ਰੱਖਿਆ ਮੰਤਰਾਲਾ

ਕੋਵਿਡ 19 ਪ੍ਰਬੰਧਨ

Posted On: 28 JUL 2021 5:11PM by PIB Chandigarh

ਕੋਵਿਡ 19 ਪ੍ਰਬੰਧਨ ਲਈ ਸਿਵਲ ਹਸਪਤਾਲਾਂ ਦੀ ਸਹਾਇਤਾ ਲਈ ਤਾਇਨਾਤ ਕੀਤੀ ਗਈ ਮਨੁੱਖੀ ਸ਼ਕਤੀ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ ।
*   ਮੈਡੀਕਲ ਅਧਿਕਾਰੀ ਤੇ ਮਾਹਿਰ — 602
*   ਨਰਸਾਂ — 224
*   ਪੈਰਾਮੈਡੀਕਲ — 1,802
236 ਸ਼ੋਰਟ ਸਰਵਿਸ ਕਮਿਸ਼ਨ ਅਧਿਕਾਰੀ ਜੋ ਆਪਣੇ ਕੰਮਾਂ ਦੀ ਮਿਆਦ ਨੂੰ ਮੁਕੰਮਲ ਕਰਨ ਤੋਂ ਬਾਅਦ ਜਾਣ ਵਾਲੇ ਸਨ , ਨੂੰ ਮਹਾਮਾਰੀ ਦੇ ਮੱਦੇਨਜ਼ਰ ਐਕਸਟੈਂਸ਼ਨ ਦਿੱਤੀ ਗਈ ।
ਇਸ ਤੋਂ ਇਲਾਵਾ ਵੀ ਸਰਕਾਰ ਨੇ ਸਾਬਕਾ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ (ਏ ਐੱਫ ਐੱਮ ਐੱਸ) ਮੈਡੀਕਲ   ਅਫਸਰ ਅਤੇ ਸਾਬਕਾ ਮਿਲਟ੍ਰੀ ਨਰਸਿੰਗ ਸਰਵਿਸ (ਐੱਮ ਐੱਨ ਐੱਸ) ਅਧਿਕਾਰੀ ਜਿਹਨਾਂ ਨੂੰ ਠੇਕੇ ਦੇ ਅਧਾਰ ਤੇ 2017 ਵਿੱਚ ਸਰਵਿਸ ਤੋਂ ਮੁਕਤ ਕਰ ਦਿੱਤਾ ਗਿਆ ਸੀ ਲਈ “ਟੂਰ ਆਫ ਡਿਊਟੀ' ਨਾਂ ਤਹਿਤ ਸਕੀਮ ਨੂੰ ਪ੍ਰਵਾਨਗੀ ਦਿੱਤੀ ।
ਤਿੰਨਾ ਸੇਵਾਵਾਂ ਦੇ ਸੇਵਾਮੁਕਤ ਡਾਕਟਰਾਂ ਨੂੰ ਟੂਰ ਆਫ ਡਿਊਟੀ ਦੀ ਪੇਸ਼ਕਸ਼ ਦੇ ਹੁੰਗਾਰੇ ਤੋਂ ਬਾਅਦ ਫਿਰ ਤੋਂ ਡਿਊਟੀ ਲਈ ਸ਼ਾਮਲ ਹੋਣ ਅਤੇ ਕੋਵਿਡ ਰਾਹਤ ਲਈ ਡਿਊਟੀ ਕਰਨ ਨੂੰ ਹੌਲੀ ਹੌਲੀ ਅਤੇ ਪੂਰੀ ਤਰ੍ਹਾਂ ਕੋਵਿਡ 19 ਮਹਾਮਾਰੀ ਜੋ ਹੁਣ ਘੱਟ ਰਹੀ ਹੈ , ਦੀ ਗੰਭੀਰਤਾ ਅਤੇ ਗਤੀਸ਼ੀਲ ਲੋੜ ਦੇ ਅਧਾਰ ਤੇ ਰੱਖਿਆ ਗਿਆ ਸੀ ।
ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ ਨੇ ਕੋਵਿਡ 19 ਮਰੀਜ਼ਾਂ ਦੀ ਦੇਖਭਾਲ ਦੀਆਂ ਡਿਊਟੀਆਂ ਲਈ ਤਕਨੀਕੀ ਮਨੁੱਖੀ ਸ਼ਕਤੀ ਜਿਵੇਂ ਫੀਜੀਸ਼ੀਅਨਜ਼ ਅਨੈਸਥੈਟਿਸਟਸ , ਪੋਸਟ ਗ੍ਰੈਜੂਏਟ ਰੈਜ਼ੀਡੈਂਸ , ਮੈਡੀਕਲ ਅਧਿਕਾਰੀ , ਹਸਪਤਾਲ ਪ੍ਰਸ਼ਾਸਕ , ਨਰਸਾਂ ਅਤੇ ਪੈਰਾਮੈਡੀਕਲ ਸਟਾਫ ਤਾਇਨਾਤ ਕੀਤਾ ਸੀ ।
ਇਸ ਤੋਂ ਅੱਗੇ , ਈ—ਸੰਜੀਵਨੀ ਪਲੇਟਫਾਰਮ ਤੇ ਟੈਲੀ ਸਲਾਹ ਮਸ਼ਵਰਾ ਦੇਣ ਲਈ ਵੈਟਰਨ ਸੇਵਾਵਾਂ ਵਰਤੀਆਂ ਗਈਆਂ ਸਨ । ਪੋਰਟਲ ਤੇ ਕੁਲ 100 ਏ ਐੱਫ ਐੱਮ ਵੈਟਰਨਸ ਦਾ ਪੰਜੀਕਰਨ ਕੀਤਾ ਗਿਆ ਸੀ ਅਤੇ 22,000 ਤੋਂ ਵੱਧ ਸਲਾਹ ਮਸ਼ਵਰੇ ਮੁਹੱਈਆ ਕੀਤੇ ਗਏ ਹਨ ।
ਸੂਬਾ ਅਥਾਰਟੀਆਂ ਨੇ ਸੇਵਾਵਾਂ ਜਿਵੇਂ ਸੁਰੱਖਿਆ , ਫਾਇਰ ਫਾਈਟਿੰਗ , ਬਾਇਓ ਮੈਡੀਕਲ ਰਹਿੰਦ ਖੂਹੰਦ ਪ੍ਰਬੰਧ , ਮੋਰਚਰੀ ਸੇਵਾਵਾਂ , ਹਵਾਲੇ ਅਤੇ ਐਂਬੂਲੈਂਸ ਸੇਵਾਵਾਂ ਦੇ ਰੂਪ ਵਿੱਚ ਸਹਾਇਤਾ ਮੁਹੱਈਆ ਕੀਤੀ ਸੀ । ਉਹਨਾਂ ਨੇ ਆਕਸੀਜਨ ਸਪਲਾਈ , ਮਰੀਜ਼ਾਂ ਨੂੰ ਰੱਖਣ ਲਈ ਪ੍ਰੀ ਫੈਬਰੀਕੇਟਿਡ ਹੈਂਗਰਸ ਅਤੇ ਸਾਰੇ ਮੈਡੀਕਲ ਉਪਕਰਣ ਜੋ ਮਰੀਜ਼ਾਂ ਦੀ ਦੇਖਭਾਲ ਲਈ ਜ਼ਰੂਰੀ ਸਨ ਨੂੰ ਯਕੀਨੀ ਬਣਾਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਸੀ ।
ਇਹ ਜਾਣਕਾਰੀ ਰਕਸ਼ਾ ਰਾਜ ਮੰਤਰੀ ਸ਼੍ਰੀ ਅਜੈ ਭੱਟ ਨੇ ਲੋਕ ਸਭਾ ਵਿੱਚ ਸ਼੍ਰੀਮਤੀ ਰੀਟਾ ਬਹੁਗੁਣਾ ਜੋਸ਼ੀ ਨੂੰ ਲਿਖਤੀ ਜਵਾਬ ਵਿੱਚ ਦਿੱਤੀ ।

 

 ***************

ਏ ਬੀ ਬੀ / ਐੱਨ ਏ ਐੱਮ ਪੀ ਆਈ / ਕੇ ਏ / ਡੀ ਕੇ / ਆਰ ਪੀ



(Release ID: 1740076) Visitor Counter : 142


Read this release in: English , Telugu