ਗ੍ਰਹਿ ਮੰਤਰਾਲਾ

ਜੰਮੂ ਕਸ਼ਮੀਰ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ

Posted On: 28 JUL 2021 4:52PM by PIB Chandigarh

ਸਾਲ 2020 ਦੌਰਾਨ ਅੱਤਵਾਦੀ ਘਟਨਾਵਾਂ ਦੀ ਗਿਣਤੀ 2019 ਦੇ ਮੁਕਾਬਲੇ 59% ਅਤੇ ਜੂਨ, 2020 ਤੱਕ ਦੀ ਮਿਆਦ ਦੇ ਮੁਕਾਬਲੇ ਜੂਨ, 2021ਤੱਕ 32% ਘਟ ਗਈ ਹੈ। ਜੰਮੂ ਅਤੇ ਕਸ਼ਮੀਰ ਕੇਂਦਰ ਸਾਸ਼ਤ ਪ੍ਰਦੇਸ਼ ਵਿੱਚ ਦੁਕਾਨਾਂ ਅਤੇ ਵਪਾਰਕ ਅਦਾਰੇ, ਜਨਤਕ ਆਵਾਜਾਈ,  ਸਰਕਾਰੀ ਦਫਤਰ, ਵਿਦਿਅਕ ਅਤੇ ਸਿਹਤ ਸੰਸਥਾਵਾਂ ਆਦਿ ਆਮ ਵਾਂਗ ਕੰਮ ਕਰ ਰਹੇ ਹਨ।

ਸਰਕਾਰ ਨੇ ਅੱਤਵਾਦ ਪ੍ਰਤੀ ਸਿਫ਼ਰ ਸਹਿਣਸ਼ੀਲਤਾ ਦੀ ਨੀਤੀ ਅਪਣਾਈ ਹੈ ਅਤੇ ਅੱਤਵਾਦੀ ਸੰਗਠਨਾਂ ਵਲੋਂ ਦਰਪੇਸ਼ ਚੁਣੌਤੀਆਂ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਣ ਲਈ ਸੁਰੱਖਿਆ ਤੰਤਰਾਂ ਨੂੰ ਮਜ਼ਬੂਤ ਕਰਨਾ, ਦੇਸ਼ ਵਿਰੋਧੀ ਅਨਸਰਾਂ ਵਿਰੁੱਧ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰਨਾ,  ਘੇਰਾਬੰਦੀ  ਅਤੇ ਤਲਾਸ਼ੀ ਅਭਿਆਨ ਵਰਗੇ ਕਈ ਉਪਾਅ ਕੀਤੇ ਹਨ। ਸੁਰੱਖਿਆ ਬਲਾਂ ਵਲੋਂ ਅਜਿਹੇ ਵਿਅਕਤੀਆਂ 'ਤੇ ਵੀ ਨਜ਼ਰ ਰੱਖੀ ਹੋਈ ਹੈ ਜੋ ਅੱਤਵਾਦੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਆਰੰਭ ਕਰਦੇ ਹਨ। ਸਰਕਾਰ ਨੇ ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਨੀਤੀਆਂ ਨੂੰ ਹਮੇਸ਼ਾਂ ਉਤਸ਼ਾਹਤ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੂੰ ਖਾੜਕੂਵਾਦ ਤੋਂ ਦੂਰ ਰਹਿਣ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਸ਼ਾਮਲ ਹੈ। ਜੰਮੂ ਅਤੇ ਕਸ਼ਮੀਰ ਵਿੱਚ ਜੁਆਬੀ ਕਾਰਵਾਈ ਗਰਿੱਡ ਦਾ ਦਾਇਰਾ ਵਧਾਉਣ, ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਬਲਾਂ ਦੀ ਢੁਕਵੀਂ ਸਮਰੱਥਾ ਤਾਇਨਾਤ ਹੈ।

ਇਹ ਜਾਣਕਾਰੀ ਗ੍ਰਿਹ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਏ ਨੇ ਅੱਜ ਰਾਜ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਦਿੱਤੀ।

*****

ਐਨਡੀਡਬਲਯੂ / ਆਰਕੇ / ਪੀਕੇ / ਏਵਾਈ / ਡੀਡੀਡੀ /


(Release ID: 1740068) Visitor Counter : 127


Read this release in: English , Urdu