ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਏਵੀਏਸ਼ਨ ਖੇਤਰ ਦੀ ਮੁੜ ਸੁਰਜੀਤੀ

Posted On: 04 AUG 2021 3:41PM by PIB Chandigarh
  • , ਹਵਾਈ ਅੱਡੇ ਅਤੇ ਸੰਬੰਧਿਤ ਸੇਵਾਵਾਂ ਸਮੇਤ ਏਵੀਏਸ਼ਨ ਖੇਤਰ ਕੋਵਿਡ 19 ਮਹਾਮਾਰੀ ਕਾਰਨ ਮਾਲੀ ਦਬਾਅ ਹੇਠ ਆਇਆ ਹੈ ਇਸ ਸਮੇਂ ਦੌਰਾਨ ਸ਼ਹਿਰੀ ਹਵਾਬਾਜ਼ੀ ਖੇਤਰ ਨੂੰ ਮੁੜ ਸੁਰਜੀਤ ਕਰਨ ਲਈ ਸਰਕਾਰ ਦੁਆਰਾ ਚੁੱਕੇ ਗਏ ਮੁੱਖ ਕਦਮਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ -
    1. ਵੱਖ ਵੱਖ ਨੀਤੀ ਉਪਾਵਾਂ ਰਾਹੀਂ ਏਅਰਲਾਈਨਜ਼ ਨੂੰ ਸਹਾਇਤਾ ਮੁਹੱਈਆ ਕਰਨਾ
    2. ਏਅਰਪੋਰਟਸ ਅਥਾਰਟੀ ਆਫ ਇੰਡੀਆ ਅਤੇ ਨਿਜੀ ਆਪ੍ਰੇਟਰਾਂ ਰਾਹੀਂ ਹਵਾਈ ਅੱਡਾ ਬੁਨਿਆਦੀ ਢਾਂਚਾ ਮੁਹੱਈਆ ਕਰਨਾ
    3. ਪੀ ਪੀ ਪੀ ਰੂਟ ਰਾਹੀਂ ਮੌਜੂਦਾ ਤੇ ਨਵੇਂ ਹਵਾਈ ਅੱਡਿਆਂ ਵਿੱਚ ਨਿਜੀ ਨਿਵੇਸ਼ ਨੂੰ ਉਤਸ਼ਾਹਿਤ ਕਰਨਾ
    4. ਪ੍ਰਭਾਵੀ ਏਅਰ ਨੇਵੀਗੇਸ਼ਨ ਪ੍ਰਣਾਲੀ ਮੁਹੱਈਆ ਕਰਨਾ
    5. ਏਅਰ ਬਬਲ ਪ੍ਰਬੰਧਾਂ ਰਾਹੀਂ ਅੰਤਰਰਾਸ਼ਟਰੀ ਖੇਤਰ ਵਿੱਚ ਆਪਣੇ ਕੈਰੀਅਰਜ਼ ਲਈ ਵਾਜਿਬ ਤੇ ਬਰਾਬਰੀ ਵਿਹਾਰ ਯਕੀਨੀ ਬਣਾਉਣ ਲਈ ਯਤਨ ਕਰਨੇ
    6. ਘਰੇਲੂ ਰੱਖਰਖਾਵ, ਮੁਰੰਮਤ ਅਤੇ ਓਵਰਹਾਲ ਸੇਵਾਵਾਂ ਲਈ ਵਸਤੂ ਤੇ ਸੇਵਾਵਾਂ ਟੈਕਸ (ਜੀ ਐੱਸ ਟੀ) ਦਰ ਨੂੰ 18% ਤੋਂ ਘਟਾ ਕੇ 5% ਕਰਨਾ
    7. ਇੱਕ ਅਨੁਕੂਲ ਏਅਰ ਕ੍ਰਾਫਟ ਲਿਜ਼ੀਂਗ ਅਤੇ ਫਾਇਨਾਂਸਿੰਗ ਮਾਹੌਲ ਤਿਆਰ ਕਰਨਾ
    8. ਪ੍ਰਭਾਵਸ਼ਾਲੀ ਏਅਰ ਸਪੇਸ ਪ੍ਰਬੰਧਨ , ਛੋਟੇ ਰੂਟ ਅਤੇ ਘੱਟ ਤੇਲ ਖ਼ਪਤ ਲਈ ਭਾਰਤੀ ਹਵਾਈ ਸੈਨਾ ਨਾਲ ਤਾਲਮੇਲ ਕਰਕੇ ਭਾਰਤੀ ਏਅਰ ਸਪੇਸ ਦੀ ਰੂਟ ਤਰਕਸੰਗਤੀ ਕਰਨਾ।
    9. ਮੁੱਦਿਆਂ ਦੇ ਹੱਲ ਲਈ ਭਾਗੀਦਾਰਾਂ ਨਾਲ ਤਾਲਮੇਲ
    ਇਹਨਾਂ ਉਪਾਵਾਂ ਦੇ ਮੁੱਖ ਨਤੀਜਿਆਂ ਸਦਕਾ ਮਹਾਮਾਰੀ ਦੇ ਬਾਵਜੂਦ ਘਰੇਲੂ ਸੰਚਾਲਨ ਕੋਵਿਡ ਤੋਂ ਪਹਿਲਾਂ ਵਾਲੇ ਪੱਧਰ ਦੇ 50% ਤੇ ਪਹੁੰਚ ਗਏ ਹਨ ਢੋਆ ਢੁਆਈ ਉਡਾਣਾਂ ਦੀ ਗਿਣਤੀ ਵੀ 27 ਤੋਂ ਵੱਧ ਕੇ 28 ਹੋ ਗਈ ਹੈ
    ਇਹ ਜਾਣਕਾਰੀ ਜਨਰਲ (ਰਿਟਾ.) ਡਾਕਟਰ ਵੀ ਕੇ ਸਿੰਘ ਰਾਜ ਮੰਤਰੀ ਸ਼ਹਿਰੀ ਹਵਾਬਾਜ਼ੀ ਨੇ ਅੱਜ ਰਾਜ ਸਭਾ ਵਿੱਚ ਸ਼੍ਰੀ ਐੱਮ ਵੀ ਸ਼ਰਿਅਮਜ਼ ਕੁਮਾਰ ਨੂੰ ਲਿਖਤੀ ਰੂਪ ਵਿੱਚ ਦਿੱਤੀ ਹੈ

     

 

********

ਆਰ ਕੇ ਜੇ / ਐੱਮ


(Release ID: 1742391) ਵਿਜ਼ੀਟਰ ਕਾਊਂਟਰ : 165
Read this release in: English , Urdu