ਰਾਸ਼ਟਰਪਤੀ ਸਕੱਤਰੇਤ
ਮਦਰਾਸ ਵਿਧਾਨ ਪਰਿਸ਼ਦ ਦੇ ਸ਼ਤਾਬਦੀ ਜਸ਼ਨਾਂ ਦੇ ਯਾਦਗਾਰੀ ਸਮਾਰੋਹ ਸਮੇਂ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦਾ ਸੰਬੋਧਨ
Posted On:
02 AUG 2021 7:18PM by PIB Chandigarh
ਮੈਨੂੰ ਖ਼ੁਸ਼ੀ ਹੈ ਕਿ ਇਸ ਇਤਿਹਾਸਿਕ ਮੌਕੇ ਮੈਂ ਅੱਜ ਇੱਥੇ ਤੁਹਾਡੇ ਵਿਚਕਾਰ ਹਾਂ। ਮੈਂ ਹੁਣੇ ‘ਕਲਾਇਗਨਾਰ’ ਤਿਰੂ ਐੱਮ. ਕਰੁਣਾਨਿਧੀ ਦੇ ਬੁੱਤ ਤੋਂ ਪਰਦਾ ਹਟਾਇਆ ਹੈ। ਇਹ ਸੱਚਮੁੱਚ ਇੱਕ ਮਹੱਤਵਪੂਰਨ ਦਿਨ ਹੈ! ਅਸੀਂ ਮਦਰਾਸ ਵਿਧਾਨ ਪਰਿਸ਼ਦ ਦੀ ਯਾਦਗਾਰੀ ਸ਼ਤਾਬਦੀ ਮਨਾ ਰਹੇ ਹਾਂ, ਤਦ ਇਹ ਇਸੇ ਨਾਮ ਨਾਲ ਜਾਣੀ ਜਾਂਦੀ ਸੀ। ਅਗਸਤ ਸਾਡੇ ਰਾਸ਼ਟਰੀ ਕੈਲੰਡਰ ਵਿੱਚ ਵਿਸ਼ੇਸ਼ ਤੌਰ 'ਤੇ ਸ਼ੁਭ ਮਹੀਨਾ ਹੈ ਕਿਉਂਕਿ ਇਹ ਸਾਡੇ ਸੁਤੰਤਰਤਾ ਦਿਵਸ ਦੀ ਵਰ੍ਹੇਗੰਢ ਨੂੰ ਵੀ ਦਰਸਾਉਂਦਾ ਹੈ। ਇਨ੍ਹਾਂ ਸਾਲਾਂ ਦੌਰਾਨ ਰਾਸ਼ਟਰ ਨੇ ਕਈ ਮੋਰਚਿਆਂ ’ਤੇ ਬਹੁਤ ਤਰੱਕੀ ਕੀਤੀ ਹੈ, ਅਤੇ ਇਹ ਲੋਕਾਂ ਅਤੇ ਦੇਸ਼ ਦੇ ਨੇਤਾਵਾਂ ਦੇ ਸਾਂਝੇ ਕੰਮ ਦੁਆਰਾ ਸੰਭਵ ਹੋਇਆ ਹੈ।
ਮਦਰਾਸ ਵਿਧਾਨ ਪਰਿਸ਼ਦ ਦਾ ਇਤਿਹਾਸ, ਜਿਵੇਂ ਕਿ ਤੁਸੀਂ ਜਾਣਦੇ ਹੋ, 1861 ਤੱਕ ਪਿੱਛਾਂਹ ਜਾਂਦਾ ਹੈ। ਇੱਕ ਸਲਾਹਕਾਰ ਸੰਸਥਾ, ਜੋ ਪ੍ਰਫ਼ੁੱਲਤ ਹੁੰਦੀ ਹੋਈ 1921 ’ਚ ਕਾਨੂੰਨ ਬਣਾਉਣ ਵਾਲੀ ਅਸੈਂਬਲੀ ਵਿੱਚ ਤਬਦੀਲ ਹੋ ਗਈ ਸੀ। ਬਸਤੀਵਾਦੀ ਹਕੂਮਤ ਅਧੀਨ, ਬੇਸ਼ੱਕ ਅਜਿਹੀ ਕਿਸੇ ਇਕਾਈ ਦੇ ਕੰਮ ਕਰਨ ਦੇ ਰਾਹ ਵਿੱਚ ਤਦ ਬਹੁਤ ਸੀਮਾਵਾਂ ਤੇ ਚੁਣੌਤੀਆਂ ਸਨ। ਜਾਤ, ਭਾਈਚਾਰੇ ਤੇ ਹੋਰ ਮਾਪਦੰਡਾਂ ਦੇ ਆਧਾਰ ਉੱਤੇ ਕਈ ਵੱਖੋ–ਵੱਖਰੇ ਹਲਕੇ ਸਨ। ਤਦ ਭਾਵੇਂ ਕੁਝ ਪੱਖਪਾਤੀ ਸੀ ਪਰ ਫਿਰ ਵੀ ਇਹ ਇੱਕ ਜ਼ਿੰਮੇਵਾਰ ਸਰਕਾਰ ਵੱਲ ਇੱਕ ਕਦਮ ਸੀ। ਜਮਹੂਰੀਅਤ, ਆਪਣੇ ਆਧੁਨਿਕ ਰੂਪ ਵਿੱਚ ਉਸ ਧਰਤੀ ਉੱਤੇ ਪਰਤ ਰਹੀ ਸੀ, ਜਿੱਥੇ ਇਹ ਸਦੀਆਂ ਪਹਿਲਾਂ ਤੋਂ ਲਾਗੂ ਰਹੀ ਸੀ।
ਇਹ ਮਦਰਾਸ ਪ੍ਰੈਜ਼ੀਡੈਂਸੀ ਦੇ ਲੋਕਾਂ ਦੁਆਰਾ ਇੱਕ ਨਵੀਂ ਸ਼ੁਰੂਆਤ ਕੀਤੀ ਗਈ ਸੀ, ਜਿਸ ਵਿੱਚ ਤਮਿਲ ਨਾਡੂ ਦੇ ਨਾਲ ਨਾਲ ਕੇਰਲ, ਕਰਨਾਟਕ, ਆਂਧਰ ਪ੍ਰਦੇਸ਼, ਤੇਲੰਗਾਨਾ, ਓਡੀਸ਼ਾ ਅਤੇ ਲਕਸ਼ਦੀਪ ਦੇ ਹਿੱਸੇ ਸ਼ਾਮਲ ਸਨ। ਸੁਤੰਤਰਤਾ ਅੰਦੋਲਨ ਦੁਆਰਾ ਬਣਾਏ ਗਏ ਇਨ੍ਹਾਂ ਖੇਤਰਾਂ ਦੇ ਲੋਕਾਂ ਦੇ ਸੁਪਨਿਆਂ ਅਤੇ ਇੱਛਾਵਾਂ ਨੂੰ ਨਵੀਂ ਵਿਧਾਨ ਪਰਿਸ਼ਦ ਵਿੱਚ ਇੱਕ ਪ੍ਰਗਟਾਵਾ ਮਿਲਿਆ ਸੀ। ਸ਼ੁਰੂਆਤੀ ਪੜਾਅ ਵਿੱਚ ਪ੍ਰਸਿੱਧ ਚੋਣਾਂ ਜਿੱਤਣ ਵਾਲੀ ਜਸਟਿਸ ਪਾਰਟੀ ਦੇ ਮੰਚ ਉੱਤੇ ਲੋਕਾਂ ਨੂੰ ਆਪਣੇ ਸੁਪਨਿਆਂ ਨੂੰ ਅਮਲੀ ਰੂਪ ਦੇਣ ਦੀ ਆਸ ਜਾਗ ਰਹੀ ਸੀ।
ਵਿਧਾਨ ਪਰਿਸ਼ਦ ਨੇ ਬਹੁਤ ਸਾਰੇ ਅਗਾਂਹਵਧੂ ਕਾਨੂੰਨ ਬਣਾਏ ਅਤੇ ਇਸਦੇ ਸ਼ੁਰੂਆਤੀ ਦਹਾਕਿਆਂ ਵਿੱਚ ਬਹੁਤ ਸਾਰੇ ਬਦਲਾਅ ਵੀ ਕੀਤੇ। ਲੋਕਤੰਤਰ ਦੀ ਇਹ ਭਾਵਨਾ ਰਾਜ ਵਿਧਾਨ ਸਭਾ ਦੀ ਮਾਰਗ ਦਰਸ਼ਕ ਬਣੀ ਹੋਈ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਹ ਵਿਧਾਨ ਸਭਾ ਬਹੁਤ ਸਾਰੇ ਅਗਾਂਹਵਧੂ ਕਾਨੂੰਨਾਂ ਦਾ ਸਰੋਤ ਬਣ ਗਈ ਸੀ ਜੋ ਬਾਅਦ ਵਿੱਚ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਸ਼ਕਤੀਸ਼ਾਲੀ ਬਣਾਉਣ ਅਤੇ ਸਾਡੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਦੇਸ਼ ਭਰ ਵਿੱਚ ਦੁਹਰਾਏ ਗਏ। ਮਦਰਾਸ ਵਿਧਾਨ ਸਭਾ ਨੇ ਇੱਕ ਪੂਰਨ ਪ੍ਰਤਿਨਿਧ ਲੋਕਤੰਤਰਿਕ ਸ਼ਾਸਨ ਦੇ ਬੀਅ ਬੀਜੇ ਸਨ, ਜੋ ਆਜ਼ਾਦੀ ਤੋਂ ਬਾਅਦ ਸਾਕਾਰ ਹੋਏ।
ਗਰੀਬਾਂ ਨੂੰ ਉੱਚਾ ਚੁੱਕਣ ਅਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਸ਼ਾਸਨ 'ਤੇ ਧਿਆਨ ਕੇਂਦ੍ਰਿਤ ਕਰਕੇ ਲੋਕਤੰਤਰ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਦਾ ਸਿਹਰਾ ਇਸ ਵਿਧਾਨ ਸਭਾ ਨੂੰ ਦਿੱਤਾ ਜਾ ਸਕਦਾ ਹੈ। ਇਸ ਖੇਤਰ ਵਿੱਚ ਰਾਜਨੀਤੀ ਅਤੇ ਸ਼ਾਸਨ ਸਕਾਰਾਤਮਕ ਅਤੇ ਤਰਕਸ਼ੀਲ ਸਮਗਰੀ ਦੁਆਲੇ ਵਿਕਸਿਤ ਹੋਏ, ਜਿਨ੍ਹਾਂ ਨੇ ਹਾਸ਼ੀਏ 'ਤੇ ਰਹਿਣ ਵਾਲੇ ਲੋਕਾਂ ਦੀ ਭਲਾਈ ਨੂੰ ਆਪਣਾ ਟੀਚਾ ਬਣਾਇਆ। ਦੇਵਦਾਸੀ ਪ੍ਰਥਾ ਨੂੰ ਖਤਮ ਕਰਨਾ, ਵਿਧਵਾ ਪੁਨਰ–ਵਿਆਹ, ਸਕੂਲਾਂ ਵਿੱਚ ਮਿਡ-ਡੇਅ ਮੀਲ ਅਤੇ ਬੇਜ਼ਮੀਨੇ ਲੋਕਾਂ ਨੂੰ ਖੇਤੀਬਾੜੀ ਵਾਲੀ ਜ਼ਮੀਨ ਵੰਡਣਾ ਕੁਝ ਕ੍ਰਾਂਤੀਕਾਰੀ ਵਿਚਾਰ ਸਨ ਜਿਨ੍ਹਾਂ ਨੇ ਸਮਾਜ ਨੂੰ ਬਦਲ ਕੇ ਰੱਖ ਦਿੱਤਾ। ਕਲਿਆਣਕਾਰੀ ਰਾਜ ਦੀ ਧਾਰਨਾ ਨੇ ਇਸ ਵਿਧਾਨ ਸਭਾ ਵਿੱਚ ਡੂੰਘੀਆਂ ਜੜ੍ਹਾਂ ਫੜ ਲਈਆਂ ਹਨ ਚਾਹੇ ਇੱਥੇ ਰਾਜ ਕੋਈ ਵੀ ਕਰੇ। ਇੱਥੇ ਮੈਂ ਮਹਾਨ ਤਮਿਲ ਕਵੀ, ਸੁਬਰਾਮਣੀਆ ਭਾਰਤੀ ਦੀਆਂ ਕੁਝ ਸਤਰਾਂ ਦਾ ਹਵਾਲਾ ਦੇਣਾ ਚਾਹੁੰਦਾ ਹਾਂ, ਜੋ ਤਮਿਲ ਨਾਡੂ ਦੇ ਲੋਕਾਂ ਦੀ ਅਗਾਂਹਵਧੂ ਸੋਚ ਦਾ ਸਾਰ ਪ੍ਰਗਟਾਉਂਦੇ ਹਨ ਅਤੇ ਮੈਂ ਉਹ ਦੁਹਰਾਉਂਦਾ ਹਾਂ:
मंदरम् कर्पोम्, विनय तंदरम् कर्पोम्
वानय अलप्पोम्, कडल मीनय अलप्पोम्
चंदिरअ मण्डलत्तु, इयल कण्डु तेलिवोम्
संदि, तेरुपेरुक्कुम् सात्तिरम् कर्पोम् [unquote]
ਇਸ ਦੀ ਵਿਆਖਿਆ ਇੰਝ ਦਿੱਤੀ ਜਾ ਸਕਦੀ ਹੈ: [ਮੈਂ ਦੁਹਰਾਉਂਦਾ ਹਾਂ]
ਅਸੀਂ ਧਰਮ–ਗ੍ਰੰਥ ਤੇ ਵਿਗਿਆਨ ਦੋਵੇਂ ਸਿੱਖਾਂਗੇ
ਅਸੀਂ ਸੁਰਗ ਤੇ ਮਹਾਂਸਾਗਰਾਂ ਦੋਵਾਂ ’ਚ ਚੁੱਭੀਆਂ ਲਾਵਾਂਗੇ
ਅਸੀਂ ਚੰਨ ਦੇ ਭੇਤਾਂ ਦਾ ਪਤਾ ਲਾਵਾਂਗੇ।
ਅਤੇ ਅਸੀਂ ਆਪਣੀਆਂ ਗਲ਼ੀਆਂ ਵੀ ਸਾਫ਼ ਕਰਾਗੇ [UNQUOTE]
ਇਹ ਜਾਣ ਕੇ ਸੱਚਮੁੱਚ ਖੁਸ਼ੀ ਹੋਈ ਹੈ ਕਿ ਵਿਧਾਨ ਸਭਾ ਦੀ ਇਸ ਧਰਤੀ ਦੇ ਮਹਾਨ ਸਿਤਾਰਿਆਂ ਨੂੰ ਸਨਮਾਨਿਤ ਕਰਨ ਦੀ ਪਰੰਪਰਾ ਰਹੀ ਹੈ। ਅਸੈਂਬਲੀ ਵਿੱਚ ਪਹਿਲਾਂ ਹੀ ਸਾਡੇ ਕੁਝ ਮਹਾਨ ਨਾਇਕਾਂ ਦੀਆਂ ਤਸਵੀਰਾਂ ਹਨ: ਤਿਰੂਵੱਲੂਵਰ, ਮਹਾਤਮਾ ਗਾਂਧੀ, ਸੀ. ਰਾਜਗੋਪਾਲਾਚਾਰੀ, ਸੀ ਐੱਨ ਅੰਨਾਦੁਰਾਈ, ਕੇ. ਕਾਮਰਾਜ, ਈਵੀ ਰਾਮਸਾਮੀ, ਬੀਆਰ ਅੰਬੇਡਕਰ, ਯੂ.ਸ ਮੁੱਥੂਰਾਮਾਲਿੰਗਮ ਥੇਵਰ, ਮੁਹੰਮਦ ਇਸਮਾਇਲ ਸਾਹਿਬ, ਐੱਮ.ਜੀ. ਰਾਮਾਚੰਦਰਨ, ਜੇ. ਜੈਲਲਿਤਾ, ਐੱਸ. ਐੱਸ. ਰਾਮਾਸਵਾਮੀ ਪਦਾਯਾਚੀ, ਵੀ.ਓ. ਚਿਦੰਬਰਮ ਪਿੱਲੈ, ਪੀ. ਸੁੱਬਾਰਾਇਨ ਅਤੇ ਓਮਾਂਤੁਰ ਪੀ. ਰਾਮਾਸਵਾਮੀ ਰੈੱਡੀਆਰ। ਹੁਣ ਇਸ ਪ੍ਰਸਿੱਧੀ ਵਾਲੇ ਹਾਲ ਵਿੱਚ ਥਿਰੂਕਰਨੂਨਨਿਧੀ ਦਾ ਚਿੱਤਰ ਵੀ ਹੋਵੇਗਾ ਜਿਸ ਦਾ ਸਾਰਾ ਜੀਵਨ ਰਾਜ ਵਿੱਚ ਲੋਕਾਂ ਦੇ ਹਿੱਤਾਂ ਨੂੰ ਸਮਰਪਿਤ ਸੀ। ਹੁਣ ਇਸ ਮਹਾਨ ਹਸਤੀਆਂ ਦੇ ਨਾਲ ਤਿਰੂ ਕਰੁਣਾਨਿਧੀ ਦੀ ਤਸਵੀਰ ਵੀ ਲਗੇਗੀ, ਜਿਨ੍ਹਾਂ ਦਾ ਸਮੁੱਚਾ ਜੀਵਨ ਇਸ ਰਾਜ ਦੀ ਜਨਤਾ ਦੀ ਭਲਾਈ ਨੂੰ ਸਮਰਪਿਤ ਰਿਹਾ ਸੀ।
ਜਦੋਂ ਮੈਂ ਇੱਥੇ ਆਇਆ, ਮੈਂ ਚਕਰਵਰਤੀ ਰਾਜਗੋਪਾਲਾਚਾਰੀ, ਗਾਂਧੀ ਜੀ ਦੀ ਸੱਚਾਈ ਦੇ ਰਾਖੇ ਅਤੇ ਆਸਾਧਾਰਣ ਕਿਸਮ ਦੇ ਇਸ ਮਹਾਨ ਆਜ਼ਾਦੀ ਘੁਲਾਟੀਏ ਬਾਰੇ ਸੋਚ ਰਿਹਾ ਸੀ। ਉਹ ਪਹਿਲੇ ਭਾਰਤੀ ਸਨ, ਜੋ ਰਾਸ਼ਟਰਪਤੀ ਭਵਨ ’ਚ ਰਹੇ ਸਨ, ਅਤੇ ਉਨ੍ਹਾਂ ਦੀ ਮੌਜੂਦਗੀ ਨੇ ਇਸ ਸਤਿਕਾਰਤ ਸਦਨ ਦੀ ਵੀ ਸ਼ੋਭਾ ਵਧਾਈ ਸੀ। ਉਹ ਮਦਰਾਸ ਰਾਜ ਦੇ ਪਹਿਲੇ ਪ੍ਰੀਮੀਅਰ ਜਾਂ ਮੁੱਖ ਮੰਤਰੀ ਵੀ ਸਨ। ਉਨ੍ਹਾਂ ਦੇ ਉੱਤਰਾਧਿਕਾਰੀ ਵੀ ਮਿਸਾਲੀ ਰਾਜਨੀਤਕ ਨੇਤਾ ਸਨ। ਸਾਰੇ ਰਾਜਾਜੀ ਦੇ ਸਹਿਯੋਗੀ ਲੋਕਾਂ ਵਿੱਚੋਂ ਤਿਰੂ ਕਰੁਣਾਨਿਧੀ ਹੀ ਸਨ, ਜਿਨ੍ਹਾਂ ਨੇ ਸਭ ਤੋਂ ਲੰਬਾ ਸਮਾਂ ਰਾਜ ਕੀਤਾ, ਅਤੇ ਇਸ ਤਰ੍ਹਾਂ ਤਮਿਲ ਨਾਡੂ ਉੱਤੇ ਇੱਕ ਪ੍ਰਭਾਵੀ ਛਾਪ ਛੱਡੀ ਹੈ।
'ਕਲਾਇਗਨਾਰ' ਨੇ ਆਪਣੇ ਰਾਜਨੀਤਕ ਜੀਵਨ ਦੀ ਸ਼ੁਰੂਆਤ ਆਪਣੀ ਅੱਲ੍ਹੜ ਉਮਰੇ ਹੀ ਕਰ ਲਈ ਸੀ, ਜਦੋਂ ਭਾਰਤ ਹਾਲੇ ਆਜ਼ਾਦੀ ਦੀ ਲੜਾਈ ਲੜ ਰਿਹਾ ਸੀ ਅਤੇ ਉਹ ਸਾਡੇ ਤੋਂ ਥੋੜ੍ਹਾ ਸਮਾਂ ਪਹਿਲਾਂ ਹੀ ਜੁਦਾ ਹੋਏ ਹਨ। ਉਹ ਜਦੋਂ ਹਾਲੇ ਨੌਜਵਾਨ ਲੜਕੇ ਹੀ ਸਨ, ਉਨ੍ਹਾਂ ਆਦਰਸ਼ਾਂ ਦੀ ਰੌਸ਼ਨੀ ’ਚ ਦਬੇ–ਕੁਚਲੇ ਵਰਗਾਂ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ, ਤਦ ਗ਼ਰੀਬੀ ਤੇ ਅਨਪੜ੍ਹਤਾ ਦਾ ਝੰਬਿਆ ਭਾਰਤ ਹਾਲੇ ਸ਼ਿਕੰਜਿਆਂ ’ਚ ਜਕੜਿਆ ਹੋਇਆ ਸੀ ਅਤੇ ਲੰਮਾ ਸਮਾਂ ਵਿਦੇਸ਼ੀ ਸ਼ਾਸਨ ਅਧੀਨ ਦੇਸ਼ ਦਾ ਸ਼ੋਸ਼ਣ ਹੁੰਦਾ ਰਿਹਾ। ਜਦੋਂ ਉਨ੍ਹਾਂ ਆਖ਼ਰੀ ਸਾਹ ਲਿਆ, ਤਾਂ ਉਹ ਜ਼ਰੂਰ ਸੰਤੁਸ਼ਟ ਹੋਣਗੇ ਕਿ ਇਸ ਧਰਤੀ ਤੇ ਇੱਥੋਂ ਦੇ ਲੋਕਾਂ ਨੇ ਸਾਰੇ ਮੋਰਚਿਆਂ ਉੱਤੇ ਅਦਭੁਤ ਤਰੱਕੀ ਤੇ ਵਿਕਾਸ ਕੀਤਾ ਹੈ। ਉਹ ਇਸ ਲਈ ਵੀ ਜ਼ਰੂਰ ਸੰਤੁਸ਼ਟ ਹੋਣਗੇ ਕਿਉਂਕਿ ਉਨ੍ਹਾਂ ਆਪਣੇ ਲੰਮੇ ਤੇ ਸਿਰਜਣਾਤਮਕ ਜੀਵਨ ਦਾ ਹਰੇਕ ਚੇਤੰਨ ਘੰਟਾ ਆਪਣੇ ਰਾਜ ਤੇ ਦੇਸ਼ ਦੇ ਲੋਕਾਂ ਦੀ ਸੇਵਾ ਵਿੱਚ ਬਿਤਾਇਆ।
ਕਰੁਣਾਨਿਧੀ ਦੇ ਤਮਿਲ ਸਾਹਿਤ ਅਤੇ ਸਿਨੇਮਾ ਵਿੱਚ ਯੋਗਦਾਨ ਦਾ ਜ਼ਿਕਰ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਬਹੁਤ ਘੱਟ ਰਾਜਨੀਤਕ ਨੇਤਾ ਹਨ ਜੋ ਭਾਸ਼ਾ ਦੇ ਪ੍ਰਤੀ ਇੰਨੇ ਭਾਵੁਕ ਹਨ। ਕਰੁਣਾਨਿਧੀ ਲਈ ਉਨ੍ਹਾਂ ਦੀ ਮਾਂ-ਬੋਲੀ ਪੂਜਾ ਦੇ ਯੋਗ ਸੀ। ਰਾਸ਼ਟਰਪਤੀ ਨੇ ਕਿਹਾ ਕਿ ਬੇਸ਼ੱਕ ਤਮਿਲ ਮਨੁੱਖ ਜਾਤੀ ਦੀਆਂ ਸਭ ਤੋਂ ਮਹਾਨ ਅਤੇ ਸਭ ਤੋਂ ਪੁਰਾਣੀਆਂ ਭਾਸ਼ਾਵਾਂ ਵਿੱਚੋਂ ਇੱਕ ਹੈ। ਸਾਰੀ ਦੁਨੀਆ ਆਪਣੀ ਅਮੀਰ ਵਿਰਾਸਤ 'ਤੇ ਮਾਣ ਕਰਦੀ ਹੈ। ਪਰ ਇਹ ਕਰੁਣਾਨਿਧੀ ਸਨ, ਜਿਨ੍ਹਾਂ ਨੇ ਇਹ ਸੁਨਿਸ਼ਚਿਤ ਕੀਤਾ ਕਿ ਇਸ ਨੂੰ ਇੱਕ ਕਲਾਸੀਕਲ (ਸ਼ਾਸਤਰੀ) ਭਾਸ਼ਾ ਵਜੋਂ ਅਧਿਕਾਰਤ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ। ਕਲਾਇਗਨਾਰ ਆਪਣੇ ਵਿਲੱਖਣ ਵਰਗ ਦੇ ਨੇਤਾ ਸਨ। ਉਹ ਸਾਡੀ ਰਾਸ਼ਟਰੀ ਅੰਦੋਲਨ ਨਾਲ ਜੁੜੇ ਰਹੇ ਆਖ਼ਰੀ ਮੋਹਰੀ ਲੋਕਾਂ ਵਿੱਚੋਂ ਇੱਕ ਸਨ।
ਦੇਵੀਓ ਅਤੇ ਸੱਜਣੋ,
ਹੁਣ ਜਦੋਂ ਦੇਸ਼ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਮਨਾ ਰਿਹਾ ਹੈ, ਮੈਨੂੰ ਰਾਸ਼ਟਰੀ ਅੰਦੋਲਨ ਦੇ ਮੋਹਰੀ ਆਗੂ ਆ ਰਹੇ ਹਨ। ਸਾਡੀ ਰਾਸ਼ਟਰੀ ਲਹਿਰ 1857 ਜਾਂ ਇਸ ਤੋਂ ਵੀ ਪਹਿਲਾਂ ਤੋਂ ਲੈ ਕੇ 1947 ਤੱਕ ਫੈਲੀ ਹੋਈ ਹੈ। ਇਨ੍ਹਾਂ ਦਹਾਕਿਆਂ ਦੌਰਾਨ, ਕੱਟੜਪੰਥੀ ਅਤੇ ਕ੍ਰਾਂਤੀਕਾਰੀ ਸਨ। ਸ਼ਾਂਤੀਵਾਦੀ ਅਤੇ ਸੰਵਿਧਾਨਵਾਦੀ ਸਨ। ਉਨ੍ਹਾਂ ਦੇ ਵੱਖੋ ਵੱਖਰੇ ਤਰੀਕੇ ਸਨ ਅਤੇ ਉਨ੍ਹਾਂ ਦੇ ਵੱਖੋ-ਵੱਖਰੇ ਦਰਸ਼ਨ ਸਨ। ਪਰ ਉਹ ਮਾਤ ਭੂਮੀ ਪ੍ਰਤੀ ਆਪਣੀ ਸ਼ਰਧਾ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਇਕਜੁੱਟ ਸਨ। ਹਰ ਕੋਈ, ਆਪਣੇ ਤਰੀਕੇ ਨਾਲ, ਭਾਰਤ ਮਾਤਾ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਸੀ। ਵੱਖੋ-ਵੱਖਰੀਆਂ ਸਹਾਇਕ ਨਦੀਆਂ ਜਿਵੇਂ ਕਿ ਇੱਕ ਦਰਿਆ ਵਿੱਚ ਇਕੱਠੀਆਂ ਹੁੰਦੀਆਂ ਹਨ, ਉਹ ਸਾਰੇ ਰਾਸ਼ਟਰੀ ਆਜ਼ਾਦੀ ਦੇ ਕਾਰਨ ਕਰਕੇ ਇਕੱਠੇ ਹੋਏ ਸਨ।
ਉਨ੍ਹਾਂ ਨੇ ਖ਼ੁਦ ਨੂੰ ਗਾਂਧੀ ਜੀ ਲਈ ਇਕਜੁੱਟ ਪਾਇਆ। ਮਹਾਤਮਾ ਗਾਂਧੀ ਨੇ ਨਾ ਸਿਰਫ ਉਹ ਸਭ ਕੁਝ ਪੇਸ਼ ਕੀਤਾ ਜੋ ਸਾਡੇ ਸੱਭਿਆਚਾਰ ਅਤੇ ਪਰੰਪਰਾ ਵਿੱਚ ਸਰਬੋਤਮ ਸੀ, ਬਲਕਿ ਉਨ੍ਹਾਂ ਨੇ ਕਈ ਪੱਛਮੀ ਚਿੰਤਕਾਂ ਦੇ ਵਿਚਾਰਾਂ ਵਿੱਚ ਵੀ ਸੁਧਾਰ ਕੀਤਾ। ਉਨ੍ਹਾਂ ਨਾਲ ਦੇਸ਼ ਭਗਤਾਂ, ਵਕੀਲਾਂ, ਵਿਦਵਾਨਾਂ, ਸਮਾਜ ਸੁਧਾਰਕਾਂ, ਧਾਰਮਿਕ ਅਤੇ ਅਧਿਆਤਮਕ ਆਗੂਆਂ ਅਤੇ ਹੋਰਾਂ ਦੀ ਇੱਕ ਫੌਜ ਸੀ। ਉਨ੍ਹਾਂ ਵਿੱਚੋਂ ਹਰ ਇੱਕ ਬੇਮਿਸਾਲ ਸੀ। ਡਾ. ਬੀ ਆਰ ਅੰਬੇਡਕਰ ਬਾਰੇ ਸੋਚੋ, ਅਜਿਹੀ ਮਹਾਨ ਪ੍ਰਤਿਭਾ ਅਤੇ ਕਿੰਨੇ ਦੂਰਦਰਸ਼ੀ ਸਨ! ਪਰ ਇਤਿਹਾਸ ਦੀਆਂ ਕਿਤਾਬਾਂ ਵਿੱਚ ਲਿਖੇ ਨਾਵਾਂ ਤੋਂ ਇਲਾਵਾ, ਅਣਗਿਣਤ ਹੋਰ ਸਨ ਜਿਨ੍ਹਾਂ ਦੇ ਨਾਂ ਕਦੇ ਕਿਤੇ ਦਰਜ ਹੀ ਨਹੀਂ ਕੀਤੇ ਗਏ। ਉਨ੍ਹਾਂ ਨੇ ਆਰਾਮ, ਇੱਥੋਂ ਤਕ ਕਿ ਕਰੀਅਰ, ਅਤੇ ਕਈ ਵਾਰ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ, ਤਾਂ ਜੋ ਅਸੀਂ ਇੱਕ ਆਜ਼ਾਦ ਰਾਸ਼ਟਰ ਵਿੱਚ ਰਹਿ ਸਕੀਏ।
ਉਨ੍ਹਾਂ ਕੁਝ ਦਹਾਕਿਆਂ ਨੇ ਧਰਤੀ ’ਤੇ ਪੈਦਾ ਹੋਈਆਂ ਕੁਝ ਮਹਾਨ ਪੀੜ੍ਹੀਆਂ ਵੇਖੀਆਂ। ਉਨ੍ਹਾਂ ਲਈ, ਇਹ ਦੇਸ਼ ਹਮੇਸ਼ਾਂ ਰਿਣੀ ਰਹੇਗਾ। ਉਨ੍ਹਾਂ ਨੂੰ ਅਸੀਂ ਸਿਰਫ ਇਕੋ ਸ਼ਰਧਾਂਜਲੀ ਦੇ ਸਕਦੇ ਹਾਂ; ਉਹ ਹੈ ਉਨ੍ਹਾਂ ਦੇ ਜੀਵਨ ਅਤੇ ਉਨ੍ਹਾਂ ਦੇ ਆਦਰਸ਼ਾਂ ਤੋਂ ਨਿਰੰਤਰ ਪ੍ਰੇਰਿਤ ਹੋਣਾ। ਉਨ੍ਹਾਂ ਨੇ ਸਾਨੂੰ ਆਜ਼ਾਦੀ ਦਾ ਤੋਹਫ਼ਾ ਦਿੱਤਾ ਪਰ ਉਨ੍ਹਾਂ ਨੇ ਸਾਨੂੰ ਜ਼ਿੰਮੇਵਾਰੀ ਵੀ ਦਿੱਤੀ। ਉਨ੍ਹਾਂ ਦੀ ਦੂਰ–ਦ੍ਰਿਸ਼ਟੀ ਆਕਾਰ ਲੈ ਰਹੀ ਹੈ, ਪਰ ਇਹ ਇੱਕ ਨਿਰੰਤਰ ਚਲਣ ਵਾਲੀ ਪ੍ਰਕਿਰਿਆ ਹੈ। ਜਿਸ ਤਰ੍ਹਾਂ ਉਨ੍ਹਾਂ ਵਿੱਚੋਂ ਹਰ ਇੱਕ ਨੇ ਆਪਣੀ-ਆਪਣੀ ਭੂਮਿਕਾ ਨਿਭਾਈ, ਸਾਨੂੰ ਸਾਰਿਆਂ ਨੂੰ ਰਾਸ਼ਟਰ ਨੂੰ ਨਵੀਆਂ ਉਚਾਈਆਂ ’ਤੇ ਲਿਜਾਣ ਵਿੱਚ ਆਪਣੀ ਭੂਮਿਕਾ ਨਿਭਾਉਣੀ ਪਵੇਗੀ।
ਮੈਂ ਖ਼ਾਸ ਤੌਰ ’ਤੇ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਵਰਤਮਾਨ ਨੂੰ ਸਮਝਣ ਅਤੇ ਭਵਿੱਖ ਵਿੱਚ ਤਰੱਕੀ ਲਈ ਅਤੀਤ ਨਾਲ ਲਗਾਤਾਰ ਜੁੜੇ ਰਹਿਣ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ, ਸੁਬਰਾਮਣੀਆ ਭਾਰਤੀ ਅਤੇ ਹੋਰਨਾਂ ਦੇ ਜੀਵਨ ਵਿੱਚ ਉਨ੍ਹਾਂ ਨੂੰ ਉਨ੍ਹਾਂ ਪ੍ਰਸ਼ਨਾਂ ਦੇ ਉੱਤਰ ਮਿਲਣਗੇ ਜੋ ਉਨ੍ਹਾਂ ਦੇ ਮਨਾਂ ਵਿੱਚ ਉੱਠ ਰਹੇ ਹਨ। ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੇਖਿਆ ਹੈ ਕਿ ਨੌਜਵਾਨ ਪੀੜ੍ਹੀ ਸਾਡੇ ਹਾਲੀਆ ਇਤਿਹਾਸ ਵਿੱਚ ਵੱਧ ਤੋਂ ਵੱਧ ਦਿਲਚਸਪੀ ਲੈ ਰਹੀ ਹੈ। ਉਹ ਸਾਡੇ ਅੰਦਰ ਆਸ ਜਗਾਉਂਦੇ ਹਨ ਕਿ ਜਾਣੇ-ਪਛਾਣੇ ਅਤੇ ਅਣਜਾਣ ਸੁਤੰਤਰਤਾ ਸੈਨਾਨੀਆਂ ਵੱਲੋਂ ਸ਼ੁਰੂ ਕੀਤਾ ਕੰਮ ਕੰਮ ਜਾਰੀ ਰਹੇਗਾ। ਉਹ ਭਾਰਤ, ਆਪਣੀ ਸੂਝਬੂਝ ਨਾਲ ਇਸ ਸਦੀ ਵਿੱਚ ਪੂਰੀ ਦੁਨੀਆ ਨੂੰ ਰਾਹ ਦਿਖਾਏਗਾ।
ਦੇਵੀਓ ਅਤੇ ਸੱਜਣੋ, ਮੈਂ ਇਸ ਸ਼ੁਭ ਮੌਕੇ ’ਤੇ ਤਮਿਲ ਨਾਡੂ ਦੀ ਜਨਤਾ ਨੂੰ ਮੁਬਾਰਕਬਾਦ ਦਿੰਦਾ ਹਾਂ। ਤੁਹਾਨੂੰ ਸਭ ਨੂੰ ਮੇਰੀਆਂ ਸ਼ੁਭਕਾਮਨਾਵਾਂ।
ਤੁਹਾਡਾ ਧੰਨਵਾਦ।
ਜੈ ਹਿੰਦ!
************
ਡੀਐੱਸ/ਐੱਸਐੱਚ/ਏਕੇ
(Release ID: 1741709)
Visitor Counter : 239