ਘੱਟ ਗਿਣਤੀ ਮਾਮਲੇ ਮੰਤਰਾਲਾ

ਘੱਟ ਗਿਣਤੀਆਂ ਲਈ ਵਜੀਫੇ

Posted On: 02 AUG 2021 5:26PM by PIB Chandigarh

ਘੱਟ ਗਿਣਤੀ ਮੰਤਰਾਲਾ ਸੰਬੰਧਿਤ ਸੂਬਾ ਸਰਕਾਰ / ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਸ਼ਾਸਨ ਦੁਆਰਾ ਪਾਰਦਰਸ਼ੀ ਢੰਗ ਨਾਲ ਨੋਟੀਫਾਈ ਅਤੇ ਚੁਣੇ ਨਿਜੀ ਅਦਾਰੇ ਜਾਂ ਸਰਕਾਰੀ ਅਦਾਰੇ ਵਿਚਲੇ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪੱਧਰ ਦੇ ਪੇਸ਼ੇਵਰਾਨਾ ਅਤੇ ਤਕਨੀਕੀ ਕੋਰਸ ਕਰ ਰਹੇ ਘੱਟ ਗਿਣਤੀ ਵਿਦਿਆਰਥੀਆਂ ਨੂੰ ਸਿੱਖਿਆ ਸਸ਼ਕਤੀਕਰਣ ਲਈ ਮੈਰਿਟ ਕਮ  ਮੀਨਸ ਅਧਾਰਿਤ ਵਜੀਫਾ ਸਕੀਮ ਲਾਗੂ ਕਰਦਾ ਹੈ  ਸਕੀਮ ਤਹਿਤ ਕਵਰ ਕੀਤੇ 85 ਵਕਾਰੀ ਪ੍ਰਮੁੱਖ ਸੰਸਥਾਵਾਂ ਵਿੱਚੋਂ ਕਿਸੇ ਵਿੱਚ ਵੀ ਇੱਕ ਕੋਰਸ ਕਰਨ ਲਈ ਚੁਣਿਆ ਗਿਆ ਵਿਦਿਆਰਥੀ ਅਕਾਦਮਿਕ ਸਾਲ ਦੌਰਾਨ ਕੋਰਸ ਦੀ ਪੂਰੀ ਫੀਸ ਦੀ ਵਜੀਫੇ ਵਜੋਂ ਵਾਪਸੀ ਲਈ ਯੋਗ ਹੈ  ਘੱਟ ਗਿਣਤੀ ਵਿਦਿਆਰਥੀ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲੇ ਦੀ ਪੋਸਟ ਮੈਟ੍ਰਿਕ ਵਜੀਫਾ ਸਕੀਮ ਤਹਿਤ ਪੇਸ਼ੇਵਰਾਨਾ ਸਿੱਖਿਆ ਲਈ ਵਜੀਫ਼ਾ ਵੀ ਲੈ ਸਕਦੇ ਹਨ 
ਇਸ ਤੋਂ ਇਲਾਵਾ ਘੱਟ ਗਿਣਤੀ ਮਾਮਲੇ ਮੰਤਰਾਲਾ ਪੜ੍ਹੋ ਪ੍ਰਦੇਸ਼ ਸਕੀਮਮੌਲਾਨਾ ਆਜ਼ਾਦ ਨੈਸ਼ਨਲ ਫੈਲੋਸਿ਼ਪ (ਐੱਮ  ਐੱਨ ਐੱਫਸਕੀਮ ਅਤੇ ਕੌਮੀ ਘੱਟ ਗਿਣਤੀ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੁਆਰਾ ਸਿੱਖਿਆ ਕਰਜ਼ੇ ਨੂੰ ਵੀ ਲਾਗੂ ਕਰਦਾ ਹੈ  ਪੜ੍ਹੋ ਪ੍ਰਦੇਸ਼ ਸਕੀਮ ਤਹਿਤ ਵਿਦੇਸ਼ਾਂ ਵਿੱਚ ਉੱਚ ਅਧਿਅਨ ਲਈ ਘੱਟ ਗਿਣਤੀ ਭਾਈਚਾਰੇ ਦੇ ਵਿਦਿਆਰਥੀਆਂ ਨੂੰ ਸਿੱਖਿਆ ਕਰਜਿ਼ਆਂ ਤੇ ਵਿਆਜ ਸਬਸਿਡੀ ਮੁਹੱਈਆ ਕੀਤੀ ਜਾਂਦੀ ਹੈ  ਐੱਮ  ਐੱਨ ਐੱਫ ਤਹਿਤ ਘੱਟ ਗਿਣਤੀ ਭਾਈਚਾਰਿਆਂ ਦੇ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਦੇ ਰੂਪ ਵਿੱਚ ਵਜੀਫਾ ਦਿੱਤਾ ਜਾਂਦਾ ਹੈ  ਇਹ ਵਜੀਫਾ ਭਾਰਤ ਵਿੱਚ ਹੀ ਐੱਮ ਫਿੱਲ / ਪੀ ਐੱਚ ਡੀ ਡਿਗਰੀ ਕਰਨ ਲਈ ਲਗਾਤਾਰ ਅਤੇ ਪੂਰਾ ਸਮਾਂ ਖੋਜ ਅਧਿਅਨ ਲਈ ਦਿੱਤੀ ਜਾਂਦੀ ਹੈ  ਇਸ ਵੇਲੇ ਮੌਜੂਦਾ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੈਰਿਟ ਕਮ ਮੀਨਸ ਅਧਾਰਿਤ ਵਜੀਫਾ ਸਕੀਮ ਅਤੇ ਪੋਸਟ ਮੈਟਰਿਕ ਵਜੀਫਾ ਸਕੀਮ ਘੱਟ ਗਿਣਤੀਆਂ ਲਈ ਚਲਾਈ ਜਾ ਰਹੀ ਹੈ 
ਪਿਛਲੇ ਤਿੰਨ ਸਾਲਾਂ ਦੌਰਾਨ ਮੈਰਿਟ ਕਮ ਮੀਨਸ ਵਜੀਫਾ ਸਕੀਮ ਤਹਿਤ 1,163.51 ਕਰੋੜ ਰੁਪਏ ਅਲਾਟ ਕੀਤੇ ਗਏ ਹਨ ਅਤੇ ਪੋਸਟ ਮੈਟ੍ਰਿਕ ਵਜੀਫਾ ਸਕੀਮ ਤਹਿਤ 1,517.66 ਕਰੋੜ ਰੁਪਏ ਅਲਾਟ ਕੀਤੇ ਗਏ ਹਨ 
ਪਿਛਲੇ ਤਿੰਨ ਸਾਲਾਂ ਦੌਰਾਨ ਮੰਤਰਾਲੇ ਦੀਆਂ ਪ੍ਰੀ ਮੈਟ੍ਰਿਕ , ਪੋਸਟ ਮੈਟ੍ਰਿਕ , ਮੈਰਿਟ ਕਮ ਮੀਨਸ ਅਧਾਰਿਤ ਵਜੀਫਾ ਅਤੇ ਬੇਗਮ ਹਜਰਤ ਮਹਿਲ ਕੌਮੀ ਵਜੀਫਾ ਸਕੀਮਾਂ ਤਹਿਤ ਮਨਜ਼ੂਰ ਕੀਤੇ ਵਜੀਫਿਆਂ ਦੀ ਸੂਬਾ / ਕੇਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਗਿਣਤੀ ਦਾ ਵੇਰਵਾ ਹੇਠ ਦਿੱਤੇ ਅਨੈਕਸਚਰ ਵਿੱਚ ਦਿੱਤਾ ਗਿਆ ਹੈ 

 


 

Annexure

State/UT-wise details of Scholarship Sanctioned Under Pre-Matric, Post Matric, Merit-cum-Means based Scholarship and  Begum Hazrat Mahal National Scholarship Schemes during the last three years i.e. 2018-19 to 2020-21*

S. No.

States/UTs

Number of Scholarship Sanctioned**

1

Andhra Pradesh

503541

2

Telangana

545797

3

Arunachal Pradesh

7

4

Assam

785310

5

Bihar

826909

6

Chhattisgarh

22576

7

Goa

2630

8

Gujarat

468516

9

Haryana

41778

10

Himachal Pradesh

7190

11

Jammu & Kashmir

1346483

12

Jharkhand

192458

13

Karnataka

1736186

14

Kerala

2160475

15

Ladakh

16250

16

Madhya Pradesh

450830

17

Maharashtra

2369230

18

Manipur

123099

19

Meghalaya

54920

20

Mizoram

153414

21

Nagaland

169217

22

Odisha

52641

23

Punjab

1487991

24

Rajasthan

548423

25

Sikkim

1516

26

Tamil Nadu

1237697

27

Tripura

16389

28

Uttar Pradesh

2608329

29

Uttarakhand

88214

30

West Bengal

1419702

31

Andaman & Nicobar

3248

32

Chandigarh

4901

33

Dadra & Nagar Haveli & Daman & Diu

966

34

Delhi

22501

35

Lakshadweep

2

36

Puducherry

11568

Total

1,94,80,904

 

*   ਆਰਜ਼ੀ ਡਾਟਾ (ਵਜੀਫੇ ਦੀ ਪ੍ਰਵਾਨਗੀ / ਵੰਡ ਜਾਰੀ 2021—22) 
**  ਇਸ ਵਿੱਚ ਬੇਗਮ ਹਜ਼ਰਤ ਮਹਿਲ ਕੌਮੀ ਵਜੀਫਾ ਸਕੀਮ ਤਹਿਤ ਪ੍ਰਵਾਨਿਤ ਗਿਣਤੀ ਵੀ ਸ਼ਾਮਲ ਹੈ 
ਨੋਟ : ਅਰੁਣਾਚਲ ਪ੍ਰਦੇਸ਼ ਅਤੇ ਲਕਸ਼ਦੀਪ ਪ੍ਰੀ ਮੈਟਿਕ , ਪੋਸਟ ਮੈਟ੍ਰਿਕ ਅਤੇ ਮੈਰਿਟ ਕਮ ਮੀਨਸ ਅਧਾਰਿਤ ਵਜੀਫਾ ਸਕੀਮਾਂ ਤਹਿਤ ਵਜੀਫੇ ਨਹੀਂ ਲੈਂਦੇ ਹਨ 


ਇਹ ਜਾਣਕਾਰੀ ਘੱਟ ਗਿਣਤੀ ਮਾਮਲੇ ਮੰਤਰਾਲੇ ਦੇ ਕੇਂਦਰੀ ਮੰਤਰੀ ਸ਼੍ਰੀ ਮੁਖਤਾਰ ਅੱਬਾਸ ਨਕਵੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ 
 

***********************

ਐੱਨ   / (ਐੱਮ  ਐੱਮ  _ ਆਰ ਐੱਸ ਕਿਉ — 1548)


(Release ID: 1741662) Visitor Counter : 139
Read this release in: English , Urdu