ਆਯੂਸ਼

ਆਯੁਸ਼ ਤਹਿਤ ਕੋਵਿਡ 19 ਨਾਲ ਸੰਬੰਧਿਤ ਦਵਾਈਆਂ ਨੂੰ ਮਨਜ਼ੂਰੀ

Posted On: 03 AUG 2021 5:04PM by PIB Chandigarh

ਭਾਰਤ ਸਰਕਾਰ ਨੇ "ਕੋਵਿਡ 19 ਪ੍ਰਬੰਧਨ ਲਈ ਆਯੁਰਵੇਦ ਤੇ ਯੋਗ ਤੇ ਅਧਾਰਿਤ ਕੌਮੀ ਕਲੀਨਿਕਲ ਪ੍ਰਬੰਧਨ ਪ੍ਰੋਟੋਕੋਲ" ਜਾਰੀ ਕੀਤਾ ਹੈ । ਇਹ ਪ੍ਰੋਟੋਕੋਲ ਕੌਮੀ ਟਾਸਕ ਫੋਰਸ ਨੇ ਵੱਖ ਵੱਖ ਮਾਹਰ ਕਮੇਟੀਆਂ ਨਾਲ ਸਹਿਮਤੀ ਤੋਂ ਬਾਅਦ ਤਿਆਰ ਕੀਤਾ ਹੈ ।
ਆਯੁਸ਼ ਮੰਤਰਾਲੇ ਨੇ ਇੱਕ ਅੰਤਰ ਅਨੁਸ਼ਾਸਨੀ ਆਯੁਸ਼ ਖੋਜ ਤੇ ਵਿਕਾਸ ਟਾਸਕ ਫੋਰਸ ਗਠਨ ਕੀਤੀ ਹੈ । ਇਸ ਵਿੱਚ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈ ਸੀ ਐੱਮ ਆਰ) , ਕੌਂਸਲ ਆਫ ਸੈਂਟੇਫਿਕ ਐਂਡ ਇੰਡਸਟ੍ਰੀਅਲ ਰਿਸਰਚ , ਬਾਇਓ ਟੈਕਨਾਲੋਜੀ ਵਿਭਾਗ , ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸੇਸ (ਏ ਆਈ ਆਈ ਐੱਮ ਐੱਸ) ਅਤੇ ਆਯੁਸ਼ ਸੰਸਥਾਵਾਂ ਦੇ ਪ੍ਰਤੀਨਿੱਧ ਹਨ । ਅੰਤਰ ਅਨੁਸ਼ਾਸਨੀ ਆਯੁਸ਼ ਖੋਜ ਤੇ ਵਿਕਾਸ ਟਾਸਕ ਫੋਰਸ ਨੇ ਪ੍ਰੋਫਲੈਕਟਿਕ ਅਧਿਅਨ ਅਤੇ ਕੋਵਿਡ 19 ਦੇ ਪੋਜ਼ੀਟਿਵ ਕੇਸਾਂ ਵਿੱਚ ਐਡ ਆਨ ਦਖਲਾਂ ਲਈ 4 ਵੱਖ ਵੱਖ ਦਖਲਾਂ — ਅਸ਼ਵਗੰਧਾ , ਜਸ਼ਤੀਮਧੂ , ਗੁਡੂਚੀ ਪਲੱਸ ਪਿਪਾਲੀ ਅਤੇ ਇੱਕ ਪੋਲੀਹਰਬਲ ਫਾਰਮੁਲੇਸ਼ਨ (ਆਯੁਸ਼ 64) ਲਈ ਕਲੀਨਿਕਲ ਖੋਜ ਪ੍ਰੋਟੋਕੋਲ ਬਣਾਇਆ ਅਤੇ ਡਿਜ਼ਾਈਨ ਕੀਤਾ ਹੈ ।
ਆਯੁਸ਼ 64 ਅਤੇ ਕਾਬਾਸੁਰ ਕੁਡੀਨੀਰ ਨੂੰ ਕੋਵਿਡ 19 ਇਲਾਜ ਲਈ ਪਛਾਣਿਆ ਗਿਆ ਹੈ । ਕਲੀਨਿਕਲ ਤਜ਼ਰਬਿਆਂ ਦੇ ਖੋਜ ਨਤੀਜਿਆਂ ਨੇ ਆਯੁਸ਼ 64 ਅਸਿੰਪਟੋਮੈਟਿਕ ਅਤੇ ਮਾਈਲਡ ਕੇਸਾਂ ਵਿੱਚ ਸਟੈਂਡ ਅਲੋਨ ਵਜੋਂ ਅਤੇ ਸਟੈਂਡਰਡ ਕੇਅਰ ਦੇ ਨਾਲ ਕੋਵਿਡ 19 ਦੇ ਮਾਡਰੇਟ ਅਤੇ ਮਾਈਲਡ ਪ੍ਰਬੰਧਨ ਵਜੋਂ ਪ੍ਰਭਾਵਸ਼ਾਲੀ ਸਾਬਤ ਹੋਈ ਹੈ । ਇਹ ਦੇਖਿਆ ਗਿਆ ਹੈ ਕਿ ਆਯੁਸ਼ 64 ਨੂੰ ਸਟੈਂਡਰਡ ਕੇਅਰ ਨਾਲ ਇਲਾਜ ਲਈ ਵਰਤਣ ਦੇ ਨਤੀਜਿਆਂ ਨੇ ਕਲੀਨਿਕਲ ਰਿਕਵਰੀ ਵਿੱਚ ਮਹੱਤਵਪੂਰਨ ਸੁਧਾਰ ਦਿਖਾਇਆ ਹੈ । ਆਯੁਸ਼ 64, ਜਿਸ ਨੂੰ ਵੱਖ ਵੱਖ ਕਮੇਟੀਆਂ ਦੀ ਸਹਿਮਤੀ ਨਾਲ ਕੌਮੀ ਟਾਸਕ ਫੋਰਸ ਵੱਲੋਂ ਤਿਆਰ ਕੀਤੇ "ਕੋਵਿਡ 19 ਪ੍ਰਬੰਧਨ ਲਈ ਆਯੁਰਵੇਦ ਤੇ ਯੋਗ ਤੇ ਅਧਾਰਿਤ ਕੌਮੀ ਕਲੀਨਿਕਲ ਪ੍ਰਬੰਧਨ ਪ੍ਰੋਟੋਕੋਲ" ਵਿੱਚ ਸਿਫਾਰਸ਼ ਕੀਤੀ ਗਈ ਹੈ । ਇਸ ਤੋਂ ਅੱਗੇ ਕਾਬਾਸੁਰ ਕੁਡੀਨੀਰ ਇੱਕ ਸਿੱਧ ਦਵਾਈ ਆਯੁਸ਼ ਮੰਤਰਾਲੇ ਤਹਿਤ ਸੈਂਟਰਲ ਕੌਂਸਲ ਫਾਰ ਰਿਸਰਚ ਇੰਨ ਸਿੱਧਾ ਦੁਆਰਾ ਕੋਵਿਡ 19 ਦੇ ਮਰੀਜ਼ਾਂ ਤੇ ਅਸਰ ਬਾਰੇ ਅਧਿਅਨ ਲਈ ਕਲੀਨਿਕਲ ਟ੍ਰਾਇਲ ਵੀ ਕੀਤੇ ਗਏ ਹਨ ਅਤੇ ਮਾਈਲਡ ਤੋਂ ਮੋਡਰੇਟ ਕੋਵਿਡ 19 ਲਾਗ ਲਈ ਲਾਹੇਵੰਦ ਪਾਈ ਗਈ ਹੈ ।
ਆਯੁਸ਼ ਦਵਾਈ ਪ੍ਰਣਾਲੀਆਂ ਤੋਂ ਵੱਧ ਤੋਂ ਵੱਧ ਫਾਇਦਾ ਮੁਹੱਈਆ ਕਰਨ ਲਈ ਦੇਸ਼ ਭਰ ਵਿੱਚ ਆਯੁਸ਼ ਮੰਤਰਾਲੇ ਤਹਿਤ ਕੌਮੀ ਸੰਸਥਾਵਾਂ ਅਤੇ ਖੋਜ ਕੌਂਸਲਾਂ ਰਾਹੀਂ ਆਯੁਸ਼ 64 ਅਤੇ ਕਾਬਾਸੁਰ ਕੁਡੀਨੀਰ ਦੀ ਵੰਡ ਲਈ ਕੌਮੀ ਪੱਧਰ ਤੇ ਮੁਹਿੰਮ ਚਲਾਈ ਗਈ ਹੈ ।
ਮੰਤਰਾਲੇ ਨੇ ਸਾਰੇ ਸੂਬਾ ਆਯੁਸ਼ ਲਾਇਸੈਂਸਿੰਗ ਅਥਾਰਟੀਆਂ , ਡਰੱਗ ਕੰਟਰੋਲਰਾਂ ਅਤੇ ਮਾਹਰ ਕਮੇਟੀਆਂ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਲੱਛਣਾਂ ਦੇ ਪ੍ਰਬੰਧਨ ਵਿੱਚ ਦਖਲਾਂ ਦੇ ਰੂਪ ਵਿੱਚ ਫਿਰ ਤੋਂ ਪੇਸ਼ ਕਰਨ ਲਈ ਆਯੁਸ਼ 64 ਦੇ ਨਵੇਂ ਸੰਕੇਤ ਸ਼ਾਮਲ ਕੀਤੇ ਜਾਣ, ਮੌਜੂਦਾ ਸੰਕੇਤਾਂ ਤੋਂ ਇਲਾਵਾ ਹਲਕੇ ਤੋਂ ਦਰਮਿਆਨੇ ਕੋਵਿਡ 19 ਅਤੇ ਆਯੁਸ਼ 64 ਦਵਾਈਆਂ ਦੇ ਨਿਰਮਾਣ ਲਈ ਅਜਿਹੀਆਂ ਅਰਜ਼ੀਆਂ ਦੇ ਲਾਇਸੈਂਸ / ਪ੍ਰਵਾਨਗੀ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਡਰੱਗਸ ਅਤੇ ਕੋਸਮੈਟਿਕਸ ਨਿਯਮਾਂ ਤੇ ਨਿਰਧਾਰਿਤ ਮਾਪਦੰਡ ਅਤੇ ਸੰਬੰਧਿਤ ਪ੍ਰਬੰਧ ਮੁਹੱਈਆ ਕਰਵਾਉਣ । ਹੁਣ ਤੱਕ 11 ਰਾਜਾਂ ਦੀਆਂ 37 ਨਿਰਮਾਣ ਇਕਾਈਆਂ ਨੂੰ ਰਾਸ਼ਟਰੀ ਖੋਜ ਵਿਕਾਸ ਨਿਗਮ ਐੱਨ ਆਰ ਡੀ ਸੀ ਦੁਆਰਾ ਸੀ ਸੀ ਆਰ ਏ ਐੱਸ ਦੁਆਰਾ ਆਯੁਸ਼ 64 ਤਕਨਾਲੋਜੀ ਦਾ ਤਬਾਦਲਾ ਕੀਤਾ ਗਿਆ ਹੈ ।
ਆਯੁਸ਼ ਮੰਤਰਾਲੇ ਨੇ ਇੱਕ ਅੰਤਰ ਅਨੂਸ਼ਾਸਨੀ ਤਕਨੀਕੀ ਸਮੀਖਿਆ ਕਮੇਟੀ ਦਾ ਗਠਨ ਕੀਤਾ ਹੈ , ਜੋ ਪੇਟੈਂਟ ਅਤੇ ਮਲਕੀਅਤ (ਪੀ ਅਤੇ ਪੀ) ਏ ਐੱਸ ਯੂ , ਅਤੇ ਐੱਚ ਦਵਾਈਆਂ / ਕਲਾਸੀਕਲ ਏ ਐੱਸ ਯੂ ਅਤੇ ਐੱਚ ਦਵਾਈਆਂ ਦੇ ਨਾਲ ਕੋਵਿਡ ਲਈ ਏ ਐੱਸ ਯੂ ਅਤੇ ਐੱਚ ਦਵਾਈਆਂ ਅਤੇ ਨਵੇਂ ਸੰਕੇਤਾਂ ਦੇ ਮੁੜ ਪ੍ਰਸਤਾਵ ਲਈ ਪੀ ਅਤੇ ਪੀ ਲਾਇਸੈਂਸ ਸੂਬਾ ਲਾਇਸੈਂਸ ਅਥਾਰਟੀਆਂ ਅਤੇ ਵਿਅਕਤੀਆਂ ਦੇ ਹਵਾਲੇ ਨਾਲ ਆਯੁਸ਼ ਮੰਤਰਾਲੇ ਦੀ ਡਰੱਗ ਨੀਤੀ ਵਿਭਾਗ ਦੁਆਰਾ ਭੇਜੇ ਗਏ ਹਨ , ਜਿਹਨਾਂ ਦਾ ਕੋਵਿਡ 19 ਲਈ ਅਧਿਅਨ ਕੀਤਾ ਜਾਵੇਗਾ । ਹੁਣ ਤੱਕ ਹੇਠ ਲਿਖੀਆਂ ਅਰਜ਼ੀਆਂ ਆਈ ਟੀ ਆਰ ਸੀ ਵਿੱਚ ਮਨਜ਼ੂਰ ਕੀਤੀਆਂ ਗਈਆਂ ਹਨ , ਜੋ ਕੋਵਿਡ 19 ਦੇ ਦਾਅਵਿਆਂ ਲਈ ਹੈ ।
1.   ਉੱਤਰਾਖੰਡ ਦੀ ਪਤੰਜਲੀ ਖੋਜ ਫਾਊਂਡੇਸ਼ਨ ਟਰਸਟ ਹਰਿਦੁਆਰ ਨੇ ਦਿਵਿਆ ਕੋਰੋਨਿਲ ਗੋਲੀ ਠੀਕ ਹੋਣ ਦੇ ਦਾਅਵੇ ਤੋਂ ਬਗੈਰ ਕੋਵਿਡ 19 ਦੇ ਪ੍ਰਬੰਧਨ ਲਈ ਸਹਾਇਤਾ ਉਪਾਅ ਵਜੋਂ ਸਿਫਾਰਸ਼ ਕੀਤੀ ਹੈ ।
2.   ਐੱਮ / ਐੱਸ ਅਪੈਕਸ ਲੈਬਾਰਟਰੀਜ਼ ਪ੍ਰਾਈਵੇਟ ਲਿਮਟਿਡ ਤਾਮਿਲਨਾਡੂ ਨੇ ਕਲੈਵੀਰਾ ਗੋਲੀ ਕੋਵਿਡ 19 ਦੇ ਹਲਕੇ ਤੋਂ ਦਰਮਿਆਨੀ ਹਾਲਤ ਲਈ ਸਹਿਯੋਗ ਉਪਾਅ ਵਜੋਂ ਸਿਫਾਰਸ਼ ਕੀਤੀ ਹੈ ।
3.   ਬੰਗਲੌਰ ਦੇ ਸ਼੍ਰੀ ਸ਼੍ਰੀ ਤਤਵਾ , ਸ਼੍ਰੀਵੇਦਾ ਸਤਵਾ ਪ੍ਰਾਈਵੇਟ ਲਿਮਟਿਡ ਨੇ ਕਾਬਾਸੁਰਾ ਕੁਡੀਨੀਰ ਦੀ ਕੋਵਿਡ 19 ਦੇ ਹਲਕੇ ਤੋਂ ਦਰਮਿਆਨੇ ਲੱਛਣਾਂ ਨੂੰ ਰੋਕਣ ਲਈ ਸਿਫਾਰਸ਼ ਕੀਤੀ ਹੈ ।
ਕੋਵਿਡ 19 ਮਹਾਮਾਰੀ ਦੇ ਸੰਦਰਭ ਵਿੱਚ ਆਯੁਸ਼ 64 ਦਵਾਈ ਸਮੇਤ ਦਵਾਈਆਂ ਦੀ ਖਰੀਦ ਲਈ ਕੌਮੀ ਆਯੁਸ਼ ਮਿਸ਼ਨ ਫੰਡਾਂ ਦੀ ਵਰਤੋਂ ਸੰਬੰਧੀ ਸੂਬਾ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਤੋਂ ਪ੍ਰਾਪਤ ਹੋਈਆਂ ਬੇਨਤੀਆਂ ਅਨੁਸਾਰ ਆਯੁਸ਼ ਮੰਤਰਾਲੇ ਨੇ ਅੱਜ ਦੀ ਤਰੀਕ ਤੱਕ 2,271.551 ਲੱਖ ਰੁਪਏ ਮਨਜ਼ੂਰ ਕੀਤੇ ਹਨ ।


ਇਹ ਜਾਣਕਾਰੀ ਆਯੁਸ਼ ਰਾਜ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ।

****************


ਐੱਸ ਕੇ


(Release ID: 1742081) Visitor Counter : 187


Read this release in: English , Telugu