ਵਣਜ ਤੇ ਉਦਯੋਗ ਮੰਤਰਾਲਾ

ਰਾਸ਼ਟਰੀ ਉਦਯੋਗਿਕ ਗਲਿਆਰਾ ਪ੍ਰੋਗਰਾਮ (ਐੱਨਆਈਸੀਪੀ) ਦੇ ਹਿੱਸੇ ਵਜੋਂ ਦੇਸ਼ ਵਿੱਚ 4 ਪੜਾਵਾਂ ਵਿੱਚ 32 ਪ੍ਰੋਜੈਕਟਾਂ ਵਾਲੇ 11 ਉਦਯੋਗਿਕ ਗਲਿਆਰੇ ਵਿਕਸਤ ਕੀਤੇ ਜਾਣਗੇ

Posted On: 04 AUG 2021 6:04PM by PIB Chandigarh

ਸਰਕਾਰ ਨੇ ਰਾਸ਼ਟਰੀ ਉਦਯੋਗਿਕ ਗਲਿਆਰਾ ਪ੍ਰੋਗਰਾਮ (ਐੱਨਆਈਸੀਪੀ) ਦੇ ਹਿੱਸੇ ਵਜੋਂ ਦੇਸ਼ ਵਿੱਚ ਚਾਰ ਪੜਾਵਾਂ ਵਿੱਚ ਵਿਕਸਿਤ ਕੀਤੇ ਜਾਣ ਵਾਲੇ 32 ਪ੍ਰੋਜੈਕਟਾਂ ਦੇ ਨਾਲ 11 ਉਦਯੋਗਿਕ ਗਲਿਆਰਿਆਂ ਦੇ ਵਿਕਾਸ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜੋ ਧਾਰਣਾ ਨਿਰਮਾਣ/ਵਿਕਾਸ/ਲਾਗੂ ਕਰਨ ਦੇ ਵੱਖ -ਵੱਖ ਪੜਾਵਾਂ ਅਧੀਨ ਹਨ। ਪ੍ਰੋਜੈਕਟਾਂ ਦੀ ਸਥਿਤੀ ਇਸ ਪ੍ਰਕਾਰ ਹੈ:-

ਪ੍ਰੋਜੈਕਟਾਂ ਦੀ ਸਥਿਤੀ

ਲੜੀ ਨੰਬਰ

ਗਲਿਆਰਾ

ਪ੍ਰੋਜੈਕਟਾਂ ਦੀ ਗਿਣਤੀ

ਨਾਂਅ

ਸਥਿਤੀ

1

ਡੀਐੱਮਆਈਸੀ: ਦਿੱਲੀ ਮੁੰਬਈ ਸਨਅਤੀ ਗਲਿਆਰਾ

10

1. ਧੋਲੇਰਾ ਵਿਸ਼ੇਸ਼ ਨਿਵੇਸ਼ ਖੇਤਰ (ਡੀਐੱਸਆਈਆਰ), ਗੁਜਰਾਤ

2. ਸ਼ੇਂਦਰਾ ਬਿਡਕਿਨ ਉਦਯੋਗਿਕ ਖੇਤਰ (ਐੱਸਬੀਆਈਏ), ਮਹਾਰਾਸ਼ਟਰ

3. ਏਕੀਕ੍ਰਿਤ ਉਦਯੋਗਿਕ ਟਾਊਨਸ਼ਿਪ - ਗ੍ਰੇਟਰ ਨੋਇਡਾ (ਆਈਆਈਟੀ -ਜੀਐੱਨ), ਉੱਤਰ ਪ੍ਰਦੇਸ਼

4. ਏਕੀਕ੍ਰਿਤ ਉਦਯੋਗਿਕ ਟਾਊਨਸ਼ਿਪ - ਵਿਕਰਮ ਉਦਯੋਗਪੁਰੀ (ਆਈਆਈਟੀ -ਵੀਯੂਐੱਲ), ਮੱਧ ਪ੍ਰਦੇਸ਼

5. ਇੰਟੀਗ੍ਰੇਟਿਡ ਮਲਟੀ -ਮਾਡਲ ਲੌਜਿਸਟਿਕਸ ਹੱਬ - ਨੰਗਲ ਚੌਧਰੀ, ਹਰਿਆਣਾ

ਲਾਗੂ ਕਰਨ ਅਧੀਨ

6. ਮਲਟੀ ਮਾਡਲ ਲੌਜਿਸਟਿਕਸ ਹੱਬ ਅਤੇ ਮਲਟੀ ਮਾਡਲ ਟ੍ਰਾਂਸਪੋਰਟ ਹੱਬ , ਉੱਤਰ ਪ੍ਰਦੇਸ਼

ਪ੍ਰੋਜੈਕਟ 30/12/2020 ਨੂੰ ਮਨਜ਼ੂਰ ਕੀਤਾ ਗਿਆ ਹੈ

7. ਦਿਘੀ ਬੰਦਰਗਾਹ ਉਦਯੋਗਿਕ ਖੇਤਰ, ਮਹਾਰਾਸ਼ਟਰ

8. ਮਲਟੀ ਮਾਡਲ ਲੌਜਿਸਟਿਕ ਪਾਰਕ, ਸਾਨੰਦ, ਗੁਜਰਾਤ

9. ਜੋਧਪੁਰ ਪਾਲੀ ਮਾਰਵਾੜ ਉਦਯੋਗਿਕ ਖੇਤਰ, ਰਾਜਸਥਾਨ

10. ਖੁਸ਼ਖੇੜਾ ਭਿਵਾੜੀ ਨੀਮਰਾਨਾ ਉਦਯੋਗਿਕ ਖੇਤਰ, ਰਾਜਸਥਾਨ

ਪ੍ਰੋਜੈਕਟ ਵਿਕਾਸ ਗਤੀਵਿਧੀਆਂ ਚੱਲ ਰਹੀਆਂ ਹਨ

2

ਸੀਬੀਆਈਸੀ: ਚੇਨਈ ਬੰਗਲੁਰੂ ਉਦਯੋਗਿਕ ਗਲਿਆਰਾ

3

1. ਕ੍ਰਿਸ਼ਨਾਪਟਨਮ ਉਦਯੋਗਿਕ ਖੇਤਰ, ਆਂਧਰ ਪ੍ਰਦੇਸ਼

2. ਤੁਮਕੁਰ ਉਦਯੋਗਿਕ ਖੇਤਰ, ਕਰਨਾਟਕ

ਪ੍ਰੋਜੈਕਟ 30/12/2020 ਨੂੰ ਮਨਜ਼ੂਰ ਕੀਤਾ ਗਿਆ ਹੈ

3. ਪੋਨੇਰੀ ਉਦਯੋਗਿਕ ਖੇਤਰ, ਤਾਮਿਲਨਾਡੂ

ਪ੍ਰੋਜੈਕਟ ਵਿਕਾਸ ਗਤੀਵਿਧੀਆਂ ਚੱਲ ਰਹੀਆਂ ਹਨ

3

ਕੋਇੰਬਟੂਰ ਰਾਹੀਂ ਸੀਬੀਆਈਸੀ ਦਾ ਕੋਚੀ ਤੱਕ ਵਿਸਤਾਰ

2

  1. ਪਲੱਕੜ ਉਦਯੋਗਿਕ ਖੇਤਰ, ਕੇਰਲ
  2. ਧਰਮਪੁਰੀ, ਤਾਮਿਲਨਾਡੂ

4

ਏਕੇਆਈਸੀ : ਅੰਮ੍ਰਿਤਸਰ ਕੋਲਕਾਤਾ ਉਦਯੋਗਿਕ ਗਲਿਆਰਾ

7

1. ਰਘੂਨਾਥਪੁਰ ਉਦਯੋਗਿਕ ਪਾਰਕ, ਪੱਛਮੀ ਬੰਗਾਲ

2. ਹਿਸਾਰ ਏਕੀਕ੍ਰਿਤ ਨਿਰਮਾਣ ਕਲੱਸਟਰ ਆਈਐੱਮਸੀ, ਹਰਿਆਣਾ

3. ਪ੍ਰਾਗ ਖੁਰਪੀਆ ਇੰਟੀਗ੍ਰੇਟਡ ਮੈਨੂਫੈਕਚਰਿੰਗ ਕਲੱਸਟਰ ਆਈਐੱਮਸੀ, ਉਤਰਾਖੰਡ

4. ਰਾਜਪੁਰਾ ਪਟਿਆਲਾ ਆਈਐੱਮਸੀ, ਪੰਜਾਬ

5. ਆਗਰਾ, ਉੱਤਰ ਪ੍ਰਦੇਸ਼

6. ਗਯਾ, ਬਿਹਾਰ ਵਿਖੇ ਆਈਐੱਮਸੀ

7. ਝਾਰਖੰਡ ਵਿਖੇ ਆਈਐੱਮਸੀ

ਪ੍ਰੋਜੈਕਟ ਵਿਕਾਸ ਗਤੀਵਿਧੀਆਂ ਅਜੇ ਸ਼ੁਰੂ ਨਹੀਂ ਹੋਈਆਂ

5

ਐੱਚਐੱਨਆਈਸੀ: ਹੈਦਰਾਬਾਦ ਨਾਗਪੁਰ ਉਦਯੋਗਿਕ ਗਲਿਆਰਾ

1

ਜ਼ਹੀਰਾਬਾਦ ਫੇਜ਼ 1, ਤੇਲੰਗਾਨਾ

ਪ੍ਰੋਜੈਕਟ ਵਿਕਾਸ ਗਤੀਵਿਧੀਆਂ ਚੱਲ ਰਹੀਆਂ ਹਨ

6

ਐੱਚਡਬਲਿਊਆਈਸੀ: ਹੈਦਰਾਬਾਦ ਵਾਰੰਗਲ ਉਦਯੋਗਿਕ ਗਲਿਆਰਾ

1

ਹੈਦਰਾਬਾਦ, ਫੇਜ਼ 1, ਤੇਲੰਗਾਨਾ

7

ਐਚਬੀਆਈਸੀ: ਹੈਦਰਾਬਾਦ ਬੈਂਗਲੁਰੂ ਉਦਯੋਗਿਕ ਗਲਿਆਰਾ

1

ਓਰਵਾਕਲ ਉਦਯੋਗਿਕ ਖੇਤਰ, ਆਂਧਰ ਪ੍ਰਦੇਸ਼

8

ਬੀਐੱਮਆਈਸੀ: ਬੰਗਲੌਰ ਮੁੰਬਈ ਉਦਯੋਗਿਕ ਗਲਿਆਰਾ

2

1. ਧਾਰਵਾੜ ਨੋਦੇ, ਕਰਨਾਟਕ

2. ਸਤਾਰਾ ਨੋਦੇ, ਮਹਾਰਾਸ਼ਟਰ

9

ਵੀਸੀਆਈਸੀ: ਵਿਜ਼ਾਗ ਚੇਨਈ ਉਦਯੋਗਿਕ ਗਲਿਆਰਾ

3

1. ਕੋਪਰਥੀ ਉਦਯੋਗਿਕ ਖੇਤਰ, ਆਂਧਰ ਪ੍ਰਦੇਸ਼

2. ਵਿਸ਼ਾਖਾਪਟਨਮ ਉਦਯੋਗਿਕ ਖੇਤਰ, ਆਂਧਰ ਪ੍ਰਦੇਸ਼

3. ਚਿਤੂਰ ਉਦਯੋਗਿਕ ਖੇਤਰ, ਆਂਧਰ ਪ੍ਰਦੇਸ਼

ਪ੍ਰੋਜੈਕਟ ਵਿਕਾਸ ਗਤੀਵਿਧੀਆਂ ਚੱਲ ਰਹੀਆਂ ਹਨ

10

ਓਈਸੀ: ਉੜੀਸਾ ਆਰਥਿਕ ਗਲਿਆਰਾ

1

  1. ਪਰਾਦੀਪ-ਕੇਂਦਰਪਾਰਾ-ਧਾਮਰਾ-ਸੁਬਰਨਰੇਖਾ, ਉੜੀਸਾ
  2. ਗੋਪਾਲਪੁਰ-ਭੁਵਨੇਸ਼ਵਰ-ਕਲਿੰਗਨਗਰ, ਉੜੀਸਾ

11

ਡੀਐੱਨਆਈਸੀ: ਦਿੱਲੀ ਨਾਗਪੁਰ ਉਦਯੋਗਿਕ ਗਲਿਆਰਾ

1

ਸੰਕਲਪ ਅਧੀਨ

 

ਤਾਮਿਲਨਾਡੂ ਸਰਕਾਰ ਨੇ ਜਨਵਰੀ, 2021 ਵਿੱਚ ਐੱਨਆਈਸੀਪੀ ਦੇ ਅਧੀਨ ਚੇਨਈ ਕੰਨਿਆਕੁਮਾਰੀ ਉਦਯੋਗਿਕ ਗਲਿਆਰੇ (ਸੀਕੇਆਈਸੀ) ਨੂੰ ਫੰਡ ਸਹਾਇਤਾ ਲਈ ਇੱਕ ਪ੍ਰਸਤਾਵ ਪੇਸ਼ ਕੀਤਾ। ਉਨ੍ਹਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਸੀਕੇਆਈਸੀ ਨੂੰ ਉਦਯੋਗਿਕ ਗਲਿਆਰੇ ਦੇ ਢਾਂਚੇ ਦੇ ਅਧੀਨ ਸ਼ਾਮਲ ਕਰਨ ਲਈ ਵਿਸਥਾਰਤ ਪ੍ਰਸਤਾਵ (ਵਿਆਪਕ ਵਿਕਾਸ ਯੋਜਨਾ/ਵਿਵਹਾਰਕਤਾ ਰਿਪੋਰਟ) ਜਮੀਨ ਦੀ ਉਪਲਬਧਤਾ ਦੀ ਵਿਸਥਾਰਤ ਜਾਣਕਾਰੀ ਦੇ ਨਾਲ ਪੇਸ਼ ਕੀਤਾ ਜਾਵੇ। ਇਸ ਲਈ, ਇਸ ਗਲਿਆਰੇ ਲਈ ਅਜੇ ਤੱਕ ਕੋਈ ਰਕਮ ਨਿਰਧਾਰਤ ਨਹੀਂ ਕੀਤੀ ਗਈ ਹੈ। ਉਦਯੋਗਿਕ ਗਲਿਆਰਿਆਂ ਦੇ ਵਿਕਾਸ ਦਾ ਉਦੇਸ਼ ਉਦਯੋਗਾਂ ਲਈ ਪਲਾਟ ਪੱਧਰ 'ਤੇ ਪਲੱਗ ਐਂਡ ਪਲੇਅ ਬੁਨਿਆਦੀ ਢਾਂਚਾ ਮੁਹੱਈਆ ਕਰਵਾ ਕੇ ਉਦਯੋਗਿਕ ਉਤਪਾਦਨ ਦਾ ਵਿਸਥਾਰ ਕਰਨਾ, ਰੋਜ਼ਗਾਰ ਦੇ ਮੌਕੇ ਵਧਾਉਣਾ, ਨਵੇਂ ਅਤੇ ਵਧ ਰਹੇ ਕਰਮਚਾਰੀਆਂ ਲਈ ਬਿਹਤਰ ਜੀਵਨ ਅਤੇ ਸਮਾਜਿਕ ਸਹੂਲਤਾਂ ਪ੍ਰਦਾਨ ਕਰਨਾ ਹੈ।

ਇਹ ਜਾਣਕਾਰੀ ਵਣਜ ਅਤੇ ਉਦਯੋਗ ਰਾਜ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*******

ਡੀਜੇਐੱਨ/ਐੱਮਐੱਸ



(Release ID: 1742480) Visitor Counter : 269


Read this release in: English , Urdu , Marathi