ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਉੱਤਰ–ਪੂਰਬੀ ਰਾਜਾਂ ’ਚ ਵਿਗਿਆਨ ਖੋਜ ਸੰਸਥਾਨ

Posted On: 30 JUL 2021 3:48PM by PIB Chandigarh

ਵਿਗਿਆਨ ਤੇ ਟੈਕਨੋਲੋਜੀ ਵਿਭਾਗ ਨੇ ਗੁਹਾਟੀ ’ਚ ‘ਇੰਸਟੀਚਿਊਟ ਆੱਵ੍ ਐਡਵਾਂਸਡ ਸਟੱਡੀ ਇਨ ਸਾਇੰਸ ਐਂਡ ਟੈਕਨੋਲੋਜੀ’ (IASST) ਅਤੇ ਸ਼ਿਲੌਂਗ ’ਚ ‘ਨੌਰਥ ਈਸਟ ਸੈਂਟਰ ਫ਼ਾਰ ਟੈਕਨੋਲੋਜੀ ਐਪਲੀਕੇਸ਼ਨ ਐਂਡ ਰੀਚ’ (NECTAR) ਸਥਾਪਤ ਕੀਤੇ ਹਨ। ਬਾਇਓਟੈਕਨੋਲੋਜੀ ਵਿਭਾਗ ਨੇ ਇੰਫਾਲ ’ਚ ‘ਇੰਸਟੀਚਿਊਟ ਆੱਵ੍ ਬਾਇਓਰੀਸੋਰਸਜ਼ ਐਂਡ ਸਸਟੇਨੇਬਲ ਡਿਵੈਲਪਮੈਂਟ’ (IBSD) ਸਥਾਪਤ ਕੀਤਾ ਹੈ। ‘ਕੌਂਸਲ ਆੱਵ੍ ਸਾਇੰਟੀਫ਼ਿਕ ਐਂਡ ਇੰਡਸਟ੍ਰੀਅਲ ਰਿਸਰਚ’ (CSIR) ਦੀ ਜੌਰਹਾਟ, ਆਸਾਮ ’ਚ ਸੀਐੱਸਆਈਆਰ–ਨੌਰਥ ਈਸਟ ਇੰਸਟੀਚਿਊਟ ਆੱਵ੍ ਸਾਇੰਸ ਐਂਡ ਟੈਕਨੋਲੋਜੀ (CSIR-NEIST) ਨਾਂਅ ਦੀ ਆਪਣੀ ਇੱਕ ਲੈਬੇਰੋਟਰੀ ਹੈ। ਇਸ ਦੀਆਂ ਸ਼ਾਖਾ ਲੈਬੋਰੇਟਰੀਜ਼ ਲਾਂਫੇਲ ਪੈਟ, ਇੰਫਾਲ, ਮਨੀਪੁਰ ਤੇ ਨਾਹਰਲਾਗੁਨ, ਈਟਾਨਗਰ, ਅਰੁਣਾਚਲ ਪ੍ਰਦੇਸ਼ ’ਚ ਸਥਿਤ ਹਨ। CSIR–ਨੈਸ਼ਲਲ ਜਿਓਫ਼ਿਜ਼ੀਕਲ ਰਿਸਰਚ ਇੰਸਟੀਚਿਊਟ (CSIR-NGRI), ਹੈਦਰਾਬਾਦ ਦਾ ਪ੍ਰੋਜੈਕਟ ਦਫ਼ਤਰ ਤੇਜ਼ਪੁਰ, ਆਸਾਮ ’ਚ ਸਥਿਤ ਹੈ। CSIR-ਸੈਂਟਰਲ ਮਕੈਨੀਕਲ ਇੰਜੀਨੀਅਰਿੰਗ ਰਿਸਰਚ ਇੰਸਟੀਚਿਊਟ (CSIR-CMERI), ਦੁਰਗਾਪੁਰ ਦੀ ਇੱਕ ਇਕਾਈ ‘CSIR ਸੈਂਟਰ ਫ਼ਾਰ ਪੋਸਟ–ਹਾਰਵੈਸਟ ਪ੍ਰੋਸੈਸਿੰਗ ਐਂਡ ਰਿਸਰਚ’ ਦੇ ਨਾਂਅ ਨਾਲ ਟਿਊਰੀਅਲ, ਮਿਜ਼ੋਰਮ ਵਿਖੇ ਸਥਿਤ ਹੈ।

ਇਹ ਜਾਣਕਾਰੀ ਅੱਜ ਲੋਕ ਸਭਾ ’ਚ ਵਿਗਿਆਨ ਤੇ ਟੈਕਨੋਲੋਜੀ ਮੰਤਰਾਲੇ ਅਤੇ ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ੍ਰੀ ਜਿਤੇਂਦਰ ਸਿੰਘ ਨੇ ਇੱਕ ਲਿਖਤੀ ਜੁਆਬ ਰਾਹੀਂ ਦਿੱਤੀ।

*****

ਐੱਸਐੱਨਸੀ / ਟੀਐੱਮ / ਆਰਆਰ



(Release ID: 1741171) Visitor Counter : 77


Read this release in: English , Tamil