ਰੇਲ ਮੰਤਰਾਲਾ
ਈਐੱਮਯੂ ਅਤੇ ਯਾਤਰੀ ਟ੍ਰੇਨਾਂ ਸਮੇਤ ਸਾਰੇ ਰੇਲ ਕੋਚਾਂ ਵਿੱਚ ਕਲੋਜ਼ਡ ਸਰਕਟ ਟੈਲੀਵਿਜ਼ਨ (ਸੀਸੀਟੀਵੀ) ਕੈਮਰੇ ਲਗਾਏ ਜਾਣਗੇ
Posted On:
04 AUG 2021 5:59PM by PIB Chandigarh
ਰੇਲ ਮੰਤਰਾਲੇ ਨੇ ਈਐੱਮਯੂ ਅਤੇ ਯਾਤਰੀ ਟ੍ਰੇਨਾਂ ਸਮੇਤ ਸਾਰੇ ਰੇਲ ਕੋਚਾਂ ਵਿੱਚ ਕਲੋਜ਼ਡ ਸਰਕਟ ਟੈਲੀਵਿਜ਼ਨ (ਸੀਸੀਟੀਵੀ) ਕੈਮਰਿਆਂ ਦੀ ਸਥਾਪਨਾ ਦੇ ਕੰਮਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੀਸੀਟੀਵੀ ਕੈਮਰੇ ਪਹਿਲਾਂ ਹੀ 4141 ਕੋਚਾਂ ਵਿੱਚ ਲਗਾਏ ਜਾ ਚੁੱਕੇ ਹਨ। ਟ੍ਰੇਨ ਦੀ ਕਿਸਮ ਅਤੇ ਜ਼ੋਨ ਦੇ ਅਨੁਸਾਰ ਵੇਰਵੇ ਨੱਥੀ ਕੀਤੇ ਗਏ ਹਨ।
ਰਾਜ ਦੇ ਅਧੀਨ ਹੋਣ ਦੇ ਕਾਰਨ ਰੇਲਵੇ ’ਤੇ ਪੁਲਿਸ, ਅਪਰਾਧ ਦੀ ਰੋਕਥਾਮ, ਮਾਮਲਿਆਂ ਦਾ ਰਜਿਸਟਰੀਕਰਣ, ਉਨ੍ਹਾਂ ਦੀ ਜਾਂਚ ਅਤੇ ਰੇਲਵੇ ਅਹਾਤੇ ਵਿੱਚ ਕਾਨੂੰਨ ਵਿਵਸਥਾ ਦੀ ਸਾਂਭ-ਸੰਭਾਲ ਅਤੇ ਨਾਲ ਹੀ ਚੱਲ ਰਹੀਆਂ ਟ੍ਰੇਨਾਂ ’ਤੇ ਰਾਜ ਸਰਕਾਰ ਦੀ ਵਿਧਾਨਕ ਜ਼ਿੰਮੇਵਾਰੀ ਹੈ, ਜਿਸ ਨੂੰ ਉਹ ਸਰਕਾਰੀ ਰੇਲਵੇ ਪੁਲਿਸ (ਜੀਆਰਪੀ)/ ਜ਼ਿਲ੍ਹਾ ਪੁਲਿਸ ਦੁਆਰਾ ਨਿਭਾਉਂਦੇ ਹਨ। ਭਾਰਤੀ ਦੰਡ ਸੰਹਿਤਾ (ਆਈਪੀਸੀ) ਅਪਰਾਧ ਦੇ ਮਾਮਲੇ ਸੰਬੰਧਤ ਸਰਕਾਰੀ ਰੇਲਵੇ ਪੁਲਿਸ ਦੁਆਰਾ ਰਜਿਸਟਰਡ ਕੀਤੇ ਜਾਂਦੇ ਹਨ ਅਤੇ ਜਾਂਚ ਕੀਤੇ ਜਾਂਦੇ ਹਨ।
ਯਾਤਰੀਆਂ ਨਾਲ ਜੁੜੇ ਅਪਰਾਧ ਦੇ ਸ਼ਿਕਾਰ ਇਲਾਕੇ ਅਤੇ ਰੂਟ ਸੁਭਾਭਕ ਹੀ ਬਦਲਦੇ ਰਹਿੰਦੇ ਹਨ। ਨਿਯਮਤ ਵਿਸ਼ਲੇਸ਼ਣ ਦੇ ਅਧਾਰ ’ਤੇ, ਅਜਿਹੇ ਕਮਜ਼ੋਰ ਇਲਾਕਿਆਂ / ਮਾਰਗਾਂ ਦੀ ਪਛਾਣ ਕੀਤੀ ਜਾਂਦੀ ਹੈ ਅਤੇ ਅਜਿਹੇ ਸਥਾਨਾਂ ’ਤੇ ਅਪਰਾਧ ਨੂੰ ਕਾਬੂ ਕਰਨ ਲਈ ਪ੍ਰਭਾਵੀ ਰੋਕਥਾਮ ਉਪਾਅ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ, ਰੇਲਵੇ ਦੀ ਰਾਜ ਪੱਧਰੀ ਸੁਰੱਖਿਆ ਕਮੇਟੀ (ਐੱਸਐੱਲਐੱਸਸੀਆਰ) ਸਾਰੇ ਰਾਜਾਂ/ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਸੰਬੰਧਤ ਪੁਲਿਸ ਡਾਇਰੈਕਟਰ/ ਰਾਜਾਂ/ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਬਣਾਈ ਗਈ ਹੈ ਤਾਂ ਜੋ ਰੇਲਵੇ ਦੇ ਸੁਰੱਖਿਆ ਪ੍ਰਬੰਧਾਂ ਦੀ ਨਿਯਮਤ ਨਿਗਰਾਨੀ ਅਤੇ ਸਮੀਖਿਆ ਕੀਤੀ ਜਾ ਸਕੇ।
ਕੋਚਾਂ ਵਿੱਚ ਸੀਸੀਟੀਵੀ ਕੈਮਰਿਆਂ ਦੀ ਸੂਚੀ:
ਜ਼ੋਨਲ ਰੇਲਵੇ
|
ਟ੍ਰੇਨ- 18
ਕਿਸਮ
|
ਐੱਲਐੱਚਬੀ
|
ਆਈਸੀਐੱਫ਼
|
ਐੱਮ
ਈਐੱਮਯੂ
|
ਈਐੱਮਯੂ
|
ਡੀਈਐੱਮਯੂ
/ ਡੀਐੱਮਯੂ
|
ਹੋਰ
|
ਕੁੱਲ
|
|
(I)
|
(II)
|
(III)
|
(IV)
|
(V)
|
(VI)
|
(VII)
|
(I) to (VII)
|
ਕੇਂਦਰੀ
|
|
60
|
|
96
|
203
|
18
|
|
377
|
ਪੂਰਬੀ
ਤੱਟ
|
|
327
|
12
|
|
|
|
|
339
|
ਪੂਰਬ
ਕੇਂਦਰੀ
|
|
81
|
|
|
|
14
|
|
95
|
ਪੂਰਬੀ
|
|
161
|
4
|
|
28
|
|
|
193
|
ਉੱਤਰ
ਕੇਂਦਰੀ
|
|
77
|
|
8
|
|
|
|
85
|
ਉੱਤਰ ਪੂਰਬੀ
|
|
67
|
1
|
32
|
|
8
|
|
108
|
ਉੱਤਰ
ਫਰੰਟੀਅਰ
|
|
98
|
|
|
|
|
|
98
|
ਉੱਤਰੀ
|
32
|
418
|
|
|
8
|
3
|
1
|
462
|
ਉੱਤਰ
ਪੱਛਮੀ
|
|
97
|
|
|
|
10
|
|
107
|
ਦੱਖਣ
ਕੇਂਦਰੀ
|
|
251
|
|
72
|
40
|
5
|
|
368
|
ਦੱਖਣ ਪੂਰਬ ਕੇਂਦਰ
|
|
32
|
|
72
|
|
2
|
|
106
|
ਦੱਖਣੀ
ਪੂਰਬੀ
|
|
113
|
|
|
62
|
|
|
175
|
ਦੱਖਣੀ
|
|
117
|
9
|
128
|
81
|
|
|
335
|
ਦੱਖਣ
ਪੱਛਮੀ
|
|
280
|
|
56
|
|
|
|
336
|
ਪੱਛਮੀ
ਕੇਂਦਰੀ
|
|
19
|
|
32
|
|
|
|
51
|
ਪੱਛਮੀ
|
|
608
|
|
48
|
204
|
8
|
|
868
|
ਕੋਂਕਨ
|
|
36
|
|
|
|
2
|
|
38
|
ਕੁੱਲ
|
32
|
2842
|
26
|
544
|
626
|
70
|
1
|
4141
|
ਇਹ ਜਾਣਕਾਰੀ ਰੇਲ, ਸੰਚਾਰ ਅਤੇ ਇਲੈਕਟ੍ਰੌਨਿਕ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਨਵ ਨੇ ਅੱਜ ਲੋਕ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਦਿੱਤੀ।
****
ਆਰਜੇ/ ਡੀਐੱਸ
(Release ID: 1742567)
Visitor Counter : 175