ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸੜਕ ਸੁਰੱਖਿਆ ਦੇ ਖੇਤਰ ਵਿੱਚ ਜਾਨੀ-ਮਾਲੀ ਨੁਕਸਾਨ ਨੂੰ ਘੱਟ ਕਰਕੇ ਸੁਧਾਰ ਕਰਨ ਲਈ ਮੋਟਰ ਵਹੀਕਲ ਐਕਟ ਵਿੱਚ ਸੋਧਾਂ ਕੀਤੀਆਂ ਗਈਆਂ ਹਨ
Posted On:
02 AUG 2021 2:40PM by PIB Chandigarh
ਟ੍ਰਾਂਸਪੋਰਟ ਰਿਸਰਚ ਵਿੰਗ (ਟੀਆਰਡਬਲਯੂ) ਕੋਲ ਉਪਲਬਧ ਜਾਣਕਾਰੀ ਦੇ ਅਨੁਸਾਰ, 2018 ਤੋਂ 2020 (ਆਰਜ਼ੀ) ਤੱਕ ਪਿਛਲੇ ਤਿੰਨ ਸਾਲਾਂ ਦੌਰਾਨ ਦੇਸ਼ ਵਿੱਚ ਸੜਕ ਹਾਦਸਿਆਂ ਦੀ ਕੁੱਲ ਗਿਣਤੀ ਹੇਠਾਂ ਦਿੱਤੀ ਸਾਰਣੀ ਵਿੱਚ ਦਿੱਤੀ ਗਈ ਹੈ:
ਸਾਲ
|
ਸੜਕ ਹਾਦਸਿਆਂ ਦੀ ਕੁੱਲ ਗਿਣਤੀ (ਸੰਖਿਆਵਾਂ ਵਿੱਚ)
|
% ਬਦਲਾਵ
|
2018
|
4,67,044
|
0.46
|
2019
|
4,49,002
|
-3.86
|
2020 (ਆਰਜ਼ੀ)
|
3,66,138
|
-18.46
|
ਸੰਸਦ ਦੁਆਰਾ ਪਾਸ ਕੀਤਾ ਗਿਆ ਮੋਟਰ ਵਹੀਕਲ (ਸੋਧ) ਐਕਟ, 2019 ਸੜਕ ਸੁਰੱਖਿਆ ’ਤੇ ਕੇਂਦਰਤ ਹੈ ਅਤੇ ਇਸ ਦੇ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਲਈ ਜੁਰਮਾਨਿਆਂ ਵਿੱਚ ਵਾਧਾ, ਉਸ ਦੀ ਇਲੈਕਟ੍ਰੌਨਿਕ ਨਿਗਰਾਨੀ, ਨਾਬਾਲਗ ਡਰਾਈਵਿੰਗ ਲਈ ਜੁਰਮਾਨੇ ਵਿੱਚ ਵਾਧਾ, ਵਾਹਨ ਫਿਟਨੈਸ ਅਤੇ ਡਰਾਈਵਿੰਗ ਟੈਸਟ ਦਾ ਕੰਪਿਊਟਰੀਕਰਨ/ ਆਟੋਮੇਸ਼ਨ, ਖਰਾਬ ਵਾਹਨਾਂ ਨੂੰ ਵਾਪਸ ਲੈਣਾ, ਥਰਡ ਪਾਰਟੀ ਬੀਮੇ ਨੂੰ ਸੁਚਾਰੂ ਬਣਾਉਣਾ ਅਤੇ ਹਿੱਟ ਐਂਡ ਰਨ ਕੇਸਾਂ ਲਈ ਵਧੇ ਹੋਏ ਮੁਆਵਜ਼ੇ ਦਾ ਭੁਗਤਾਨ ਆਦਿ ਸ਼ਾਮਲ ਹਨ। ਸੋਧ ਨੇ ਸੜਕ ਸੁਰੱਖਿਆ ਦੇ ਖੇਤਰ ਨੂੰ ਬਿਹਤਰ ਬਣਾਉਣ ਅਤੇ ਜਾਨਾਂ ਦੇ ਨੁਕਸਾਨ ਨੂੰ ਘਟਾਉਣ ਲਈ ਕਾਨੂੰਨ ਨੂੰ ਮਜ਼ਬੂਤ ਕੀਤਾ ਹੈ।
ਮੰਤਰਾਲਾ ਵਾਹਨ ਸੁਰੱਖਿਆ ਦੇ ਮਿਆਰਾਂ ਨੂੰ ਬਿਹਤਰ ਬਣਾਉਣ ਲਈ ਨਿਯਮ ਜਾਰੀ ਕਰਦਾ ਹੈ, ਬਲੈਕ ਸਪਾਟਸ ਦੇ ਹੱਲ ਲਈ ਸਾਈਟ ਵਿਸ਼ੇਸ਼ ਦਖਲਅੰਦਾਜ਼ੀ ਕਰਦਾ ਹੈ, ਅਤੇ ਸੜਕ ਸੁਰੱਖਿਆ ਨੂੰ ਉਤਸ਼ਾਹਤ ਕਰਨ ਲਈ ਕਈ ਗਤੀਵਿਧੀਆਂ ਜਿਵੇਂ ਕਿ ਸੜਕ ਸੁਰੱਖਿਆ ਵਕਾਲਤ ਅਤੇ ਜਾਗਰੂਕਤਾ ਪ੍ਰੋਗਰਾਮ ਵੀ ਜੁਟਾਉਂਦਾ ਹੈ। ਮੰਤਰਾਲੇ ਨੇ ਸਾਰੇ ਆਵਾਜਾਈ ਵਾਹਨਾਂ ’ਤੇ ਸਪੀਡ ਲਿਮਟਿੰਗ ਉਪਕਰਣਾਂ ਦੇ ਫਿਟਮੈਂਟ ਨੂੰ ਨੋਟੀਫਾਈ ਕੀਤਾ ਹੈ। ਇਸ ਨੇ ਚੰਗੇ ਸਮੇਰੇ ਲੋਕਾਂ ਦੀ ਸੁਰੱਖਿਆ ਲਈ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ, ਹੇਠ ਲਿਖੀਆਂ ਪਹਿਲਕਦਮੀਆਂ ਕੀਤੀਆਂ ਗਈਆਂ ਹਨ:
-
ਮੋਟਰ ਵਾਹਨ ਐਕਟ 1988 ਦੀ ਧਾਰਾ 91 ਨੇ ਮੋਟਰ ਵਾਹਨ ਚਲਾਉਣ ਵਾਲੇ ਡਰਾਈਵਰਾਂ ਦੇ ਕੰਮ ਦੇ ਘੰਟਿਆਂ ’ਤੇ ਪਾਬੰਦੀ ਲਗਾਈ ਹੈ।
-
ਜੀਐੱਸਆਰ 1433 (ਈ) ਮਿਤੀ 20 ਨਵੰਬਰ 2017 ਦੁਆਰਾ ਮੰਤਰਾਲੇ ਨੇ ਨਿਯਮ 125 ਸੀ ਦੇ ਉਪ-ਨਿਯਮ (4) ਵਿੱਚ ਸੋਧ ਕੀਤੀ ਹੈ ਅਤੇ 1 ਜਨਵਰੀ, 2018 ਨੂੰ ਜਾਂ ਇਸ ਤੋਂ ਬਾਅਦ ਨਿਰਮਿਤ ਵਾਹਨਾਂ ਲਈ ਏਆਈਐੱਸ - 056 (ਰੇਵ 1): 2017 ਦੇ ਅਨੁਸਾਰ ਸਿਸਟਮ, ਵਾਹਨ ਦੇ ਕੈਬਿਨ ਜਾਂ ਟਰੱਕ ਕੈਬਿਨ ਹਵਾਦਾਰੀ ਵਿੱਚ ਏਅਰ ਕੰਡੀਸ਼ਨਿੰਗ ਸਿਸਟਮ ਲਗਾਉਣ ਦਾ ਆਦੇਸ਼ ਦਿੱਤਾ।
-
ਕੇਂਦਰੀ ਸਹਾਇਤਾ ਨਾਲ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਮਾਡਲ ਡਰਾਈਵਿੰਗ ਸਿਖਲਾਈ ਸੰਸਥਾਵਾਂ ਸਥਾਪਤ ਕਰਨ ਦੀ ਯੋਜਨਾ।
-
ਆਟੋਮੈਟਿਕ ਪ੍ਰਣਾਲੀ ਰਾਹੀਂ ਵਾਹਨਾਂ ਦੀ ਫਿਟਨੈਸ ਦੀ ਜਾਂਚ ਕਰਨ ਲਈ ਕੇਂਦਰੀ ਸਹਾਇਤਾ ਨਾਲ ਹਰੇਕ ਰਾਜ/ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਇੱਕ ਮਾਡਲ ਨਿਰੀਖਣ ਅਤੇ ਪ੍ਰਮਾਣੀਕਰਣ ਕੇਂਦਰ ਸਥਾਪਤ ਕਰਨ ਦੀ ਯੋਜਨਾ।
-
ਜਾਗਰੂਕਤਾ ਫੈਲਾਉਣ ਅਤੇ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਹਰ ਸਾਲ ਰਾਸ਼ਟਰੀ ਸੜਕ ਸੁਰੱਖਿਆ ਹਫ਼ਤਾ/ਮਹੀਨਾ ਮਨਾਉਣਾ।
-
ਯੋਜਨਾ ਦੇ ਪੜਾਅ ’ਤੇ ਸੜਕ ਸੁਰੱਖਿਆ ਨੂੰ ਡਿਜ਼ਾਈਨ ਦਾ ਇੱਕ ਅਨਿੱਖੜਵਾਂ ਅੰਗ ਬਣਾਇਆ ਗਿਆ ਹੈ।
-
ਰਾਸ਼ਟਰੀ ਰਾਜਮਾਰਗ ਨੂੰ ਚਾਰ ਮਾਰਗੀ ਕਰਨ ਦੀ ਸੀਮਾ ਨੂੰ 15,000 ਪੈਸੇਂਜਰ ਕਾਰ ਯੂਨਿਟਸ (ਪੀਸੀਯੂ) ਤੋਂ ਘਟਾ ਕੇ 10,000 ਪੀਸੀਯੂ ਕਰ ਦਿੱਤੀ ਗਈ ਹੈ।
-
ਮੰਤਰਾਲੇ ਨੇ ਸੜਕ ਉਪਭੋਗਤਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੁਧਾਰ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਲਈ ਪਛਾਣ ਕੀਤੇ ਸੜਕ ਹਾਦਸੇ ਦੇ ਬਲੈਕ ਸਪਾਟਸ ਦੇ ਸੁਧਾਰ ਲਈ ਵਿਸਥਾਰਤ ਅਨੁਮਾਨਾਂ ਲਈ ਤਕਨੀਕੀ ਪ੍ਰਵਾਨਗੀ ਲਈ ਐੱਮਓਆਰਟੀਐੱਚ ਦੇ ਖੇਤਰੀ ਅਧਿਕਾਰੀਆਂ ਨੂੰ ਸ਼ਕਤੀਆਂ ਸੌਂਪੀਆਂ ਹਨ।
-
ਸਾਰੇ ਰਾਜਾਂ/ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਅਪਾਹਜ ਵਿਅਕਤੀਆਂ ਲਈ ਰਾਸ਼ਟਰੀ ਰਾਜਮਾਰਗਾਂ ’ਤੇ ਪੈਡੇਸਟ੍ਰੀਨ ਦੀਆਂ ਸਹੂਲਤਾਂ ਲਈ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ।
-
ਮਾਣਯੋਗ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਤਾਰੀਖ 06-04-2017 ਅਤੇ 01-06-2017 ਨੂੰ ਕੱਢੇ ਗਏ ਸਰਕੂਲਰ ਨੰਬਰ F. No. RW/NH-33044/309/2016/S&R ਅਨੁਸਾਰ ਸ਼ਰਾਬ ਦੇ ਠੇਕਿਆਂ ਨੂੰ ਹਟਾਉਣਾ।
-
ਅਡਵਾਂਸ ਟ੍ਰੈਫਿਕ ਮੈਨੇਜਮੈਂਟ ਸਿਸਟਮਜ਼ (ਏਟੀਐੱਮਐੱਸ) ਜਿਵੇਂ ਕਿ ਐਕਸਪ੍ਰੈੱਸਵੇਅ ਦੇ ਮੈਨੁਅਲ ਵਿੱਚ ਦੱਸਿਆ ਗਿਆ ਹੈ ਕਿ ਵਾਹਨਾਂ ਦੇ ਨਿਰਵਿਘਨ ਅਤੇ ਸੁਰੱਖਿਅਤ ਪ੍ਰਵਾਹ ਲਈ 6 ਲੇਨ ਅਤੇ 4 ਲੇਨ ਮੁਹੱਈਆ ਕਰਵਾਏ ਜਾਣੇ ਹਨ। ਏਟੀਐੱਮਐੱਸ ਵਿੱਚ ਉਪ ਸਿਸਟਮ ਹੋ ਸਕਦੇ ਹਨ ਜਿਨ੍ਹਾਂ ਵਿੱਚ ਐਮਰਜੈਂਸੀ ਕਾਲ ਬਾਕਸ, ਮੋਬਾਈਲ ਕਮਿਊਨੀਕੇਸ਼ਨ ਸਿਸਟਮ, ਵੇਰੀਏਬਲ ਮੈਸੇਜ ਸਾਈਨ ਸਿਸਟਮ, ਮੈਟਰੋਲਾਜੀਕਲ ਡਾਟਾ ਸਿਸਟਮ, ਆਟੋਮੈਟਿਕ ਟ੍ਰੈਫਿਕ ਕਾਉਂਟਰ ਅਤੇ ਵਹੀਕਲ ਕਲਾਸੀਫੀਕੇਸ਼ਨ, ਵੀਡੀਓ ਨਿਗਰਾਨੀ ਪ੍ਰਣਾਲੀ ਅਤੇ ਵਿਡੀਓ ਇੰਸੀਡੈਂਟ ਡਿਟੈਕਸ਼ਨ ਸਿਸਟਮ (ਵੀਆਈਡੀਐੱਸ) ਸ਼ਾਮਲ ਹਨ। ਇਸ ਤੋਂ ਇਲਾਵਾ, ਵੱਖ-ਵੱਖ ਘਟਨਾ ਪ੍ਰਬੰਧਿਤ ਸੇਵਾਵਾਂ ਜਿਵੇਂ ਕਿ ਐਂਬੂਲੈਂਸਾਂ, ਜੀਵਨ ਸਹਾਇਤਾ ਪ੍ਰਣਾਲੀ, ਕਰੇਨ ਸੇਵਾ ਆਦਿ ਵੀ ਅਜਿਹੇ ਵਿਕਸਤ ਰਾਜਮਾਰਗਾਂ ਲਈ ਰਿਆਇਤੀ/ ਠੇਕੇਦਾਰਾਂ ਦੁਆਰਾ ਕੰਮ ਦੇ ਦਾਇਰੇ ਅਨੁਸਾਰ ਨਿਰਧਾਰਤ ਕੀਤੀਆਂ ਜਾਂਦੀਆਂ ਹਨ।
ਇਹ ਜਾਣਕਾਰੀ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ।
*************
ਐੱਮਜੇਪੀਐੱਸ
(Release ID: 1741727)
Visitor Counter : 149