸਪੁਰਦਗੀ ਵਿੱਚ ਪਾਰਦਰਸ਼ਤਾ, ਦਕਸ਼ਤਾ ਅਤੇ ਜਵਾਬਦੇਹੀ ਦੀ ਨਿਗਰਾਨੀ ਦੇ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
ਇਹ ਜਾਣਕਾਰੀ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
********
ਏਐੱਸ
(Release ID: 1743319)