ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਹੈਰਾਨੀ ਜਨਕ ਪਰਤ, ਜਿੱਥੇ ਸੂਰਜ ਦਾ ਅੰਦਰੂਨੀ ਰੋਟੇਸ਼ਨ ਪ੍ਰੋਫ਼ਾਈਲ ਬਦਲਦਾ ਹੈ, ਦੀ ਸਿਧਾਂਤਕ ਵਿਆਖਿਆ

Posted On: 29 JUL 2021 1:01PM by PIB Chandigarh

ਲੰਮੇ ਸਮੇਂ ਤੋਂ ਇਹ ਗੱਲ ਪਤਾ ਸੀ ਕਿ ਸੂਰਜ ਦੀ ਭੂਮੱਧ–ਰੇਖਾ ਧਰੁਵਾਂ ਦੇ ਮੁਕਾਬਲੇ ਵਧੇਰੇ ਤੇਜ਼ੀ ਨਾਲ ਘੁੰਮਦੀ ਹੈ। ਉਂਝ, ਧੁਨੀ ਤਰੰਗ ਦੀ ਵਰਤੋਂ ਕਰਦਿਆਂ ਸੂਰਜ ਦੀ ਅੰਦਰੂਨੀ ਰੋਟੇਸ਼ਨ ਦੀ ਜਾਂਚ ਕਰਨ ਨਾਲ ਇੱਕ ਹੈਰਾਨੀ ਜਨਕ ਪਰਤ ਦਾ ਪਤਾ ਚੱਲਿਆ, ਜਿੱਥੇ ਸੂਰਜ ਦਾ ਰੋਟੇਸ਼ਨ ਪ੍ਰੋਫ਼ਾਈਲ ਬਹੁਤ ਤੇਜ਼ੀ ਨਾਲ ਬਦਲਦਾ ਹੈ। ਇਸ ਪਰਤ ਨੂੰ ਨੀਅਰ–ਸਰਫ਼ੇਸ ਸ਼ੀਅਰ ਲੇਅਰ (NSSL) ਕਿਹਾ ਜਾਂਦਾ ਹੈ ਅਤੇ ਇਸ ਦੀ ਹੋਂਦ ਸੂਰਜ ਦੀ ਸਤ੍ਹਾ ਦੇ ਬਹੁਤ ਨੇੜੇ ਮੌਜੂਦ ਹੁੰਦੀ ਹੈ, ਜਿੱਥੇ ਐਂਗੁਲਰ ਵੇਲੋਸਿਟੀ ’ਚ ਬਾਹਰੀ ਤੌਰ ਉੱਤੇ ਕਮੀ ਹੁੰਦੀ ਹੈ।

ਇਸ ਪਰਤ ਦੀ ਵਿਆਖਿਆ ਲੰਮੇ ਸਮੇਂ ਤੱਕ ਜਾਂਚ ਤੋਂ ਬਾਅਦ ਭਾਰਤੀ ਖਗੋਲ–ਸ਼ਾਸਤਰੀਆਂ ਨੇ ਇਸ ਦੀ ਹੋਂਦ ਲਈ ਪਹਿਲੀ ਵਾਰ ਇੱਕ ਸਿਧਾਂਤਕ ਵਿਆਖਿਆ ਪਾਈ ਹੈ। NSSL ਨੂੰ ਸਮਝਣਾ ਸਨ–ਸਪੌਟ ਫ਼ਾਰਮੇਸ਼ਲ, ਸੋਲਰ ਚੱਕਰ ਜਿਹੀਆਂ ਸੂਰਜ ਮੰਡਲ ਦੀਆਂ ਘਟਨਾਵਾਂ ਦੇ ਅਧਿਐਨ ਲਈ ਅਹਿਮ ਹੈ ਅਤੇ ਇਹ ਹੋਰ ਤਾਰਾਂ ਵਿੱਚ ਵੀ ਅਜਿਹੀਆਂ ਹੀ ਘਟਨਾਵਾਂ ਨੂੰ ਸਮਝਣ ’ਚ ਸਹਾਇਕ ਹੋਵੇਗਾ।

ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਅਧੀਨ ਇੱਕ ਖ਼ੁਦਮੁਖਤਿਆਰ ਸੰਸਥਾਨ ‘ਆਰਿਆਭੱਟ ਰਿਸਰਚ ਇੰਸਟੀਚਿਊਟ ਆੱਵ੍ ਆਬਜ਼ਰਵੇਸ਼ਨਲ ਸਾਇੰਸਜ਼’ (ARIES) ਦੇ ਖੋਜਕਾਰ ਬਿਭੂਤੀ ਕੁਮਾਰ ਝਾਅ ਨੇ ਬੈਂਗਲੁਰੂ ਸਥਿਤ ਭਾਰਤੀ ਵਿਗਿਆਨ ਸੰਸਥਾ ਦੇ ਸੀਨੀਅਰ ਵਿਗਿਆਨੀ ਪ੍ਰੋ. ਅਰਨਬ ਰਾਏ ਚੌਧਰੀ ਨਾਲ ਮਿਲ ਕੇ ਪਹਿਲੀ ਵਾਰ ਸੂਰਜ ਵਿੱਚ NSSL ਦੀ ਹੋਂਦ ਦੀ ਸਿਧਾਂਤਕ ਵਿਆਖਿਆ ਕੀਤੀ ਹੈ। ਇਹ ਖੋਜ–ਪੱਤਰ ਰਾਇਲ ਐਸਟ੍ਰੌਨੋਮੀਕਲ ਸੁਸਾਇਟੀ ਦੇ ਜਰਨਲ ‘ਮੰਥਲੀ ਨੋਟਿਸੇਜ਼’ ਵਿੱਚ ਪ੍ਰਕਾਸ਼ਿਤ ਹੋਇਆ ਹੈ।

ਆਪਣੇ ਅਧਿਐਨ ’ਚ ਉਨ੍ਹਾਂ ਨੇ ‘ਥਰਮਲ ਵਿੰਡ ਬੈਲੈਂਸ ਇਕੁਏਸ਼ਨ’ ਨਾਂਅ ਦੀ ਇੱਕ ਸਮੀਕਰਣ ਦੀ ਵਰਤੋਂ ਕੀਤੀ। ਇਹ ਵਿਆਖਿਆ ਕਰਦੀ ਹੈ ਕਿ ਕਿਵੇਂ ਸੂਰਜ ਦੇ ਧਰੁਵਾਂ ਤੇ ਭੂਮੱਧ ਰੇਖਾ, ਜਿਸ ਨੂੰ ‘ਥਰਮਲ ਵਿੰਡ ਟਰਮ’ ਕਹਿੰਦੇ ਹਨ, ਦੇ ਤਾਪਮਾਨ ’ਚ ਮਾਮੂਲੀ ਫ਼ਰਕ ਦਾ ਸੰਤੁਲਨ ਸੋਲਰ ਡਿਫ਼੍ਰੈਂਸ਼ੀਅਲ ਰੋਟੇਸ਼ਨ ਕਾਰਣ ਜਾਪਣ ਵਾਲੇ ਸੈਂਟ੍ਰੀਫ਼ਿਊਗਲ ਫ਼ੋਰਸ ਕਾਰਣ ਹੁੰਦਾ ਹੈ। ਜ਼ਿਆਦਾਤਰ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਸਥਿਤੀ ਕੇਵਲ ਸੂਰਜ ਦੇ ਅੰਦਰੂਨੀ ਹਿੱਸੇ ’ਚ ਹੀ ਹੁੰਦੀ ਹੈ ਅਤੇ ਇਹ ਸੂਰਜ ਦੀ ਸਤ੍ਹਾ ਦੇ ਨੇੜੇ ਨਹੀਂ ਹੁੰਦੀ। ਇਸ ਖੋਜ–ਪੱਤਰ ਵਿੱਚ ਲੇਖਕਾਂ ਨੇ ਪ੍ਰਦਰਸ਼ਿਤ ਕੀਤਾ ਹੈ ਕਿ ਇਹ ਧਾਰਨਾ ਅਸਲ ਵਿੱਚ ਸਤ੍ਹਾ ਦੇ ਨੇੜੇ ਵੀ ਹੁੰਦੀ ਹੈ।

ਉਨ੍ਹਾਂ ਨੋਟ ਕੀਤਾ ਕਿ ਜੇ ਸੂਰਜ ਦੀ ਸਤ੍ਹਾ ਦੇ ਨੇੜੇ ਇਹ ਸਥਿਤੀ ਸਹੀ ਹੈ, ਤਾਂ ਇਹ NSSL ਦੀ ਹੋਂਦ ਦੀ ਵਿਆਖਿਆ ਕਰ ਸਕਦੀ ਹੈ, ਜਿਸ ਦਾ ਅਨੁਮਾਨ ਹੇਲੀਓਸਿਜ਼ਮੋਲੌਜੀ ਆਧਾਰਤ ਆਬਜ਼ਰਵੇਸ਼ਨ ’ਚ ਲਾਇਆ ਜਾਂਦਾ ਹੈ। 

 

ਚਿੱਤਰ: ਸੂਰਜ ਦੇ ਰੋਟੇਸ਼ਨਲ ਪ੍ਰੋਫ਼ਾਈਲ ਦੀ ਗਣਨਾ ਝਾਅ ਅਤੇ ਚੌਧਰੀ (2021) ਵੱਲੋਂ ਦਿੱਤੇ ਗਏ ਸਿਧਾਂਤਕ ਮਾੱਡਲ ਦੇ ਆਧਾਰ ਉੱਤੇ ਕੀਤੀ ਗਈ। ਠੋਸ, ਕਾਲੀ ਅਤੇ ਡੈਸ਼ਡ ਲਾਲ ਰੇਖਾਵਾਂ ਕ੍ਰਮਵਾਰ ਮਾਡਲ ਅਤੇ ਆਬਜ਼ਰਵੇਸ਼ਨ ਉੱਤੇ ਆਧਾਰਤ ਐਂਗੁਲਰ ਰੋਟੇਸ਼ਨ ਦੀਆਂ ਰੂਪ–ਰੇਖਾਵਾਂ ਹਨ।

 

ਪ੍ਰਕਾਸ਼ਨ ਲਿੰਕ:

ArXiv: https://arxiv.org/abs/2105.14266

DOI: https://doi.org/10.1093/mnras/stab1717

ਹੋਰ ਜਾਣਕਾਰੀ ਲਈ ਬਿਭੂਤੀ ਕੁਮਾਰ ਝਾਅ (bibhuti[at]aries[dot]res[dot]in) ਅਤੇ ਅਰਨਬ ਰਾਏ ਚੌਧਰੀ (arnab[at]iisc[dot]ac[dot]in) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

*****

ਐੱਸਐੱਨਸੀ / ਟੀਐੱਮ / ਆਰਆਰ



(Release ID: 1740352) Visitor Counter : 204


Read this release in: English , Hindi , Tamil