ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਟੈਲੀਮੈਡਿਸਨ ਦੇ ਨਿਯਮ

Posted On: 30 JUL 2021 5:23PM by PIB Chandigarh

ਭਾਰਤ ਸਰਕਾਰ ਨੇ 25 ਮਾਰਚ, 2020 ਨੂੰ ਟੈਲੀਮੈਡਿਸਨ ਅਭਿਆਸ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ ਜੋ ਟੈਲੀਮੈ਼ਡਿਸਨ ਦੇ ਅਭਿਆਸ ਨੂੰ ਇਕ ਮਜ਼ਬੂਤ ਢਾਂਚਾ ਉਪਲਬਧ ਕਰਵਾਉਂਦੇ ਹਨ।

(https://www.mohfw.gov.in/pdf/Telemedicine.pdf).

ਇਹ ਦਿਸ਼ਾ ਨਿਰਦੇਸ਼ ਵਿਆਪਕ ਰੂਪ ਵਿਚ ਡਾਕਟਰ - ਮਰੀਜ਼ ਸੰਬੰਧਜਵਾਬਦੇਹੀ ਅਤੇ ਅਣਗਹਿਲੀ ਦੇ ਮੁੱਦਿਆਂਪ੍ਰਬੰਧਨ ਅਤੇ ਇਲਾਜਦਿੱਤੀ ਗਈ ਰਜ਼ਾਮੰਦੀਦੇਖਭਾਲ ਦੀ ਨਿਰੰਤਰਤਾਮੈਡਿਕਲ ਰਿਕਾਰਡਮਰੀਜ਼ ਦੇ ਰਿਕਾਰਡ ਦੀ ਨਿੱਜਤਾ ਅਤੇ ਸੁਰੱਖਿਆਸੂਚਨਾ ਦੇ ਵਟਾਂਦਰੇ ਆਦਿ ਵਰਗੇ ਟੈਲੀਮੈਡਿਸਨ ਅਭਿਆਸ ਦੇ ਸਾਰੇ ਹੀ ਪਹਿਲੂਆਂ ਨਾਲ ਸੰਬੰਧਤ ਨਿਯਮਾਂ ਅਤੇ ਪ੍ਰੋਟੋਕੋਲਾਂ ਦੀ ਵਿਆਖਿਆ ਕਰਦੇ ਹਨ।

ਇਹ ਦਿਸ਼ਾ ਨਿਰਦੇਸ਼ ਪ੍ਰਭਾਵਸ਼ਾਲੀ ਸਿਹਤ ਦੇਖਭਾਲ ਦੀ ਡਲਿਵਰੀ ਲਈ ਇਸਤੇਮਾਲ ਕੀਤੇ ਜਾਣ ਵਾਲੇ ਟੈਕਨੋਲੋਜੀ ਪਲੇਟਫਾਰਮਾਂ ਅਤੇ ਸਾਧਨਾਂ ਤੇ ਵੀ ਵਿਸਥਾਰਤ ਜਾਣਕਾਰੀ ਪ੍ਰਦਾਨ ਕਰਦੇ ਹਨ। ਇਸ ਤੋਂ ਅੱਗੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ (ਐਮਓਐਚਐਫਡਬਲਿਊ) ਨੇ ਸਾਰੇ ਹੀ ਨਾਗਰਿਕਾਂ ਮੁਫ਼ਤ ਓਪੀਡੀ ਸੇਵਾਵਾਂ ਸ਼ੁਰੂ ਕਰਨ ਲਈ ਨੈਸ਼ਨਲ ਟੈਲੀਮੈਡਿਸਨ ਸਰਵਿਸਈ-ਸੰਜੀਵਨੀ ਦੇ ਨਾਂਅ ਨਾਲ ਜਾਣੀ ਜਾਂਦੀ ਟੈਲੀਮੈਡਿਸਨ ਐਪਲੀਕੇਸ਼ਨ ਵੀ ਵਿਕਸਤ ਕੀਤੀ।  ਇਹ ਐਪਲਿਕੇਸ਼ਨ ਇਕ ਕੇਂਦਰ ਤੇ ਕੰਮ ਕਰਦੀ ਹੈ ਅਤੇ ਨਾਗਰਿਕ ਤੋਂ ਡਾਕਟਰ ਅਤੇ ਡਾਕਟਰ ਤੋਂ ਡਾਕਟਰ ਦਰਮਿਆਨ ਸਲਾਹ ਲਈ ਟੈਲੀਮੈਡਿਸਨ ਸੇਵਾਵਾਂ ਉਪਲਬਧ ਕਰਵਾਉਣ ਦਾ ਸਪੋਕ ਮਾਡਲ ਹੈ। ਇਸ ਐਪਲਿਕੇਸ਼ਨ ਨੂੰ 3.74 ਲੱਖ ਸਾਂਝੇ ਸੇਵਾ ਕੇਂਦਰਾਂ (ਸੀਐਸਸੀਜ਼) ਨਾਲ ਵੀ ਏਕੀਕ੍ਰਿਤ ਕੀਤਾ ਗਿਆ ਹੈ ਅਤੇ ਇਸ ਤਰ੍ਹਾਂ ਦੇਸ਼ ਦੇ ਦੂਰ ਦੁਰਾਡੇ ਦੇ ਇਲਾਕਿਆਂ ਵਿਚ ਇਕ ਸਮਾਨ ਸਿਹਤ ਸੰਭਾਲ ਤਕ  ਪਹੁੰਚ ਦੀ ਸੁਵਿਧਾ ਉਪਲਬਧ ਕਰਵਾਈ ਗਈ ਹੈ।

ਇਸ ਸੁਨਿਸ਼ਚਿਤ ਕਰਨ ਲਈ ਕਿ ਸਿਰਫ ਵੈਧ ਸਿਹਤ ਪੇਸ਼ੇਵਰ ਹੀ ਈ-ਸੰਜੀਵਨੀ ਅਧੀਨ ਸੇਵਾਵਾਂ ਉਪਲਬਧ ਕਰਵਾਉਣ ਦੇ ਯੋਗ ਹੋਣਟੈਲੀਮੈਡਿਸਨ ਪ੍ਰੈਕਟਿਸ਼ਨਰਾਂ ਨੂੰ ਔਨਬੋਰਡ ਲੈਣ ਤੋਂ ਪਹਿਲਾਂ ਈ-ਸੰਜੀਵਨੀ ਲਈ ਰਾਜ ਦੇ ਨੋਡਲ ਅਧਿਕਾਰੀਆਂ ਵਲੋਂ ਪਰਖਿਆ ਜਾਂਦਾ ਹੈ।

ਇਹ ਜਾਣਕਾਰੀ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਭਾਰਤੀ ਪ੍ਰਵੀਣ ਪਵਾਰ ਨੇ ਇਕ ਲਿਖਤੀ ਜਵਾਬ ਵਿਚ ਅੱਜ ਲੋਕ ਸਭਾ ਵਿਚ ਦਿੱਤੀ।

------------------ 

ਐੱਮਵੀ


(Release ID: 1740930) Visitor Counter : 135


Read this release in: English , Urdu