ਪ੍ਰਮਾਣੂ ਊਰਜਾ ਵਿਭਾਗ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭੋਜਨ ਦੀ ਸੰਭਾਲ ਲਈ ਗਾਮਾ ਇਰੇਡੀਏਸ਼ਨ ਟੈਕਨੋਲੌਜੀ ਪਹਿਲਾਂ ਹੀ ਨਿੱਜੀ ਖਿਡਾਰੀਆਂ ਨਾਲ ਸਾਂਝੀ ਕੀਤੀ ਗਈ ਹੈ


ਇਸ ਵੇਲੇ 26 ਗਾਮਾ ਰੇਡੀਏਸ਼ਨ ਪ੍ਰੋਸੈਸਿੰਗ ਪਲਾਂਟ ਦੇਸ਼ ਵਿੱਚ ਪ੍ਰਾਈਵੇਟ, ਅਰਧ ਸਰਕਾਰੀ ਅਤੇ ਸਰਕਾਰੀ ਖੇਤਰ ਵਿੱਚ ਵੱਖ -ਵੱਖ ਉਤਪਾਦਾਂ ਦੇ ਇਰੇਡੀਏਸ਼ਨ ਲਈ ਕਾਰਜਸ਼ੀਲ ਹਨ

Posted On: 05 AUG 2021 3:54PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਿਥਵੀ ਵਿਗਿਆਨ; ਐੱਮਓਐੱਸ ਪੀਐੱਮਓ ਅਮਲਾ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭੋਜਨ ਦੀ ਸੰਭਾਲ ਲਈ ਗਾਮਾ ਇਰੇਡੀਏਸ਼ਨ ਟੈਕਨੋਲੌਜੀ ਪਹਿਲਾਂ ਹੀ ਨਿੱਜੀ ਖਿਡਾਰੀਆਂ ਨਾਲ ਸਾਂਝੀ ਕੀਤੀ ਜਾ ਚੁੱਕੀ ਹੈ ਅਤੇ ਵਰਤਮਾਨ ਵਿੱਚ ਦੇਸ਼ ਵਿੱਚ 26 ਗਾਮਾ ਰੇਡੀਏਸ਼ਨ ਪ੍ਰੋਸੈਸਿੰਗ ਪਲਾਂਟ ਪ੍ਰਾਈਵੇਟ, ਅਰਧ ਸਰਕਾਰੀ ਅਤੇ ਸਰਕਾਰੀ ਖੇਤਰ ਵੱਖ -ਵੱਖ ਉਤਪਾਦਾਂ ਦੇ ਇਰੇਡੀਏਸ਼ਨ ਲਈ ਕਾਰਜਸ਼ੀਲ ਹਨ।

ਹਾਲ ਹੀ ਵਿੱਚ ਵਿੱਤ ਮੰਤਰੀ ਵਲੋਂ ਪ੍ਰਧਾਨ ਮੰਤਰੀ ਦੇ 20 ਲੱਖ ਕਰੋੜ ਰੁਪਏ ਦੇ ਪੈਕੇਜ ਦੇ ਹਿੱਸੇ ਵਜੋਂ ਪ੍ਰਮਾਣੂ ਖੇਤਰ ਵਿੱਚ ਪ੍ਰਸਤਾਵਿਤ ਸੁਧਾਰਾਂ ਬਾਰੇ ਰਾਜ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ, ਮੰਤਰੀ ਨੇ ਕਿਹਾ, ਗਾਮਾ ਇਰੇਡੀਏਸ਼ਨ ਟੈਕਨੋਲੌਜੀ ਦੀ ਵਰਤੋਂ ਬਲਬਾਂ ਅਤੇ ਕੰਦਾਂ ਵਿੱਚ ਪੁੰਗਾਰੇ ਦੀ ਰੋਕਥਾਮ ਅਤੇ ਅਨਾਜ, ਦਾਲਾਂ ਅਤੇ ਛੋਟੇ ਅਨਾਜ ਦੇ ਕੀੜੇ-ਮਕੌੜਿਆਂ ਨੂੰ ਕੀਟਾਣੂ-ਮੁਕਤ ਕਰਨ, ਸੁੱਕੇ ਮਸਾਲਿਆਂ ਨੂੰ ਸੂਖਮ ਜੀਵਾਣੂ ਮੁਕਤ ਕਰਨਾ (ਸਫਾਈ) ਆਦਿ ਪੂਰਵ-ਨਿਰਧਾਰਤ ਰੇਡੀਏਸ਼ਨ ਡੋਜ਼ ਨੂੰ ਲਾਗੂ ਕਰਕੇ ਸੰਭਾਲ/ਸ਼ੈਲਫ ਲਾਈਫ ਵਧਾਉਣ ਲਈ ਕੀਤੀ ਜਾਂਦੀ ਹੈ।

ਪੀਪੀਪੀ ਪ੍ਰਣਾਲੀ ਵਿੱਚ ਖੁਰਾਕ ਵੰਡ ਸੁਵਿਧਾਵਾਂ ਸਥਾਪਤ ਕਰਨਾ ਨਿਸ਼ਚਤ ਤੌਰ 'ਤੇ ਵਾਢੀ ਤੋਂ ਬਾਅਦ ਅਤੇ ਖੇਤੀਬਾੜੀ ਉਪਜਾਂ ਅਤੇ ਭੋਜਨ ਦੇ ਭੰਡਾਰਨ ਦੇ ਨੁਕਸਾਨ ਦੀ ਵੱਡੀ ਮਾਤਰਾ ਨੂੰ ਘਟਾਉਂਦਾ ਹੈ, ਜਿਸਦੇ ਨਤੀਜੇ ਵਜੋਂ ਰਾਸ਼ਟਰੀ ਬਚਤ ਹੁੰਦੀ ਹੈ। ਹਾਲਾਂਕਿ, ਭੋਜਨ ਦੀ ਬਰਬਾਦੀ ਵਿੱਚ ਕਮੀ ਵੱਖ-ਵੱਖ ਪਹਿਲੂਆਂ 'ਤੇ ਨਿਰਭਰ ਕਰੇਗੀ, ਜਿਵੇਂ ਕਿ ਰੇਡੀਏਸ਼ਨ ਤੋਂ ਬਾਅਦ ਦਾ ਭੰਡਾਰਨ, ਭੋਜਨ ਉਤਪਾਦਾਂ ਦੀ ਕੁੱਲ ਮਾਤਰਾ ਅਤੇ ਰੇਡੀਏਸ਼ਨ ਅਤੇ ਉਪਭੋਗਤਾਵਾਂ ਨੂੰ ਵੰਡ ਦਰਮਿਆਨ ਸਮਾਂ।

ਮੰਤਰੀ ਨੇ ਮਾਨਯੋਗ ਵਿੱਤ ਮੰਤਰੀ, ਸਰਕਾਰ ਵਲੋਂ 16.05.2020 ਨੂੰ ਪ੍ਰਸਤਾਵਿਤ ਪ੍ਰਮਾਣੂ ਊਰਜਾ ਨਾਲ ਸਬੰਧਤ ਹੇਠ ਲਿਖੇ ਸੁਧਾਰਾਂ ਨੂੰ ਸੂਚੀਬੱਧ ਕੀਤਾ:

(i) ਕੈਂਸਰ ਅਤੇ ਹੋਰ ਬਿਮਾਰੀਆਂ ਦੇ ਸਸਤੇ ਇਲਾਜ ਰਾਹੀਂ ਮਨੁੱਖਤਾ ਦੀ ਭਲਾਈ ਨੂੰ ਉਤਸ਼ਾਹਤ ਕਰਨ ਲਈ ਮੈਡੀਕਲ ਆਈਸੋਟੋਪਾਂ ਦੇ ਉਤਪਾਦਨ ਲਈ ਪੀਪੀਪੀ ਮੋਡ ਵਿੱਚ ਰਿਸਰਚ ਰਿਐਕਟਰ ਸਥਾਪਤ ਕਰਨਾ।

(ii) ਭੋਜਨ ਦੀ ਸੰਭਾਲ ਲਈ ਰੇਡੀਏਸ਼ਨ ਟੈਕਨੋਲੋਜੀ ਦੀ ਵਰਤੋਂ ਕਰਨ ਲਈ ਪੀਪੀਪੀ ਮੋਡ ਵਿੱਚ ਸਹੂਲਤਾਂ ਸਥਾਪਤ ਕਰਨਾ।

(iii) ਖੋਜ ਸਹੂਲਤਾਂ ਅਤੇ ਤਕਨੀਕੀ-ਉੱਦਮੀਆਂ ਦਰਮਿਆਨ ਤਾਲਮੇਲ ਵਧਾਉਣ ਲਈ ਟੈਕਨੋਲੋਜੀ ਵਿਕਾਸ-ਕਮ-ਇਨਕਿਓਬੇਸ਼ਨ ਕੇਂਦਰ ਸਥਾਪਤ ਕਰਕੇ ਪ੍ਰਮਾਣੂ ਖੇਤਰ ਨਾਲ ਭਾਰਤ ਦੇ ਮਜ਼ਬੂਤ ਸਟਾਰਟ ਅੱਪ ਈਕੋਸਿਸਟਮ ਨੂੰ ਜੋੜਨਾ।

<> <> <> <> <> <>

ਐੱਸਐੱਨਸੀ/ਟੀਐੱਮ/ਆਰਆਰ(Release ID: 1742985) Visitor Counter : 126


Read this release in: English , Urdu , Tamil