ਖਾਣ ਮੰਤਰਾਲਾ
ਜਿ਼ਲ੍ਹਾ ਖਣਿਜ ਫੰਡ ਵਿੱਚ ਫੰਡਾਂ ਦੀ ਵਰਤੋਂ
प्रविष्टि तिथि:
04 AUG 2021 5:16PM by PIB Chandigarh
ਐੱਮ ਐੱਮ ਡੀ ਆਰ ਦੇ ਸੈਕਸ਼ਨ 9ਬੀ ਦੇ ਸਬ ਸੈਕਸ਼ਨ (2) ਅਤੇ (3) ਅਨੁਸਾਰ ਸੂਬਾ ਸਰਕਾਰਾਂ ਕੋਲ ਜਿ਼ਲ੍ਹਾ ਖਣਿਜ ਫਾਊਂਡੇਸ਼ਨ ਦੇ ਕੰਮਾਂ ਅਤੇ ਕੰਪੋਜੀਸ਼ਨ ਲਈ ਨਿਰਧਾਰਿਤ ਨਿਯਮਾਂ ਨੂੰ ਬਣਾਉਣ ਲਈ ਸ਼ਕਤੀਆਂ ਹਨ ਪਰ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਖਣਿਜ ਕਸ਼ੇਤਰ ਕਲਿਆਣ ਯੋਜਨਾ (ਪੀ ਐੱਮ ਕੇ ਕੇ ਕੇ ਵਾਈ) ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ । ਜਿਹਨਾਂ ਨੂੰ ਸੂਬਾ ਸਰਕਾਰ ਵੱਲੋਂ ਬਣਾਏ ਗਏ ਡੀ ਐੱਮ ਐੱਫ ਨਿਯਮਾਂ ਵਿੱਚ ਸ਼ਾਮਲ ਕਰਨਾ ਹੈ । ਖਾਣਾਂ ਅਤੇ ਖਣਿਜ (ਵਿਕਾਸ ਤੇ ਨਿਯੰਤਰਣ) ਸੋਧ ਐਕਟ 2021 ਜੋ 28—03—2021 ਤੋਂ ਲਾਗੂ ਕੀਤਾ ਗਿਆ ਹੈ । ਕੇਂਦਰ ਸਰਕਾਰ ਨੂੰ ਡੀ ਐੱਮ ਐੱਫ ਦੇ ਕੰਮਾਂ ਅਤੇ ਕੰਪੋਜੀਸ਼ਨ ਦੇ ਸੰਬੰਧ ਵਿੱਚ ਸੂਬਾ ਸਰਕਾਰਾਂ ਨੂੰ ਨਿਰਦੇਸ਼ ਜਾਰੀ ਕਰਨ ਦੀਆਂ ਸ਼ਕਤੀਆਂ ਦਿੰਦਾਂ ਹੈ । ਇਸ ਅਨੁਸਾਰ ਕੇਂਦਰ ਸਰਕਾਰ ਨੇ ਵੱਡੇ ਜਨਤਕ ਹਿੱਤ ਵਿੱਚ ਡੀ ਐੱਮ ਐੱਫ ਦੀ ਗਵਰਨਿੰਗ ਕੌਂਸਲ ਵਿੱਚ ਐੱਮ ਪੀਜ਼ , ਐੱਮ ਐੱਲ ਏਜ਼ ਅਤੇ ਐੱਮ ਐੱਲ ਸੀਜ਼ ਨੂੰ ਸ਼ਾਮਲ ਕਰਨ ਲਈ ਸਾਰੇ ਸੂਬਿਆਂ ਨੂੰ 23—04—2021 ਨੂੰ ਆਦੇਸ਼ ਜਾਰੀ ਕੀਤੇ ਹਨ ।
ਇਹ ਜਾਣਕਾਰੀ ਖਾਣ , ਕੋਇਲਾ ਅਤੇ ਪਾਰਲੀਮਾਨੀ ਮਾਮਲਿਆਂ ਦੇ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ।
********
ਐੱਸ ਐੱਸ / ਆਰ ਕੇ ਪੀ
(रिलीज़ आईडी: 1742523)
आगंतुक पटल : 161