ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਹਿਟ ਐਂਡ ਰਨ ਦੁਰਘਟਨਾਵਾਂ ਦੀ ਫਾਸਟ ਟ੍ਰੈਕ ਜਾਂਚ ਅਤੇ ਵਧੇ ਹੋਏ ਮੁਆਵਜ਼ੇ ਦੇ ਨਾਲ ਦਾਅਵੇ ਨਿਪਟਾਨ ਲਈ ਡ੍ਰਾਫਟ ਨਿਯਮਾਂ ਦਾ ਪ੍ਰਕਾਸ਼ਨ

Posted On: 04 AUG 2021 7:25PM by PIB Chandigarh

ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਬੀਮਾ ਪ੍ਰਮਾਣ ਪੱਤਰ ਵਿੱਚ ਮੋਬਾਈਲ ਨੰਬਰ ਜ਼ਰੂਰੀ ਬਣਾਉਣ ਦੇ ਲਈ ਸੀਐੱਮਵੀਆਰ 1989 ਨੂੰ ਸੋਧ ਕਰਨ ਲਈ ਜੀਐੱਸਆਰ 528 (ਈ.) ਮਿਤੀ 02 ਅਗਸਤ, 2021 ਦੇ ਰਾਹੀਂ ਡ੍ਰਾਫਟ ਨਿਯਮਾਂ ਦਾ ਪ੍ਰਕਾਸ਼ਨ ਕੀਤਾ ਹੈ। ਇਸ ਦੇ ਇਲਾਵਾ, ਐੱਮਏਸੀਟੀ ਦੁਆਰਾ ਦਾਅਵਿਆਂ ਲਈ ਤੁਰੰਤ ਨਜਿੱਠਣ ਲਈ ਕਈ ਹਿਤਧਾਰਕਾਂ ਲਈ ਸਮੇਂ-ਸੀਮਾ ਸਹਿਤ ਸੜਕ ਦੁਰਘਟਨਾਵਾਂ ਦੀ ਵਿਸਤ੍ਰਿਤ ਜਾਂਚ ਦੀ ਪ੍ਰਕਿਰਿਆ , ਵਿਸਤ੍ਰਿਤ ਦੁਰਘਟਨਾ ਰਿਪੋਰਟ (ਡੀਏਆਰ) ਅਤੇ ਉਸ ਦੀ ਰਿਪੋਰਟਿੰਗ ਜ਼ਰੂਰੀ ਬਣਾ ਦਿੱਤੀ ਗਈ ਹੈ।

ਮੰਤਰਾਲੇ ਨੇ ਜੀਐੱਸਆਰ 527 (ਈ) ਮਿਤੀ 02 ਅਗਸਤ, 2021 ਦੇ ਮਾਧਿਅਮ ਨਾਲ ਮੋਟਰ ਵਾਹਨ ਦੁਰਘਟਨਾ ਕੋਸ਼ ਦੇ ਨਿਰਮਾਣ, ਸੰਚਾਲਨ ਅਤੇ ਧਨ ਦੇ ਸਰੋਤ ਆਦਿ ਦੇ ਸੰਬੰਧ ਵਿੱਚ ਡ੍ਰਾਫਟ ਨਿਯਮ ਪ੍ਰਕਾਸ਼ਿਤ ਕੀਤੇ ਹਨ। ਇਸ ਕੋਸ਼ ਦਾ ਉਪਯੋਗ ਹਿਟ ਐਂਡ ਰਨ ਦੁਰਘਟਨਾ ਦੇ ਮਾਮਲੇ ਵਿੱਚ ਮੁਆਵਜਾ ਪ੍ਰਦਾਨ ਕਰਨ, ਦੁਰਘਟਨਾ ਵਿੱਚ ਜ਼ਖਮੀ ਹੋਏ ਲੋਕਾਂ ਦੇ ਇਲਾਜ ਅਤੇ ਕੇਂਦਰ ਸਰਕਾਰ ਦੁਆਰਾ ਨਿਰਧਾਰਤ ਕੀਤੇ ਜਾਣ ਵਾਲੇ ਕਿਸੇ  ਵੀ ਹੋਰ ਉਦੇਸ਼ ਲਈ ਕੀਤਾ ਜਾਵੇਗਾ।

ਇਸ ਦੇ ਅਤਿਰਿਕਤ, ਮੰਤਰਾਲੇ ਨੇ ਵਧੇ ਹੋਏ ਮੁਆਵਜੇ (ਗੰਭੀਰ ਰੂਪ ਨਾਲ ਜ਼ਖਮੀ ਹੋਣ ਵਾਲਿਆਂ ਲਈ 12,500 ਰੁਪਏ ਤੋਂ 50,000 ਰੁਪਏ ਤੱਕ ਅਤੇ ਮੌਤ ਹੋਣ ‘ਤੇ 25,000 ਰੁਪਏ ਤੋਂ ਲੈ ਕੇ 2,00,000 ਰੁਪਏ ਤੱਕ) ਨੂੰ ਪੂਰਾ ਕਰਨ ਲਈ ਜੀਐੱਸਆਰ 526 (ਈ.) ਮਿਤੀ 02 ਅਗਸਤ 2021 ਦੇ ਮਾਧਿਅਮ ਨਾਲ ਹਿਟ ਐਂਡ ਰਨ ਦੁਰਘਟਨਾ ਦੇ ਪੀੜਤਾਂ ਲਈ ਮੁਆਵਜ਼ਾ ਨਾਮਕ ਇੱਕ ਡ੍ਰਾਫਟ ਨਿਯਮ ਵੀ ਨੋਟੀਫਾਈ ਕੀਤਾ ਹੈ। ਇਹ ਯੋਜਨਾ ਪਹਿਲਾਂ ਤੋਂ ਮੌਜੂਦ ਸੋਲੇਟੀਅਮ ਯੋਜਨਾ, 1989 ਦਾ ਸਥਾਨ ਲਵੇਗੀ।

ਉਪਰੋਕਤ ਸਾਰੀਆਂ ਅਧਿਸੂਚਨਾਵਾਂ ਦਾਅਵਿਆਂ ਦੇ ਨਜਿੱਠਣ ਵਿੱਲ ਲੱਗਣ ਵਾਲੇ ਸਮੇਂ ਵਿੱਚ ਕਮੀ ਲਿਆਵੇਗੀ, ਵਧਿਆ ਹੋਇਆ ਮੁਆਵਜ਼ਾ ਲਾਗੂ ਕਰਨਗੀਆਂ ਅਤੇ ਸਾਰੇ ਹਿਤਧਾਰਕਾਂ ਦੁਆਰਾ ਅਪਣਾਈ ਜਾਣ ਵਾਲੀ ਵਿਸਤ੍ਰਿਤ ਪ੍ਰਕਿਰਿਆ ਦਾ ਨਿਰਧਾਰਨ ਕਰੇਗੀ।

Click here to see GSR 528(E) dated 02 Aug 2021 Rules related to insurance & DAR.pdf

Click here to see  GSR 526(E) dt 02 Aug 2021  Scheme for Compensation to victims of Hit and Run Acc.pdf

Click here to see  GSR 527(E) dated 02 aug 2021 Establishment  of  Motor  Vehicle  Accident  Fund..pdf

*****

ਐੱਮਜੇਪੀਐੱਸ


(Release ID: 1742849) Visitor Counter : 160


Read this release in: English , Hindi