ਪ੍ਰਧਾਨ ਮੰਤਰੀ ਦਫਤਰ
‘ਖੇਲ ਰਤਨ ਪੁਰਸਕਾਰ’ ਨੂੰ ਹੁਣ ਤੋਂ ‘ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ’ ਕਿਹਾ ਜਾਵੇਗਾ: ਪ੍ਰਧਾਨ ਮੰਤਰੀ
Posted On:
06 AUG 2021 2:08PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਦੇਸ਼ ਭਰ ਦੇ ਨਾਗਰਿਕਾਂ ਤੋਂ ‘ਖੇਲ ਰਤਨ ਪੁਰਸਕਾਰ’ ਦਾ ਨਾਮ ਮੇਜਰ ਧਿਆਨ ਚੰਦ ਦੇ ਨਾਮ ‘ਤੇ ਰੱਖਣ ਦੇ ਲਈ ਕਈ ਬੇਨਤੀਆਂ ਪ੍ਰਾਪਤ ਹੋ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ‘ਖੇਲ ਰਤਨ ਪੁਰਸਕਾਰ’ ਨੂੰ ਹੁਣ ਤੋਂ ‘ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ’ ਕਿਹਾ ਜਾਵੇਗਾ।
ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਮੇਜਰ ਧਿਆਨ ਚੰਦ ਭਾਰਤ ਦੇ ਉਨ੍ਹਾਂ ਮੋਹਰੀ ਖਿਡਾਰੀਆਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਭਾਰਤ ਲਈ ਸਨਮਾਨ ਅਤੇ ਗੌਰਵ ਲਿਆਉਂਦੇ। ਇਹ ਬਿਲਕੁਲ ਉਚਿਤ ਹੈ ਕਿ ਸਾਡੇ ਦੇਸ਼ ਦਾ ਸਰਬਉੱਚ ਖੇਡ ਸਨਮਾਨ ਉਨ੍ਹਾਂ ਦੇ ਨਾਮ ‘ਤੇ ਰੱਖਿਆ ਜਾਵੇਗਾ।
ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਓਲੰਪਿਕ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਸਾਰੇ ਰਾਸ਼ਟਰ ਦਾ ਧਿਆਨ ਖਿੱਚਿਆ ਹੈ। ਦੇਸ਼ ਭਰ ਵਿੱਚ ਹਾਕੀ ਪ੍ਰਤੀ ਨਵੇਂ ਸਿਰਿਓ ਦਿਲਚਸਪੀ ਉੱਭਰ ਰਹੀ ਹੈ। ਆਉਣ ਵਾਲੇ ਸਮੇਂ ਲਈ ਇਹ ਇੱਕ ਬਹੁਤ ਸਕਾਰਾਤਮਕ ਚਿੰਨ੍ਹ ਹੈ।
ਦੇਸ਼ ਨੂੰ ਮਾਣ ਮਹਿਸੂਸ ਕਰਵਾਉਣ ਵਾਲੇ ਪਲਾਂ ਦੇ ਦਰਮਿਆਨ ਅਨੇਕ ਦੇਸ਼ਵਾਸੀਆਂ ਦੀਆਂ ਇਹ ਬੇਨਤੀਆਂ ਵੀ ਸਾਹਮਣੇ ਆਈਆਂ ਹਨ ਕਿ ਖੇਲ ਰਤਨ ਪੁਰਸਕਾਰ ਦਾ ਨਾਮ ਮੇਜਰ ਧਿਆਨ ਚੰਦ ਜੀ ਨੂੰ ਸਮਰਪਿਤ ਕੀਤਾ ਜਾਵੇ। ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ, ਇਸ ਦਾ ਨਾਮ ਹੁਣ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਕੀਤਾ ਜਾ ਰਿਹਾ ਹੈ।
ਜੈ ਹਿੰਦ!”
ਮੇਜਰ ਧਿਆਨ ਚੰਦ ਭਾਰਤ ਦੇ ਉਨ੍ਹਾਂ ਮੋਹਰੀ ਖਿਡਾਰੀਆਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਭਾਰਤ ਲਈ ਸਨਮਾਨ ਅਤੇ ਗੌਰਵ ਲਿਆਉਂਦੇ। ਇਹ ਬਿਲਕੁਲ ਉਚਿਤ ਹੈ ਕਿ ਸਾਡੇ ਦੇਸ਼ ਦਾ ਸਰਬਉੱਚ ਖੇਡ ਸਨਮਾਨ ਉਨ੍ਹਾਂ ਦੇ ਨਾਮ ‘ਤੇ ਰੱਖਿਆ ਜਾਵੇਗਾ।
***
ਡੀਐੱਸ/ਐੱਸਐੱਚ
(Release ID: 1743315)
Visitor Counter : 205
Read this release in:
Hindi
,
English
,
Urdu
,
Marathi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam