ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ 19 ਦੌਰਾਨ ਡਿਊਟੀਆਂ ਵਿੱਚ ਲੱਗੇ ਸਿਹਤ ਸੰਭਾਲ ਕਾਮਿਆਂ ਦੁਆਰਾ ਦਿੱਤੀਆਂ ਗਈਆਂ ਸੇਵਾਵਾਂ ਨੂੰ ਮਾਨਤਾ ਦੇਣ ਲਈ ਪਹਿਲਕਦਮੀਆਂ

Posted On: 03 AUG 2021 3:23PM by PIB Chandigarh
  • ਤੇ ਪਰਿਵਾਰ ਭਲਾਈ ਮੰਤਰਾਲੇ ਨੇ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਹੈ ਕਿ ਕੋਵਿਡ 19 ਨਾਲ ਸੰਬੰਧਿਤ ਡਿਊਟੀਆਂ ਵਿੱਚ ਰੁੱਝੇ ਸਿਹਤ ਸੰਭਾਲ ਕਾਮਿਆਂ ਦੁਆਰਾ ਦਿੱਤੀਆਂ ਗਈਆਂ ਸੇਵਾਵਾਂ ਨੂੰ ਮਾਨਤਾ ਦੇਣ ਲਈ ਵੱਖ ਵੱਖ ਪਹਿਲਕਦਮੀਆਂ ਕਰਨ , ਇਹਨਾਂ ਵਿੱਚ ਹੇਠ ਲਿਖੀਆਂ ਸ਼ਾਮਲ ਹਨ :
    1. ਅਜਿਹੇ ਸਾਰੇ ਪੇਸ਼ੇਵਰਾਂ, ਜਿਹਨਾਂ ਨੇ ਘੱਟੋ ਘੱਟ 100 ਦਿਨ ਦੀ ਕੋਵਿਡ ਡਿਊਟੀ ਕੀਤੀ ਹੈ ਅਤੇ ਸਫਲਤਾਪੂਰਵਕ ਮੁਕੰਮਲ ਕੀਤੀ ਹੈ ਨੂੰ , ਭਾਰਤ ਸਰਕਾਰ ਦੁਆਰਾ ਪ੍ਰਧਾਨ ਮੰਤਰੀ ਡਿਸਟਿੰਗੂਇਸ਼ਡ ਕੋਵਿਡ ਨੈਸ਼ਨਲ ਸਰਵਿਸ ਸਨਮਾਨ ਦਿੱਤਾ ਜਾਵੇਗਾ
    2. ਸੂਬਿਆਂ / ਕੇਂਦਰ ਸ਼ਾਸਤ ਸਰਕਾਰਾਂ ਨੂੰ ਸਿਹਤ ਪੇਸ਼ੇਵਰਾਂ ਦੀਆਂ ਰੈਗੂਲਰ ਸਰਕਾਰੀ ਨਿਯੁਕਤੀਆਂ ਵਿੱਚ ਤਰਜੀਹ ਦੇਣੀ ਹੋਵੇਗੀ ਜੋ ਉਹ ਆਪਣੇ ਪਬਲਿਕ ਸਰਵਿਸ ਕਮਿਸ਼ਨ ਜਾਂ ਹੋਰ ਰਿਕਰੂਟਮੈਂਟ ਇਕਾਈਆਂ ਦੁਆਰਾ ਕਰਨਗੇ ਇਹ ਤਰਜੀਹ ਉਹਨਾਂ ਸਿਹਤ ਪੇਸ਼ੇਵਰਾਂ ਨੂੰ ਇਸ ਵਿਸ਼ੇਸ਼ ਸਕੀਮ ਤਹਿਤ ਮਿਲੇਗੀ , ਜਿਹਨਾਂ ਨੇ ਕੋਵਿਡ ਨਾਲ ਸੰਬੰਧਿਤ ਡਿਊਟੀ ਦੇ ਘੱਟੋ ਘੱਟ 100 ਦਿਨ ਮੁਕੰਮਲ ਕੀਤੇ ਹਨ
    3. ਸੂਬੇ / ਕੇਂਦਰ ਸ਼ਾਸਤ ਪ੍ਰਦੇਸ਼ ਐੱਨ ਐੱਚ ਨਿਯਮਾਂ ਅਨੁਸਾਰ ਵਿਲੱਖਣ ਕੋਵਿਡ ਸੇਵਾ ਲਈ ਯੋਗ ਆਨਰੇਰੀਅਨ ਦੇਣ ਤੇ ਵੀ ਵਿਚਾਰ ਕਰ ਸਕਦੇ ਹਨ
    ਭਾਰਤ ਸਰਕਾਰ ਨੇ ਅਕਾਦਮਿਕ ਸਾਲ 2020—21 ਲਈ ਕੇਂਦਰੀ ਪੂਲ ਦੀਆਂ ਐੱਮ ਬੀ ਬੀ ਸੀਟਾਂ ਦੇ ਵਿਰੁੱਧ ਵਿਦਿਆਰਥੀਆਂ ਦੀ ਚੋਣ ਅਤੇ ਨਾਮਜ਼ਦਗੀ ਕਰਨ ਲਈ "ਕੋਵਿਡ ਯੋਧਿਆਂ ਦੇ ਵਾਰਡਸ" ਨਾਂ ਦੀ ਨਵੀਂ ਸ਼੍ਰੇਣੀ ਸ਼ੁਰੂ ਕੀਤੀ ਹੈ ਸਾਲ 2020—21 ਦੇ ਅਕਾਦਮਿਕ ਸਾਲ ਲਈ ਇਸ ਸ਼੍ਰੇਣੀ ਤਹਿਤ ਪੰਜ ਕੇਂਦਰੀ ਪੂਲ ਐੱਮ ਬੀ ਬੀ ਐੱਸ ਸੀਟਾਂ ਰਾਖਵੀਆਂ ਰੱਖੀਆਂ ਗਈਆਂ ਸਨ ਐੱਮ ਬੀ ਬੀ ਐੱਸ ਸੀਟਾਂ ਕੇਂਦਰੀ ਪੂਲ ਐੱਮ ਬੀ ਬੀ ਐੱਸ ਸੀਟਾਂ ਲਈ ਉਹਨਾਂ ਉਮੀਦਵਾਰਾਂ ਨੂੰ ਅਲਾਟ ਕੀਤੀਆਂ ਗਈਆਂ ਸਨ , ਜੋ ਕੋਵਿਡ ਯੋਧਿਆਂ ਦੇ ਵਾਰਡਾਂ ਵਿੱਚੋਂ ਸਨ ਅਤੇ ਜਿਹਨਾਂ ਨੇ ਕੋਵਿਡ 19 ਕਾਰਨ ਜਾਨ ਗਵਾਈ ਜਾਂ ਕੋਵਿਡ 19 ਨਾਲ ਸੰਬੰਧਿਤ ਡਿਊਟੀ ਕਾਰਨ ਕਿਸੇ ਦੁਰਘਟਨਾ ਵਿੱਚ ਮਾਰੇ ਗਏ ਸਨ ਇਸ ਤੋਂ ਅੱਗੇ ਮਹਾਮਾਰੀ ਦੇ ਸਮੇਂ ਮਨੁੱਖੀ ਸਰੋਤਾਂ ਦੇ ਮਹੱਤਵ ਨੂੰ ਮਹਿਸੂਸ ਕਰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਸਿਹਤ ਸੰਭਾਲ ਕਾਮਿਆਂ ਦੀ ਰਿਸ਼ਟ ਪੁਸ਼ਟਤਾ ਨੂੰ ਸੁਧਾਰਨ ਲਈ ਕਈ ਕਦਮ ਚੁੱਕੇ ਹਨ ਇਸ ਸੰਬੰਧ ਵਿੱਚ ਕੀਤੀਆਂ ਗਈਆਂ ਕਾਰਵਾਈਆਂ ਵਿੱਚ ਕੁਝ ਹੇਠਾਂ ਦਿੱਤੇ ਸ਼ਾਮਲ ਹਨ :
    * 16 ਜਨਵਰੀ 2021 ਨੂੰ ਕੋਵਿਡ 19 ਟੀਕਾਕਰਨ ਪਹਿਲਕਦਮੀ ਨੂੰ ਲਾਂਚ ਕਰਨ ਵੇਲੇ ਸਿਹਤ ਸੰਭਾਲ ਕਾਮਿਆਂ ਦੀ ਪਹਿਲੇ ਤਰਜੀਹੀ ਗਰੁੱਪ ਵਜੋਂ ਸ਼ਨਾਖਤ ਕੀਤੀ ਗਈ ਸੀ ਸੂਬਾ ਸਰਕਾਰਾਂ / ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਸ਼ਾਸਨਾਂ ਨੂੰ ਬਾਰ ਬਾਰ ਜ਼ੋਰ ਦੇ ਕੇ ਕਿਹਾ ਗਿਆ ਹੈ ਕਿ ਉਹ ਕੋਵਿਡ ਨਾਲ ਸੰਬੰਧਿਤ ਕੰਮ ਵਿੱਚ ਰੁੱਝੇ ਮੈਡੀਕਲ ਪੇਸ਼ੇਵਰਾਂ ਦੇ ਯੋਗ ਟੀਕਾਕਰਣ ਨੂੰ ਯਕੀਨੀ ਬਣਾਉਣ
    * ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸੂਬਾ ਸਰਕਾਰਾਂ ਨੂੰ ਸਿਹਤ ਸੰਭਾਲ ਕਾਮਿਆਂ ਨੂੰ ਲਾਗ ਦੇ ਜੋਖਿਮ ਨੂੰ ਘੱਟ ਕਰਨ ਲਈ ਲਾਗ ਰੋਕ ਅਤੇ ਕੰਟਰੋਲ ਅਭਿਆਸਾਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ
    * ਮਨੁੱਖੀ ਸਰੋਤਾਂ ਦੀਆਂ ਸਮਰੱਥਾਵਾਂ ਦੀ ਉਸਾਰੀ, ਜਿਹਨਾਂ ਵਿੱਚ ਮੈਡੀਕਲ ਪ੍ਰਸੋਨਲ , ਨਾਨ ਮੈਡੀਕਲ ਪ੍ਰਸੋਨਲ ਅਤੇ ਪਹਿਲੀ ਕਤਾਰ ਦੇ ਕਾਮੇ ਸ਼ਾਮਲ ਹਨ, ਲਈ ਕੋਵਿਡ 19 ਪ੍ਰਬੰਧਨ ਲਈ "ਕੋਵਿਡ 19 ਦੇ ਮਨੁੱਖੀ ਸਰੋਤ ਪ੍ਰਬੰਧਨ ਲਈ ਐਡਵਾਇਜ਼ਰੀ" ਜਾਰੀ ਕੀਤੀ ਗਈ ਹੈ ਤਾਂ ਜੋ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਮਨੁੱਖੀ ਸਰੋਤਾਂ ਦੀ ਲਾਮਬੰਦੀ , ਉਹਨਾਂ ਦੀ ਭੂਮਿਕਾ ਅਸਾਈਨਮੈਂਟ ਅਤੇ ਕੋਵਿਡ 19 ਪ੍ਰਬੰਧਨ ਲਈ ਸਿਖਲਾਈ ਲੋੜਾਂ ਲਈ ਸੇਧ ਮੁਹੱਈਆ ਕੀਤੀ ਜਾ ਸਕੇ
    * ਮੈਡੀਕਲ ਅਤੇ ਗੈਰ ਮੈਡੀਕਲ ਪ੍ਰਸੋਨਲ ਲਈ ਲਾਗ ਨੂੰ ਰੋਕਣ ਅਤੇ ਕੰਟਰੋਲ ਕਰਨ , ਕਲੀਨਿਕਲ ਪ੍ਰਬੰਧਨ ਜਿਸ ਵਿੱਚ ਹਵਾਦਾਰੀ , ਲੋਜੀਸਟਿਕਸ ਸ਼ਾਮਲ ਹਨ ਲਈ ਸਿਖਲਾਈ ਸਰੋਤਾਂ ਨੂੰ ਲਗਾਤਾਰ ਅਪਡੇਟ ਕੀਤਾ ਜਾ ਰਿਹਾ ਹੈ ਅਤੇ ਇਹ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੀ ਸਾਈਟ ਤੇ ਉਪਲਬੱਧ ਹੈ
    * ਕੋਵਿਡ 19 ਦੇ ਮਰੀਜ਼ਾਂ ਦੇ ਪ੍ਰਬੰਧਨ , ਸੈਪਟਿਕ ਸ਼ਾਕ , ਹਵਾਦਾਰੀ ਰਣਨੀਤੀ , ਏਰੋ ਸੋਲ ਜਨਰੇਟਿੰਗ ਮੈਡੀਕਲ ਪ੍ਰਕਿਰਿਆ ਪ੍ਰਬੰਧਨ , ਲਾਗ ਅਤੇ ਰੋਕ ਕੰਟਰੋਲ ਅਭਿਆਸ , ਮਰੀਜ਼ਾਂ ਦੀ ਮਾਨਸਿਕ ਸੰਭਾਲ ਬਾਰੇ ਆਈ ਐੱਮ ਐੱਮ ਦੁਆਰਾ ਫਿਜੀਸ਼ੀਅਨਜ਼ ਅਤੇ ਨਰਸਿੰਗ ਪ੍ਰਸੋਨਲ ਲਈ ਆਨਲਾਈਨ ਸਿਖਲਾਈ ਅਤੇ ਵੈਬੀਨਾਰ ਕਰਵਾਏ ਗਏ ਹਨ
    * ਇਸ ਤੋਂ ਇਲਾਵਾ ਡੀ ਪੀ ਟੀ (https://igot.gov.in/igot). ਦੁਆਰਾ ਆਈ ਜੀ ਟੀ ਆਨਲਾਈਟ ਪਲੇਟਫਾਰਮ ਤੇ ਸਿਖਲਾਈ ਮੋਡਿਊਲ ਉਪਲਬੱਧ ਕਰਵਾਏ ਗਏ ਹਨ ਇਹਨਾਂ ਵਿੱਚ ਹੇਠ ਲਿਖੇ ਸ਼ਾਮਲ ਹਨ :
    ਕੋਵਿਡ 19 ਦੇ ਬੇਸਿਕਸ
    ਕੁਆਰੰਟੀਨ ਅਤੇ ਏਕਾਂਤਵਾਸ
    ਪੀ ਪੀ ਰਾਹੀਂ ਲਾਗ ਰੋਕਣਾ
    ਕੋਵਿਡ 19 ਮਰੀਜ਼ਾਂ ਦੀ ਮਾਨਸਿਕ ਸੰਭਾਲ
    ਲਾਗ ਕੰਟਰੋਲ ਅਤੇ ਰੋਕ
    ਲੈਬਾਰਟਰੀ ਨਮੂਨੇ ਇਕੱਠੇ ਕਰਨਾ ਅਤੇ ਟੈਸਟਿੰਗ
    ਕੋਵਿਡ 19 ਦਾ ਕਲੀਨਿਕਲ ਪ੍ਰਬੰਧਨ
    ਕੋਵਿਡ 19 ਆਈ ਸੀ ਯੂ ਕੇਅਰ ਹਵਾਦਾਰੀ ਪ੍ਰਬੰਧਨ
    * ਸਮਰੱਥਾ ਉਸਾਰੀ ਪਹਿਲਕਦਮੀਆਂ, ਐਕਟਿਵ ਕੇਸਾਂ ਦੀ ਭਾਲ ਅਤੇ ਟਰੈਕਿੰਗ ਲਈ ਵੱਡੀ ਪੱਧਰ ਦੇ ਕੰਟੇਨਮੈਂਟ ਸੰਚਾਲਨ ਚਲਾਏ ਗਏ ਹਨ ਇਹ ਸੰਚਾਲਨ ਸੂਬਾ ਨਿਗਰਾਨੀ ਅਧਿਕਾਰੀਆਂ , ਰੈਪਿਡ ਹੁੰਗਾਰਾ ਟੀਮਾਂ ਅਤੇ ਜ਼ਮੀਨੀ ਪੱਧਰ ਤੇ ਕਾਮਿਆਂ / ਵਲੰਟੀਅਰਾਂ ਜਿਹਨਾਂ ਦੀ ਨਿਗਰਾਨੀ ਗਤੀਵਿਧੀਆਂ ਲਈ ਸ਼ਨਾਖ਼ਤ ਕੀਤੀ ਗਈ ਸੀ , ਆਸ਼ਾਸ , ਆਂਗਣਵਾੜੀ ਕਾਮਿਆਂ , ਔਗਜ਼ੀਲਰੀ , ਨਰਸ , ਦਾਈਆਂ , ਰਾਸ਼ਟਰੀ ਸੇਵਾ ਸਕੀਮ , ਭਾਰਤੀ ਰੈੱਡ ਕਰਾਸ ਸੁਸਾਇਟੀ ਵਲੰਟੀਅਰਾਂ , ਨਹਿਰੂ ਯੁਵਕ ਕੇਂਦਰ ਵਲੰਟੀਅਰਾਂ , ਆਯੁਸ਼ ਵਿਦਿਆਰਥੀਆਂ ਅਤੇ ਨੈਸ਼ਨਲ ਕੈਡਿਟ ਕੋਰ ਦੀ ਸਿਖਲਾਈ ਰਾਹੀਂ ਚਲਾਏ ਗਏ ਹਨ
    * ਕੇਂਦਰੀ ਸਿਹਤ ਮੰਤਰਾਲਾ ਨੇ ਏਮਜ਼ ਦਿੱਲੀ ਨੂੰ ਪ੍ਰਮੁੱਖ ਨੋਡਲ ਸੰਸਥਾ ਅਤੇ ਸੂਬਾ ਪੱਧਰੀ ਸੀ ਓਜ਼ ਦੁਆਰਾ ਇੱਕ ਕਲੀਨਿਕਲ ਸੈਂਟਰ ਆਫ ਐਕਸੀਲੈਂਸ (ਸੀ ) ਪਹਿਲਕਦਮੀ ਲਾਂਚ ਕੀਤੀ ਹੈ, ਜੋ ਕਲੀਨਿਕਲ ਪ੍ਰਬੰਧਨ ਪ੍ਰੋਟੋਕੋਲ ਬਾਰੇ ਸੇਧ ਮੁਹੱਈਆ ਕਰਦੀ ਹੈ ਏਮਜ਼ ਦਿੱਲੀ ਕਲੀਨਿਕਲ ਪ੍ਰਬੰਧਨ ਅਤੇ ਸੰਬੰਧਿਤ ਪਹਿਲੂਆਂ ਬਾਰੇ ਲਗਾਤਾਰ ਵੈਬੀਨਾਰ ਕਰ ਰਹੀ ਹੈ ਅਤੇ ਸੂਬਾ ਸੀ ਈਜ਼ ਅੱਗੋਂ ਆਪਣੇ ਮੈਡੀਕਲ ਕਾਲਜਾਂ , ਜਿ਼ਲ੍ਹਾ ਅਤੇ ਸਬ ਜਿ਼ਲ੍ਹਾ ਹਸਪਤਾਲਾਂ ਵਿੱਚ ਜਾਣਕਾਰੀ ਪਹੁੰਚਾ ਰਹੇ ਹਨ


ਇਹ ਜਾਣਾਕਾਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਡਾਕਟਰ ਭਾਰਤੀ ਪ੍ਰਵੀਣ ਪਵਾਰ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ

*********

ਐੱਮ ਵੀ
ਐੱਚ ਐੱਫ ਡਬਲਯੁ / ਪੀ ਕਿਉਕੋਵਿਡ 19 ਵਿੱਚ ਰੁੱਝੇ ਸਿਹਤ ਸੰਭਾਲ ਕਾਮਿਆਂ ਦੁਆਰਾ ਦਿੱਤੀਆਂ ਗਈਆਂ ਸੇਵਾਵਾਂ ਨੂੰ ਮਾਨਤਾ ਦੇਣ ਲਈ ਪਹਿਲਕਦਮੀਆਂ / 03 ਅਗਸਤ 2021 / 5



(Release ID: 1741999) Visitor Counter : 158


Read this release in: English , Telugu