ਰੱਖਿਆ ਮੰਤਰਾਲਾ
ਉੱਤਰੀ ਸਿੱਕਮ ਵਿੱਚ ਭਾਰਤੀ ਸੈਨਾ ਅਤੇ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਵਿਚਾਲੇ ਹੌਟਲਾਈਨ ਦੀ ਸਥਾਪਨਾ
प्रविष्टि तिथि:
01 AUG 2021 7:16PM by PIB Chandigarh
ਸਰਹੱਦਾਂ ਤੇ ਭਰੋਸੇ ਅਤੇ ਸੁਹਿਰਦ ਸਬੰਧਾਂ ਦੀ ਭਾਵਨਾ ਨੂੰ ਅੱਗੇ ਵਧਾਉਣ ਲਈ ਉਤਰੀ ਸਿੱਕਮ ਦੇ ਕੋਂਗਰਾ ਲਾ ਖੇਤਰ ਵਿੱਚ ਭਾਰਤੀ ਸੈਨਾ ਅਤੇ ਤਿੱਬਤੀ ਖੁਦਮੁਖਤਿਆਰ ਖੇਤਰ ਦੇ ਖੰਬਾ ਜ਼ੋਂਗ ਵਿੱਚ ਪੀਐਲਏ ਦਰਮਿਆਨ ਇੱਕ ਹੌਟਲਾਈਨ ਸਥਾਪਤ ਕੀਤੀ ਗਈ । ਇਹ ਸਮਾਗਮ 01 ਅਗਸਤ 2021 ਨੂੰ ਪੀਐਲਏ ਦਿਵਸ ਨਾਲ ਸੰਪੰਨ ਹੋਇਆ ।
ਦੋਹਾਂ ਦੇਸ਼ਾਂ ਦੀਆਂ ਹਥਿਆਰਬੰਦ ਫੌਜਾਂ ਦੇ ਜ਼ਮੀਨੀ ਪੱਧਰ ਤੇ ਤਾਇਨਾਤ ਕਮਾਂਡਰਾਂ ਵਿਚਾਲੇ ਸੰਵਾਦ ਲਈ ਚੰਗੀ ਤਰ੍ਹਾਂ ਨਾਲ ਸਥਾਪਿਤ ਸੰਚਾਰ ਤੰਤਰ ਹੈ। ਵੱਖ -ਵੱਖ ਖੇਤਰਾਂ ਵਿੱਚ ਇਹ ਹੌਟਲਾਈਨ ਇਸ ਸੰਚਾਰ ਨੂੰ ਸਰਹੱਦਾਂ 'ਤੇ ਅਮਨ ਅਤੇ ਸ਼ਾਂਤੀ ਬਣਾਈ ਰੱਖਣ ਵਿੱਚ ਬਹੁਤ ਅੱਗੇ ਵਧਾਉਣ ਵਿੱਚ ਮਦਦ ਕਰੇਗੀ।
ਉਦਘਾਟਨ ਵਿੱਚ ਸੰਬੰਧਤ ਫ਼ੌਜਾਂ ਦੇ ਜ਼ਮੀਨੀ ਕਮਾਂਡਰਾਂ ਨੇ ਸ਼ਿਰਕਤ ਕੀਤੀ ਅਤੇ ਹੌਟਲਾਈਨ ਰਾਹੀਂ ਦੋਸਤੀ ਅਤੇ ਸਦਭਾਵਨਾ ਦੇ ਸੰਦੇਸ਼ ਦਾ ਆਦਾਨ ਪ੍ਰਦਾਨ ਕੀਤਾ ਗਿਆ।
_____________
ਐਸਸੀ, ਵੀਬੀਵਾਈ
(रिलीज़ आईडी: 1741365)
आगंतुक पटल : 238