ਰੇਲ ਮੰਤਰਾਲਾ

ਭਾਰਤੀ ਰੇਲਵੇ ਵਿੱਚ ਫਾਸਟ ਟ੍ਰੈਕ ਇਲੈਕਟ੍ਰੀਫਿਕੇਸ਼ਨ ਪ੍ਰੋਜੈਕਟ

Posted On: 30 JUL 2021 4:04PM by PIB Chandigarh

ਭਾਰਤੀ ਰੇਲਵੇ (ਆਈਆਰ) ਨੇ ਆਪਣੇ ਬ੍ਰਾਡ ਗੇਜ (ਬੀਜੀ) ਨੈੱਟਵਰਕ ਨੂੰ ਮਿਸ਼ਨ ਮੋਡ ’ਤੇ ਬਿਜਲੀਕਰਨ ਲਈ ਇੱਕ ਵੱਡਾ ਬਿਜਲੀਕਰਨ ਪ੍ਰੋਗਰਾਮ ਸ਼ੁਰੂ ਕੀਤਾ ਹੈ।

ਭਾਰਤੀ ਰੇਲਵੇ ਕੋਲ 64,689 ਰੂਟ ਕਿਲੋਮੀਟਰ (ਆਰਕੇਐੱਮ) ਦਾ ਕੁੱਲ ਬ੍ਰਾਡ ਗੇਜ (ਬੀਜੀ) ਨੈੱਟਵਰਕ ਹੈ ਜਿਸ ਵਿੱਚ 740 ਆਰਕੇਐੱਮ ਕੋਂਕਣ ਰੇਲਵੇ ਸ਼ਾਮਲ ਹੈ। ਇਸ ਵਿੱਚੋਂ 45,881 ਆਰਕੇਐੱਮ ਭਾਵ ਲਗਭਗ 71% ਪਹਿਲਾਂ ਹੀ 31.03.2021 ਤੱਕ ਬਿਜਲੀਕਰਨ ਹੋ ਚੁੱਕਿਆ ਹੈ। ਭਾਰਤੀ ਰੇਲਵੇ ਦੇ ਸੰਤੁਲਿਤ ਬੀਜੀ ਰੂਟਾਂ ’ਤੇ ਯੋਜਨਾਬੰਦੀ/ਅਮਲ ਦੇ ਵੱਖ-ਵੱਖ ਪੜਾਵਾਂ ਦੇ ਅਧੀਨ ਬਿਜਲੀਕਰਨ ਦਾ ਕੰਮ ਚੱਲ ਰਿਹਾ ਹੈ, ਜਿਨ੍ਹਾਂ ਦਾ ਤੇਜ਼ੀ ਨਾਲ ਬਿਜਲੀਕਰਨ ਕੀਤਾ ਜਾ ਰਿਹਾ ਹੈ।

ਸਾਲ 2020-21 ਦੇ ਦੌਰਾਨ, 6,000 ਆਰਕੇਐੱਮ ਦੇ ਟੀਚੇ ਦੇ ਮੁਕਾਬਲੇ 6,015 ਆਰਕੇਐੱਮ ਦਾ ਬਿਜਲੀਕਰਨ ਕੀਤਾ ਗਿਆ ਹੈ।

ਰੇਲਵੇ ਬਿਜਲੀਕਰਨ ਪ੍ਰੋਜੈਕਟਾਂ ਲਈ ਫੰਡ ਪ੍ਰੋਜੈਕਟ ਅਨੁਸਾਰ ਅਲਾਟ ਕੀਤੇ ਜਾਂਦੇ ਹਨ, ਨਾ ਕਿ ਜ਼ੋਨ ਅਨੁਸਾਰ। ਹਾਲਾਂਕਿ, ਪਿਛਲੇ ਪੰਜ ਸਾਲਾਂ ਅਤੇ ਮੌਜੂਦਾ ਸਾਲ ਦੌਰਾਨ ਰੇਲਵੇ ਦੇ ਬਿਜਲੀਕਰਨ ਪ੍ਰੋਜੈਕਟਾਂ ਲਈ ਬਜਟ ਵੰਡ ਅਤੇ ਖਰਚੇ ਹੇਠ ਦਿੱਤੇ ਅਨੁਸਾਰ ਹਨ: -

 

ਸਾਲ

ਬਜਟ ਅਲੋਕੇਸ਼ਨ (ਰੁਪਏ ਕਰੋੜਾਂ ਵਿੱਚ) 

ਖਰਚਾ (ਰੁਪਏ ਕਰੋੜਾਂ ਵਿੱਚ) 

2016-17

3,396

2,956

2017-18

3,457

3,837

2018-19

6,302

5,955

2019-20

6,960

7,145

2020-21

6,326

6,141

 

ਪ੍ਰੋਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ, ਵੱਖ-ਵੱਖ ਕਦਮ ਚੁੱਕੇ ਗਏ ਹਨ ਜਿਨ੍ਹਾਂ ਵਿੱਚ ਵੱਡੇ ਆਕਾਰ ਦੇ ਇੰਜੀਨੀਅਰਿੰਗ ਖਰੀਦ ਅਤੇ ਨਿਰਮਾਣ (ਈਪੀਸੀ) ਕੰਟਰੈਕਟਸ ਦਾ ਅਵਾਰਡ, ਬਿਹਤਰ ਪ੍ਰੋਜੈਕਟ ਨਿਗਰਾਨੀ ਵਿਧੀ, ‘ਵਾਧੂ ਬਜਟ ਸੰਸਾਧਨ’ (ਇੰਸਟੀਟਿਊਸ਼ਨਲ਼ ਫਾਈਨਾਂਸ), ਫੀਲਡ ਯੂਨਿਟਾਂ ਦੀ ਸ਼ਕਤੀ ਦਾ ਵਿਕੇਂਦਰੀਕਰਨ ਆਦਿ ਸ਼ਾਮਲ ਹਨ।

ਇਹ ਜਾਣਕਾਰੀ ਰੇਲਵੇ, ਸੰਚਾਰ, ਇਲੈਕਟ੍ਰੌਨਿਕ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਨਵ ਨੇ ਅੱਜ ਰਾਜ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਦਿੱਤੀ।

****

ਆਰਜੇ/ ਡੀਐੱਸ


(Release ID: 1741170) Visitor Counter : 188


Read this release in: English