ਉਪ ਰਾਸ਼ਟਰਪਤੀ ਸਕੱਤਰੇਤ

ਅਨਾਥ ਬੱਚਿਆਂ ਦੀ ਦੇਖਭਾਲ਼ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ - ਉਪ ਰਾਸ਼ਟਰਪਤੀ

Posted On: 02 AUG 2021 7:40PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਅਨਾਥ ਬੱਚਿਆਂ ਦੀ ਸੁਰੱਖਿਆ ਅਤੇ ਭਲਾਈ ਸੁਨਿਸ਼ਚਿਤ ਕਰਨਾ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਅਬਾਦੀ ਦੇ ਇਸ ਕਮਜ਼ੋਰ ਵਰਗ ਲਈ ਵਧੇਰੇ ਵਿਆਪਕ ਅਤੇ ਪ੍ਰਭਾਵਸ਼ਾਲੀ ਸੁਰੱਖਿਆ ਦੀ ਜ਼ਰੂਰਤ 'ਤੇ ਵੀ ਚਾਨਣਾ ਪਾਇਆ।

 

ਉਪ-ਰਾਸ਼ਟਰਪਤੀ ਨੇ ਅੱਜ ਉਪ-ਰਾਸ਼ਟਰਪਤੀ ਨਿਵਾਸ ਵਿਖੇ 'ਫੋਰਸ ਫਾਰ ਔਰਫਨ ਰਾਈਟਸ ਐਂਡ ਕਮਿਊਨਿਟੀ ਐਮਪਾਵਰਮੈਂਟ (ਫੋਰਸ)ਦੇ ਅਨਾਥ ਬੱਚਿਆਂ ਦੇ ਸਮੂਹ ਨਾਲ ਗੱਲਬਾਤ ਕਰਦੇ ਹੋਏ ਇਹ ਟਿੱਪਣੀ ਕੀਤੀ। ਇਹ ਬੱਚੇ ਰਾਜ ਸਭਾ ਮੈਂਬਰ ਡਾ.ਬੰਦਾ ਪ੍ਰਕਾਸ਼ ਦੇ ਨਾਲ ਸ਼੍ਰੀ ਨਾਇਡੂ ਨੂੰ ਮਿਲਣ ਆਏ ਸਨ।

 

ਉਪ ਰਾਸ਼ਟਰਪਤੀ ਨੇ ਡਾ. ਪ੍ਰਕਾਸ਼ ਨਾਲ ਭਾਰਤ ਦੇ ਅਨਾਥ ਬੱਚਿਆਂ ਦੇ ਮੁੱਦਿਆਂ 'ਤੇ ਚਰਚਾ ਕੀਤੀ ਅਤੇ ਉਨ੍ਹਾਂ ਦੇ ਉਤਥਾਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਡਾ.ਪ੍ਰਕਾਸ਼ ਨੂੰ ਅਨਾਥ ਬੱਚਿਆਂ ਦੇ ਜੀਵਨ ਦੀ ਬਿਹਤਰੀ ਲਈ ਆਪਣੀ ਨੇਕ ਕੋਸ਼ਿਸ਼ ਵਿੱਚ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਡਾ. ਬੰਦਾ ਪ੍ਰਕਾਸ਼ ਨੇ ਉਪ ਰਾਸ਼ਟਰਪਤੀ ਦਾ ਉਨ੍ਹਾਂ ਦੇ ਪ੍ਰੋਤਸਾਹਨ ਅਤੇ ਸਮਰਥਨ ਲਈ ਧੰਨਵਾਦ ਕੀਤਾ। ਬਾਅਦ ਵਿੱਚ ਉਪ ਰਾਸ਼ਟਰਪਤੀ ਨੇ ਇਹ ਮੁੱਦਾ ਦੋ ਸੀਨੀਅਰ ਮੰਤਰੀਆਂਕੇਂਦਰੀ ਗ੍ਰਹਿ ਮੰਤਰੀ ਅਤੇ ਰੱਖਿਆ ਮੰਤਰੀ ਦੇ ਧਿਆਨ ਵਿੱਚ ਲਿਆਂਦਾ।

 

*****

 

ਐੱਮਐੱਸ/ਆਰਕੇ/ਡੀਪੀ



(Release ID: 1741710) Visitor Counter : 145


Read this release in: English , Urdu , Hindi , Tamil