ਸਿੱਖਿਆ ਮੰਤਰਾਲਾ

ਆਨਲਾਈਨ ਸਿੱਖਿਆ ਦੀ ਸੁਰੱਖਿਅਤਾ ਯਕੀਨੀ ਬਣਾਉਣ ਲਈ ਸਰਕਾਰ ਦੀਆਂ ਪਹਿਲਕਦਮੀਆਂ

Posted On: 02 AUG 2021 5:12PM by PIB Chandigarh

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ ਬੀ ਐੱਸ ) ਨੇ ਵਿਦਿਆਰਥੀਆਂ ਵਿਚਾਲੇ ਸੁਰੱਖਿਅਤ ਸਿਹਤਮੰਦ ਡਿਜੀਟਲ ਆਦਤਾਂ ਯਕੀਨੀ ਬਣਾਉਣ ਲਈ "ਸਾਈਬਰ ਸੁਰੱਖਿਆ ਹੈਂਡਬੁੱਕ" ਲਾਂਚ ਕੀਤੀ ਹੈ ਇਹ ਮੋਡਿਊਲ ਸਾਈਬਰ ਸੁਰੱਖਿਆ ਦੇ ਕਈ ਵਿਸ਼ੇ ਜਿਵੇਂ ਸੋਸ਼ਲ ਬਾਈਕਾਟ , ਡਰਾਉਣਾ ਧਮਕਾਉਣਾ , ਬੇਜ਼ਤੀ ਕਰਨੀ , ਭਾਵਨਾਤਮਕ ਪਰੇਸ਼ਾਨੀ , ਆਨਲਾਈਨ ਸੈਕਸੂਅਲ ਐਬੀਊਸ , ਸਾਈਬਰ ਕੱਟੜਵਾਦ , ਆਨਲਾਈਨ ਹਮਲਾ ਤੇ ਧੋਖਾਧੜੀ ਤੇ ਆਨਲਾਈਨ ਫਸਾਉਣ ਨੂੰ ਕਵਰ ਕਰਦਾ ਹੈ "ਸਾਈਬਰ ਸੁਰੱਖਿਆ ਹੈਂਡਬੁੱਕ" ਲਈ :http://cbseacademic.nic.in/web_material/Manuals/Cyber_Safety_Manual.pdf ਤੇ ਪਹੁੰਚ ਕੀਤੀ ਜਾ ਸਕਦੀ ਹੈ

ਇਲੈਕਟ੍ਰਾਨਿਕ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਤਹਿਤ ਇੰਡੀਅਨ ਕੰਪਿਊਟਰ ਐਮਰਜੈਂਸ ਰਿਸਪੌਂਸ ਟੀਮ (ਸੀ ਆਰ ਟੀਇੰਨ) ਨੇ ਵੱਖ ਵੱਖ ਵੀਡੀਓ ਕਾਨਫਰੰਸਿੰਗ ਐਪਸ ਬਾਰੇ ਸੁਰੱਖਿਆ ਚਿੰਤਾ ਨਾਲ ਨਜਿੱਠਣ ਲਈ ਦਿਸ਼ਾ ਨਿਰਦੇਸ਼ ਤਿਆਰ ਕੀਤੇ ਹਨ , ਜੋ ਹੇਠ ਲਿਖੇ ਲਿੰਕ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ https://www.cert-in.org.in/s2cMainServlet?pageid=PUBWEL01

ਬੱਚਿਆਂ ਦੇ ਅਧਿਕਾਰਾਂ ਦੀ ਸੁਰੱਖਿਆ ਲਈ ਕੌਮੀ ਕਮਿਸ਼ਨ ਨੇ ਵੀ ਆਨਲਾਈਨ ਕਲਾਸਾਂ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਸੂਬਿਆਂ ਦੇ ਸਕੂਲ ਸਿੱਖਿਆ ਵਿਭਾਗਾਂ ਦੇ ਸਾਰੇ ਸਕੱਤਰਾਂ ਨੂੰ ਐਡਵਾਇਜ਼ਰੀ ਵੀ ਜਾਰੀ ਕੀਤੀ ਹੈ
ਸਕੂਲ ਮੁਖੀਆਂ ਅਤੇ ਅਧਿਆਪਕਾਂ ਲਈ ਪ੍ਰਗਯਾਤਾ ਦਿਸ਼ਾ ਨਿਰਦੇਸ਼ਾਂ ਵਿੱਚ ਡਿਜੀਟਲ ਸਿੱਖਿਆ ਨੂੰ ਲਾਗੂ ਕਰਨ ਲਈ ਕਦਮਾਂ , ਯੋਜਨਾ ਅਤੇ ਜਾਇਜ਼ੇ ਦੀ ਲੋੜ ਬਾਰੇ ਦੱਸਿਆ ਗਿਆ ਹੈ ਤੇ ਨਾਲ ਹੀ ਸਾਈਬਰ ਸੁਰੱਖਿਆ ਅਤੇ ਨਿਜੀ ਉਪਾਵਾਂ ਨੂੰ ਯਕੀਨੀ ਬਣਾਇਆ ਗਿਆ ਹੈ ਇਹਨਾਂ ਦਿਸ਼ਾ ਨਿਰਦੇਸ਼ਾਂ ਲਈ ਹੇਠ ਲਿਖੇ ਲਿੰਕ ਤੇ ਪਹੁੰਚ ਕੀਤੀ ਜਾ ਸਕਦੀ ਹੈ https://www.education.gov.in/sites/upload_files/mhrd/files/pragyata-guidelines_0.pdf

ਇਹ ਜਾਣਕਾਰੀ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਹੈ

 

*******

ਐੱਮ ਜੇ ਪੀ ਐੱਸ / ਕੇ



(Release ID: 1741603) Visitor Counter : 89


Read this release in: English , Urdu