ਰੱਖਿਆ ਮੰਤਰਾਲਾ

ਸਾਈਬਰ ਵਾਰਫੇਅਰ

Posted On: 04 AUG 2021 4:54PM by PIB Chandigarh

ਸਰਕਾਰ ਨੇ ਰੱਖਿਆ ਮੰਤਰਾਲੇ ਦੀ ਅਗਵਾਈ ਹੇਠ ਰੱਖਿਆ ਸਾਈਬਰ ਏਜੰਸੀ ਦੀ ਸਥਾਪਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਏਜੰਸੀ ਹੁਣ ਪੂਰੀ ਤਰ੍ਹਾਂ ਕਾਰਜਸ਼ੀਲ ਹੈ। ਸਾਈਬਰ ਖਤਰੇ ਨੂੰ ਘੱਟ ਕਰਨ ਲਈ, ਤਿੰਨਾਂ ਸੇਵਾਵਾਂ ਨੇ ਆਪੋ -ਆਪਣੀਆਂ ਸਾਈਬਰ ਐਮਰਜੈਂਸੀ ਰਿਸਪਾਂਸ ਟੀਮਾਂ (ਸੀਈਆਰਟੀ) ਸਥਾਪਤ ਕੀਤੀਆਂ ਹਨ। ਇਸ ਤੋਂ ਇਲਾਵਾ, ਭਾਰਤ ਸਰਕਾਰ ਰਾਸ਼ਟਰੀ ਸਾਈਬਰ ਸੁਰੱਖਿਆ ਰਣਨੀਤੀ ਤਿਆਰ ਕਰ ਰਹੀ ਹੈ, ਜੋ ਪ੍ਰਵਾਨਗੀ ਦੇ ਅੰਤਮ ਪੜਾਅ 'ਤੇ ਹੈ I

ਸਾਡੇ ਵੱਖ -ਵੱਖ ਸੈਕਟਰਾਂ ਨੂੰ ਨਿਸ਼ਾਨਾ ਬਣਾਉਣ ਲਈ ਵੱਖ -ਵੱਖ ਸਾਈਬਰ ਹਮਲਾਵਰਾਂ ਵੱਲੋਂ ਵਾਰ -ਵਾਰ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਹਾਲਾਂਕਿ, ਇਨ੍ਹਾਂ ਸਾਈਬਰ ਖਤਰਿਆਂ ਦਾ ਪਤਾ ਲਗਾਉਣ ਅਤੇ ਇਨ੍ਹਾਂ ਨੂੰ ਰੋਕਣ ਦੇ ਉਪਾਅ ਕੀਤੇ ਜਾ ਰਹੇ ਹਨ I

ਹਥਿਆਰਬੰਦ ਬਲਾਂ ਦੀ ਮਜ਼ਬੂਤ ਸਾਈਬਰ ਸਥਿਤੀ ਨੂੰ ਯਕੀਨੀ ਬਣਾਉਣ ਲਈ ਸਾਈਬਰ ਆਡਿਟ, ਫਿਜੀਕਲ ਨਿਰੀਖਣਾਂ ਅਤੇ ਨੀਤੀ ਦਿਸ਼ਾ ਨਿਰਦੇਸ਼ਾਂ ਦੇ ਰੂਪ ਵਿੱਚ ਢੁਕਵੇਂ ਸੁਰੱਖਿਆ ਪ੍ਰਬੰਧ ਸਥਾਪਤ ਕੀਤੇ ਗਏ ਹਨ I

ਇਹ ਜਾਣਕਾਰੀ ਰਕਸ਼ਾ ਰਾਜ ਮੰਤਰੀ ਸ਼੍ਰੀ ਅਜੈ ਭੱਟ ਵੱਲੋਂ ਅੱਜ ਲੋਕ ਸਭਾ ਵਿੱਚ ਸ਼੍ਰੀ ਸ਼ਿਆਮ ਸਿੰਘ ਯਾਦਵ ਨੂੰ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਗਈ।

------------------------

ਨੇਮਪੀ/ਕੇਏ/ਡੀਕੇ/ਆਰਪੀ/ਸੈਵੀ/ਏਡੀਏ


(Release ID: 1742524) Visitor Counter : 211


Read this release in: English , Urdu