ਰੱਖਿਆ ਮੰਤਰਾਲਾ

ਲੈਫਟੀਨੇਂਟ ਜਨਰਲ ਤਰੁਣ ਕੁਮਾਰ ਚਾਵਲਾ ਨੇ ਆਰਟੀਲਰੀ ਦੇ ਮਹਾਨਿਦੇਸ਼ਕ ਦਾ ਚਾਰਜ ਸੰਭਾਲਿਆ

Posted On: 31 JUL 2021 2:22PM by PIB Chandigarh

ਲੈਫਟੀਨੇਂਟ ਜਨਰਲ ਤਰੁਣ ਕੁਮਾਰ ਚਾਵਲਾ ਏ.ਵੀ.ਐਸ.ਐਮ. ਮਿਤੀ 1 ਅਗਸਤ 2021 ਨੂੰ ਆਰਟੀਲਰੀ ਦੇ  ਮਹਾਨਿਦੇਸ਼ਕ ਦਾ ਚਾਰਜ ਸੰਭਾਲਨਗੇ। ਉਨ੍ਹਾਂ ਨੇ ਲੈਫਟੀਨੇਂਟ ਜਨਰਲ ਕੇ ਰਵੀ ਪ੍ਰਸਾਦ, ਪੀ.ਵੀ.ਐਸਐਮ, ਵੀ.ਐਸ.ਐਮ. ਕੋਲੋਂ ਇਹ ਕਾਰਜ ਸੰਭਾਲਿਆ ਹੈ, ਜੋ ਮਿਤੀ 31 ਜੁਲਾਈ 2021 ਨੂੰ ਫੌਜ ਵਿੱਚ ਸੇਵਾ ਦੇ 29 ਸਾਲ ਪੂਰੇ ਕਰਨ ਦੇ ਬਾਅਦ ਸੇਵਾਮੁਕਤ ਹੋ ਗਏ ਹਨ।
C:\Users\dell\Desktop\31picIJ2G.jpg
ਜਨਰਲ ਅਫਸਰ ਸੇਂਟ ਥਾਮਸ ਹਾਈ ਸਕੂਲ, ਦੇਹਰਾਦੂਨ ਅਤੇ ਰਾਸ਼ਟਰੀ ਰੱਖਿਆ ਅਕਾਦਮੀ, ਖਡਕਵਾਸਲਾ ਦੇ ਸਾਬਕਾ ਵਿਦਿਆਰਥੀ ਹਨ। ਉਨ੍ਹਾਂ ਨੂੰ ਜੂਨ 1984 ਵਿੱਚ ਆਰਟੀਲਰੀ ਫੀਲਡ ਰੈਜੀਮੇਂਟ ’ਚ ਕਮੀਸ਼ਨ ਪ੍ਰਦਾਨ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਇਸ ਖੇਤਰ ਦੇ ਵਿਆਪਕ ਸਪੈਕਟਰਮ ਵਿੱਚ ਕੰਮ ਕੀਤਾ ਹੈ ਅਤੇ ਕਈ ਕਮਾਂਡ, ਸਟਾਫ ਅਤੇ ਨਿਯੁਕਤੀਆਂ ’ਚ ਆਪਣੀ ਸੇਵਾ ਪ੍ਰਦਾਨ ਕੀਤੀ ਹੈ। ਉਨ੍ਹਾਂ ਨੇ ਵੈਸਟਰਨ ਅਤੇ ਈਸਟਰਨ ਦੋਨਾਂ ਸੈਕਟਰਸ ਵਿੱਚ ਇੱਕ ਆਰਟੀਲਿਰੀ ਰੈਜੀਮੇਂਟ ਦੀ ਕਮਾਨ ਸਾਂਭੀ। ਉਨ੍ਹਾਂ ਨੇ ਨਿਯੰਤਰਣ ਰੇਖਾ ’ਤੇ ਇੱਕ ਆਰਟੀਲਰੀ ਬਿਰਗੇਡ  ਅਤੇ ਬਾਅਦ ਵਿੱਚ ਵੈਸਟਰਨ ਥਿਏਟਰ ਵਿੱਚ ਇੱਕ ਆਰਟੀਲਿਰੀ ਡਿਵੀਜਨ ਦੀ ਕਮਾਨ ਸਾਂਭੀ ਹੈ ।

ਉਹ ਡਿਫੇਂਸ ਸਰਵਿਸਜ ਸਟਾਫ ਕਾਲਜ ਵੈਂਲੀਗਟਨ, ਕਾਲਜ ਆਫ ਡਿਫੈਂਸ ਮੈਨੇਜਮੇਂਟ ਸਿਕੰਦਰਾਬਾਦ ਅਤੇ ਨੈਸ਼ਨਲ ਡਿਫੇਂਸ ਕਾਲਜ ਨਵੀਂ ਦਿੱਲੀ ਦੇ ਸਾਬਕਾ ਵਿਦਿਆਰਥੀ ਹਨ, ਉਨ੍ਹਾਂ ਨੇ ਮਿਲੀਟਰੀ ਸੈਕਟਰੀ ਬ੍ਰਾਂਚ, ਤਤਕਾਲੀਨ ਪਰਸਪੇਕਟਿਵ ਅਤੇ ਹੁਣ ਸਟਰੈਟੇਜਿਕ ਕਹਾਉਣ ਵਾਲੇ ਪਲਾਨਿੰਗ ਡਾਇਰੈਕਟਰੇਟ, ਨਾਰਦਰਨ ਸੈਕਟਰ ਵਿੱਚ ਇੰਫੈਂਟਰੀ ਡਿਵੀਜਨ ਅਤੇ ਓੜਕ ਫਾਇਨੈਸ਼ੀਅਲ ਪਲਾਨਿੰਗ ਬ੍ਰਾਂਚ ਵਿੱਚ ਡੀ.ਜੀ. ਦਾ ਅਹੁਦਾ ਸੰਭਾਲਿਆ ਹੈ। ਉਹ ਡਿਫੈਂਸ ਸਰਵਿਸੇਜ ਸਟਾਫ ਕਾਲਜ ਵੈਲਿੰਗਟਨ ’ਚ ਨਿਯੁਕਤੀ ਦੇ ਇਲਾਵਾ ਸਕੂਲ ਆਫ ਆਰਟੀਲਰੀ ਦੇਵਲਾਲੀ ਅਤੇ ਕਾਲਜ ਆਫ ਡਿਫੇਂਸ ਮੈਨੇਜਮੇਂਟ ਸਿਕੰਦਰਾਬਾਦ ਵਿੱਚ ਟ੍ਰੇਨਰ ਰਹੇ ਹਨ । 

ਜਨਰਲ ਅਫਸਰ ਨੇ ਲਾਈਬੇਰੀਆ ਵਿੱਚ ਸੰਯੁਕਤ ਰਾਸ਼ਟਰ ਮਿਸ਼ਨ ( ਯੂਐਨਓਏਮਆਈਐਲ) ਵਿੱਚ ਇੱਕ ਮਿਲਿਟਰੀ ਆਬਜ਼ਰਵਰ ਦੇ ਰੂਪ ਵਿੱਚ ਕਾਰਜ ਕੀਤਾ। ਉਨ੍ਹਾਂ ਦੀ ਸਿੱਖਿਆ ਦੀ ਗੱਲ ਕਰੀਏ ਤਾਂ ਰੱਖਿਆ ਅਤੇ ਰਣਨੀਤਕ ਅਧਿਐਨ ਅਤੇ ਹਥਿਆਰ ਪ੍ਰਣਾਲੀ ਵਿੱਚ ਮਾਸਟਰ ਡਿਗਰੀ ਅਤੇ ਰੱਖਿਆ ਅਤੇ ਰਣਨੀਤਕ ਅਧਿਐਨ ਵਿੱਚ ਐਮ ਫਿਲ ਦੀ ਡਿਗਰੀ ਸ਼ਾਮਿਲ ਹੈ।


********************


ਐਸਸੀ/ਵੀਬੀਵਾਈ
 



(Release ID: 1741130) Visitor Counter : 188


Read this release in: English , Urdu , Hindi , Tamil