ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਨੈਨੋ-ਸਟ੍ਰਕਚਰਡ ਸਵੈ-ਸਫਾਈ ਕਰਨ ਯੋਗ ਅਲਮੀਨੀਅਮ ਸਤਹ ਜੋ ਬੈਕਟੀਰੀਆ ਦੀ ਅਧਿਕਤਾ ਨੂੰ ਘਟਾਉਂਦੀ ਹੈ ਜੈਵ ਚਿਕਿਤਸਾ ਅਤੇ ਪੁਲਾੜ ਨਾਲ ਸਬੰਧਤ (ਐਰੋਸਪੇਸ) ਐਪਲੀਕੇਸ਼ਨਾਂ ਲਈ ਲਾਭਦਾਇਕ ਹੋ ਸਕਦੀ ਹੈ

Posted On: 28 JUL 2021 7:19PM by PIB Chandigarh

ਖੋਜਕਰਤਾਵਾਂ ਦੇ ਇੱਕ ਸਮੂਹ ਨੇ ਹਾਲ ਹੀ ਵਿੱਚ ਇੱਕ ਸਧਾਰਨ ਅਤੇ ਵਾਤਾਵਰਣ-ਅਨੁਕੂਲ ਨਿਰਮਾਣ ਵਿਧੀ ਦੀ ਵਰਤੋਂ ਕਰਦਿਆਂ ਇੱਕ ਨੈਨੋ-ਢਾਂਚਾਗਤ ਸਵੈ-ਸਫਾਈ ਕਰਨ ਯੋਗ ਟਿਕਾਊ ਐਲੂਮੀਨੀਅਮ ਸਤਹ ਵਿਕਸਤ ਕੀਤੀ ਹੈ। ਇਸ ਵਿੱਚ ਜੈਵ ਚਿਕਿਤਸਾ ਤੋਂ ਲੈ ਕੇ ਐਰੋਸਪੇਸ ਅਤੇ ਆਟੋਮੋਬਾਈਲਜ਼ ਤੋਂ ਲੈ ਕੇ ਘਰੇਲੂ ਉਪਕਰਣਾਂ ਤੱਕ ਦੀਆਂ ਕਈ ਐਪਲੀਕੇਸ਼ਨਸ ਹੋ ਸਕਦੀਆਂ ਹਨ, ਅਤੇ ਇਸ ਟੈਕਨੋਲੋਜੀ ਦੀ ਵਰਤੋਂ ਉਦਯੋਗਿਕ ਪੱਧਰ ਦੇ ਉਤਪਾਦਨ ਲਈ ਆਸਾਨੀ ਨਾਲ ਕੀਤੀ ਜਾ ਸਕਦੀ ਹੈ।

 ਅਲਮੀਨੀਅਮ ਇੱਕ ਹਲਕੀ ਧਾਤ ਹੈ, ਜਿਸ ਦੀਆਂ ਬਹੁਤ ਸਾਰੀਆਂ ਸਨਅਤੀ ਐਪਲੀਕੇਸ਼ਨਾਂ ਹਨ ਕਿਉਂਕਿ ਇਸ ਨੂੰ ਆਸਾਨੀ ਨਾਲ ਢਾਲਿਆ ਜਾ ਸਕਦਾ ਹੈ, ਮਸ਼ੀਨ ਕੀਤਾ ਜਾ ਸਕਦਾ ਹੈ ਅਤੇ ਇੱਕ ਖਾਸ ਆਕਾਰ ਵੀ  ਦਿੱਤਾ ਜਾ ਸਕਦਾ ਹੈ। ਹਾਲਾਂਕਿ, ਇਸਦੀ ਸਤਹ 'ਤੇ ਵਾਤਾਵਰਣ ਵਿੱਚ ਮੌਜੂਦ ਪ੍ਰਦੂਸ਼ਕਾਂ ਅਤੇ ਨਮੀ ਦੇ ਸੰਭਾਵਿਤ ਇਕੱਠਾ ਹੋਣ ਕਾਰਨ, ਇਸਦੀ ਵਰਤੋਂ ਅਤੇ ਸਥਿਰਤਾ ਕਾਫ਼ੀ ਸੀਮਤ ਹੋ ਜਾਂਦੀ ਹੈ। ਇਸ ਤੋਂ ਇਲਾਵਾ, ਅਲਮੀਨੀਅਮ ਦੀ ਲੀਚਿੰਗ ਵਾਤਾਵਰਣ ਅਤੇ ਸਿਹਤ ਨਾਲ ਸਬੰਧਤ ਮੁੱਦਿਆਂ ਦਾ ਕਾਰਨ ਵੀ ਬਣਦੀ ਹੈ।

 ਇਨ੍ਹਾਂ ਮੁਸ਼ਕਲਾਂ ਨੂੰ ਦੂਰ ਕਰਨ ਲਈ, ਸ਼ਿਵ ਨਾਦਰ ਯੂਨੀਵਰਸਿਟੀ, ਦਿੱਲੀ-ਐੱਨਸੀਆਰ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਤੋਂ ਖੋਜਕਰਤਾਵਾਂ ਡਾ. ਹਰਪ੍ਰੀਤ ਸਿੰਘ ਗਰੇਵਾਲ, ਡਾ. ਹਰਪ੍ਰੀਤ ਸਿੰਘ ਅਰੋੜਾ ਅਤੇ ਸ੍ਰੀ ਗੋਪੀਨਾਥ ਪੇਰੂਮਲ ਅਤੇ ਉਥੋਂ ਦੇ ਹੀ ਭੌਤਿਕੀ ਵਿਭਾਗ ਦੇ ਡਾ. ਸਜਲ ਕੁਮਾਰ ਘੋਸ਼ ਅਤੇ ਸੁਸ਼੍ਰੀ ਪ੍ਰਿਆ ਮੰਡਲ ਨੇ ਸਾਂਝੇ ਤੌਰ 'ਤੇ ਇੱਕ ਨੈਨੋ-ਢਾਂਚਾਗਤ ਅਲਮੀਨੀਅਮ ਸਤਹ ਵਿਕਸਤ ਕੀਤੀ ਹੈ ਜੋ ਕਿ ਖੋਰ ਅਤੇ ਲੀਚਿੰਗ ਪ੍ਰਭਾਵਾਂ ਨੂੰ ਸੀਮਤ ਕਰਦੇ ਹੋਏ ਅਤਿਅੰਤ ਮਕੈਨੀਕਲ, ਰਸਾਇਣਕ ਅਤੇ ਥਰਮਲ ਸਥਿਰਤਾ ਨੂੰ ਪ੍ਰਦਰਸ਼ਤ ਕਰਦੀ ਹੈ। ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਪ੍ਰੋਜੈਕਟ ‘ਵਿਗਿਆਨ ਅਤੇ ਤਕਨਾਲੋਜੀ ਦੇ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਫੰਡ’ (ਐੱਫਆਈਐੱਸਟੀ) ਦੁਆਰਾ ਪ੍ਰਾਪਤ ਕੀਤੇ ਗਏ ਇੱਕ ਰਮਨ ਸਪੈਕਟ੍ਰੋਮੀਟਰ ਦੀ ਵਰਤੋਂ ਇਸ ਕੰਮ ਨੂੰ ਕਰਨ ਲਈ ਕੀਤੀ ਗਈ ਹੈ। ਇਸ ਦੇ ਨਤੀਜਿਆਂ ਨੂੰ ਸਵੱਛ ਉਤਪਾਦਨ ਦੀ ਖੋਜ ਪਤ੍ਰਿਕਾ (ਜਰਨਲ ਆਵ੍ ਕਲੀਨਰ ਪ੍ਰੋਡਕਸ਼ਨ) ਵਿੱਚ ਪ੍ਰਕਾਸ਼ਤ ਕੀਤਾ ਗਿਆ ਹੈ। 

 ਖੋਜਕਰਤਾਵਾਂ ਨੇ ਅਲਮੀਨੀਅਮ ਦੀ ਸਤਹ 'ਤੇ ਇੱਕ ਪਰਤ ਵਰਗੀ ਨੈਨੋ-ਬਣਤਰ ਵਿਕਸਿਤ ਕੀਤੀ ਹੈ। ਇਹ ਪਾਣੀ ਵਿੱਚ ਬਿਨਾਂ ਕਿਸੇ ਕਿਸਮ ਦੇ ਕੈਮੀਕਲ ਰੀਐਜੈਂਟਸ ਅਤੇ ਜ਼ਹਿਰੀਲੇ ਘੋਲ ਨੂੰ ਵਰਤਣ ਦੇ, ਅਲਮੀਨੀਅਮ ਦੇ ਨਮੂਨਿਆਂ ਨੂੰ ਇੱਕ ਘੰਟੇ ਲਈ 80 ਡਿਗਰੀ ਸੈਲਸੀਅਸ ਤਾਪਮਾਨ ‘ਤੇ ਸਥਿਰ ਰੱਖਣ ਨਾਲ ਪ੍ਰਾਪਤ ਕੀਤਾ ਜਾਂਦਾ ਹੈ।

ਇਸ ਅਸਾਨੀ ਅਤੇ ਵਾਤਾਵਰਣ ਅਨੁਕੂਲ ਪਹੁੰਚ ਦੁਆਰਾ ਪ੍ਰਾਪਤ ਕੀਤੀ ਸਤਹ ਨੇ ਆਪਣੇ ਆਪ ‘ਤੇ ਇੱਕ ਪੂਰਾ ਗਿੱਲਾ ਸੁਭਾਅ ਦਿਖਾਇਆ (ਇੱਕ ਠੋਸ ਸਤਹ ‘ਤੇ ਫੈਲਣ ਦੀ ਤਰਲ ਦੀ ਯੋਗਤਾ)। ਅਜਿਹੀ ਸਤਹ 'ਤੇ ਘੱਟ ਸਤਹ ਦੀ ਊਰਜਾ ਹਾਈਡਰੋਕਾਰਬਨ ਪਦਾਰਥ ਦੀ ਪਰਤ ਇਸ ਨੂੰ ਉਸ ਸਤਹ ‘ਚ ਬਦਲ ਦਿੰਦੀ ਹੈ ਜਿਥੇ ਪਾਣੀ ਦੀ ਇੱਕ ਛੋਟੀ ਜਹੀ ਬੂੰਦ ਵੀ ਕਾਇਮ ਨਹੀਂ ਰਹਿ ਸਕਦੀ ਅਤੇ ਤੁਰੰਤ ਸਤਹ ਤੋਂ ਤਿਲਕ ਜਾਂਦੀ ਹੈ। ਇਹ ਵਿਸ਼ੇਸ਼ਤਾ ਇਸ ਨੂੰ ਸਵੈ-ਸਫਾਈ ਐਪਲੀਕੇਸ਼ਨਾਂ ਲਈ ਲਾਭਦਾਇਕ ਬਣਾਉਂਦੀ ਹੈ।

 ਡਾ. ਗਰੇਵਾਲ ਨੇ ਕਿਹਾ “ਇਹ ਸਵੈ-ਸਫਾਈ ਦੀ ਸਤਹ -80 ਤੋਂ ਲੈ ਕੇ 350 ਡਿਗਰੀ ਸੈਲਸੀਅਸ ਤੱਕ ਦੇ ਤਾਪਮਾਨ ਦੀ ਵਿਸ਼ਾਲ ਸ਼੍ਰੇਣੀ ਵਿੱਚ ਵੀ ਸਥਿਰ ਰਹਿੰਦੀ ਹੈ, ਜਿਸ ਨਾਲ ਇਸਦੀ ਖੋਰ ਪ੍ਰਤੀਰੋਧ ਸਮਰੱਥਾ ਵਿੱਚ ਸੁਧਾਰ ਹੁੰਦਾ ਹੈ। ਦਰਅਸਲ, ਇਹ ਤਕਨਾਲੋਜੀ, ਦੂਸਰੇ ਪ੍ਰੋਸੈਸਿੰਗ ਰੂਟਾਂ ਦੁਆਰਾ ਵਿਕਸਤ ਮੌਜੂਦਾ ਸਤਹਾਂ ਦੇ ਮੁਕਾਬਲੇ ਖੋਰ ਦੀ ਦਰ ਵਿੱਚ 40 ਗੁਣਾ ਦੀ ਕਮੀ ਦਰਸਾਉਂਦੀ ਹੈ।”

 ਡਾ. ਘੋਸ਼ ਦੇ ਅਨੁਸਾਰ, ਹਾਈਡਰੋਕਾਰਬਨ ਦੇ ਨਾਲ ਲਿਪਤ, ਉਨ੍ਹਾਂ ਦੇ ਨੈਨੋਸਟਰੱਕਚਰ ਆਪਣੀ ਰੂਪ ਵਿਗਿਆਨ (morphology) ਦੇ ਕਾਰਨ, ਇਸ ਸਤਹ 'ਤੇ ਬੈਕਟੀਰੀਆ ਦੇ ਚਿਪਕਣ ਅਤੇ ਵਿਕਾਸ ਨੂੰ ਬਹੁਤ ਹੱਦ ਤੱਕ ਘਟਾਉਣ ਦੇ ਸਮਰੱਥ ਹਨ ਅਤੇ ਇਸ ਲਈ ਇਸਦੀ ਵਰਤੋਂ ਸਿਹਤ ਦੇਖਭਾਲ ਅਤੇ ਮੈਡੀਕਲ ਉਪਕਰਣਾਂ ਵਿੱਚ ਕੀਤੀ ਜਾ ਸਕਦੀ ਹੈ ਜਿਨ੍ਹਾਂ ਵਿੱਚ ਦੰਦਾਂ ਦੇ ਇਮਪਲਾਂਟ ਅਤੇ ਦਿਲ ਦੀਆਂ ਬਿਮਾਰੀਆਂ ਦੇ ਇਲਾਜ ਨਾਲ ਸਬੰਧਤ ਸਹਾਇਕ ਉਪਕਰਣ ਸ਼ਾਮਲ ਹਨ।

ਚਿੱਤਰ: ਵਿਕਸਤ ਸਤਹ ਦੀ ਵਿਧੀ ਦੀ ਡਾਇਗਰਾਮੈਟਿਕ ਪ੍ਰਸਤੁਤੀ

 

https://ci3.googleusercontent.com/proxy/RWesesB7qFY8V1pFL8wYdHeRLEwWtdAAWbVHz4a15Dc3H_VCAoP69VRyhWksF7ZYONyTEX8fbj8ZfOo18zI8yhNwM_44ptCgJlw_0r2mtJXBuS-wXr9sLjsz0A=s0-d-e1-ft#https://static.pib.gov.in/WriteReadData/userfiles/image/image001USB8.png

https://ci5.googleusercontent.com/proxy/pUJgfmKDVeaYzxfBBke1zwTSq2eWQkI4mi0OJGHUIW19KUKLR_egYA7MfE2XCJYViqigc8lgVeNj1yzibkhSq1RNvEX-oXUe1uhZJMOCqVRrouh3R7PrJ7shMw=s0-d-e1-ft#https://static.pib.gov.in/WriteReadData/userfiles/image/image002D45B.png

ਚਿੱਤਰ: ਵਿਗਿਆਨ ਅਤੇ ਟੈਕਨੋਲੋਜੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਫੰਡ (FIST) ਪ੍ਰੋਜੈਕਟ ਦੁਆਰਾ ਹਾਸਲ ਕੀਤਾ ਗਿਆ ਰਮਨ ਸਪੈਕਟ੍ਰੋਮੀਟਰ

 

**********

 

ਐੱਸਐੱਨਸੀ / ਟੀਐੱਮ / ਆਰਆਰ(Release ID: 1740355) Visitor Counter : 149


Read this release in: English , Hindi