ਰੱਖਿਆ ਮੰਤਰਾਲਾ

ਦੇਸ਼ ਵਿੱਚ ਰੱਖਿਆ ਉਤਪਾਦਾਂ ਦਾ ਉਤਪਾਦਨ

Posted On: 02 AUG 2021 2:58PM by PIB Chandigarh

ਸਰਕਾਰ ਵੱਲੋਂ 21 ਅਗਸਤ, 2020 ਅਤੇ 31 ਮਈ, 2021 ਨੂੰ ਕ੍ਰਮਵਾਰ 101 ਅਤੇ 108 ਵਸਤੂਆਂ ਸਮੇਤ ਸਵਦੇਸ਼ੀਕਰਨ ਦੀਆਂ ਦੋ ਪੌਜਿਟਿਵ ਸੂਚੀਆਂ (ਪਹਿਲਾਂ ਦੀਆਂ ਨਿਗੇਟਿਵ ਸੂਚੀਆਂ) ਅਧਿਸੂਚਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਦੇ ਚਲਦਿਆਂ ਉਨ੍ਹਾਂ ਸਾਹਮਣੇ ਸਮਾਂ ਰੇਖਾ ਤੋਂ ਬਾਅਦ ਦਰਾਮਦ ਤੇ  ਪਾਬੰਦੀ ਹੋਵੇਗੀ। ਸੂਚੀਆਂ ਭਾਰਤੀ ਰੱਖਿਆ ਉਦਯੋਗ ਨੂੰ ਭਾਰਤੀ ਹਥਿਆਰਬੰਦ ਬਲਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਵਦੇਸ਼ੀ ਡਿਜ਼ਾਈਨ ਅਤੇ ਵਿਕਾਸ ਸਮਰੱਥਾਵਾਂ ਦੀ ਵਰਤੋਂ ਕਰਦਿਆਂ ਸੂਚੀਬੱਧ ਵਸਤੂਆਂ ਦੇ ਨਿਰਮਾਣ ਦੇ ਮੌਕੇ ਪ੍ਰਦਾਨ ਕਰਦੀਆਂ ਹਨ। 101 ਅਤੇ 108 ਵਸਤੂਆਂ ਵਾਲੀਆਂ ਦੋ ਪੋਜਿਟਿਵ ਸਵਦੇਸ਼ੀਕਰਨ ਸੂਚੀਆਂ ਰੱਖਿਆ ਮੰਤਰਾਲੇ ਦੀ ਵੈਬਸਾਈਟ http://www.mod.gov.in ਦੇ ਜਨਤਕ ਡੋਮੇਨ ਵਿੱਚ ਉਪਲਬਧ ਹਨ।

ਦਰਾਮਦ 'ਤੇ ਪਾਬੰਦੀ ਦੀ ਸਮਾਂ ਸੀਮਾ ਦਸੰਬਰ, 2020 ਤੋਂ ਦਸੰਬਰ, 2025 ਤੱਕ ਤੈਅ ਕੀਤੀ ਗਈ ਹੈ ਅਤੇ ਪ੍ਰੋਟੋਟਾਈਪਾਂ ਦੇ ਡਿਜ਼ਾਈਨ ਅਤੇ ਵਿਕਾਸ ਨੂੰ ਦੋ ਜਾਂ ਦੋ ਤੋਂ ਵੱਧ ਸਾਲ ਲੱਗਦੇ ਹਨ, ਇਸ ਲਈ ਵਿਦੇਸ਼ੀ ਮੁਦਰਾ ਦੀ ਬਚਤ ਅਤੇ ਰੋਜ਼ਗਾਰ ਦੇ ਮੌਕਿਆਂ' ਦਾ ਮੁਲਾਂਕਣ ਇਸ ਪੜਾਅ 'ਤੇ ਨਹੀਂ ਕੀਤਾ ਜਾ ਸਕਦਾ। 

 

ਇਹ ਜਾਣਕਾਰੀ ਰਕਸ਼ਾ ਰਾਜ ਮੰਤਰੀ ਸ਼੍ਰੀ ਅਜੈ ਭੱਟ ਵੱਲੋਂ ਅੱਜ ਰਾਜ ਸਭਾ ਵਿੱਚ ਡਾ. ਅਸ਼ੋਕ ਬਾਜਪਾਈ ਨੂੰ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਗਈ।

-----------------------------------------

 ਨਾਮਪੀ /ਡੀਕੇ/ਆਰਪੀ/ਸੈਵੀ/ਏਡੀਏ



(Release ID: 1741564) Visitor Counter : 102


Read this release in: English , Urdu