ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਗਲੋਬਲ ਵਾਰਮਿੰਗ ਨਾਲ ਸਬੰਧਤ ਵਾਯੂਮੰਡਲ ਪੈਰਾਮੀਟਰਾਂ ਦੇ ਕਾਰਨ ਉੱਤਰੀ ਹਿੰਦ ਮਹਾਂਸਾਗਰ ਦੇ ਖੇਤਰ ਵਿੱਚ ਗੰਭੀਰ ਚੱਕਰਵਾਤੀ ਤੂਫਾਨਾਂ ਦੀ ਤੀਬਰਤਾ ਵੱਧ ਰਹੀ ਹੈ

Posted On: 29 JUL 2021 1:49PM by PIB Chandigarh

ਭਾਰਤੀ ਵਿਗਿਆਨਕਾਂ ਦੁਆਰਾ ਇੱਕ ਤਾਜ਼ਾ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਚਾਰ ਦਹਾਕਿਆਂ ਤੋਂ ਉੱਤਰੀ ਹਿੰਦ ਮਹਾਂਸਾਗਰ ਦੇ ਖੇਤਰ ਵਿੱਚ ਭਿਆਨਕ ਚੱਕਰਵਾਤੀ ਤੂਫਾਨਾਂ ਦੀ ਤੀਬਰਤਾ ਵਿੱਚ ਵਾਧਾ ਹੋਇਆ ਹੈ। ਵੱਡੇ ਸਮਾਜਿਕ-ਆਰਥਿਕ ਪ੍ਰਭਾਵਾਂ ਵਾਲੇ ਗੰਭੀਰ ਚੱਕਰਵਾਤੀ ਤੂਫਾਨਾਂ ਦੀ ਵੱਧ ਰਹੀ ਤੀਬਰਤਾ ਵਾਯੂਮੰਡਲ ਦੇ ਪੈਰਾਮੀਟਰਾਂ ਜਿਵੇਂ ਤੁਲਨਾਤਮਕ ਤੌਰ ‘ਤੇ ਵਧੇਰੇ ਨਮੀ, ਖਾਸ ਕਰਕੇ ਮੱਧ ਵਾਯੂਮੰਡਲ ਦੇ ਪੱਧਰ ‘ਤੇ, ਹਵਾ ਦੇ ਕਮਜ਼ੋਰ ਵਰਟੀਕਲ ਸ਼ੀਅਰ (vertical shear), ਅਤੇ ਨਾਲ ਹੀ ਗਰਮ ਸਮੁੰਦਰੀ ਸਤਹ ਤਾਪਮਾਨ (ਐੱਸਐੱਸਟੀ) ਦੇ ਕਾਰਨ ਸੀ। ਇਹ ਇਸ ਵਧ ਰਹੇ ਰੁਝਾਨ ਨੂੰ ਲਿਆਉਣ ਵਿੱਚ ਗਲੋਬਲ ਵਾਰਮਿੰਗ ਦੀ ਭੂਮਿਕਾ ਨੂੰ ਦਰਸਾਉਂਦਾ ਹੈ। 

 

 ਜਲਵਾਯੂ ਤਬਦੀਲੀ ਕਾਰਨ ਗਲੋਬਲ ਵਾਰਮਿੰਗ ਦਾ ਪ੍ਰਭਾਵ ਅਤੇ ਅਤਿਅੰਤ ਮੌਸਮ ਦੀਆਂ ਘਟਨਾਵਾਂ ਜਿਵੇਂ ਕਿ ਆਵਿਰਤੀ ਅਤੇ ਉੱਚ-ਤੀਬਰਤਾ ਵਾਲੇ ਗਰਮ ਖੰਡੀ ਚੱਕਰਵਾਤ, ਜੋ ਕਿ ਦੁਨੀਆਂ ਦੇ ਮਹਾਂਸਾਗਰਾਂ ਦੇ ਬੇਸਨਾਂ ਤੇ ਬਣਦੇ ਹਨ, ਦਾ ਪ੍ਰਭਾਵ ਚਿੰਤਾ ਦਾ ਵਿਸ਼ਾ ਹੈ। ਉੱਤਰੀ ਹਿੰਦ ਮਹਾਂਸਾਗਰ ਵਿੱਚ ਉੱਚ-ਤੀਬਰਤਾ ਵਾਲੇ ਚੱਕਰਵਾਤ ਅਕਸਰ ਆਉਂਦੇ ਹਨ, ਜੋ ਕਿ ਤੱਟਵਰਤੀ ਖੇਤਰਾਂ ਵਿੱਚ ਮਹੱਤਵਪੂਰਨ ਜੋਖਮ ਅਤੇ ਕਮਜ਼ੋਰੀ ਪੈਦਾ ਕਰਦੇ ਹਨ।

 

 ਜੀਆ ਐਲਬਰਟ, ਅਤੀਰਾ ਕ੍ਰਿਸ਼ਨਨ, ਅਤੇ ਪ੍ਰਸਾਦ ਕੇ ਭਾਸਕਰਨ ਸਮੇਤ ਓਸ਼ੀਅਨ ਇੰਜੀਨੀਅਰਿੰਗ ਅਤੇ ਨੇਵਲ ਆਰਕੀਟੈਕਚਰ ਵਿਭਾਗ, ਆਈਆਈਟੀ ਖੜਗਪੁਰ ਦੇ ਵਿਗਿਆਨਕਾਂ ਦੀ ਇੱਕ ਟੀਮ ਨੇ, ਆਪਦਾ ਨਿਵਾਰਣ ਅਤੇ ਪ੍ਰਬੰਧਨ ਕੇਂਦਰ (ਸੈਂਟਰ ਫਾਰ ਡਿਸਾਸਟਰ ਮਿਟੀਗੇਸ਼ਨ ਐਂਡ ਮੈਨੇਜਮੈਂਟ), ਵੀਆਈਟੀ ਯੂਨੀਵਰਸਿਟੀ, ਵੇਲੌਰ ਦੇ ਕੇ ਐੱਸ ਸਿੰਘ ਨਾਲ ਮਿਲ ਕੇ, ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਭਾਰਤ ਸਰਕਾਰ ਦੇ ਸਹਿਯੋਗ ਨਾਲ, ਜਲਵਾਯੂ ਤਬਦੀਲੀ ਪ੍ਰੋਗਰਾਮ (ਸੀਸੀਪੀ) ਦੇ ਤਹਿਤ, ਉੱਤਰੀ ਹਿੰਦ ਮਹਾਂਸਾਗਰ ਵਿੱਚ ਖੰਡੀ ਚੱਕਰਵਾਤ ਦੀ ਗਤੀਵਿਧੀ ‘ਤੇ ਐੱਲ ਨੀਨੋ-ਦੱਖਣੀ ਓਸੀਲੇਸ਼ਨ (ਈਐੱਨਐੱਸਓ) ਵਿੱਚ ਵੱਡੇ ਪੱਧਰ ‘ਤੇ ਵਾਤਾਵਰਣ ਦੇ ਪ੍ਰਵਾਹਾਂ ਅਤੇ ਮਹੱਤਵਪੂਰਣ ਵਾਯੂਮੰਡਲ ਮਾਪਦੰਡਾਂ ਦੀ ਭੂਮਿਕਾ ਅਤੇ ਪ੍ਰਭਾਵ ਦਾ ਅਧਿਐਨ ਕੀਤਾ। ਇਹ ਖੋਜ ਜੋ ਕਿ ਖੰਡੀ ਚੱਕਰਵਾਤ ਦੀਆਂ ਵਿਨਾਸ਼ਕਾਰੀ ਸੰਭਾਵਨਾਵਾਂ ਦੇ ਮਾਪ ਨਾਲ ਇੱਕ ਮਹੱਤਵਪੂਰਣ ਸੰਬੰਧ ਦਰਸਾਉਂਦੀ ਹੈ, ਜਿਸਨੂੰ ਪਾਵਰ ਡਿਸਿਸਪੇਸ਼ਨ ਇੰਡੈਕਸ ਕਹਿੰਦੇ ਹਨ, ਜਰਨਲ ‘ਕਲਾਈਮੇਟ ਡਾਇਨਾਮਿਕਸ’, ਸਪ੍ਰਿੰਜਰ ਵਿੱਚ ਹਾਲ ਹੀ ਵਿੱਚ ਪ੍ਰਕਾਸ਼ਤ ਹੋਈ ਸੀ। ਵਿਸ਼ੇਸ਼ ਤੌਰ 'ਤੇ, ਮਾਨਸੂਨ ਤੋਂ ਪਹਿਲਾਂ ਦੇ ਮੌਸਮ ਦੌਰਾਨ ਗਰਮ ਖੰਡੀ ਦੇਸ਼ਾਂ ਦੇ ਚੱਕਰਵਾਤਾਂ ਨੇ ਵੱਧ ਰਹੇ ਰੁਝਾਨ ਨੂੰ ਪ੍ਰਦਰਸ਼ਤ ਕੀਤਾ। ਹਾਲ ਹੀ ਦੇ ਦਹਾਕੇ (2000 ਤੋਂ ਬਾਅਦ) ਵਿੱਚ, ਇਹ ਰੁਝਾਨ ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਦੇ ਬੇਸਿਨ ਦੋਵਾਂ ਵਿੱਚ ਕਾਫ਼ੀ ਮਹੱਤਵਪੂਰਨ ਪਾਇਆ ਗਿਆ ਸੀ। 

 

 ਅਧਿਐਨ ਦੇ ਨਤੀਜਿਆਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਤਾਕਤਵਰ ਮੱਧ-ਪੱਧਰੀ ਤੁਲਨਾਤਮਕ ਨਮੀ (ਆਰਐੱਚ), ਸਕਾਰਾਤਮਕ ਹੇਠਲੇ ਪੱਧਰ ਦੀ ਸਾਪੇਖਕ ਵੌਰਟੀਸਿਟੀ (ਆਰਵੀ), ਕਮਜ਼ੋਰ ਲੰਬਕਾਰੀ ਹਵਾ ਦਾ ਸ਼ੀਅਰ (ਵੀਡਬਲਯੂਐੱਸ), ਗਰਮ ਸਮੁੰਦਰ ਦੀ ਸਤਹ ਦਾ ਤਾਪਮਾਨ (ਐੱਸਐੱਸਟੀ), ਅਤੇ ਸਪਰੈੱਸਡ ਆਊਟਗੋਇੰਗ ਲਾਂਗਵੇਵ ਰੇਡੀਏਸ਼ਨ (ਓਐੱਲਆਰ) ਉੱਤਰੀ ਹਿੰਦ ਮਹਾਂਸਾਗਰ ਵਿੱਚ ਗਰਮ ਖੰਡੀ ਚੱਕਰਵਾਤ ਦੀਆਂ ਗਤੀਵਿਧੀਆਂ ਲਈ ਜ਼ਿੰਮੇਵਾਰ ਹਨ। ਇਹ ਪਾਇਆ ਗਿਆ ਕਿ ਲਾ ਨੀਨਾ (La Niña) ਦੇ ਮਾਨਸੂਨ ਤੋਂ ਪਹਿਲਾਂ ਦੇ ਮੌਸਮ ਦੌਰਾਨ ਆਰਐੱਚ, ਆਰਵੀ, ਵੀਡਬਲਯੂਐੱਸ ਵੱਖਰੇ ਤੌਰ ‘ਤੇ ਪਹਿਚਾਣ ਰੱਖਦੇ ਹਨ, ਅਤੇ ਇਹ ਇਸ ਖੇਤਰ ਵਿੱਚ ਭਿਆਨਕ ਚੱਕਰਵਾਤ ਦੇ ਗਠਨ ਦੀ ਉਤਪਤੀ ਦਾ ਪੱਖ ਪੂਰਦੇ ਹਨ। ਵਾਤਾਵਰਣ ਸੰਬੰਧੀ ਵੇਰੀਏਬਲ ਜਿਵੇਂ ਕਿ ਐੱਸਐੱਸਟੀ, ਹਵਾ ਦੀਆਂ ਧਾਰਾਵਾਂ, ਵਰਟੀਕਲ ਵੇਲੋਸਿਟੀ ਅਤੇ ਵਿਸ਼ਿਸ਼ਟ ਨਮੀ ਨੇ ਅਲ ਨੀਨੋ ਅਤੇ ਲਾ ਨੀਨਾ ਦੋਵਾਂ ਪੜਾਵਾਂ ਦੌਰਾਨ ਸਾਈਕਲੋਜੀਨੇਸਿਸ ਲਈ ਤੁਲਨਾਤਮਕ ਯੋਗਦਾਨ ਪ੍ਰਦਰਸ਼ਿਤ ਕੀਤਾ।

 

 ਜਲ ਵਾਸ਼ਪ ਅਤੇ ਜ਼ੋਨਲ ਸਮੁੰਦਰੀ ਪੱਧਰ ਦੇ ਦਬਾਅ ਦੇ ਗਰੇਡੀਏਂਟ ਵਰਗੇ ਹੋਰ ਪੈਰਾਮੀਟਰਾਂ ਦੀ ਭੂਮਿਕਾ ਦੀ ਜਾਂਚ ਨੇ ਗਰਮ ਖੰਡੀ ਚੱਕਰਵਾਤਾਂ ਦੀ ਵਧਦੀ ਤੀਬਰਤਾ ’ਤੇ ਲਾ ਨੀਨਾ ਸਾਲਾਂ ਦੇ ਸੰਭਾਵਤ ਸਬੰਧਾਂ ਦਾ ਖੁਲਾਸਾ ਕੀਤਾ। ਅਧਿਐਨ ਨੇ ਟ੍ਰੋਪੋਸਫੀਅਰ ਵਿੱਚ ਜਲ ਵਾਸ਼ਪ ਦੀ ਮਾਤਰਾ ਵਿੱਚ ਵਾਧਾ ਦਰਜ ਕੀਤਾ ਹੈ, ਅਤੇ ਪਿਛਲੇ 38 ਸਾਲਾਂ ਦੇ ਦੌਰਾਨ, ਬੇਸ ਸਾਲ 1979 ਦੇ ਮੁਕਾਬਲੇ 1.93 ਗੁਣਾ ਜ਼ਿਆਦਾ ਹੈ। ਪਿਛਲੇ ਦੋ ਦਹਾਕਿਆਂ (2000–2020) ਦੌਰਾਨ, ਲਾ ਨੀਨਾ ਸਾਲਾਂ ਨੇ ਅਲ ਨੀਨੋ ਸਾਲਾਂ ਦੇ ਮੁਕਾਬਲੇ ਤੂਫਾਨਾਂ ਦੀ ਗਿਣਤੀ ਵਿੱਚ ਲਗਭਗ ਦੁਗਣਾ ਅਨੁਭਵ ਕੀਤਾ।

ਇਸ ਤੋਂ ਇਲਾਵਾ, ਲਾ ਨੀਨਾ ਸਾਲਾਂ ਦੌਰਾਨ, ਬੰਗਾਲ ਦੀ ਖਾੜੀ ਵਿੱਚ ਤੀਬਰ ਚੱਕਰਵਾਤ ਦੀਆਂ ਔਸਤ ਚੱਕਰਵਾਤੀ ਸਥਿਤੀਆਂ ਵਿੱਚ ਤਬਦੀਲੀਆਂ ਪੱਛਮੀ ਉੱਤਰੀ ਪ੍ਰਸ਼ਾਂਤ ਮਹਾਂਸਾਗਰ ਦੇ ਬੇਸਿਨ ਦੇ ਨਿਰੀਖਣ ਦੇ ਅਨੁਕੂਲ ਹਨ। ਇਨ੍ਹਾਂ ਸਾਲਾਂ ਦੌਰਾਨ ਜਲ ਵਾਸ਼ਪ ਸਮੱਗਰੀ ਦੇ ਜਲਵਾਯੂ ਵਿਤਰਣ ਵਿੱਚ, ਅੰਡੇਮਾਨ ਸਾਗਰ ਅਤੇ ਉੱਤਰੀ ਚੀਨ ਸਾਗਰ ਖੇਤਰਾਂ ਵਿੱਚ ਸਥਾਨਕ ਪੱਧਰ ‘ਤੇ ਤੀਬਰ ਚੱਕਰਵਾਤਾਂ ਦੀ ਵਧਦੀ ਫ੍ਰੀਕੁਆਇੰਸੀ ਦੇ ਨਾਲ ਜੁੜੇ ਸਿਖਰਾਂ ਦੇ ਨਾਲ, ਇੱਕ ਵਧਦਾ ਰੁਝਾਨ ਵੀ ਵੇਖਿਆ ਗਿਆ। 

 

 ਇਸ ਅਧਿਐਨ ਦੀਆਂ ਨਵੀਆਂ ਖੋਜਾਂ ਤੋਂ ਉੱਤਰੀ ਹਿੰਦ ਮਹਾਂਸਾਗਰ ਦੇ ਖਿੱਤੇ ਲਈ ਤੀਬਰ ਚੱਕਰਵਾਤੀ ਸਰਗਰਮੀਆਂ ਬਾਰੇ ਉੱਨਤ ਖੋਜ ਨੂੰ ਅੱਗੇ ਵਧਾਉਣ ਅਤੇ ਉੱਤਰੀ ਹਿੰਦ ਮਹਾਂਸਾਗਰ ਦੇ ਹੋਰ ਜਲਵਾਯੂ ਸੂਚਕਾਂਕ ਨਾਲ ਸੰਭਾਵਤ ਸੰਬੰਧਾਂ ਅਤੇ ਦੂਰ ਸੰਚਾਰ ਬਾਰੇ ਵਿਸਤ੍ਰਿਤ ਪੜਤਾਲ ਕਰਨ ਦੀ ਗੁੰਜਾਇਸ਼ ਮਿਲੇਗੀ।

 

 

 ਚਿੱਤਰ: ਅਲ-ਨੀਨੋ (ਖੱਬਾ ਪੈਨਲ) ਅਤੇ ਲਾ ਨੀਨਾ (ਸੱਜੇ ਪੈਨਲ) ਸਾਲਾਂ ਦੌਰਾਨ ਇੰਡੋ-ਪੈਸੀਫਿਕ ਬੇਸਿਨ ਦੇ ਵਾਤਾਵਰਣ ਦੇ ਮਹੱਤਵਪੂਰਣ ਮਾਪਦੰਡਾਂ ਵਿੱਚ ਅੰਤਰ। (ਏ, ਬੀ) 600 ਐੱਚਪੀਏ ਰਿਲੇਟਿਵ ਨਮੀ (%);  (ਸੀ, ਡੀ) 850 ਐੱਚਪੀਏ ਰਿਲੇਟਿਵ ਵੌਰਟੀਸਿਟੀ;  (ਈ, ਐੱਫ) 500 ਐੱਚਪੀਏ ‘ਤੇ ਆਊਟਗੋਇੰਗ ਲੌਂਗਵੇਵ ਰੇਡੀਏਸ਼ਨ। 

 

ਪਬਲੀਕੇਸ਼ਨ ਲਿੰਕ: https://link.springer.com/article/10.1007/s00382-021-05885-8

 

ਵਧੇਰੇ ਜਾਣਕਾਰੀ ਲਈ ਪ੍ਰੋ. ਪ੍ਰਸਾਦ ਕੇ ਭਾਸਕਰਨ (pkbhaskaran@naval.iitkgp.ac.in ) ਨਾਲ

 ਸੰਪਰਕ ਕੀਤਾ ਜਾ ਸਕਦਾ ਹੈ।

 

**********

 

 ਐੱਸਐੱਨਸੀ / ਟੀਐੱਮ / ਆਰਆਰ(Release ID: 1740350) Visitor Counter : 77


Read this release in: English , Hindi , Tamil