ਉਪ ਰਾਸ਼ਟਰਪਤੀ ਸਕੱਤਰੇਤ
ਸਾਡੀਆਂ ਭਾਸ਼ਾਵਾਂ ਨੂੰ ਸੁਰੱਖਿਅਤ ਰੱਖਣ ਲਈ ਸਹਿਯੋਗਪੂਰਨ ਤੇ ਨਵੀਨਤਮ ਕੋਸ਼ਿਸ਼ਾਂ ਦੀ ਜ਼ਰੂਰਤ ਹੈ: ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਭਾਰਤੀ ਭਾਸ਼ਾਵਾਂ ’ਚ ਮਿਆਰੀ ਅਨੁਵਾਦ ਤੇ ਵਿਗਿਆਨਕ ਸ਼ਬਦਾਵਲੀ ’ਚ ਸੁਧਾਰ ਦਾ ਸੱਦਾ ਦਿੱਤੀ
‘ਜੇ ਕਿਸੇ ਦੀ ਮਾਤਭਾਸ਼ਾ ਗੁਆਚ ਜਾਂਦੀ ਹੈ, ਤਾਂ ਆਤਮ–ਪਹਿਚਾਣ ਗੁੰਮ ਹੋ ਜਾਂਦੀ ਹੈ ’
ਸ਼੍ਰੀ ਨਾਇਡੂ ਨੇ ਇੱਕ ਮਾਮਲੇ ਨੂੰ ਸੁਖਾਵੇਂ ਢੰਗ ਨਾਲ ਸੁਲਝਾਉਣ ਲਈ ਅਦਾਲਤ ’ਚ ਮਾਤਭਾਸ਼ਾ ਵਿੱਚ ਵੀ ਗੱਲਬਾਤ ਕਰਨ ਲਈ ਭਾਰਤ ਦੇ ਮੁੱਖ ਜਸਟਿਸ ਦੀ ਪਹਿਲ ਦੀ ਸ਼ਲਾਘਾ ਕੀਤੀ
ਦੇਸੀ ਭਾਸ਼ਾਵਾਂ ਨੂੰ ਹੁਲਾਰਾ ਦੇਣ ਲਈ ਹੋਰ ਦੇਸ਼ਾਂ ਦੀਆਂ ਬਿਹਤਰੀਨ ਪਿਰਤਾਂ ਤੋਂ ਸਿੱਖੋ: ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਮਾਤਭਾਸ਼ਾ ਦੀ ਸੰਭਾਲ਼ ਬਾਰੇ ‘ਤੇਲੁਗੂ ਕੂਟਮੀ’ ਸੰਮੇਲਨ ਨੂੰ ਵਰਚੁਅਲੀ ਸੰਬੋਧਨ ਕੀਤਾ
Posted On:
31 JUL 2021 11:17AM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਭਾਰਤੀ ਭਾਸ਼ਾਵਾਂ ਦੀ ਸੰਭਾਲ਼ ਤੇ ਕਾਇਆਕਲਪ ਲਈ ਨਵੀਨਤਮ ਤੇ ਸਹਿਯੋਗਪੂਰਣ ਕੋਸ਼ਿਸ਼ਾਂ ਦਾ ਸੱਦਾ ਦਿੱਤਾ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਸ਼ਾਵਾਂ ਨੂੰ ਸੰਭਾਲ਼ਣਾ ਤੇ ਉਨ੍ਹਾਂ ਦੀ ਨਿਰੰਤਰਾ ਨੂੰ ਯਕੀਨੀ ਬਣਾਉਣਾ ਕੇਵਲ ਇੱਕ ਜਨ–ਅੰਦੋਲਨ ਦੇ ਮਾਧਿਅਮ ਰਾਹੀਂ ਸੰਭਵ ਹੈ। ਸ਼੍ਰੀ ਨਾਇਡੂ ਨੇ ਕਿਹਾ ਕਿ ਸਾਡੀ ਭਾਸ਼ਾ ਦੀ ਵਿਰਾਸਤ ਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਣ ਦੀਆਂ ਕੋਸ਼ਿਸ਼ਾਂ ਵਿੱਚ ਲੋਕਾਂ ਨੂੰ ਇੱਕ ਸੁਰ ਨਾਲ ਆਉਣਾ ਚਾਹੀਦਾ ਹੈ।
ਭਾਰਤੀ ਭਾਸ਼ਾਵਾਂ ਨੂੰ ਸੰਭਾਲ਼ਣ ਲਈ ਵਿਭਿੰਨ ਲੋਕਾਂ ਵੱਲੋਂ ਸੰਚਾਲਿਤ ਪਹਿਲਕਦਮੀਆਂ ਬਾਰੇ ਗੱਲ ਕਰਦਿਆਂ ਉਪ ਰਾਸ਼ਟਰਪਤੀ ਨੇ ਇੱਕ ਭਾਸ਼ਾ ਨੂੰ ਖ਼ੁਸ਼ਹਾਲ ਬਣਾਉਣ ਵਿੱਚ ਅਨੁਵਾਦ ਦੀ ਅਹਿਮ ਭੂਮਿਕਾ ਉੱਤੇ ਚਾਨਣਾ ਪਾਇਆ। ਉਨ੍ਹਾਂ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦਾਂ ਦੇ ਮਿਆਰ ਤੇ ਗਿਣਤੀ ’ਚ ਸੁਧਾਰ ਲਈ ਕੋਸ਼ਿਸ਼ ਵਧਾਉਣ ਦਾ ਸੱਦਾ ਦਿੱਤਾ। ਸ਼੍ਰੀ ਨਾਇਡੂ ਨੇ ਨੌਜਵਾਨਾਂ ਲਈ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚ ਪ੍ਰਾਚੀਨ ਸਾਹਿਤ ਨੁੰ ਵਧੇਰੇ ਸੌਖ ਨਾਲ ਉਪਲਬਧ ਅਤੇ ਸਬੰਧਿਤ ਬਣਾਉਣ ਦੀ ਵੀ ਸਲਾਹ ਦਿੱਤੀ। ਅੰਤ ’ਚ ਉਨ੍ਹਾਂ ਲੁਪਤ ਹੋ ਰਹੇ ਤੇ ਪ੍ਰਾਚੀਨ ਸ਼ਬਦਾਂ ਨੂੰ ਗ੍ਰਾਮੀਣ ਖੇਤਰਾਂ ਤੇ ਵਿਭਿੰਨ ਬੋਲੀਆਂ ਦੀ ਭਾਸ਼ਾ ਵਿੱਚ ਸੰਕਲਿਤ ਕਰਨ ਦਾ ਵੀ ਸੱਦਾ ਦਿੱਤਾ, ਤਾਂ ਜੋ ਉਨ੍ਹਾਂ ਨੂੰ ਭਵਿੱਖ ਦੀਆਂ ਪੀੜ੍ਹੀਆਂ ਲਈ ਸੁਰੱਖਿਆ ਰੱਖਿਆ ਜਾ ਸਕੇ।
ਮਾਤ–ਭਾਸ਼ਾਵਾਂ ਦੀ ਸੰਭਾਲ਼ ਬਾਰੇ ‘ਤੇਲੁਗੂ ਕੂਟਮੀ’ ਵੱਲੋਂ ਆਯੋਜਿਤ ਇੱਕ ਵਰਚੁਅਲ ਸੰਮੇਲਨ ਨੂੰ ਸੰਬੋਧਤ ਕਰਦੇ ਹੋਏ, ਸ਼੍ਰੀ ਨਾਇਡੂ ਨੇ ਸਾਵਧਾਨ ਕਰਦਿਆਂ ਕਿਹਾ ਕਿ ਜੇ ਕਿਸੇ ਦੀ ਮਾਤਭਾਸ਼ਾ ਲੁਪਤ ਹੋ ਜਾਂਦੀ ਹੈ, ਤਾਂ ਉਸ ਦੀ ਆਤਮ–ਪਹਿਚਾਣ ਤੇ ਸਵੈਮਾਣ ਅੰਤ ’ਚ ਗੁਆਚ ਜਾਣਗੇ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਵਿਰਾਸਤ ਲਈ ਵੱਖੋ–ਵੱਖਰੇ ਪੱਖਾਂ ਸੰਗੀਤ, ਨਾਚ, ਨਾਟਕ, ਰੀਤੀ–ਰਿਵਾਜਾਂ, ਤਿਉਹਾਰਾਂ, ਰਵਾਇਤੀ ਗਿਆਨ ਨੂੰ ਸਿਰਫ਼ ਆਪਣੀ ਮਾਤਭਾਸ਼ਾ ਰਾਹੀਂ ਸੁਰੱਖਿਅਤ ਰੱਖ ਸਕਦੇ ਹਾਂ।
ਇਸ ਮੌਕੇ ਸ਼੍ਰੀ ਨਾਇਡੂ ਨੇ ਭਾਰਤ ਦੇ ਚੀਫ਼ ਜਸਟਿਸ ਸ਼੍ਰੀ ਐੱਨ.ਵੀ. ਰਮਨਾ ਦੀ ਹਾਲੀਆ ਪਹਿਲ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਇੱਕ ਮਹਿਲਾ ਨੂੰ ਆਪਣੀ ਮਾਤਭਾਸ਼ਾ ਤੇਲੁਗੂ ’ਚ ਆਪਣੀਆਂ ਪਰੇਸ਼ਾਨੀਆਂ ਦੱਸਣ ਦੀ ਇਜਾਜ਼ਤ ਦੇ ਕੇ ਸੁਖਾਵੇਂ ਢੰਗ ਨਾਲ 21 ਸਾਲ ਪੁਰਾਣੇ ਵਿਆਹ ਦੇ ਵਿਵਾਦ ਨੂੰ ਹੱਲ ਕੀਤਾ, ਜਦੋਂ ਉਨ੍ਹਾਂ ਦੇਖਿਆ ਕਿ ਉਸ ਔਰਤ ਨੂੰ ਨਿਰੰਤਰ ਅੰਗ੍ਰੇਜ਼ੀ ਬੋਲਣ ’ਚ ਔਖ ਪੇਸ਼ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਨਿਆਂਇਕ ਪ੍ਰਣਾਲੀ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ ਹੈ, ਤਾਂ ਜੋ ਲੋਕ ਅਦਾਲਤਾਂ ਵਿੰਚ ਆਪਣੀਆਂ ਮੂਲ ਭਾਸ਼ਾਵਾਂ ’ਚ ਆਪਣੀਆਂ ਸਮੱਸਿਆਵਾਂ ਦੱਸ ਸਕਣ ਤੇ ਖੇਤਰੀ ਭਾਸ਼ਾਵਾਂ ਵਿੱਚ ਅਦਾਲਤ ਫ਼ੈਸਲਾ ਵੀ ਦੇ ਸਕੇ।
ਉਪ ਰਾਸ਼ਟਰਪਤੀ ਨੇ ਪ੍ਰਾਇਮਰੀ ਸਕੂਲ ਪੱਧਰ ਤੱਕ ਮਾਤਭਾਸ਼ਾ ਵਿੱਚ ਸਿੱਖਿਆ ਪ੍ਰਦਾਨ ਕਰਨ ਤੇ ਪ੍ਰਸ਼ਾਸਨ ’ਚ ਮਾਤਭਾਸ਼ਾ ਨੂੰ ਤਰਜੀਹ ਦੇਣ ਦੇ ਮਹੱਤਵ ਨੂੰ ਵੀ ਦੁਹਰਾਇਆ।
ਸ਼੍ਰੀ ਨਾਇਡੂ ਨੇ ਇੱਕ ਦੂਰ–ਦ੍ਰਿਸ਼ਟੀ ਨਾਲ ਭਰਪੂਰ ‘ਰਾਸ਼ਟਰੀ ਸਿੱਖਿਆ ਨੀਤੀ’ (NEP) ਲਿਆਉਣ ਲਈ ਕੇਂਦਰ ਸਰਕਾਰ ਦੀ ਸ਼ਲਾਘਾ ਕੀਤੀ, ਜੋ ਸਾਡੀ ਸਿੱਖਿਆ ਪ੍ਰਣਾਲੀ ਵਿੱਚ ਮਾਤਭਾਸ਼ਾ ਦੇ ਉਪਯੋਗ ਉੱਤੇ ਜ਼ੋਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਦੀ ਦੂਰ–ਦ੍ਰਿਸ਼ਟੀ ਅਨੁਸਾਰ ਸੰਪੂਰਨ ਸਿੱਖਿਆ ਤਦ ਹੀ ਸੰਭਵ ਹੈ, ਜਦੋਂ ਸਾਡਾ ਸੱਭਿਆਚਾਰ, ਭਾਸ਼ਾ ਤੇ ਰਵਾਇਤਾਂ ਨੂੰ ਸਾਡੀ ਸਿੱਖਿਆ ਪ੍ਰਣਾਲੀ ’ਚ ਏਕੀਕ੍ਰਿਤ ਕੀਤਾ ਜਾਵੇ।
ਉਨ੍ਹਾਂ ਨਵੇਂ ਅਕਾਦਮਿਕ ਸਾਲ ਤੋਂ ਵਿਭਿੰਨ ਭਾਰਤੀ ਭਾਸ਼ਾਵਾਂ ’ਚ ਪਾਠਕ੍ਰਮ ਪ੍ਰਦਾਨ ਕਰਨ ਲਈ 8 ਰਾਜਾਂ ਦੇ 14 ਇੰਜੀਨੀਅਰਿੰਗ ਕਾਲਜਾਂ ਦੇ ਹਾਲੀਆ ਫ਼ੈਸਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਤਕਨੀਕੀ ਪਾਠਕ੍ਰਮਾਂ ’ਚ ਭਾਰਤੀ ਭਾਸ਼ਾਵਾਂ ਦੇ ਉਪਯੋਗ ’ਚ ਹੌਲੀ–ਹੌਲੀ ਵਧਾਉਣ ਦਾ ਸੱਦਾ ਦਿੱਤਾ। ਉਪ ਰਾਸ਼ਟਰਪਤੀ ਨੇ ਲੁਪਤ ਹੋ ਰਹੀਆਂ ਭਾਸ਼ਾਵਾਂ ਦੀ ਸੁਰੱਖਿਆ ਤੇ ਸੰਭਾਲ਼ ਲਈ ਯੋਜਨਾ (SPPEL) ਦੇ ਮਾਧਿਅਮ ਨਾਲ ਲੁਪਤ ਰਹੀਆਂ ਦੇਸੀ ਭਾਸ਼ਾਵਾਂ ਦੀ ਰਾਖੀ ਕਰਨ ਦੀ ਪਹਿਲ ਲਈ ਸਿੱਖਿਆ ਮੰਤਰਾਲੇ ਦੀਆਂ ਕੋਸ਼ਿਸ਼ਾਂ ਦੀ ਵੀ ਸ਼ਲਾਘਾ ਕੀਤੀ।
ਮਾਤਭਾਸ਼ਾ ਦੀ ਸੰਭਾਲ਼ ਲਈ ਦੁਨੀਆ ਵਿੱਚ ਵਿਭਿੰਨ ਬਿਹਰਤੀਨ ਪਿਰਤਾਂ ਦਾ ਜ਼ਿਕਰ ਕਰਦਿਆਂ ਉਪ ਰਾਸ਼ਟਰਪਤੀ ਨੇ ਭਾਸ਼ਾ ਪ੍ਰਤੀ ਉਤਸਾਹੀ ਭਾਸ਼ਾ–ਸ਼ਾਸਤਰੀਆਂ, ਮਾਪਿਆਂ ਤੇ ਮੀਡੀਆ ਰਾਹੀਂ ਅਜਿਹੇ ਦੇਸ਼ਾਂ ਤੋਂ ਮੁਕੰਮਲ ਗਿਆਨ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਫ਼ਰਾਂਸ, ਜਰਮਨੀ ਤੇ ਜਾਪਾਨ ਜਿਹੇ ਦੇਸ਼ਾਂ ਨੇ ਇੰਜੀਨੀਅਰਿੰਗ, ਮੈਡੀਕਲ ਤੇ ਕਾਨੂੰਨ ਜਿਹੇ ਵਿਭਿੰਨ ਅਗਾਂਹਵਧੂ ਵਿਸ਼ਿਆਂ ’ਚ ਆਪਣੀ ਮਾਤਭਾਸ਼ਾ ਦਾ ਉਪਯੋਗ ਕਰਦਿਆਂ ਖ਼ੁਦ ਨੂੰ ਅੰਗ੍ਰੇਜ਼ੀ ਬੋਲਣ ਵਾਲੇ ਦੇਸ਼ਾਂ ਦੇ ਮੁਕਾਬਲੇ ਹਰੇਕ ਖੇਤਰ ’ਚ ਮਜ਼ਬੂਤ ਸਿੱਧ ਕੀਤਾ ਹੈ।
ਇਹ ਵੇਖਦਿਆਂ ਕਿ ਮਾਤਭਾਸ਼ਾ ਨੂੰ ਸੁਵਿਧਾਜਨਕ ਬਣਾਉਣ ਲਈ ਭਾਰਤੀ ਭਾਸ਼ਾਵਾਂ ’ਚ ਵਿਗਿਆਨਕ ਤੇ ਤਕਨੀਕੀ ਸ਼ਬਦਾਵਲੀ ’ਚ ਸੁਧਾਰ ਦਾ ਵੀ ਸੁਝਾਅ ਦਿੱਤਾ।
ਇਹ ਦੇਖਦਿਆਂ ਕਿ ਮਾਤਭਾਸ਼ਾ ਨੂੰ ਮਹੱਤਵ ਦੇਣ ਦਾ ਅਰਥ ਹੋਰ ਭਾਸ਼ਾਵਾਂ ਨੂੰ ਅੱਖੋਂ ਪ੍ਰੋਖੇ ਕਰਨਾ ਨਹੀਂ ਹੈ, ਸ਼੍ਰੀ ਨਾਇਡੂ ਨੇ ਬੱਚਿਆਂ ਨੂੰ ਆਪਣੀ ਮਾਤਭਾਸ਼ਾ ਵਿੱਚ ਮਜ਼ਬੂਤ ਨੀਂਹ ਨਾਲ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣ ਲਈ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ।
ਤੇਲੰਗਾਨਾ ਸਰਕਾਰਦੇ ਸਲਾਹਕਾਰ ਸ਼੍ਰੀ ਕੇ.ਵੀ. ਰਾਮਨਾਚਾਰੀ, ਸੇਵਾ–ਮੁਕਤ ਆਈਏਐੱਸ ਅਧਿਕਾਰੀ, ਸ਼੍ਰੀ ਨੰਦੀਵੇਲੁਗੂ ਮੁਕਤੇਸ਼ਵਰ ਰਾਏ, ਸੇਵਾ–ਮੁਕਤ ਆਈਪੀਐੱਸ ਅਧਿਕਰੀ, ਸ਼੍ਰੀ ਚੇਨੁਰੂ ਅੰਜਨੇਯ ਰੈੱਡੀ, ਤੇਲੁਗੂ ਐਸੋਸੀਏਸ਼ਨ ਆਵ੍ ਨੌਰਥ ਅਮਰੀਕਾ (ਟੀਏਐੱਨਏ) ਦੇ ਸਾਬਕਾ ਮੁਖੀ, ਸ਼੍ਰੀ ਤੱਲੂਰੀ ਜੈਸ਼ੇਖਰ, ਦ੍ਰਵਿੜ ਯੂਨੀਵਰਸਿਟੀ ਦੇ ਡੀਨ, ਸ਼੍ਰੀ ਪੁਲਿਕੋਂਡਾ ਸੁੱਬਾਚਾਰ, ਤੇਲੰਗਾਨਾ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਸ਼੍ਰੀ ਨੰਦਿਨੀ ਸਿੱਧਾਰੈੱਡੀ, ਲਿੰਗੁਇਸਟਿਕ ਸੁਸਾਇਟੀ ਆਵ੍ ਇੰਡੀਆ ਦੇ ਮੁਖੀ, ਸ਼੍ਰੀ ਗਰਪਤੀ ਉਮਾਮਹੇਸ਼ਵਰ ਰਾਓ, ਤੇਲੁਗੂ ਕੂਟਮੀ ਦੇ ਮੁਖੀ ਸ਼੍ਰੀ ਪਾਰੂਪੱਲੀ ਕੋਦੰਡਾਰਮੱਈਆ ਤੇ ਹੋਰ ਪਤਵੰਤੇ ਸੱਜਣਾਂ ਨੇ ਇਸ ਵਰਚੁਅਲ ਸਮਾਰੋਹ ’ਚ ਭਾਗ ਲਿਆ।
*****
ਐੱਮਐੱਸ/ਆਰਕੇ/ਡੀਪੀ
(Release ID: 1741126)
Visitor Counter : 190